NIA Raid in Patiala: ਖਾਲਸਾ ਏਡ ਦੇ ਦਫਤਰ ਦੀ ਤਲਾਸ਼ੀ; ਖੰਗਾਲੇ ਦਸਤਾਵੇਜ਼, NIA ਟੀਮ ਨੇ ਇਕ ਘੰਟੇ ਤੱਕ ਕੀਤੀ ਜਾਂਚ

Updated On: 

01 Aug 2023 18:36 PM

NIA Raid on Various Places: ਐਨਆਈਏ ਨੇ ਮੰਗਲਵਾਰ ਨੂੰ ਮੋਗਾ, ਸ੍ਰੀ ਮੁਕਤਸਰ ਸਾਹਿਬ, ਮੁਹਾਲੀ, ਜਲੰਧਰ ਸਣੇ ਕਈ ਹੋਰ ਸ਼ਹਿਰਾਂ ਅਤੇ ਪਿੰਡਾਂ ਵਿੱਚ ਛਾਪੇਮਾਰੀ ਕਰ ਸਰਚ ਆਪਰੇਸ਼ਨ ਚਲਾਇਆ। ਟੀਮ ਵੱਲੋਂ ਖਾਲਿਸਤਾਨ ਨਾਲ ਜੁੜੇ ਸਮਰਥਕਾਂ ਦੇ ਟਿਕਾਣਿਆਂ 'ਤੇ ਰੇਡ ਕੀਤੀ ਗਈ।

NIA Raid in Patiala: ਖਾਲਸਾ ਏਡ ਦੇ ਦਫਤਰ ਦੀ ਤਲਾਸ਼ੀ; ਖੰਗਾਲੇ ਦਸਤਾਵੇਜ਼, NIA ਟੀਮ ਨੇ ਇਕ ਘੰਟੇ ਤੱਕ ਕੀਤੀ ਜਾਂਚ
Follow Us On

ਪੰਜਾਬ ਵਿੱਚ ਖਾਲਿਸਤਾਨੀ ਸਮਰਥਕਾਂ (Khalistani Associates) ਦੇ ਠਿਕਾਣਿਆਂ ਤੇ ਰੇਡ ਕਰਨ ਤੋਂ ਬਾਅਦ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਪਟਿਆਲਾ ਸਥਿਤ ਖਾਲਸਾ ਏਡ ਦੇ ਠਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ।ਮੰਗਲਵਾਰ ਸਵੇਰੇ 5 ਵਜੇ ਰਿਸ਼ੀ ਕਾਲੋਨੀ ਸਥਿਤ ਖਾਲਸਾ ਏਡ ਦੇ ਦਫਤਰ ‘ਚ ਛਾਪੇਮਾਰੀ ਕਰਨ ਪਹੁੰਚੀ। ਕਰੀਬ 1 ਘੰਟੇ ਤੱਕ ਦਫ਼ਤਰ ਦੀ ਤਲਾਸ਼ੀ ਲਈ ਗਈ।

ਇਸ ਦੌਰਾਨ ਉਨ੍ਹਾਂ ਦਫ਼ਤਰ ਵਿੱਚ ਰੱਖੇ ਸਾਰੇ ਰਿਕਾਰਡ ਦੀ ਜਾਂਚ ਕੀਤੀ ਗਈ। ਰੇਡ ਤੋ ਬਾਅਦ ਖਾਲਸਾ ਏਡ ਦੇ ਮੁੱਖੀ ਅਮਰਪ੍ਰੀਤ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਐਨਆਈਏ ਤੇ ਕਈ ਸਵਾਲ ਚੁੱਕੇ। ਨਾਲ ਹੀ ਉਨ੍ਹਾਂ ਨੇ ਭਾਰਤ ਸਰਕਾਰ ਵੱਲੋਂ ਟਾਰਗੇਟ ਕਰਨ ਦਾ ਵੀ ਇਲਜ਼ਾਮ ਲਗਾਇਆ

ਐਨਆਈਏ ਨੇ ਦਫ਼ਤਰ ਵਿੱਚ ਮੌਜੂਦ ਸਟਾਫ਼ ਕੋਲੋਂ ਵੀ ਪੁੱਛਗਿੱਛ ਕੀਤੀ। ਜਾਣਕਾਰੀ ਮੁਤਾਬਕ, ਜਿਸ ਦਫਤਰ ਵਿੱਚ ਰੇਡ ਕੀਤੀ ਗਈ, ਉਹ ਦਫਤਰ ਕਾਫੀ ਦਿਨਾਂ ਤੋਂ ਬੰਦ ਪਿਆ ਹੋਇਆ ਹੈ, ਪਰ ਐਨਆਈਏ ਨੇ ਇਸ ਨਾਲ ਸਬੰਧਤ ਰਿਕਾਰਡ ਜਬਤ ਕਰ ਲਿਆ ਹੈ।

ਐਮਡੀ ਦੇ ਘਰ ‘ਤੇ ਵੀ ਛਾਪਾ ਮਾਰਿਆ

ਖ਼ਾਲਸਾ ਏਡ ਦੇ ਵਲੰਟੀਅਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਐਨਆਈਏ ਦੀ ਛਾਪੇਮਾਰੀ ਦੇ ਪਿੱਛੇ ਦੇ ਮਕਸਦ ਬਾਰੇ ਹਾਲੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਐਨਆਈਏ ਨੇ ਖ਼ਾਲਸਾ ਏਡ ਦੇ ਮੁਖੀ ਅਮਰਪ੍ਰੀਤ ਸਿੰਘ ਦੇ ਘਰ ਵੀ ਛਾਪਾ ਮਾਰਿਆ। ਘਰ ਅਤੇ ਦਫ਼ਤਰ ਦੇ ਨਾਲ-ਨਾਲ ਇਸਦੇ ਗੋਦਾਮ ਦੀ ਵੀ ਚੈਕਿੰਗ ਕੀਤੀ ਗਈ। ਛਾਪੇਮਾਰੀ ਦੌਰਾਨ ਟੀਮ ਨੇ ਜੋ ਵੀ ਕਾਰਵਾਈ ਕੀਤੀ। ਉੱਧਰ ਅਮਰਪ੍ਰੀਤ ਸਿੰਘ ਨੇ ਇਸ ਰੇਡ ਤੇ ਵੱਡੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਭਾਰਤ ਸਰਕਾਰ ਉਨ੍ਹਾਂ ਨੂੰ ਟਾਰਗੇਟ ਕਰਕੇ ਪਰੇਸ਼ਾਨ ਕਰਨ ਦੀ ਕੋਸ਼ਿਸ਼ ਵਿੱਚ ਜੁਟੀ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ