ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀ ਗਿਣਤੀ ਅੱਜ, 8 ਵਜੇ ਤੋਂ ਖੁਲ੍ਹਣਗੇ ਬੈਲੇਟ ਬਾਕਸ
ਸੂਬੇ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਲਈ 14 ਦਸੰਬਰ ਨੂੰ ਵੋਟਿੰਗ ਹੋਈ ਸੀ। ਇਸ ਦੌਰਾਨ 5 ਜ਼ਿਲ੍ਹਿਆਂ ਦੇ 16 ਬੂਥਾਂ 'ਤੇ ਵੋਟਿੰਗ ਕੈਂਸਿਲ ਕਰ ਦਿੱਤੀ ਗਈ। ਇਨ੍ਹਾਂ ਥਾਂਵਾਂ 'ਤੇ ਬੂਥ ਕੈਪਚਰਿੰਗ ਤੇ ਪ੍ਰੀਟਿੰਗ ਨਾਲ ਜੁੜੀਆਂ ਕਮੀਆਂ ਸਾਹਮਣੇ ਆਈਆ ਸਨ। ਮਾਮਲਾ ਚੋਣ ਕਮਿਸ਼ਨ ਤੋਂ ਪਹੁੰਚਣ ਤੋਂ ਬਾਅਦ 16 ਦਸੰਬਰ ਨੂੰ ਇਨ੍ਹਾਂ ਥਾਂਵਾਂ 'ਤੇ ਵੋਟਿੰਗ ਕਰਵਾਈ ਗਈ।
ਪੰਜਾਬ ‘ਚ ਬੁੱਧਵਾਰ ਯਾਨੀ ਅੱਜ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਵੋਟਾਂ ਦੀ ਗਿਣਤੀ ਹੋਵੇਗੀ। 23 ਜ਼ਿਲ੍ਹਿਆਂ ‘ਚ 151 ਮਤਗਣਨਾ ਕੇਂਦਰ ਚੋਣ ਕਮੀਸ਼ਨ ਵੱਲੋਂ ਸਥਾਪਿਤ ਕੀਤੇ ਗਏ ਹਨ। ਇਸ ਦੌਰਾਨ 12,814 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਬੈਲੇਟ ਪੇਪਰ ਸਵੇਰ 8 ਵਜੇ ਤੋਂ ਖੁਲ੍ਹਣਾ ਸ਼ੁਰੂ ਹੋਣਗੇ। ਮਤਗਣਨਾ ਕੇਂਦਰ ‘ਤੇ ਵੀਡੀਓਗ੍ਰਾਫੀ ਕਰਵਾਈ ਜਾਵੇਗੀ। ਨਾਲ ਹੀ ਪੁਲਿਸ ਦਾ ਸੁਰੱਖਿਆ ਪਹਿਰਾ ਮਜ਼ਬੂਤ ਰਹੇਗਾ।
ਸੂਬੇ ‘ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਲਈ 14 ਦਸੰਬਰ ਨੂੰ ਵੋਟਿੰਗ ਹੋਈ ਸੀ। ਇਸ ਦੌਰਾਨ 5 ਜ਼ਿਲ੍ਹਿਆਂ ਦੇ 16 ਬੂਥਾਂ ‘ਤੇ ਵੋਟਿੰਗ ਕੈਂਸਿਲ ਕਰ ਦਿੱਤੀ ਗਈ। ਇਨ੍ਹਾਂ ਥਾਂਵਾਂ ‘ਤੇ ਬੂਥ ਕੈਪਚਰਿੰਗ ਤੇ ਪ੍ਰੀਟਿੰਗ ਨਾਲ ਜੁੜੀਆਂ ਕਮੀਆਂ ਸਾਹਮਣੇ ਆਈਆ ਸਨ। ਮਾਮਲਾ ਚੋਣ ਕਮਿਸ਼ਨ ਤੋਂ ਪਹੁੰਚਣ ਤੋਂ ਬਾਅਦ 16 ਦਸੰਬਰ ਨੂੰ ਇਨ੍ਹਾਂ ਥਾਂਵਾਂ ‘ਤੇ ਵੋਟਿੰਗ ਕਰਵਾਈ ਗਈ। ਇਹ ਚੋਣਾਂ ਸਾਰੀਆਂ ਹੀ ਪਾਰਟੀਆਂ ਲਈ ਕਾਫ਼ੀ ਮਹੱਤਵਪੂਰਨ ਹੈ, ਕਿਉਂਕਿ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਹੁਣ ਲਗਭਗ ਇੱਕ ਸਾਲ ਬਾਕੀ ਹੈ। ਇਹ ਚੋਣ ਸਾਰੀਆਂ ਪਾਰਟੀਆਂ ਨੇ ਆਪਣੇ ਚੋਣ ਨਿਸ਼ਾਨ ‘ਤੇ ਹੀ ਲੜਨ ਦਾ ਫੈਸਲਾ ਲਿਆ ਸੀ।
ਜ਼ਿਲ੍ਹਾਂ ਪ੍ਰੀਸ਼ਦ ਦੀਆਂ ਚੋਣਾਂ ਲਈ 1,865 ਲੋਕਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਜਾਂਚ ਦੌਰਾਨ 140 ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ। ਦੂਜੇ ਪਾਸੇ, ਬਲਾਕ ਸੰਮਤੀ ਦੇ ਲਈ ਕੁੱਲ 12,354 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ। ਜਾਂਚ ਦੇ ਦੌਰਾਨ 1,265 ਨਾਮਜ਼ਦਗੀਆਂ ਰੱਦ ਹੋ ਗਈਆ ਸਨ।
196 ਉਮੀਦਵਾਰ ਸਰਬਸੰਮਤੀ ਨਾਲ ਚੁਣੇ ਗਏ
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ 196 ਉਮੀਦਵਾਰ ਸਰਬਸੰਮਤੀ ਨਾਲ ਚੁਣੇ ਗਏ। ਇਨ੍ਹਾਂ ‘ਚ ਜ਼ਿਲ੍ਹਾ ਪ੍ਰੀਸ਼ਦ ਦੇ 15 ਉਮੀਦਵਾਰ ਹਨ। ਜ਼ਿਲ੍ਹਾ ਪ੍ਰੀਸ਼ਦ ਲਈ ਤਰਨਤਾਰਨ ਤੋਂ 12 ਤੇ ਅੰਮ੍ਰਿਤਸਰ ਤੋਂ 3 ਉਮੀਦਵਾਰ ਸਰਸੰਮਤੀ ਨਾਲ ਚੁਣੇ ਗਏ। ਬਲਾਕ ਸੰਮਤੀ ਦੇ ਲਈ 181 ਉਮੀਦਵਾਰ ਸਰਸੰਮਤੀ ਨਾਲ ਚੁਣੇ ਗਏ। ਇਨ੍ਹਾਂ ਤੋਂ ਤਰਨਤਾਰਨ ‘ਚੋਂ 98, ਅੰਮ੍ਰਿਤਸਰ ਤੋਂ 63, ਹੁਸ਼ਿਆਰਪੁਰ ਤੋਂ 17, ਮਲੇਰਕੋਟਲਾ ਤੋਂ 2 ਤੇ ਐਸਬੀਐਸ ਨਗਰ ਤੋਂ 1 ਸ਼ਾਮਲ ਹੈ।
