ਪਠਾਨਕੋਟ ਦੇ ਪਿੰਡ ਦੇ ਇੱਕ ਘਰ ‘ਚ ਵੜੇ 7 ਸ਼ੱਕੀ, ਸਹਿਮ ਦਾ ਬਣਿਆ ਮਾਹੌਲ, ਪੁਲਿਸ ਚਲਾ ਰਹੀ ਸਰਚ ਆਪਰੇਸ਼ਨ
Pathankot Alert: ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਨੂੰ ਪਾਣੀ ਪਿਲਾਉਣ ਤੋਂ ਬਾਅਦ ਉਹ ਮੁੜ ਜੰਗਲ ਦੇ ਵਿੱਚ ਦਾਖਲ ਹੋ ਗਏ ਜਿਸ ਦੇ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਉਸ ਤੋਂ ਬਾਅਦ ਲਗਾਤਾਰ ਸਰਚ ਆਪਰੇਸ਼ਨ ਕਰਦੀ ਹੋਈ ਦਿਸ ਰਹੀ ਹੈ।
Pathankot Alert: ਬੀਤੀ ਰਾਤ ਜ਼ਿਲ੍ਹੇ ਦੇ ਨੀਮ ਪਹਾੜੀ ਇਲਾਕੇ ਧਾਰ ਦੇ ਪਿੰਡ ਫਗਤੋਲੀ ਵਿਖੇ ਸੱਤ ਸ਼ੱਕੀ ਅਨਸਰਾਂ ਦੇ ਵੇਖੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ। ਇਸ ਸਬੰਧੀ ਜਦ ਪ੍ਰਤੱਖ ਦਰਸ਼ੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਕੁਝ ਲੋਕ ਜੰਗਲ ਦੇ ਵਿੱਚੋਂ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੋਏ। ਉਹਨਾਂ ਕੋਲੋਂ ਪਾਣੀ ਮੰਗਿਆ। ਇੱਥੇ ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਸਰਹੱਦੀ ਇਲਾਕੇ ਅਲਰਟ ‘ਤੇ ਹਨ।
ਪਿੰਡ ਵਾਸੀਆਂ ਨੇ ਦੱਸਿਆ ਕਿ ਪਾਣੀ ਪੀਣ ਤੋਂ ਬਾਅਦ ਉਹ ਮੁੜ ਜੰਗਲ ਵੱਲ ਚਲੇ ਗਏ ਜਿਸ ਦੇ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਉਸਤੋਂ ਬਾਅਦ ਪੁਲਿਸ ਲਗਾਤਾਰ ਸਰਚ ਆਪਰੇਸ਼ਨ ਕਰਦੀ ਹੋਈ ਦਿਖਾਈ ਦੇ ਰਹੀ ਹੈ। ਦੂਜੇ ਪਾਸੇ ਜਦ ਇਸ ਸਬੰਧੀ ਪੁਲਿਸ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬੀਤੀ ਸ਼ਾਮ ਕਰੀਬ 7 ਵਜੇ ਸੱਤ ਸ਼ੱਕੀ ਲੋਕਾਂ ਦੇ ਵੇਖੇ ਜਾਣ ਦੀ ਖਬਰ ਸਾਹਮਣੇ ਆਈ ਹੈ।
ਇਸ ਮਾਮਲੇ ਤੇ ਪੁਲਿਸ ਨੇ ਦੱਸਿਆ ਕਿ ਇਸ ਦੇ ਚਲਦੇ ਸਾਡੇ ਵੱਲੋਂ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਉਹਨਾਂ ਕਿਹਾ ਕਿ ਇਹ ਲੋਕ ਲੇਬਰ ਵਾਲੇ ਵੀ ਹੋ ਸਕਦੇ ਹਨ ਕਿਉਂਕਿ ਪਿੱਛੇ ਜੰਗਲ ਦਾ ਇਲਾਕਾ ਹੈ ਅਤੇ ਉੱਥੇ ਲੇਬਰ ਵੀ ਕੰਮ ਕਰਦੀ ਹੈ। ਪਰ ਉਹ ਸਾਰੇ ਐਂਗਲ ਨੂੰ ਵੇਖਦੇ ਹੋਏ ਕਾਰਵਾਈ ਕਰ ਰਹੇ ਹਾਂ ਅਤੇ ਕਿਸੇ ਵੀ ਤਰਾਂ ਦੀ ਕੁਤਾਹੀ ਨਾ ਵਰਤਦੇ ਹੋਏ ਲਗਾਤਾਰ ਸਰਚ ਆਪਰੇਸ਼ਨ ਚਲਾ ਰਹੇ ਹਨ, ਤਾਂ ਜੋ ਜਿਲ੍ਹੇ ਵਿੱਚ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ।
ਇਹ ਵੀ ਪੜ੍ਹੋ: ਅੱਜ ਰਾਹੁਲ ਗਾਂਧੀ ਨੂੰ ਮਿਲਣਗੇ ਕਿਸਾਨ ਆਗੂ, ਮੰਗਾਂ ਨੂੰ ਲੈ ਕੇ ਕਰਨਗੇ ਗੱਲਬਾਤ
ਕਈ ਦਿਨਾਂ ਤੋਂ ਹੈ ਅਲਰਟ
ਜ਼ਿਲ੍ਹਾ ਪਠਾਨਕੋਟ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਅਲਰਟ ਤੇ ਚੱਲ ਰਿਹਾ ਹੈ। ਇਸ ਦੀ ਵਜ੍ਹਾ ਹੈ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਵਿਖੇ ਸ਼ੱਕੀ ਲੋਕਾਂ ਦਾ ਵੇਖੇ ਜਾਣਾ ਕਿਉਂਕਿ ਪਿਛਲੇ ਦਿਨੀਂ ਜ਼ਿਲ੍ਹੇ ਦੇ ਸਰਹਦੀ ਇਲਾਕੇ ਬਮਿਆਲ ਵਿਖੇ ਦੋ ਸ਼ੱਕੀ ਅਨਸਰ ਵੇਖੇ ਗਏ ਸਨ। ਜਿਨਾਂ ਵੱਲੋਂ ਕਿਸੇ ਦੇ ਘਰ ਦੇ ਵਿੱਚ ਦਾਖਲ ਹੋ ਕੇ ਰੋਟੀ ਮੰਗੀ ਗਈ ਸੀ।
ਇਹ ਵੀ ਪੜ੍ਹੋ
ਇਸਦੇ ਬਾਅਦ ਜ਼ਿਲ੍ਹੇ ਦੇ ਪਿੰਡ ਬੇੜੀਆਂ ਵਿਖੇ 2 ਸ਼ੱਕੀ ਵੇਖੇ ਗਏ ਸੀ ਤੇ ਉਸ ਦੇ ਬਾਅਦ ਵਿਧਾਨ ਸਭਾ ਹਲਕਾ ਸੁਜਾਨਪੁਰ ਵਿਖੇ ਚੱਕ ਮਾਧੋ ਸਿੰਘ ਪਿੰਡ ‘ਚ ਚਾਰ ਸ਼ੱਕੀ ਫੌਜ ਦੀ ਵਰਦੀ ਵਿੱਚ ਵੇਖੇ ਗਏ ਸੀ। ਇਨ੍ਹਾਂ ਕੋਲ ਹਥਿਆਰ ਹੋਣ ਦੀ ਗੱਲ ਵੀ ਚਸ਼ਮਦੀਦਾਂ ਵੱਲੋਂ ਕਹੀ ਗਈ ਸੀ।