ਪਠਾਨਕੋਟ ਦੇ 2 ਸਰਕਾਰੀ ਦਫ਼ਤਰਾਂ ‘ਚ ਤੇਜ਼ ਧਮਾਕੇ, ਲੱਖਾਂ ਦਾ ਨੁਕਸਾਨ

Published: 

12 Oct 2023 19:24 PM

ਪਠਾਨਕੋਟ ਦੇ ਮਲਕਪੁਰ ਚ ਦੋ ਸਰਕਾਰੀ ਵਿਭਾਗ ਦੇ ਦਫ਼ਤਰਾਂ 'ਚ ਅਚਾਨਕ ਤੇਜ਼ ਧਮਾਕਾ ਹੋਇਆ ਹੈ। ਇਸ ਧਮਾਕੇ 'ਚ ਇੱਕ ਕਰਮਚਾਰੀ ਜ਼ਖ਼ਮੀ ਹੋਇਆ ਹੈ। ਇਸ ਤੋਂ ਇਲਾਵਾ 2 ਲੱਖ ਰੁਪਏ ਦਾ ਨੁਕਸਾਨ ਹੋਇਆ। ਇਸ ਧਮਾਕੇ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।

ਪਠਾਨਕੋਟ ਦੇ 2 ਸਰਕਾਰੀ ਦਫ਼ਤਰਾਂ ਚ ਤੇਜ਼ ਧਮਾਕੇ, ਲੱਖਾਂ ਦਾ ਨੁਕਸਾਨ
Follow Us On

ਪਠਾਨਕੋਟ (Pathankot) ਦੇ ਮਲਕਪੁਰ ਚੌਕ ਵਿੱਚ ਦੋ ਸਰਕਾਰੀ ਦਫ਼ਤਰਾਂ ਵਿੱਚ ਅਚਾਨਕ ਧਮਾਕਾ ਹੋ ਗਿਆ। ਇਸ ਧਮਾਕੇ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਧਮਕਾ ਇਨ੍ਹਾਂ ਜਬਰਦਸਤ ਛੱਤ ਵਾਲੇ ਪੱਥੇ ਹੇਠਾ ਜਮੀਨ ਤੇ ਡਿੱਗ ਗਏ ਅਤੇ ਪੂਰੇ ਕਮਰੇ ਦੇ ਬਿਜਲੀ ਤੇ ਚੱਲਣ ਵਾਲਾ ਸਮਾਨ ਸੜ੍ਹ ਕੇ ਸੁਆਹ ਹੋ ਗਿਆ। ਗੁਰਦਾਸਪੁਰ ਸੈਂਟਰ ਕੋਆਪ੍ਰੇਟਿਵ ਬੈਂਕ ਅਤੇ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਦਫ਼ਤਰ ‘ਚ ਇਹ ਵੱਡਾ ਧਮਾਕਾ ਹੋਇਆ ਹੈ ਜਿਸ ਤੋਂ ਬਾਅਦ ਹਫੜਾ-ਦਫੜਾ ਮਚੀ ਹੈ।

ਇਸ ਧਮਾਕੇ ਨੂੰ ਲੈ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦਫਤਰ ‘ਚ ਸ਼ਾਰਟ ਸਰਕਟ ਹੋਣ ਕਾਰਨ ਅਚਾਨਕ ਧਮਾਕਾ ਹੋਇਆ ਹੈ। ਇਸ ਧਮਾਕੇ ਕਾਰਨ ਉਨ੍ਹਾਂ ਦੇ ਵਿਭਾਗ ਦਾ ਇੱਕ ਕਰਮਚਾਰੀ ਵੀ ਜ਼ਖਮੀ ਹੋ ਗਿਆ ਹੈ। ਇਸ ਕਰਮਚਾਰੀ ਨੂੰ ਹਸਪਤਾਲ ਭੇਜਿਆ ਗਿਆ ਹੈ ਜਿੱਥੇ ਉਸ ਦਾ ਇਲਾਜ਼ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਧਮਾਕਾ ਕਾਫੀ ਤੇਜ਼ ਸੀ ਜਿਸ ਕਾਰਨ ਬਿਜਲੀ ਦੇ ਸਾਮਾਨ ਦਾ ਕਾਫੀ ਨੁਕਸਾਨ ਹੋਇਆ ਹੈ।

ਧਮਾਕੇ ਕਾਰਨ ਲੱਖਾਂ ਦਾ ਨੁਕਸਾਨ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਂਟਰ ਕੋਆਪ੍ਰੇਟਿਵ ਬੈਂਕ ਦੇ ਮੈਨੇਜਰ ਨੇ ਦੱਸਿਆ ਕਿ ਉਹ ਆਪਣੇ ਸਾਥੀ ਕਮਚਾਰੀਆਂ ਨਾਲ ਕੰਮ ਕਰ ਰਹੇ ਸਨ। ਇਸ ਦੌਰਾਨ ਬੈਂਕ ‘ਚ ਅਚਾਨਕ ਧਮਾਕਾ ਹੋ ਗਿਆ। ਧਮਾਕੇ ਦੇ ਕਾਰਨ ਬਿਜਲੀ ਦਾ ਸਾਰਾ ਸਾਮਾਨ ਇੱਕ-ਇੱਕ ਕਰਕੇ ਟੁੱਟਣ ਲੱਗੇ। ਇਨ੍ਹਾਂ ਧਮਾਕਿਆਂ ਦੇ ਚੱਲਦੇ ਕਰਮਚਾਰੀਆਂ ਚ ਦਹਿਸ਼ਤ ਦਾ ਮਹੌਲ ਬਣ ਗਿਆ। ਬੈਂਕ ਦੀ ਇਮਾਰਤ ‘ਚ ਲੱਖਾਂ ਦਾ ਨੁਕਸਾਨ ਹੋਇਆ ਹੈ।