ਪੰਜਾਬੀ ਜੁੱਤੀਆਂ ਦੀ ਨਕਲ ਕਰ ਰਿਹਾ Prada! ਅੰਮ੍ਰਿਤਸਰ ਦੇ ਦੁਕਾਨਦਾਰਾਂ ਵਿੱਚ ਰੋਸ
ਪ੍ਰਾਦਾ ਦੇ ਨਵੇਂ ਡਿਜ਼ਾਈਨ 'ਐਂਟੀਕਿਊਡ ਲੈਦਰ ਪੰਪ' ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕ ਉਨ੍ਹਾਂ ਨੂੰ ਭਾਰਤੀ ਜੁੱਤੀਆਂ ਦੀ ਕਾਪੀ ਕਹਿ ਰਹੇ ਹਨ। ਦੱਸ ਦਈਏ ਕਿ ਪ੍ਰਾਦਾ ਦੀ ਵੈੱਬਸਾਈਟ 'ਤੇ ਕਈ ਰੰਗਾਂ ਤੇ ਡਿਜ਼ਾਈਨਾਂ ਵਿੱਚ ਸੈਂਡਲਾਂ ਉਪਲਬਧ ਹਨ। ਪਰ ਹੈਰਾਨ ਕਰ ਵਾਲੀ ਗੱਲ੍ਹ ਇਹ ਹੈ ਕਿ ਇਹ ਡਿਜ਼ਾਈਨ ਰਵਾਇਤੀ ਪੰਜਾਬੀ ਜੁੱਤੀ ਦੀ ਨਕਲ ਵਰਗੇ ਹਨ।
ਅੰਮ੍ਰਿਤਸਰ ਵਿੱਚ ਪੰਜਾਬੀ ਜੁੱਤੀਆਂ ਦਾ ਕਾਰੋਬਾਰ ਵੱਡੇ ਪੱਧਰ ‘ਤੇ ਹੁੰਦਾ ਹੈ। ਇੱਥੋਂ ਦੀਆਂ ਬਣੀਆਂ ਪੰਜਾਬੀ ਜੁੱਤੀਆਂ ਦੇਸ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਜਾਂਦੀਆਂ ਹਨ। ਇਨ੍ਹਾਂ ਪੰਜਾਬੀ ਜੁੱਤੀਆਂ ਤੋਂ ਹਜ਼ਾਰਾਂ ਕਾਰੀਗਰਾਂ ਅਤੇ ਦੁਕਾਨਦਾਰਾਂ ਦੀ ਰੋਜ਼ੀ-ਰੋਟੀ ਚਲਦੀ ਹੈ। ਪਰ, ਇਨ੍ਹਾਂ ਪੰਜਾਬੀ ਜੁੱਤੀਆਂ ਦੀ ਨਕਲ ਦਾ ਮਾਮਲਾ ਸਾਹਮਣੇ ਆਇਆ ਹੈ।
ਇਟਲੀ ਦਾ ਲਗਜ਼ਰੀ ਫੈਸ਼ਨ ਬ੍ਰਾਂਡ ਪ੍ਰਾਦਾ ਨੇ ਪੰਜਾਬੀ ਜੁੱਤੀਆਂ ਦੀ ਨਕਲ ਕੀਤੀ ਹੈ। ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ Prada ਵਿਵਾਦਾਂ ਵਿੱਚ ਆਇਆ ਹੈ। ਇਸ ਤੋਂ ਪਹਿਲਾਂ ਮਿਲਾਨ ਫੈਸ਼ਨ ਸ਼ੋਅ ਅਤੇ ਕੋਲਹਾਪੁਰੀ ਚੱਪਲਾਂ ਦੇ ਡਿਜ਼ਾਈਨ ਦੀ ਨਕਲ ਦਾ ਮੁੱਦਾ ਵੀ ਕਾਫੀ ਗਰਮਾਇਆ ਸੀ।
ਇਸ ਬਾਰ ਪ੍ਰਦਾ ਦੇ ਨਵੇਂ ਡਿਜ਼ਾਈਨ ‘ਐਂਟੀਕਿਊਡ ਲੈਦਰ ਪੰਪ’ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕ ਉਨ੍ਹਾਂ ਨੂੰ ਭਾਰਤੀ ਜੁੱਤੀਆਂ ਦੀ ਕਾਪੀ ਕਹਿ ਰਹੇ ਹਨ। ਦੱਸ ਦਈਏ ਕਿ ਪ੍ਰਾਦਾ ਦੀ ਵੈੱਬਸਾਈਟ ‘ਤੇ ਕਈ ਰੰਗਾਂ ਤੇ ਡਿਜ਼ਾਈਨਾਂ ਵਿੱਚ ਸੈਂਡਲਾਂ ਉਪਲਬਧ ਹਨ। ਪਰ ਹੈਰਾਨ ਕਰ ਵਾਲੀ ਗੱਲ੍ਹ ਇਹ ਹੈ ਕਿ ਇਹ ਡਿਜ਼ਾਈਨ ਰਵਾਇਤੀ ਪੰਜਾਬੀ ਜੁੱਤੀ ਦੀ ਨਕਲ ਵਰਗੇ ਹਨ।
After its Kolhapuri chappal controversy, Italian luxury brand Prada is once again under fire, this time for launching a pair of antiqued leather pumps that closely resemble the traditional Punjabi jutti. The jutti, a handcrafted leather shoe from North India, holds cultural pic.twitter.com/H2c1DSSHSU
— News9 (@News9Tweets) July 25, 2025
ਇਹ ਵੀ ਪੜ੍ਹੋ
ਪ੍ਰਾਦਾ ਦੀ ਵੈੱਬਸਾਈਟ ਮੁਤਾਬਕ ਇਹ ‘ਨੁਕੀਲਾ ਡਿਜ਼ਾਈਨ ਪੁਰਾਣੇ ਦਿੱਖ ਵਾਲੇ ਚਮੜੇ ਤੋਂ ਬਣਾਇਆ ਗਿਆ ਹੈ ਜਿਸ ਵਿੱਚ ਸਪੱਸ਼ਟ ਤੌਰ ‘ਤੇ ਦਿਖਾਈ ਦੇਣ ਵਾਲੀ ਸਿਲਾਈ ਅਤੇ ਜਾਣਬੁੱਝ ਕੇ ਅਧੂਰੇ ਕਿਨਾਰੇ ਹਨ।’ ਜਦੋਂ ਕਿ ਰਵਾਇਤੀ ਜੂੱਤੀਆਂ ਆਮ ਤੌਰ ‘ਤੇ ਸਮਤਲ ਹੁੰਦੀਆਂ ਹਨ। ਪ੍ਰਾਦਾ ਦਾ ਇਹ ਵਰਜਨ ਸਟੀਲੇਟੋ ਹੀਲ ਦੇ ਨਾਲ ਆਉਂਦਾ ਹੈ।
ਅੰਮ੍ਰਿਤਸਰ ਦੇ ਦੁਕਾਨਦਾਰਾਂ ਵਿੱਚ ਰੋਸ
ਪ੍ਰਾਦਾ ਵੱਲੋਂ ਕੀਤੀ ਇਸ ਨਕਲ ਤੋਂ ਬਾਅਦ ਅੰਮ੍ਰਿਤਸਰ ਵਿੱਚ ਜੁੱਤੀਆਂ ਦੇ ਕਾਰੋਬਾਰ ਨਾਲ ਜੁੜੇ ਦੁਕਾਨਦਾਰਾਂ ਵਿੱਚ ਕਾਫੀ ਰੋਸ ਹੈ। ਦੁਕਾਨਦਾਰਾਂ ਦਾ ਕਹਿਣ ਹੈ ਕਿ ਅਸੀਂ ਦਿਨ-ਰਾਤ ਮਿਹਨਤ ਕਰ ਪੰਜਾਬੀ ਜੁੱਤੀਆਂ ਬਣਾਉਂਦੇ ਹਾਂ। ਜਿਨ੍ਹਾਂ ਨੂੰ 200 ਤੋਂ 2000 ਰੁਪਏ ਵਿੱਚ ਵੇਚੀਆਂ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕੰਮ ਹਜ਼ਾਰਾਂ ਕਾਰੀਗਰਾਂ ਤੇ ਦੁਕਾਨਦਾਰਾਂ ਲਈ ਰੋਜ਼ੀ-ਰੋਟੀ ਬਣਦਾ ਹੈ।
ਸਾਡੀ ਸੱਭਿਆਚਾਰਕ ਵਿਰਾਸਤ ‘ਤੇ ਸਿੱਧਾ ਹਮਲਾ- ਦੁਕਾਨਦਾਰ
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪ੍ਰਾਦਾ ਬ੍ਰਾਂਡ ਸਾਡੇ ਪੰਜਾਬੀ ਜੁੱਤੀਆਂ ਦੀ ਨਕਲ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਲੱਖਾਂ ਰੁਪਏ ਵਿੱਚ ਵੇਚ ਕੇ ਸਾਡੀ ਰੋਜ਼ ਰੋਟੀ ਖੋਹ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਡੀ ਸੱਭਿਆਚਾਰਕ ਵਿਰਾਸਤ ‘ਤੇ ਸਿੱਧਾ ਹਮਲਾ ਹੈ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਪ੍ਰਾਦਾ ਦੀ ਇਸ ਕਾਰਵਾਈ ਨੂੰ ਲੈ ਕੇ ਸਖ਼ਤ ਐਕਸ਼ਨ ਲੈਣ ਦੀ ਮੰਗ ਕੀਤੀ ਹੈ।
