ਅਕਾਲੀ ਦਲ-ਭਾਜਪਾ ਦਾ ਹੋ ਸਕਦਾ ਗਠਜੋੜ! ਦੋਹਾਂ ਪਾਰਟੀਆਂ ਦੇ ਆਗੂਆਂ ਨੇ ਦਿੱਤੇ ਸੰਕੇਤ

tv9-punjabi
Updated On: 

15 Jun 2025 09:10 AM IST

ਭੂੰਦੜ ਨੇ ਕਿਹਾ ਕਿ ਜੇਕਰ ਭਾਜਪਾ ਪੰਜਾਬ ਦੇ ਮਸਲਿਆਂ ਦਾ ਹੱਲ ਕਰ ਦਿੰਦੀ ਹੈ ਤਾਂ ਉਨ੍ਹਾਂ ਨਾਲ ਇਕੱਠੇ ਹੋਣ ਦਾ ਵਿਚਾਰ ਕੀਤਾ ਜਾ ਸਕਦਾ ਹੈ। ਅਕਾਲੀ ਦਲ ਇਸ 'ਚ ਵੱਡੇ ਭਰਾ ਦੀ ਭੂਮਿਕਾ 'ਚ ਸ਼ਾਮਲ ਹੋਵੇਗਾ। ਹਾਲਾਂਕਿ, ਭਾਜਪਾ ਦਾ ਕਹਿਣਾ ਹੈ ਕਿ ਭਾਜਪਾ ਹੁਣ ਪਹਿਲੀ ਵਾਲੀ ਭਾਜਪਾ ਨਹੀਂ, ਭਾਜਪਾ ਦੀ ਸਥਿਤੀ ਬਦਲ ਗਈ ਹੈ। ਗਠਜੋੜ ਹੋਵੇ ਜਾਂ ਨਾ ਹੋਵੇ, ਪੰਜਾਬ ਦੇ ਮਸਲੇ ਹੱਲ ਕੀਤੇ ਜਾਣਗੇ।

ਅਕਾਲੀ ਦਲ-ਭਾਜਪਾ ਦਾ ਹੋ ਸਕਦਾ ਗਠਜੋੜ! ਦੋਹਾਂ ਪਾਰਟੀਆਂ ਦੇ ਆਗੂਆਂ ਨੇ ਦਿੱਤੇ ਸੰਕੇਤ
Follow Us On

ਪੰਜਾਬ ‘ਚ 2027 ਵਿਧਾਨ ਸਭਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗਠਜੋੜ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ। ਅਕਾਲੀ ਦਲ ਦੇ ਕਾਰਜ਼ਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੇ ਇੱਕ ਬਿਆਨ ਦੇ ਸਾਹਮਣੇ ਆਉਣ ਨਾਲ ਦੋਹਾਂ ਪਾਰਟੀਆਂ ਦੇ ਇਕੱਠੇ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਭਾਜਪਾ ਪੰਜਾਬ ਦੇ ਮਸਲਿਆਂ ਦਾ ਹੱਲ ਕਰ ਦਿੰਦੀ ਹੈ ਤਾਂ ਉਨ੍ਹਾਂ ਨਾਲ ਇਕੱਠੇ ਹੋਣ ਦਾ ਵਿਚਾਰ ਕੀਤਾ ਜਾ ਸਕਦਾ ਹੈ। ਅਕਾਲੀ ਦਲ ਇਸ ‘ਚ ਵੱਡੇ ਭਰਾ ਦੀ ਭੂਮਿਕਾ ‘ਚ ਸ਼ਾਮਲ ਹੋਵੇਗਾ। ਹਾਲਾਂਕਿ, ਭਾਜਪਾ ਦਾ ਕਹਿਣਾ ਹੈ ਕਿ ਭਾਜਪਾ ਹੁਣ ਪਹਿਲੀ ਵਾਲੀ ਭਾਜਪਾ ਨਹੀਂ, ਭਾਜਪਾ ਦੀ ਸਥਿਤੀ ਬਦਲ ਗਈ ਹੈ। ਗਠਜੋੜ ਹੋਵੇ ਜਾਂ ਨਾ ਹੋਵੇ, ਪੰਜਾਬ ਦੇ ਮਸਲੇ ਹੱਲ ਕੀਤੇ ਜਾਣਗੇ।

ਭੂੰਦੜ ਨੇ ਕੀ ਕਿਹਾ?

ਦਰਅਸਲ, ਚੰਡੀਗੜ੍ਹ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਤੋਂ ਜਦੋਂ ਮੀਡੀਆ ਨੇ ਸਵਾਲ ਪੁੱਛਿਆ ਕਿ 2027 ਵਿਧਾਨ ਸਭਾ ਚੋਣਾਂ ‘ਚ ਅਕਾਲੀ ਤੇ ਭਾਜਪਾ ਦੇ ਗਠਜੋੜ ਦੀ ਜ਼ਰੂਰਤ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਇਸ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਸਾਡਾ ਮੁੱਖ ਮੁੱਦਾ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਤੇ ਪੰਜਾਬ ਨੂੰ ਬਚਾਉਣਾ ਹੈ। ਅਕਾਲੀ ਦਲ ਹੀ ਪੰਜਾਬ ਨੂੰ ਮਜ਼ਬੂਤ ਕਰ ਸਕਦਾ ਹੈ।

ਜਦੋਂ ਮੀਡੀਆ ਨੇ ਕਿਹਾ ਕਿ ਵੋਟ ਫੀਸਦੀ ਦੇ ਹਿਸਾਬ ਨਾਲ ਅਕਾਲੀ ਦਲ ਤੇ ਭਾਜਪਾ ਦੀ ਚੰਗੀ ਬਣਦੀ ਹੈ ਤਾਂ ਭੂੰਦੜ ਨੇ ਕਿਹਾ ਕਿ ਵੋਟ ਫੀਸਦੀ ਨਾਲ ਚੋਣਾਂ ਨਹੀਂ ਲੜੀਆਂ ਜਾਂਦੀਆਂ। ਚੋਣ ਸਿਧਾਂਤਾ ਦੇ ਆਧਾਰ ‘ਤੇ ਲੜੀ ਜਾਂਦੀ ਹੈ।

ਕੀ ਦੋਹਾਂ ਦਾ ਗਠਜੋੜ ਹੋਣਾ ਚਾਹੀਦਾ ਹੈ? ਭੂੰਦੜ ਨੇ ਕਿਹਾ ਜੇਕਰ ਸਾਡੇ ਮਸਲੇ ਹੱਲ ਹੋ ਜਾਣ ਤਾਂ ਇਸ ‘ਤੇ ਵਿਚਾਰ ਕੀਤਾ ਜਾ ਸਕਦਾ ਹੈ। ਇਸ ‘ਚ ਪਾਣੀ ਦਾ ਮੁੱਦਾ, ਬੰਦੀ ਸਿੰਘਾਂ ਦਾ ਮੁੱਦਾ, ਫੈਡਰਲ ਸਿਸਟਮ, ਬਾਰਡਰ ਖੋਲ੍ਹਣ ਦਾ ਮਾਮਲਾ ਤੇ ਫੌਜ ਦੀ ਭਰਤੀ ਵਰਗੇ ਮੁੱਦੇ ਹਨ।

ਸਵਾਲ ਕੀਤਾ ਗਿਆ ਕਿ ਅਕਾਲੀ ਦਲ ਛੋਟੇ ਭਰਾ ਦੀ ਭੂਮਿਕਾ ‘ਚ ਆਵੇਗਾ ਤਾਂ ਭੂੰਦੜ ਨੇ ਕਿਹਾ ਜੇਕਰ ਆਵਾਂਗੇ ਤਾਂ ਵੱਡੇ ਭਰਾ ਦੀ ਭੂਮਿਕਾ ‘ਚ ਆਵਾਂਗੇ।

ਉੱਥ ਹੀ ਦੂਜੇ ਪਾਸੇ, ਭਾਜਪਾ ਆਗੂ ਐਸਐਸ ਚੰਨੀ ਦਾ ਕਹਿਣਾ ਹੈ ਕਿ ਭਾਜਪਾ ਪਹਿਲਾਂ ਦੀ ਤਰ੍ਹਾਂ ਨਹੀਂ ਰਹੀ। ਭਾਜਪਾ ਸਾਰੀਆਂ ਸੀਟਾਂ ‘ਤੇ ਚੋਣ ਲੜ ਚੁੱਕੀ ਹੈ। ਗਠਜੋੜ ਹੋਵੇ ਜਾਂ ਨਾ ਹੋਵੇ, ਪਰ ਪੰਜਾਬ ਦੇ ਮੁੱਦੇ ਪਹਿਲ ਦੇ ਆਧਾਰ ‘ਤੇ ਹੱਲ ਕੀਤੇ ਜਾਣਗੇ। ਕਈ ਮੁੱਦੇ ਹੱਲ ਵੀ ਹੋ ਚੁੱਕੇ ਹਨ।

Related Stories
ਸ਼ੋਸਲ ਮੀਡੀਆ ਤੇ ਚੀਫ਼ ਜਸਟਿਸ ਖਿਲਾਫ਼ ਅਪੱਤੀਜਨਕ ਟਿੱਪਣੀਆਂ ਕਰਨ ਵਾਲਿਆਂ ਵਾਲਿਆਂ ਤੇ ਪੰਜਾਬ ਪੁਲਿਸ ਨੇ ਕੀਤੀ FIR
ਪੰਜਾਬ ਪੁਲਿਸ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ 52 ਵੱਡੇ ਅਫ਼ਸਰਾਂ ਦੀ ਹੋਈ ਬਦਲੀ, 133 ਦੇ ਦੁਪਿਹਰ ਸਮੇਂ ਹੋਏ ਸੀ ਤਬਾਦਲੇ
ਜਲੰਧਰ-ਅੰਮ੍ਰਿਤਸਰ ਹਾਈਵੇਅ ‘ਤੇ ਸੜਕ ਹਾਦਸਾ, 2 ਨੌਜਵਾਨਾਂ ਦੀ ਮੌਤ, 3 ਜਖ਼ਮੀ, ਅਚਾਨਕ ਬ੍ਰੇਕ ਲਗਾਉਣ ਕਾਰਨ ਹੋਇਆ ਹਾਦਸਾ
SGPC ਦਾ ਪ੍ਰਧਾਨ ਚੁਣਨ ਦੀਆਂ ਤਿਆਰੀਆਂ, 13 ਅਕਤੂਬਰ ਨੂੰ ਹੋਵੇਗਾ ਤਰੀਖ ਦਾ ਐਲਾਨ, ਧਾਮੀ ਅਤੇ ਜਗੀਰ ਕੌਰ ਵਿਚਾਲੇ ਮੁਕਾਬਲਾ ਹੋਣ ਦੀ ਸੰਭਾਵਨਾ
ਪੰਜਾਬ 2,500 ਬਿਜਲੀ ਕਾਮਿਆਂ ਦੀ ਭਰਤੀ: CM ਬੋਲੇ- ਹੁਣ ਨਹੀਂ ਲਗੇਗਾ ਬਿਜਲੀ ਕੱਟ, ਲਟਕਦੀਆਂ ਤਾਰਾਂ ਹਟਣਗੀਆਂ
ਹਵਾਈ ਸੈਨਾ ਦਿਵਸ: ਆਪ੍ਰੇਸ਼ਨ ਸਿੰਦੂਰ ਦੀ ਸਫਲਤਾ ‘ਤੇ ਮਾਣ, ਏਅਰ Warriors ਦੇ ਹੌਂਸਲੇ ਨੂੰ ਸਲਾਮ; ਤਾਕਤ ਵਧਾਉਣ ਦਾ ਸੰਕਲਪ