Kotkapura Goli Kand Case : ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ
ਫਰੀਦਕੋਟ ਅਦਾਲਤ (Faridkot Court) ਵਿੱਚ ਪੇਸ਼ ਹੋਣਗੇ। ਦੋਵਾਂ ਖਿਲਾਫ ਕੋਟਕਪੂਰਾ ਗੋਲੀ ਕਾਂਡ ਮਾਮਲੇ ਦੀ ਕਥਿਤ ਸਾਜ਼ਿਸ਼ ਘੜਣ ਦਾ ਇਲਜ਼ਾਮ ਹੈ। ਦੱਸਦਈਏ ਕਿ ਅਦਾਲਤ ਵਿੱਚ 24 ਫਰਵਰੀ ਨੂੰ ਦੋਵਾਂ ਬਾਦਲਾਂ ਸਣੇ 6 ਹੋਰਾਂ ਖਿਲਾਫ ਚਲਾਨ ਪੇਸ਼ ਕੀਤਾ ਗਿਆ ਸੀ।
23 ਮਾਰਚ ਨੂੰ ਪੇਸ਼ ਹੋਣ ਦੇ ਹੁਕਮ
23 ਮਾਰਚ ਯਾਨੀ ਅੱਜ ਅਦਾਲਤ ਨੇ ਬਦਲਾਂ ਨੂੰ ਕੋਰਟ ਵਿੱਚ ਪੇਸ਼ ਹੋਣ ਲਈ
ਸੰਮਨ (Summon) ਜਾਰੀ ਕੀਤੀ ਸਨ। ਮਾਮਲੇ ਸਬੰਧੀ ਅਦਾਲਤ ਵਿੱਚ ਪੇਸ਼ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਬਾਦਲਾਂ ਨੇ ਸੰਮਨ ਹਾਸਿਲ ਕਰ ਲਏ ਹਨ। ਜਿਕਰਯੋਗ ਹੈ ਕਿ ਇਸ ਇਨ੍ਹਾਂ ਮਾਮਲਿਆਂ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਅਗਾਊਂ ਜਮਨਾਤ ਮਿਲ ਚੁੱਕੀ ਹੈ।
ਅਕਾਲੀ ਦਲ ਆਗੂਆਂ ਦਾ ਹੋਵੇਗਾ ਵੱਡਾ ਇੱਕਠ
ਮਿਲੀ ਜਾਣਕਾਰੀ ਮੁਤਬਾਕ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੂੰ ਫਰੀਦਕੋਟ ਕੋਰਟ ਵਿੱਚ ਪਹੁੰਚਣ ਲਈ ਸੁਨੇਹੇ ਭੇਜੇ ਗਏ ਹਨ। ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਕਰੀਬ
11 ਵਜੇ ਕੋਰਟ ਵਿੱਚ ਪੇਸ਼ ਹੋਣਗੇ। ਇਸ ਦੌਰਾਨ ਪੰਜਾਬ ਭਰ ਦੇ ਅਕਾਲੀ ਦਲ ਪਾਰਟੀ ਦੇ ਵੱਡੇ ਆਗੂ ਅਤੇ ਵਰਕਰ ਮੌਜੂਦ ਰਹਿਣਗੇ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ