ਡਲਹੌਜ਼ੀ ਜਾਣ ਵਾਲਾ ਰਸਤਾ ਡਾਇਵਰਟ, ਰਣਜੀਤ ਸਾਗਰ ਡੈਮ ਨੇੜੇ ਹੋਈ ਲੈਂਡ ਸਲਾਈਡ

Updated On: 

29 Jun 2025 23:57 PM IST

Pathankot landslide: ਦਿਨਾਂ ਵਿੱਚ ਬਹੁਤ ਸਾਰੇ ਸੈਲਾਨੀ ਡਲਹੌਜ਼ੀ, ਚੰਬਾ ਅਤੇ ਹੋਰ ਥਾਵਾਂ 'ਤੇ ਜਾ ਰਹੇ ਹਨ। ਜ਼ਮੀਨ ਖਿਸਕਣ ਤੋਂ ਬਾਅਦ, ਜੰਮੂ-ਕਸ਼ਮੀਰ ਅਤੇ ਹੋਰ ਇਲਾਕਿਆਂ ਤੋਂ ਮਿੰਨੀ ਗੋਆ, ਡਲਹੌਜ਼ੀ ਅਤੇ ਚੰਬਾ ਜਾਣ ਵਾਲੇ ਲੋਕਾਂ ਨੂੰ ਕਈ ਘੰਟਿਆਂ ਤੱਕ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ।

ਡਲਹੌਜ਼ੀ ਜਾਣ ਵਾਲਾ ਰਸਤਾ ਡਾਇਵਰਟ, ਰਣਜੀਤ ਸਾਗਰ ਡੈਮ ਨੇੜੇ ਹੋਈ ਲੈਂਡ ਸਲਾਈਡ

ਸੰਕੇਤਕ ਤਸਵੀਰ

Follow Us On

ਮੌਸਮ ਬਦਲਣ ਕਾਰਨ ਪਠਾਨਕੋਟ ਤੇ ਨਾਲ ਲੱਗਦੇ ਇਲਾਕਿਆਂ ਚ ਭਾਰੀ ਬਾਰਿਸ਼ ਹੋ ਰਹੀ ਹੈ। ਇਸੇ ਤਰ੍ਹਾਂ ਰਣਜੀਤ ਸਾਗਰ ਡੈਮ ਵਾਲੀ ਥਾਂ ਤੇ ਜ਼ਮੀਨ ਖਿਸਕਣ ਕਾਰਨ ਪਠਾਨਕੋਟ ਸ਼ਾਹਪੁਰ-ਕੰਡੀ ਵਾਇਆ ਧਾਰ ਕਲਾਂ ਡਲਹੌਜ਼ੀ ਚੰਬਾ ਰੋਡ ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਸੜਕ ‘ਤੇ ਵੱਡੇ-ਵੱਡੇ ਪੱਥਰ ਡਿੱਗਣ ਕਾਰਨ ਦੋਵੇਂ ਪਾਸੇ ਦੀਆਂ ਸੜਕਾਂ ਬੰਦ ਹੋ ਗਈਆਂ ਹਨ। ਇਸ ਕਰਕੇ, ਲੋਕਾਂ ਨੂੰ ਧਾਰਕਲਾਂ- ਪਠਾਨਕੋਟ ਰਾਹੀਂ ਜਾਣਾ ਪੈ ਰਿਹਾ ਹੈ। ਸਾਵਧਾਨੀ ਦੇ ਤੌਰ ‘ਤੇ, ਪ੍ਰਸ਼ਾਸਨ ਨੇ ਸੜਕ ‘ਤੇ ਆਵਾਜਾਈ ਬੰਦ ਕਰ ਦਿੱਤੀ ਹੈ ਅਤੇ ਕਈ ਰੂਟਾਂ ਨੂੰ ਡਾਇਵਰਟ ਕੀਤੇ ਗਏ ਹਨ।

ਵੀਕਐਂਡ ਹੋਣ ਕਰਕੇ, ਇਨ੍ਹਾਂ ਦਿਨਾਂ ਵਿੱਚ ਬਹੁਤ ਸਾਰੇ ਸੈਲਾਨੀ ਡਲਹੌਜ਼ੀ, ਚੰਬਾ ਅਤੇ ਹੋਰ ਥਾਵਾਂ ‘ਤੇ ਜਾ ਰਹੇ ਹਨ। ਜ਼ਮੀਨ ਖਿਸਕਣ ਤੋਂ ਬਾਅਦ, ਜੰਮੂ-ਕਸ਼ਮੀਰ ਅਤੇ ਹੋਰ ਇਲਾਕਿਆਂ ਤੋਂ ਮਿੰਨੀ ਗੋਆ, ਡਲਹੌਜ਼ੀ ਅਤੇ ਚੰਬਾ ਜਾਣ ਵਾਲੇ ਲੋਕਾਂ ਨੂੰ ਕਈ ਘੰਟਿਆਂ ਤੱਕ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ।

ਲੋਕਾਂ ਨੂੰ ਅੱਗੇ ਵਧਣ ਲਈ ਪਠਾਨਕੋਟ ਰਾਹੀਂ ਲੰਮੀ ਦੂਰੀ ਤੈਅ ਕਰਨੀ ਪੈ ਰਹੀ ਹੈ। ਸੜਕ ਦੀ ਮੁਰੰਮਤ ਲਈ, ਰਣਜੀਤ ਸਾਗਰ ਡੈਮ ਦੇ ਅਧਿਕਾਰੀਆਂ ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਕਰਮਚਾਰੀ ਭਾਰੀ ਮਸ਼ੀਨਰੀ ਨਾਲ ਸੜਕ ਸਾਫ਼ ਕਰਨ ਦਾ ਕੰਮ ਕਰ ਰਹੇ ਹਨ।

ਲੋਕਾਂ ਨੇ ਕਿਹਾ ਕਿ ਸੜਕ ਬੰਦ ਹੋਣ ਕਾਰਨ, ਉਨ੍ਹਾਂ ਨੂੰ ਡਾਕਟਰੀ ਅਤੇ ਐਮਰਜੈਂਸੀ ਸੇਵਾਵਾਂ ਲਈ ਪਠਾਨਕੋਟ ਤੱਕ 20 ਕਿਲੋਮੀਟਰ ਵਾਧੂ ਸਫ਼ਰ ਕਰਨਾ ਪੈ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕ ਨੂੰ ਜਲਦੀ ਤੋਂ ਜਲਦੀ ਖੋਲ੍ਹਿਆ ਜਾਵੇ ਤਾਂ ਜੋ ਉਨ੍ਹਾਂ ਦੀਆਂ ਮੁਸ਼ਕਲਾਂ ਘੱਟ ਹੋ ਸਕਣ।

ਸ਼ਿਮਲਾ-ਕਾਲਕਾ ਰੇਲਵੇ ਰੂਟ ਠੱਪ

ਹਿਮਾਚਲ ਦੇ ਸੋਲਨ ਵਿੱਚ ਭਾਰੀ ਮੀਂਹ ਕਾਰਨ ਸਥਿਤੀ ਹੋਰ ਵੀ ਵਿਗੜ ਗਈ ਹੈ। ਢਿੱਗਾਂ ਡਿੱਗਣ ਕਾਰਨ ਸ਼ਿਮਲਾ-ਕਾਲਕਾ ਰੇਲਵੇ ਰੂਟ ਠੱਪ ਹੋ ਗਿਆ ਹੈ। ਸੋਲਨ ਰਾਸ਼ਟਰੀ ਰਾਜਮਾਰਗ ਵੀ ਕਈ ਘੰਟਿਆਂ ਲਈ ਜਾਮ ਰਿਹਾ ਹੈ।