ਪਟਿਆਲਾ ‘ਚ 9 ਮਹੀਨੇ ਦੀ ਧੀ ਨਾਲ ਮਾਂ ਨੇ ਕੀਤੀ ਖੁਦਕੁਸ਼ੀ, ਪਤੀ ਦੇ ਕਿਸੇ ਹੋਰ ਮਹਿਲਾ ਨਾਲ ਸਨ ਸਬੰਧ
ਜਾਣਕਾਰੀ ਮੁਤਾਬਕ ਗੁਰਪ੍ਰੀਤ ਕੌਰ ਨੇ 5 ਸਾਲ ਪਹਿਲਾਂ ਧਰਮਿੰਦਰ ਨਾਂ ਦੇ ਨੌਜਵਾਨ ਨਾਲ ਲਵ ਮੈਰਿਜ ਕਰਵਾਈ ਸੀ। ਧਰਮਿੰਦਰ ਜਿਸ ਜਗ੍ਹਾ ਨੌਕਰੀ ਕਰਦਾ ਸੀ, ਉੱਥੇ ਕਿਸੇ ਹੋਰ ਮਹਿਲਾ ਨਾਲ ਉਸ ਦੇ ਸਬੰਧ ਸਨ। ਇਸ ਕਾਰਨ ਮ੍ਰਿਤਕ ਮਹਿਲਾ ਦੀ ਆਪਣੇ ਪਤੀ ਨਾਲ ਲੜਾਈ ਹੁੰਦੀ ਰਹਿੰਦੀ ਸੀ।

ਪਟਿਆਲਾ ‘ਚ ਇੱਕ ਮਹਿਲਾ ਨੇ ਆਪਣੀ 9 ਮਹੀਨੇ ਦੀ ਬੱਚੀ ਨੂੰ ਗੋਦ ‘ਚ ਲੈ ਕੇ ਰੇਲਗੱਡੀ ਥੱਲੇ ਆ ਕੇ ਖੁਦਕੁਸ਼ੀ ਕਰ ਲਈ। ਟ੍ਰੇਨ ਦੇ ਲੋਕੋ ਪਾਈਲਟ ਨੇ ਹਾਦਸੇ ਤੋਂ ਬਾਅਦ ਪਟਿਆਲਾ ਰੇਲਵੇ ਸਟੇਸ਼ਨ ਦੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਪੁਲਿਸ ਜਦੋਂ ਮੌਕੇ ‘ਤੇ ਪਹੁੰਚੀ ਤਾਂ ਮਹਿਲਾ ‘ਤੇ ਉਸ ਦੀ ਬੱਚੀ ਦੀ ਲਾਸ਼ ਉੱਥੇ ਨਹੀਂ ਸੀ। ਲੋਕਾਂ ਨੇ ਜਾਣਕਾਰੀ ਦਿੱਤੀ ਕਿ ਉਸ ਦਾ ਪਰਿਵਾਰ ਦੋਵੇਂ ਲਾਸ਼ਾਂ ਨੂੰ ਲੈ ਗਿਆ ਹੈ।
ਸਥਾਨਕ ਲੋਕਾਂ ਨੇ ਦੱਸਿਆ ਕਿ ਲਾਸ਼ਾਂ ਦੀ ਹਾਲਤ ਬਹੁੱਤ ਖ਼ਰਾਬ ਸੀ ਤੇ ਰੇਲ ਪਟਰੀ ‘ਤੇ ਖੂਨ ਹੀ ਖੂਨ ਸੀ। ਮ੍ਰਿਤਕ ਮਹਿਲਾ ਦੀ ਪਛਾਣ ਗੁਰਪ੍ਰੀਤ ਕੌਰ (24) ਤੇ ਉਸ ਦੀ 9 ਬੱਚੀ ਦੀ ਪਛਾਣ ਰਵਨੀਤ ਕੌਰ ਵਜੋਂ ਹੋਈ ਹੈ।
ਪਤੀ ਦੇ ਕਿਸੇ ਹੋਰ ਮਹਿਲਾ ਨਾਲ ਸਨ ਸਬੰਧ
ਜਾਣਕਾਰੀ ਮੁਤਾਬਕ ਗੁਰਪ੍ਰੀਤ ਕੌਰ ਨੇ 5 ਸਾਲ ਪਹਿਲਾਂ ਧਰਮਿੰਦਰ ਨਾਂ ਦੇ ਨੌਜਵਾਨ ਨਾਲ ਲਵ ਮੈਰਿਜ ਕਰਵਾਈ ਸੀ। ਧਰਮਿੰਦਰ ਜਿਸ ਜਗ੍ਹਾ ਨੌਕਰੀ ਕਰਦਾ ਸੀ, ਉੱਥੇ ਕਿਸੇ ਹੋਰ ਮਹਿਲਾ ਨਾਲ ਉਸ ਦੇ ਸਬੰਧ ਸਨ। ਇਸ ਕਾਰਨ ਮ੍ਰਿਤਕ ਮਹਿਲਾ ਦੀ ਆਪਣੇ ਪਤੀ ਨਾਲ ਲੜਾਈ ਹੁੰਦੀ ਰਹਿੰਦੀ ਸੀ।
ਮਗੁਰਪ੍ਰੀਤ ਕੌਰ ਨੇ ਦੂਸਰੀ ਮਹਿਲਾ ਨਾਲ ਪਤੀ ਦੀ ਚੈਟ ਪੜ੍ਹੀ ਸੀ, ਜਿਸ ਤੋਂ ਬਾਅਦ ਦੋਹਾਂ ਵਿਚਕਾਰ ਝਗੜਾ ਹੋਣ ਲੱਗ ਗਿਆ। ਗੁੱਸੇ ‘ਚ ਆ ਕੇ ਗੁਰਪ੍ਰੀਤ ਕੌਰ ਦੇ ਪਤੀ ਨੇ ਉਸ ਦੇ ਥੱਪੜ ਮਾਰ ਦਿੱਤਾ, ਜਿਸ ਤੋਂ ਬਾਅਦ ਗੁਰਪ੍ਰੀਤ ਨੇ ਇਹ ਕਦਮ ਚੁੱਕਿਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਗੁਰਪ੍ਰੀਤ ਕੌਰ ਦੇ ਘਰ ਵਾਲਿਆਂ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।