Police ਨੇ ਚੁੱਕਵਾਇਆ ‘Waris Punjab De’ ਜਥੇਬੰਦੀ ਦੇ ਹੱਕ ਵਿਚ ਲੱਗਿਆ ਧਰਨਾ

Updated On: 

21 Mar 2023 19:09 PM

ਹਿਰਾਸਤ ਚ ਲਏ ਗਏ ਨੌਜਵਾਨਾਂ ਨੂੰ ਮੁਹਾਲੀ ਦੇ ਵੱਖ ਵੱਖ ਥਾਣਿਆਂ ਚ ਲਿਜਾਇਆ ਗਿਆ ਅਤੇ ਕੁੱਝ ਨੌਜਵਾਨਾਂ ਨੂੰ ਮੁਹਾਲੀ ਤੋਂ ਬਾਹਰ ਦੇ ਥਾਣਿਆਂ ਵਿਚ ਵੀ ਰੱਖੇ ਜਾਣ ਦੀ ਸੂਚਨਾ ਵੀ ਮਿਲ ਰਹੀ ਹੈ।

Police ਨੇ ਚੁੱਕਵਾਇਆ Waris Punjab De ਜਥੇਬੰਦੀ ਦੇ ਹੱਕ ਵਿਚ ਲੱਗਿਆ ਧਰਨਾ

Police ਨੇ ਚੁੱਕਵਾਇਆ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਹੱਕ ਵਿਚ ਲੱਗਿਆ ਧਰਨਾ।

Follow Us On

ਮੋਹਾਲੀ ਨਿਊਜ: ਪੰਜਾਬ ਪੁਲਿਸ ਵੱਲੋਂ ਅੱਜ ਵੱਡੀ ਕਾਰਵਾਈ ਕਰਦਿਆਂ ਮੁਹਾਲੀ ਦੇ ਗੁਰਦੁਅਰਾ ਸਿੰਘ ਸਹੀਦਾਂ ਸੋਹਾਣਾ ਅੱਗੇ ਲਗਾਏ ਗਏ ਧਰਨੇ ਨੂੰ ਚੁੱਕਵਾ ਦਿੱਤਾ ਗਿਆ। ਇਹ ਧਰਨਾ ਪੰਜਾਬ ਦੀਆਂ ਵੱਖ ਵੱਖ ਨਿਹੰਗ ਜੱਥੇਬੰਦੀਆਂ Nihang Jathebandi) ਵੱਲੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਹੱਕ ਵਿਚ ਲਗਾਇਆ ਗਿਆ ਸੀ। ਧਰਨੇ ਦੇ ਚਲਦਿਆਂ ਏਅਰਪੋਰਟ ਰੋਡ ਉਤੇ ਚੱਲਣ ਵਾਲੀ ਆਵਾਜ਼ਾਈ ਬਹੁਤ ਪ੍ਰਭਾਵਿਤ ਹੋ ਰਹੀ ਸੀ ਜਿਸ ਨੂੰ ਬਦਲਵੇਂ ਰੂਟ ਰਾਹੀਂ ਬਹਾਲ ਕੀਤਾ ਹੋਇਆ ਸੀ। ਗੁਰਦੁਆਰਾ ਸਾਹਿਬ ਜਾਣ ਵਾਲੀ ਸੰਗਤ ਨੂੰ ਵੀ ਇਸ ਧਰਨੇ ਕਾਰਨ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਪੁਲਿਸ ਨੇ ਧਰਨਾਕਾਰੀਆਂ ਨੂੰ ਹਿਰਾਸਤ ਵਿਚ ਲਿਆ

ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਾਰਿਸ ਪੰਜਾਬ ਦੇ ਜਥੇਬੰਦੀ ਵਿਰੁੱਧ ਪੰਜਾਬ ਪੁਲਿਸ ਵੱਲੋਂ ਕੀਤੀ ਕਾਰਵਾਈ ਦੇ ਵਿਰੋਧ ਵਿੱਚ ਮੋਹਾਲੀ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਲਗਾਇਆ ਧਰਨਾ ਪੁਲਿਸ ਨੇ ਚੁਕਵਾ ਦਿੱਤਾ। ਗੁਰਦੁਆਰਾ ਸਿੰਘ ਸ਼ਹੀਦਾਂ ਗੁਰਦੁਆਰਾ ਸੋਹਾਣਾ ਚੌਂਕ ਉਤੇ ਪਿਛਲੇ ਚਾਰ ਦਿਨਾਂ ਤੋਂ ਧਰਨਾ ਲਗਾਇਆ ਗਿਆ ਸੀ। ਜਿਸਨੂੰ ਅੱਜ ਪੁਲਿਸ ਵਲੋਂ ਚੁਕਵਾ ਦਿੱਤਾ ਗਿਆ ਹੈ। ਇਸ ਮੌਕੇ ਪੁਲਿਸ ਅਤੇ ਨੌਜਵਾਨਾਂ ਦਰਮਿਆਨ ਝੜਪਾਂ ਵੀ ਹੋਈਆਂ ਅਤੇ ਬਹੁਤ ਸਾਰੇ ਨੌਜਵਾਨਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ।

ਗੁਰੂ ਘਰ ਦੀ ਸੰਗਤ ਨੂੰ ਆ ਰਹੀ ਸੀ ਦਿੱਕਤ

ਜਿਕਰਯੋਗ ਹੈ ਕਿ ਜਿਥੇ ਇਹ ਧਰਨਾ ਲੱਗਿਆ ਹੋਇਆ ਸੀ ਉਥੇ ਪੰਜਾਬ ਸਰਕਾਰ ਵਲੋਂ ਅਜੇ ਤੱਕ ਇੰਟਰਨੈਟ ਸੇਵਾਵਾਂ ਬਹਾਲ ਨਹੀਂ ਕੀਤੀਆਂ ਗਈਆਂ ਹਨ। ਇਸ ਮਾਮਲੇ ਚ ਐਸਪੀ ਏਐਸ ਔਲਖ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਸ ਧਰਨਾ ਸਬੰਧੀ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਕਮੇਟੀ ਨੇ ਸ਼ਿਕਾਇਤ ਦਿੱਤੀ ਸੀ ਕਿ ਧਰਨੇ ਕਾਰਨ ਸੰਗਤਾਂ ਨੂੰ ਕਾਫੀ ਪ੍ਰੇਸ਼ਾਨੀਆਂ ਆ ਰਹੀਆਂ ਹਨ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪੱਧਰ ਤੇ ਧਰਨਾਕਾਰੀਆਂ ਨਾਲ ਗੱਲਬਾਤ ਕਰ ਰਹੀ ਸੀ । ਇਸ ਉਪਰੰਤ ਮਾਹੌਲ ਤਣਾਅਪੂਰਣ ਬਣ ਗਿਆ

ਧਰਨੇ ਤੋਂ ਪਹਿਲਾਂ ਕੀਤਾ ਗਿਆ ਸੀ ਮਾਰਚ

ਦੱਸ ਦੇਈਏ ਕਿ ਧਰਨੇ ਤੋਂ ਪਹਿਲਾਂ ਨਿਹੰਗ ਜਥੇਬੰਦੀਆਂ ਵੱਲੋਂ ਪਹਿਲਾਂ ਮੋਹਾਲੀ ਚੰਡੀਗੜ੍ਹ ਬਾਰਡਰ ਉਤੇ ਚੱਲ ਰਹੇ ਕੌਮੀ ਇਨਸਾਫ ਮੋਰਚੇ ਵਾਲੀ ਥਾਂ ਤੋਂ ਲੈ ਕੇ ਸੋਹਾਣਾ ਚੌਂਕ ਤੱਕ ਮਾਰਚ ਕੱਡਿਆ ਸੀ। ਇਸ ਤੋਂ ਬਾਅਦ ਸੋਹਾਣਾ ਚੌਂਕ ਉਤੇ ਪਹੁੰਚ ਕੇ ਧਰਨਾ ਲਾ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੂੰ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ ਇਹ ਕਾਰਵਾਈ ਅਮਲ ਵਿਚ ਲਿਆਉਣੀ ਪਈ। ਐਸਪੀ ਏਐਸ ਔਲਖ ਨੇ ਸ਼ਪੱਸ਼ਟ ਕੀਤਾ ਕਿ ਕਿਸੇ ਨੂੰ ਵੀ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Related Stories
Exit mobile version