ਪਠਾਨਕੋਟ ‘ਚ ਟੈਂਕਰ ਵਰਕਸ਼ਾਪ ‘ਚ ਹੋਇਆ ਧਮਾਕਾ, ਫੋਰਮੈਨ ਦੀ ਹੋਈ ਦਰਦਨਾਕ ਮੌਤ ਤੇ ਇਕ ਗੰਭੀਰ ਜ਼ਖਮੀ

Published: 

31 Jul 2026 14:56 PM IST

ਪਠਾਨਕੋਟ ਦੇ ਸਰਨਾ ਸਥਿਤ ਛੋਟੀ ਨਹਿਰ ਨੇੜੇ ਇੱਕ ਟੈਂਕਰ ਵਰਕਸ਼ਾਪ ਵਿੱਚ ਮੁਰੰਮਤ ਦੌਰਾਨ ਅਚਾਨਕ ਹੋਏ ਜ਼ੋਰਦਾਰ ਧਮਾਕੇ ਵਿੱਚ ਪਿਛਲੇ 20 ਸਾਲਾਂ ਤੋਂ ਕੰਮ ਕਰ ਰਹੇ ਫੋਰਮੈਨ ਦੀ ਦਰਦਨਾਕ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦਾ ਇੱਕ ਸਾਥੀ ਕਰਮਚਾਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਧਮਾਕਾ ਇੰਨਾ ਭਿਆਨਕ ਸੀ ਕਿ ਵਰਕਸ਼ਾਪ ਦੀ ਟੀਨ ਦੀ ਛੱਤ ਉੱਡ ਗਈ ਅਤੇ ਟੈਂਕਰ ਦੇ ਵੀ ਪਰਖੱਚੇ ਉੱਡ ਗਏ।

ਪਠਾਨਕੋਟ ਚ ਟੈਂਕਰ ਵਰਕਸ਼ਾਪ  ਚ ਹੋਇਆ ਧਮਾਕਾ, ਫੋਰਮੈਨ ਦੀ ਹੋਈ ਦਰਦਨਾਕ ਮੌਤ ਤੇ ਇਕ ਗੰਭੀਰ ਜ਼ਖਮੀ

ਪਠਾਨਕੋਟ ਦੇ ਸਰਨਾ ਸਥਿਤ ਛੋਟੀ ਨਹਿਰ ਨੇੜੇ ਇੱਕ ਟੈਂਕਰ ਵਰਕਸ਼ਾਪ ਵਿੱਚ ਮੁਰੰਮਤ ਦੌਰਾਨ ਅਚਾਨਕ ਹੋਏ ਜ਼ੋਰਦਾਰ ਧਮਾਕੇ ਵਿੱਚ ਪਿਛਲੇ 20 ਸਾਲਾਂ ਤੋਂ ਕੰਮ ਕਰ ਰਹੇ ਫੋਰਮੈਨ ਦੀ ਦਰਦਨਾਕ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦਾ ਇੱਕ ਸਾਥੀ ਕਰਮਚਾਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਧਮਾਕਾ ਇੰਨਾ ਭਿਆਨਕ ਸੀ ਕਿ ਵਰਕਸ਼ਾਪ ਦੀ ਟੀਨ ਦੀ ਛੱਤ ਉੱਡ ਗਈ ਅਤੇ ਟੈਂਕਰ ਦੇ ਵੀ ਪਰਖੱਚੇ ਉੱਡ ਗਏ।

ਹਾਦਸੇ ਦੇ ਸਮੇਂ ਮੌਕੇ ‘ਤੇ ਮੌਜੂਦ ਜ਼ਖ਼ਮੀ ਕਰਮਚਾਰੀ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਅਨੁਸਾਰ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਪਿੰਡ ਬਲਸੂਆ ਦੇ ਰਹਿਣ ਵਾਲੇ 60 ਸਾਲਾ ਦੌਲਤ ਰਾਮ ਵਜੋਂ ਹੋਈ ਹੈ।

ਅੱਤ ਦੀ ਗਰਮੀ ਅਤੇ ਗੈਸ ਬਣਨ ਕਾਰਨ ਹੋਇਆ ਭਿਆਨਕ ਧਮਾਕਾ

ਚਸ਼ਮਦੀਦ ਮੁਕੇਸ਼ ਕੁਮਾਰ ਅਤੇ ਪੁਲਿਸ ਦੀ ਮੁਢਲੀ ਜਾਂਚ ਅਨੁਸਾਰ ਸੂਰਿਆ ਟੈਂਕਰ ਵਰਕਸ਼ਾਪ ਵਿੱਚ ਇੱਕ ਟੈਂਕਰ ਦੀ ਮੁਰੰਮਤ ਲਈ ਵੈਲਡਿੰਗ ਦਾ ਕੰਮ ਚੱਲ ਰਹਾ ਸੀ। ਅੱਤ ਦੀ ਗਰਮੀ ਅਤੇ ਟੈਂਕਰ ਦੇ ਅੰਦਰ ਜਲਣਸ਼ੀਲ ਗੈਸ ਜਮ੍ਹਾਂ ਹੋਣ ਕਾਰਨ ਜਿਵੇਂ ਹੀ ਵੈਲਡਿੰਗ ਸ਼ੁਰੂ ਕੀਤੀ ਗਈ, ਅਚਾਨਕ ਜ਼ੋਰਦਾਰ ਧਮਾਕਾ ਹੋ ਗਿਆ। ਧਮਾਕਾ ਇੰਨਾ ਖ਼ੌਫ਼ਨਾਕ ਸੀ ਕਿ ਵਰਕਸ਼ਾਪ ਦੀ ਪੂਰੀ ਟੀਨ ਦੀ ਛੱਤ ਹਵਾ ਵਿੱਚ ਉੱਡ ਗਈ ਅਤੇ ਆਸ-ਪਾਸ ਦਾ ਪੂਰਾ ਇਲਾਕਾ ਦਹਿਲ ਗਿਆ। ਖੜਕਾ ਸੁਣ ਕੇ ਆਸ-ਪਾਸ ਦੇ ਲੋਕ ਤੁਰੰਤ ਮੌਕੇ ‘ਤੇ ਪਹੁੰਚ ਗਏ।

ਇਸ ਹਾਦਸੇ ਤੋਂ ਬਾਅਦ ਵਰਕਸ਼ਾਪ ਵਿੱਚ ਸੋਗ ਦੀ ਲਹਿਰ ਦੌੜ ਗਈ। ਵਰਕਸ਼ਾਪ ਦੇ ਮਾਲਕ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦੌਲਤ ਰਾਮ ਪਿਛਲੇ 20 ਸਾਲਾਂ ਤੋਂ ਉਨ੍ਹਾਂ ਕੋਲ ਕੰਮ ਕਰ ਰਹੇ ਸਨ ਅਤੇ ਬਹੁਤ ਹੀ ਤਜਰਬੇਕਾਰ ਸਨ। ਉਹ ਸਿਰਫ਼ ਇੱਕ ਕਰਮਚਾਰੀ ਹੀ ਨਹੀਂ, ਸਗੋਂ ਸਾਡੇ ਪਰਿਵਾਰ ਦੇ ਮੈਂਬਰ ਵਾਂਗ ਸਨ। ਦੁੱਖ ਦੀ ਇਸ ਘੜੀ ਵਿੱਚ ਅਸੀਂ ਪੂਰੀ ਤਰ੍ਹਾਂ ਉਨ੍ਹਾਂ ਦੇ ਪਰਿਵਾਰ ਦੇ ਨਾਲ ਖੜ੍ਹੇ ਹਾਂ।

ਜ਼ਖ਼ਮੀ ਦਾ ਇਲਾਜ ਜਾਰੀ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਹਾਦਸੇ ਦੇ ਸਮੇਂ ਮੌਕੇ ‘ਤੇ ਮੌਜੂਦ ਜ਼ਖ਼ਮੀ ਕਰਮਚਾਰੀ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲੈ ਜਾਇਆ ਗਿਆ, ਜਿੱਥੇ ਡਾਕਟਰਾਂ ਮੁਤਾਬਕ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਪੁਲਿਸ ਟੀਮ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਜ਼ਰੂਰੀ ਸਬੂਤ ਇਕੱਠੇ ਕੀਤੇ। ਏ.ਐੱਸ.ਆਈ. (ASI) ਸੁਰਿੰਦਰ ਅਨੁਸਾਰ ਮੁਢਲੀ ਜਾਂਚ ਵਿੱਚ ਟੈਂਕਰ ਦੇ ਅੰਦਰ ਗੈਸ ਬਣਨ ਨੂੰ ਹੀ ਹਾਦਸੇ ਦਾ ਮੁੱਖ ਕਾਰਨ ਮੰਨਿਆ ਜਾ ਰਹਾ ਹੈ। ਮ੍ਰਿਤਕ ਦੌਲਤ ਰਾਮ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ, ਜਿਸ ਦੇ ਆਧਾਰ ‘ਤੇ ਅੱਗੇ ਦੀ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Loading...
Unable to load recommendations.
Follow Us