ਪਟਿਆਲਾ ਦੇ ਸ਼ਾਦੀਪੁਰ ਖੁੱਡਾ ਪਿੰਡ ‘ਚ ਮਾਹੌਲ ਤਣਾਵਪੁਰਨ, ਬੂਥ ‘ਤੇ ਕਬਜ਼ਾ ਕਰਨ ਆਏ ਗੁੰਡਿਆਂ ਨੇ ਚਲਾਈ ਗੋਲੀ

Updated On: 

15 Oct 2024 16:19 PM

ਸ਼ਾਦੀਪੁਰ ਖੁੱਡਾ ਪਿੰਡ 'ਚ ਬੂਥ 'ਤੇ ਕਬਜਾ ਕਰਨ ਆਏ ਗੁੰਡਿਆਂ ਵੱਲੋਂ ਗੋਲੀ ਚਲਾ ਦਿੱਤੀ ਗਈ। ਇਸ ਗੋਲੀਬਾਰੀ ਵਿੱਚ ਪਿੰਡ ਦੇ ਨੌਜਵਾਨ ਸਰਬਜੀਤ ਸਿੰਘ ਉਰਫ ਸੋਨ ਗੋਲੀ ਲੱਗਣ ਨਾਲ ਜਖਮੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੇ ਕੁਝ ਪਾਰਟੀ ਦੇ ਵਰਕਰ ਬੂਥ ਦੇ ਉੱਪਰ ਕਬਜ਼ਾ ਕਰਨ ਦੇ ਲਈ ਪਹੁੰਚੇ ਸੀ।

ਪਟਿਆਲਾ ਦੇ ਸ਼ਾਦੀਪੁਰ ਖੁੱਡਾ ਪਿੰਡ ਚ ਮਾਹੌਲ ਤਣਾਵਪੁਰਨ, ਬੂਥ ਤੇ ਕਬਜ਼ਾ ਕਰਨ ਆਏ ਗੁੰਡਿਆਂ ਨੇ ਚਲਾਈ ਗੋਲੀ
Follow Us On

ਪਟਿਆਲਾ ਦੇ ਸ਼ਾਦੀਪੁਰ ਖੁੱਡਾ ਪਿੰਡ ‘ਚ ਮਾਹੌਲ ਉਸ ਵੇਲੇ ਤਣਾਵਪੁਰ ਬਣ ਗਿਆ। ਜਦੋਂ ਬੂਥ ‘ਤੇ ਕਬਜਾ ਕਰਨ ਆਏ ਗੁੰਡਿਆਂ ਵੱਲੋਂ ਗੋਲੀ ਚਲਾ ਦਿੱਤੀ ਗਈ। ਇਸ ਗੋਲੀਬਾਰੀ ਵਿੱਚ ਪਿੰਡ ਦੇ ਨੌਜਵਾਨ ਸਰਬਜੀਤ ਸਿੰਘ ਉਰਫ ਸੋਨ ਗੋਲੀ ਲੱਗਣ ਨਾਲ ਜਖਮੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੇ ਕੁਝ ਪਾਰਟੀ ਦੇ ਵਰਕਰ ਬੂਥ ਦੇ ਉੱਪਰ ਕਬਜ਼ਾ ਕਰਨ ਦੇ ਲਈ ਪਹੁੰਚੇ ਸੀ।

ਦੂਜੇ ਪਾਸੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ। ਪਿੰਡ ਵਾਸੀਆਂ ਨੇ ਉਨ੍ਹਾਂ ‘ਤੇ ਇੱਟਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਗੱਡੀ ਵਿੱਚ ਆਏ ਨੌਜਵਾਨਾਂ ਵੱਲੋਂ ਗੋਲੀ ਚੱਲਾ ਦਿਤੀ ਗਈ। ਜਿਸ ਗੋਲੀਬਾਰੀ ਵਿੱਚ ਪਿੰਡ ਦਾ ਹੀ ਨੌਜਵਾਨ ਸਰਬਜੀਤ ਸਿੰਘ ਉਰਫ ਸੋਨੀ ਜਖਮੀ ਹੋਇਆ ਹੈ। ਗੋਲੀ ਲੱਗਣ ਦੇ ਤੁਰੰਤ ਬਾਅਦ ਉਸ ਨੂੰ ਐਬੂਲੈਂਸ ਰਾਹੀ ਪਟਿਆਲਾ ਦੇ ਪਾਰਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ। ਪਿੰਡ ਵਾਸੀਆਂ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ।

ਬਰਨਾਲਾ ਦੇ ਪਿੰਡ ਵਿੱਚ ਵੋਟਿੰਗ ਦੌਰਾਨ ਹੋਇਆ ਝਗੜਾ

ਬਰਨਾਲਾ ਦੇ ਪਿੰਡ ਕਰਮਗੜ੍ਹ ਵਿੱਚ ਪੰਚਾਇਤੀ ਚੋਣਾਂ ਵਿੱਚ ਲੜਾਈ ਹੋਈ। ਜਿੱਥੇ ਪੰਛੀ ਤੋਂ ਉਮੀਦਵਾਰ ਸਮੇਤ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੇ ਵਿਰੋਧੀ ਸਰਪੰਚ ਦੇ ਉਮੀਦਵਾਰਾਂ ‘ਤੇ ਹਮਲੇ ਦੇ ਇਲਜ਼ਾਮ ਲਾਏ ਹਨ। ਉਸ ਨੂੰ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ ਹੈ।

ਪੰਚਾਇਤੀ ਚੋਣਾਂ ਵਿੱਚ ਸਰਪੰਚ ਦੇ ਅਹੁਦੇ ਲਈ 25,588 ਉਮੀਦਵਾਰ ਮੈਦਾਨ ਵਿੱਚ ਹਨ। ਪੰਚ ਦੇ ਅਹੁਦੇ ਲਈ 80,598 ਉਮੀਦਵਾਰ ਚੋਣ ਲੜ ਰਹੇ ਹਨ। ਇਸ ਤੋਂ ਇਲਾਵਾ 3,798 ਸਰਪੰਚ ਅਤੇ 48,861 ਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ।

Exit mobile version