PSEB 10th Result: ਤੀਜੇ ਨੰਬਰ ‘ਤੇ ਰਹਿਣ ਵਾਲੀ ਰੀਆ ਨੇ ਦੱਸਿਆ ਸਫਲਤਾ ਦਾ ‘ਮੰਤਰ’, ਬੋਲੀ- ਮੈਂ ਬਣਨਾ ਚਾਹੁੰਦੀ ਹਾਂ ਪ੍ਰੋਫੈਸਰ
ਰੀਆ ਰਾਨੀ ਨੇ ਕਿਹਾ ਕਿ ਤੁਸੀਂ ਕਿੰਨੇ ਘੰਟੇ ਪੜ੍ਹਦੇ ਉਹ ਇਹ ਚੀਜ਼ ਮਾਇਨੇ ਰੱਖਦੀ, ਸਗੋਂ ਇਹ ਮਾਇਨੇ ਰੱਖਦਾ ਹੈ ਕਿ ਤੁਸੀਂ ਕਿਸ ਇਕਸਾਰਤਾ ਨਾਲ ਪੜ੍ਹਾਈ ਕਰਦੇ ਹੋ। ਉਸ ਨੇ ਟਾਪ ਕਰਨ ਦਾ 'ਮੰਤਰ' ਦੱਸਦੇ ਹੋਏ ਕਿਹਾ ਕਿ ਬੱਚਿਆਂ ਨੂੰ ਇਕਸਾਰਤਾ ਨਾਲ ਪੜ੍ਹਨਾ ਚਾਹੀਦਾ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 10ਵੀਂ ਕਲਾਸ ਦੇ ਨਤੀਜੇ ਐਲਾਨ ਦਿੱਤੇ ਹਨ। ਇਸ ਵਾਰ ਟਾਪ-3 ‘ਚੋਂ ਪਹਿਲਾਂ ਤੇ ਤੀਜਾ ਸਥਾਨ ਲੜਕੀਆਂ ਨੇ ਹਾਸਲ ਕੀਤਾ ਹੈ, ਜਦਕਿ ਦੂਜੇ ਸਥਾਨ ‘ਤੇ ਲੜਕੇ ਨੇ ਮੱਲ ਮਾਰੀ ਹੈ। ਪਹਿਲਾਂ ਸਥਾਨ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ, ਜੈਤੋ (ਫਰੀਦਕੋਟ) ਦੀ ਹਰਲੀਨ ਸ਼ਰਮਾ ਨੇ ਹਾਸਲ ਕੀਤਾ ਹੈ। ਇਸ ਤੋਂ ਬਾਅਦ ਦੂਜਾ ਸਥਾਨ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ, ਚਨੌਲੀ ਬਸੀ (ਰੂਪਨਗਰ) ਦੇ ਮਨੀਮਹੇਸ਼ ਸ਼ਰਮਾ ਨੇ ਹਾਸਲ ਕੀਤਾ ਹੈ।
ਉੱਥੇ ਹੀ, ਤੀਜੇ ਸਥਾਨ ‘ਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ, ਮਾਡਲ ਟਾਊਨ (ਹੁਸ਼ਿਆਰਪੁਰ) ਦੀ ਰੀਆ ਰਾਨੀ ਰਹੀ ਹੈ। ਤੀਜੇ ਸਥਾਨ ‘ਤੇ ਰਹਿਣ ਵਾਲੀ ਰੀਆ ਰਾਨੀ ਨੇ ਆਪਣੇ ਸਫ਼ਲਤਾ ਦੀ ਕਹਾਣੀ ਦੱਸੀ ਹੈ। ਰੀਆ ਨੇ ਕਿਹਾ ਕਿ ਉਸ ਨੇ Consistency (ਇਕਸਾਰਤਾ) ਦੇ ਨਾਲ ਆਪਣੀ ਪੜ੍ਹਾਈ ਵੱਲ ਧਿਆਨ ਦਿੱਤਾ ਤੇ ਅੱਜ ਉਸ ਨੂੰ ਬਹੁਤ ਖੁਸ਼ੀ ਹੈ ਕਿ ਉਸ ਨੇ ਤੀਜਾ ਸਥਾਨ ਹਾਸਲ ਕੀਤਾ ਹੈ।
ਰੀਆ ਨੇ ਦੱਸਿਆ ਸਫਲਤਾ ਦਾ ਮੰਤਰ
ਉਸ ਨੇ ਕਿਹਾ ਕਿ ਤੁਸੀਂ ਕਿੰਨੇ ਘੰਟੇ ਪੜ੍ਹਦੇ ਉਹ ਇਹ ਚੀਜ਼ ਮਾਇਨੇ ਰੱਖਦੀ, ਸਗੋਂ ਇਹ ਮਾਇਨੇ ਰੱਖਦਾ ਹੈ ਕਿ ਤੁਸੀਂ ਕਿਸ ਇਕਸਾਰਤਾ ਨਾਲ ਪੜ੍ਹਾਈ ਕਰਦੇ ਹੋ। ਉਸ ਨੇ ਟਾਪ ਕਰਨ ਦਾ ‘ਮੰਤਰ’ ਦੱਸਦੇ ਹੋਏ ਕਿਹਾ ਕਿ ਬੱਚਿਆਂ ਨੂੰ ਇਕਸਾਰਤਾ ਨਾਲ ਪੜ੍ਹਨਾ ਚਾਹੀਦਾ ਹੈ। ਇਸ ਦੇ ਨਾਲ ਹੀ ਸਵਾਲ ਹੱਲ ਕਰਨ ਦਾ ਅਭਿਆਸ ਕਰਨਾ ਚਾਹੀਦਾ ਹੈ ਤੇ ਆਪਣੇ ਅਧਿਆਪਕਾਂ ਦੇ ਪੜ੍ਹਾਉਣ ਅਨੁਸਾਰ ਚੱਲਣਾ ਚਾਹੀਦਾ ਹੈ।
ਰੀਆ ਰਾਨੀ ਨੇ ਕਿਹਾ ਕਿ ਤੁਸੀਂ ਕਿੰਨੇ ਘੰਟੇ ਪੜ੍ਹਾਈ ਕਰਦੇ ਹੋ, ਇਹ ਚੀਜ਼ ਜ਼ਿਆਦਾ ਮਾਇਨੇ ਨਹੀਂ ਰੱਖਦੀ। ਉਸ ਨੇ ਕਿਹਾ ਕਿ ਉਹ ਹਰ ਰੋਜ਼ 2-3 ਘੰਟੇ ਪੜ੍ਹਾਈ ਕਰਦੀ ਸੀ, ਪਰ ਉਹ ਇਕਸਾਰਤਾ ਨਾਲ ਪੜ੍ਹਾਈ ਕਰਦੀ ਸੀ। ਉਸ ਨੇ ਆਪਣੀ ਪੜ੍ਹਾਈ ਤੋਂ ਕਦੇ ਵੀ ਛੁੱਟੀ ਨਹੀਂ ਕੀਤੀ ਸੀ।
“ਭਵਿੱਖ ‘ਚ ਪ੍ਰੋਫੈਸਰ ਬਣਨਾ ਚਾਹੁੰਦੀ”
ਅਧਿਆਪਕਾਂ ਦੀ ਭੂਮਿਕਾ ਬਾਰੇ ਗੱਲ ਕਰਦੇ ਹੋਏ ਰੀਆ ਰਾਨੀ ਨੇ ਕਿਹਾ ਕਿ ਉਸ ਨੂੰ ਕੋਈ ਵੀ ਵਿਸ਼ਾ ਜੇਕਰ ਸਮਝ ਨਹੀਂ ਆਉਂਦਾ ਸੀ ਤਾਂ ਅਧਿਆਪਕ ਉਸ ਨੂੰ ਵਾਰ-ਵਾਰ ਦੱਸਦੇ ਸਨ। ਅਧਿਆਪਕ ਖ਼ੁਦ ਵੀ ਬੱਚਿਆਂ ਨੂੰ ਪੜ੍ਹਾਈ ‘ਚ ਮਦਦ ਦੀ ਪੇਸ਼ਕੇਸ਼ ਕਰਦੇ ਸਨ। ਰੀਆ ਰਾਨੀ ਨੇ ਕਿਹਾ ਕਿ ਉਹ ਭਵਿੱਖ ‘ਚ ਲੈਕਚਰਾਰ ਜਾਂ ਪ੍ਰੋਫੈਸਰ ਬਣਨਾ ਚਾਹੁੰਦੀ।
