ਰਾਜਾ ਵੜਿੰਗ ਸਾਹਮਣੇ “ਚੰਨੀ ਜ਼ਿੰਦਾਬਾਦ” ਦੇ ਨਾਅਰੇ, ਕਾਂਗਰਸ ਦੀ ਬੈਠਕ ‘ਚ ਗਰਮਾਇਆ ਮਾਹੌਲ

Updated On: 

01 Aug 2026 14:57 PM IST

ਸਮਾਗਮ ਦੌਰਾਨ "ਚੰਨੀ ਜ਼ਿੰਦਾਬਾਦ" ਦੇ ਨਾਅਰਿਆਂ ਨਾਲ ਕੁਝ ਸਮੇਂ ਲਈ ਅਸਮੰਜਸ ਦੀ ਸਥਿਤੀ ਬਣ ਗਈ। ਮੌਕੇ 'ਤੇ ਮੌਜੂਦ ਆਗੂਆਂ ਅਤੇ ਵਰਕਰਾਂ ਵਿਚ ਇਹ ਚਰਚਾ ਛਿੜ ਗਈ ਕਿ ਇਹ ਸੰਦੇਸ਼ ਆਖ਼ਰ ਕਿਸ ਲਈ ਦਿੱਤਾ ਜਾ ਰਿਹਾ ਹੈ।

ਰਾਜਾ ਵੜਿੰਗ ਸਾਹਮਣੇ ਚੰਨੀ ਜ਼ਿੰਦਾਬਾਦ ਦੇ ਨਾਅਰੇ, ਕਾਂਗਰਸ ਦੀ ਬੈਠਕ ਚ ਗਰਮਾਇਆ ਮਾਹੌਲ

ਵੜਿੰਗ ਸਾਹਮਣੇ "ਚੰਨੀ ਜ਼ਿੰਦਾਬਾਦ" ਦੇ ਨਾਅਰੇ, ਕਾਂਗਰਸ ਦੀ ਬੈਠਕ 'ਚ ਗਰਮਾਇਆ ਮਾਹੌਲ

ਪਟਿਆਲਾ ‘ਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਮਾਗਮ ਦੌਰਾਨ ਉਸ ਵੇਲੇ ਮਾਹੌਲ ਅਚਾਨਕ ਗਰਮਾ ਗਿਆ, ਜਦੋਂ ਵੱਡੀ ਗਿਣਤੀ ‘ਚ ਮੌਜੂਦ ਕਾਂਗਰਸੀ ਵਰਕਰਾਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਮਰਥਨ ‘ਚ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਸਮਾਗਮ ਦੌਰਾਨ “ਚੰਨੀ ਜ਼ਿੰਦਾਬਾਦ” ਦੇ ਨਾਅਰਿਆਂ ਨਾਲ ਕੁਝ ਸਮੇਂ ਲਈ ਅਸਮੰਜਸ ਦੀ ਸਥਿਤੀ ਬਣ ਗਈ। ਮੌਕੇ ‘ਤੇ ਮੌਜੂਦ ਆਗੂਆਂ ਅਤੇ ਵਰਕਰਾਂ ਵਿਚ ਇਹ ਚਰਚਾ ਛਿੜ ਗਈ ਕਿ ਇਹ ਸੰਦੇਸ਼ ਆਖ਼ਰ ਕਿਸ ਲਈ ਦਿੱਤਾ ਜਾ ਰਿਹਾ ਹੈ।

ਇਸ ਪ੍ਰੋਗਰਾਮ ‘ਚ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਨੂੰ ਵੀ ਸ਼ਾਮਲ ਹੋਣਾ ਸੀ, ਪਰ ਨਾਅਰੇਬਾਜ਼ੀ ਦੌਰਾਨ ਉਹ ਸਟੇਜ਼ ‘ਤੇ ਮੌਜੂਦ ਨਹੀਂ ਸਨ। ਅੱਜ ਬਘੇਲ ਪਟਿਆਲਾ ਦੇ ਸੁਨਾਮ ‘ਚ ‘ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਦ ਤਹਿਤ ਬੈਠਕ ਕਰਨ ਜਾ ਰਹੇ ਸਨ। ਉਹ ਪੰਜਾਬ ਦੇ 9 ਦਿਨਾਂ ਦੇ ਦੌਰੇ ‘ਤੇ ਹਨ। ਬੀਤੇ ਦਿਨ ਵੀ ਉਨ੍ਹਾਂ ਨੇ ਵੱਖ-ਵੱਖ ਮੀਟਿੰਗਾਂ ‘ਚ ਹਿੱਸਾ ਲਿਆ ਸੀ।

ਵਰਕਰਾਂ ਨੇ ਕਿਹਾ- ਇਹ ਸਿਰਫ਼ ਰਾਜਾ ਵੜਿੰਗ ਦਾ ਨਹੀਂ, ਕਾਂਗਰਸ ਦਾ ਪ੍ਰੋਗਰਾਮ ਸੀ

ਬਾਅਦ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਵਰਕਰਾਂ ਨੇ ਕਿਹਾ ਕਿ ਇਹ ਸਿਰਫ਼ ਰਾਜਾ ਵੜਿੰਗ ਦਾ ਪ੍ਰੋਗਰਾਮ ਨਹੀਂ ਸੀ, ਸਗੋਂ ਪੂਰੀ ਕਾਂਗਰਸ ਪਾਰਟੀ ਦਾ ਸਮਾਗਮ ਸੀ। ਉਨ੍ਹਾਂ ਕਿਹਾ ਕਿ ਨਾਅਰੇਬਾਜ਼ੀ ਦਾ ਮਕਸਦ ਪਾਰਟੀ ਹਾਈਕਮਾਨ ਤੱਕ ਇਹ ਸੰਦੇਸ਼ ਪਹੁੰਚਾਉਣਾ ਸੀ ਕਿ ਜ਼ਮੀਨੀ ਪੱਧਰ ‘ਤੇ ਅੱਜ ਵੀ ਕਾਂਗਰਸ ਦਾ ਵੱਡਾ ਵਰਗ ਚਰਨਜੀਤ ਸਿੰਘ ਚੰਨੀ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ।

ਚੰਨੀ ਦੀ ਅਗਵਾਈ ‘ਚ ਵਾਪਸੀ ਦੀ ਉਮੀਦ

ਵਰਕਰਾਂ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਰਹਿੰਦਿਆਂ ਚਰਨਜੀਤ ਸਿੰਘ ਚੰਨੀ ਨੇ ਆਮ ਲੋਕਾਂ ਤੇ ਕਾਂਗਰਸੀ ਵਰਕਰਾਂ ਲਈ ਕਈ ਮਹੱਤਵਪੂਰਨ ਕੰਮ ਕੀਤੇ ਸਨ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੂੰ ਮੁੜ ਮਜ਼ਬੂਤ ਵਾਪਸੀ ਕਰਨੀ ਹੈ ਤਾਂ ਇਹ ਚੰਨੀ ਦੀ ਅਗਵਾਈ ‘ਚ ਹੀ ਸੰਭਵ ਹੈ।

ਪਾਰਟੀ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ

ਹਾਲਾਂਕਿ, ਇਹ ਵਰਕਰਾਂ ਦੀ ਨਿੱਜੀ ਰਾਏ ਹੈ। ਇਸ ਮਾਮਲੇ ‘ਤੇ ਕਾਂਗਰਸ ਪਾਰਟੀ ਜਾਂ ਪੰਜਾਬ ਕਾਂਗਰਸ ਲੀਡਰਸ਼ਿਪ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ। ਹੁਣ ਸਿਆਸੀ ਹਲਕਿਆਂ ‘ਚ ਇਹ ਚਰਚਾ ਤੇਜ਼ ਹੋ ਗਈ ਹੈ ਕਿ ਕੀ ਕਾਂਗਰਸ ਹਾਈਕਮਾਨ ਵਰਕਰਾਂ ਦੇ ਇਸ ਸੰਦੇਸ਼ ਨੂੰ ਗੰਭੀਰਤਾ ਨਾਲ ਲਵੇਗਾ ਜਾਂ ਪੰਜਾਬ ਕਾਂਗਰਸ ‘ਚ ਲੀਡਰਸ਼ਿਪ ਨੂੰ ਲੈ ਕੇ ਚੱਲ ਰਹੀ ਚਰਚਾ ਹੋਰ ਤੇਜ਼ ਹੋਵੇਗੀ।

Follow Us
Related Stories
ਅੰਮ੍ਰਿਤਸਰ ‘ਚ 20 ਕਿਲੋ ਹੈਰੋਇਨ ਜ਼ਬਤ, ਇੰਟਰਨੈਸ਼ਨਲ ਡਰੱਗ ਨੈੱਟਵਰਕ ਦਾ ਪਰਦਾਫਾਸ਼; ਪੁਲਿਸ ਨੇ ਇੱਕ ਤਸਕਰ ਨੂੰ ਕੀਤਾ ਕਾਬੂ
ਕਰਤਾਰਪੁਰ ਲਾਂਘਾ: ਕੇਂਦਰ ਦੇ ਜਵਾਬ ਤੋਂ ਬਾਅਦ SGPC ਦਾ ਰੁਖ਼, ਧਾਮੀ ਬੋਲੇ- ਫੈਸਲਾ ਸਿੱਖ ਭਾਵਨਾਵਾਂ ਅਨੁਸਾਰ ਹੋਵੇ
40 ਲੱਖ ਮਹਿਲਾਵਾਂ ਦੇ ਖਾਤਿਆਂ ‘ਚ ਪਹੁੰਚੀ ਆਰਥਿਕ ਸਹਾਇਤਾ, CM ਮਾਨ ਨੇ ਪਠਾਨਕੋਟ ਤੋਂ ਜਾਰੀ ਕੀਤੀ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਕਿਸ਼ਤ
ਗੁਰਦਾਸਪੁਰ: BLO ਅਧਿਆਪਕ ਨਾਲ ਦੁਰਵਿਹਾਰ ਦਾ ਇਲਜ਼ਾਮ, ਅਧਿਆਪਕ ਯੂਨੀਅਨ ਵੱਲੋਂ SDM ਦਫ਼ਤਰ ਬਾਹਰ ਧਰਨਾ
ਮਾਨਸੂਨ ਸੈਸ਼ਨ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ, ਪਹਿਲੀ ਵਾਰ BAC ‘ਚ ਕੋਈ ਵਿਧਾਇਕ ਸ਼ਾਮਲ ਨਹੀਂ
ਭੁਪੇਸ਼ ਬਘੇਲ ਅੱਜ ਕਰ ਰਹੇ ਦੋ ਮਹੱਤਵਪੂਰਨ ਮੀਟਿੰਗਾਂ, ਧੜੇਬੰਦੀ ਖ਼ਤਮ ਕਰ ਸੰਗਠਨ ਨੂੰ ਮਜ਼ਬੂਤ ​​ਕਰਨ ‘ਤੇ ਧਿਆਨ ਕੇਂਦ੍ਰਿਤ