PSEB 10th Result 2024 Live Updates: 10ਵੀਂ ਕਲਾਸ ਦੇ ਨਤੀਜਿਆਂ ਚ ਪਹਿਲੇ ਤਿੰਨੋਂ ਸਥਾਨਾਂ ‘ਤੇ ਕੁੜੀਆਂ ਦਾ ਕਬਜ਼ਾ

rajinder-arora-ludhiana
Updated On: 

18 Apr 2024 15:01 PM

PSEB Punjab Board 10th Result 2023-24 Live Updates: ਤੇਜਾ ਸਿੰਘ ਸੁੰਤਤਰ ਮੈਮੋਰੀਅਲ ਸੈਕੰਡਰੀ ਸਕੂਲ ਲੁਧਿਆਣਾ 'ਚ ਪੜ੍ਹਣ ਵਾਲੀ ਵਿਦਿਆਰਥਣ ਅਦਿਤੀ ਨੇ ਪੂਰੇ ਸੂਬੇ ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਉਸ ਨੇ ਦਸਵੀਂ ਜਮਾਤ ਚੋਂ 100 ਫੀਸਦ ਅੰਕ ਹਾਸਲ ਕੀਤੇ ਹਨ। ਅਦਿਤੀ ਨੇ ਕੁੱਲ੍ਹ 650 ਵਿੱਚੋਂ 650 ਅੰਕ ਹਾਸਲ ਕੀਤੇ ਹਨ। ਇਸ ਤੋਂ ਇਲਾਵਾ ਦੂਜੇ ਨੰਬਰ ਤੇ ਅਲੀਸ਼ਾ ਸ਼ਰਮਾ ਨੇ 650-645 ਨੰਬਰ ਹਾਸਲ ਕੀਤੇ ਹਨ, ਜੋ ਕੀ 99.23 ਫੀਸਦ ਹਨ।

PSEB 10th Result 2024 Live Updates: 10ਵੀਂ ਕਲਾਸ ਦੇ ਨਤੀਜਿਆਂ ਚ ਪਹਿਲੇ ਤਿੰਨੋਂ ਸਥਾਨਾਂ ਤੇ ਕੁੜੀਆਂ ਦਾ ਕਬਜ਼ਾ

ਅਦਿਤੀ ਅਤੇ ਅਲੀਸ਼ਾ ਸ਼ਰਮਾ

Follow Us On

PSEB Punjab Board 10th Result: ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ਅੱਜ ਦਸਵੀਂ ਦਾ ਨਤੀਜ਼ਾ ਭੇਜਿਆ ਜਾਰੀ ਕੀਤਾ ਗਿਆ ਹੈ। ਜਿਸ ‘ਚ ਤੇਜਾ ਸਿੰਘ ਸੁੰਤਤਰ ਮੈਮੋਰੀਅਲ ਸੈਕੰਡਰੀ ਸਕੂਲ ਲੁਧਿਆਣਾ ‘ਚ ਪੜ੍ਹਣ ਵਾਲੀ ਵਿਦਿਆਰਥਣ ਅਦਿਤੀ ਨੇ ਪੂਰੇ ਸੂਬੇ ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਉਸ ਨੇ ਦਸਵੀਂ ਜਮਾਤ ਚੋਂ 100 ਫੀਸਦ ਅੰਕ ਹਾਸਲ ਕੀਤੇ ਹਨ। ਅਦਿਤੀ ਨੇ ਕੁੱਲ੍ਹ 650 ਵਿੱਚੋਂ 650 ਅੰਕ ਹਾਸਲ ਕੀਤੇ ਹਨ। ਇਸ ਤੋਂ ਇਲਾਵਾ ਦੂਜੇ ਨੰਬਰ ਤੇ ਅਲੀਸ਼ਾ ਸ਼ਰਮਾ ਨੇ 650-645 ਨੰਬਰ ਹਾਸਲ ਕੀਤੇ ਹਨ, ਜੋ ਕੀ 99.23 ਫੀਸਦ ਹਨ। ਤੀਜੇ ਨੰਬਰ ਤੇ ਰਹਿਣ ਵਾਲੀ ਵਿਦਿਆਰਥਣ ਕਰਮਨਪ੍ਰੀਤ ਕੌਰ ਹੈ ਜਿਸ ਨੇ 650 ਵਿੱਚੋਂ 645 ਨੰਬਰ ਹਾਸਲ ਕੀਤੇ ਹਨ।

ਅੱਜ ਜਾਰੀ ਕੀਤੇ ਗਏ ਨਤੀਜਿਆਂ ‘ਤੇ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਆਪਣੇ ਸਕੂਲ ਦੇ ਨਤੀਜਿਆਂ ਤੇ ਖੁਸ਼ੀ ਜਾਹਿਰ ਕੀਤੀ ਹੈ। ਉਥੇ ਹੀ ਵਿਦਿਆਰਥਨਾਂ ਨੇ ਵੀ ਕਿਹਾ ਕਿ ਸਕੂਲ ਦਾ ਵੱਡਾ ਹੱਥ ਰਿਹਾ ਹੈ ਅਤੇ ਖਾਸ ਕਰਕੇ ਉਨ੍ਹਾਂ ਦੇ ਅਧਿਆਪਕਾਂ ਨੇ ਚੰਗੀ ਪੜ੍ਹਾਈ ਕਰਵਾਈ। ਇਸ ਮੌਕੇ ਵਿਦਿਆਰਥਣਾ ਦੀ ਸਫਲਤਾ ਵੇਖਦੇ ਹੋਏ ਉਨ੍ਹਾਂ ਦੇ ਮਾਪੇ ਵੀ ਭਾਵੁਕ ਹੁੰਦੇ ਨਜ਼ਰ ਆਏ।

97.24 ਫੀਸਦ ਵਿਦਿਆਰਥੀ ਹੋਏ ਪਾਸ

PSEB ਵੱਲੋਂ ਜਾਰੀ ਕੀਤੇ ਗਏ ਇਨ੍ਹਾਂ ਨਤੀਜਿਆਂ ‘ਚ 98.11 ਫੀਸਦ ਵਿਦਿਆਰਥਣਾ ਨੇ ਸਫਲਤਾ ਹਾਸਲ ਕੀਤੀ ਹੈ ਅਤੇ ਲੜਕਿਆਂ ਦਾ ਪਾਸ ਫੀਸਦ 96.47 ਰਿਹਾ ਹੈ। ਜੇਕਰ ਕੁੱਲ ਪਾਸ ਫੀਸਦ ਦੀ ਗੱਲ ਕਰੀਏ ਤਾਂ ਇਹ 97.24 ਰਿਹਾ ਹੈ। ਜੇਕਰ ਗੱਲ ਕਰੀਏ 2022 ਦੀ ਤਾਂ ਪਾਸ ਫੀਸਦ 99.06 ਰਿਹਾ ਸੀ ਅਤੇ 2023 ਵਿੱਚ ਇਹ 97.54 ਸੀ। ਇਸ ਸਾਲ ਪਾਸ ਹੋਏ ਵਿਦਿਆਰਥੀਆਂ ਦਾ 97.24 ਹੈ।

ਪਿਛਲੇ ਸਾਲ ਦੇ 10ਵੀਂ ਦੇ ਟਾਪਰ

ਪਿਛਲੇ ਸਾਲ ਫਰੀਦਕੋਟ ਦੀ 10ਵੀਂ ਜਮਾਤ ਦੀ ਗਗਨਦੀਪ ਕੌਰ ਨੇ 100 ਫੀਸਦੀ ਅੰਕ ਲੈ ਕੇ ਪੰਜਾਬ ਵਿੱਚ ਟਾਪ ਕੀਤਾ ਸੀ। ਉਨ੍ਹਾਂ ਨੇ 650 ਵਿੱਚੋਂ 650 ਅੰਕ ਹਾਸਲ ਕੀਤੇ ਸਨ। ਨਵਜੋਤ ਕੌਰ 99.69 ਫੀਸਦੀ ਅਤੇ 648 ਅੰਕ ਲੈ ਕੇ ਦੂਜੇ ਅਤੇ ਹਰਮਨਦੀਪ ਕੌਰ 99.38 ਫੀਸਦੀ ਅਤੇ 646 ਅੰਕ ਲੈ ਕੇ ਤੀਜੇ ਸਥਾਨ ‘ਤੇ ਰਹੀ।