ਬਮਿਆਲ ਸੈਕਟਰ ‘ਚ ਉੱਜ ਦਰਿਆ ‘ਚ ਵਧਿਆ ਪਾਣੀ ਦਾ ਪੱਧਰ, ਜਲਥਲ ਹੋਇਆ ਬਜ਼ਾਰ, ਲੋਕ ਪ੍ਰੇਸ਼ਾਨ

Updated On: 

09 Jul 2023 14:52 PM

ਜੰਮੂ ਕਸ਼ਮੀਰ ਦੀਆਂ ਪਹਾੜੀਆਂ ਅਤੇ ਮੈਦਾਨੀ ਇਲਾਕੇ ਵਿੱਚ ਹੋ ਰਿਹਾ ਲਗਾਤਾਰ ਮੀਂਹ ਦੇ ਕਾਰਨ ਬਮਿਆਲ ਸੈਕਟਰ ਵਿੱਚ ਪੈਂਦਾ ਉੱਜ ਦਰਿਆ ਵਿੱਚ ਪਾਣਈ ਦਾ ਪੱਧਰ ਵਧ ਗਿਆ ਹੈ। ਬਮਿਆਲ ਦੇ ਕੋਲ ਉੱਜ ਦਰਿਆ ਵਿੱਚ ਆਇਆ ਇੱਕ ਲੱਖ 90 ਹਜਾਰ ਕਿਊਸਿਕ ਪਾਣੀ ਰਿਕਾਰਡ ਕੀਤਾ ਗਿਆ ਹੈ।

ਬਮਿਆਲ ਸੈਕਟਰ ਚ ਉੱਜ ਦਰਿਆ ਚ ਵਧਿਆ ਪਾਣੀ ਦਾ ਪੱਧਰ, ਜਲਥਲ ਹੋਇਆ ਬਜ਼ਾਰ, ਲੋਕ ਪ੍ਰੇਸ਼ਾਨ
Follow Us On

ਪਠਾਨਕੋਟ ਨਿਊਜ਼। ਪਿਛਲੇ ਦੋ ਦਿਨਾਂ ਤੋਂ ਹੋ ਰਹੀ ਲਗਾਤਾਰ ਬਾਰਿਸ਼ ਦੇ ਕਾਰਨ ਦੇਸ਼ ਦੇ ਕਈ ਇਲਾਕੀਆਂ ਵਿੱਚ ਪਾਣੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਪਹਾੜੀ ਇਲਾਕੀਆਂ ਵਿੱਚ ਵੀ ਹੋ ਰਹੀ ਭਾਰੀ ਬਾਰਿਸ਼ ਦੇ ਕਾਰਨ ਲਗਾਤਾਰ ਮੈਦਾਨੀ ਇਲਾਕੇ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਅਜਿਹਾ ਹੀ ਕੁੱਝ ਪਠਾਨਕੋਟ (Pathankot) ਦੇ ਬਮਿਆਲ ਸੈਕਟਰ ਵਿੱਚ ਦੇਖਣ ਨੂੰ ਮਿਲਿਆ ਹੈ।

ਜਿੱਥੇ ਜੰਮੂ ਕਸ਼ਮੀਰ ਦੇ ਪਹਾੜੀ ਇਲਾਕੇ ਵਿੱਚ ਹੋ ਰਹੀ ਬਾਰਿਸ਼ ਦੇ ਕਾਰਨ ਮੈਦਾਨੀ ਇਲਾਕੇ ਵਿੱਚ ਪਾਣੀ ਭਰ ਆਇਆ ਹੈ। ਉੱਜ ਦਰਿਆ ਵਿੱਚ 1 ਲੱਖ 90 ਹਜਾਰ ਕਿਊਸਕ ਪਾਣੀ ਆਉਣ ‘ਤੇ ਉੱਜ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ ਅਤੇ ਹਰ ਪਾਸੇ ਪਾਣੀ ਹੀ ਪਾਣੀ ਦਿਖ ਰਿਹਾ ਹੈ। ਖੇਤਾਂ ਤੋਂ ਲੈ ਕੇ ਲੋਕਾਂ ਦੇ ਘਰਾਂ ਸੜਕਾਂ ਤੱਕ ਪਾਣੀ ਭਰ ਗਿਆ ਹੈ। ਉੱਜ ਦਰਿਆ (Ujh river) ਦਾ ਦੌਰਾ ਕਰਣ ਪੁੱਜੇ ਡਿਪਟੀ ਕਮਿਸ਼ਨਰ ਪਠਾਨਕੋਟ ਦੀਆਂ ਗੱਡੀਆਂ ਵੀ ਪਾਣੀ ਵਿੱਚ ਡੁੱਬੀ ਹੋਈ ਵਿਖਾਈ ਦਿੱਤੀ।

ਜਲਥਲ ਹੋਇਆ ਬਜ਼ਾਰ, ਲੋਕ ਪ੍ਰੇਸ਼ਾਨ

ਬਮਿਆਲ ਦੇ ਬਾਜ਼ਾਰ ਵਿੱਚ ਭਰੇ ਪਾਣੀ ਬਾਰੇ ਸਥਾਨਕ ਲੋਕਾਂ ਨੇ ਦੱਸਿਆ ਕਿ ਪਾਣੀ ਦੀ ਨਿਕਾਸੀ ਦਾ ਸਹੀ ਢੰਗ ਨਾ ਹੋਣ ਕਾਰਨ ਪੂਰੇ ਬਮਿਆਲ ਦੇ ਘਰਾਂ ਅਤੇ ਦੁਕਾਨਾਂ ਵਿੱਚ ਪਾਣੀ ਭਰ ਗਿਆ ਹੈ। ਇਨ੍ਹਾਂ ਹੀ ਨਹੀਂ ਸਰਕਾਰੀ ਦਫ਼ਤਰਾਂ, ਪੁਲਿਸ ਚੌਕੀ ਅਤੇ ਵੀ.ਡੀ.ਓ ਦਫ਼ਤਰ ਦੇ ਹਰ ਪਾਸੇ ਪਾਣੀ ਭਰ ਜਾਂਦਾ ਹੈ, ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਇਲਾਕੇ ‘ਚ ਬਮਿਆਲ ‘ਚ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਇਸ ਬਰਸਾਤ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।

ਲੋਕਾਂ ਨੂੰ ਦਰਿਆ ਕੰਡੇ ਨਾ ਜਾਣ ਦੀ ਅਪੀਲ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਉਜ ਦਰਿਆ ਵਿੱਚ ਪਾਣੀ ਦਾ ਵਹਾਅ ਕਰੀਬ 1ਲੱਖ 90 ਹਜਾਰ ਕਿਊਸਕ ਰਿਕਾਰਡ (Record) ਕੀਤਾ ਗਿਆ ਹੈ ਜੋ ਕਿ ਬਹੁਤ ਜ਼ਿਆਦਾ ਹੈ ਜਿਸ ਦੇ ਕਾਰਨ ਉਨ੍ਹਾਂ ਨੇ ਲੋਕਾਂ ਵਲੋਂ ਅਪੀਲ ਕੀਤੀ ਹੈ ਕਿ ਉਹ ਦਰਿਆ ਕੰਡੇ ਨਾ ਜਾਣ। ਉਨ੍ਹਾਂ ਨੇ ਕਿਹਾ ਕਿ ਜੋ ਦਰਿਆ ਕੰਡੇ ‘ਤੇ ਰਹਿ ਰਹੇ ਹਨ ਉਹ ਜਗ੍ਹਾ ਛੱਡ ਕੇ ਕਿਤੇ ਦੂਰ ਉੱਚੀ ਜਗ੍ਹਾ ‘ਤੇ ਚਲੇ ਜਾਣ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ