ਪਠਾਨਕੋਟ ਹਮਲੇ ਦੇ ਮਾਸਟਰਮਾਈਂਡ ਦਾ ਪਾਕਿਸਤਾਨ ‘ਚ ਕਤਲ

11  OCT 2023

TV9 Punjabi

2 ਜਨਵਰੀ 2016 ਨੂੰ ਪਠਾਨਕੋਟ ‘ਚ ਹੋਏ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਅੱਤਵਾਦੀ ਸ਼ਾਹਿਦ ਲਤੀਫ ਨੂੰ ਪਾਕਿਸਤਾਨ ਦੇ ਸਿਆਲਕੋਟ ‘ਚ ਗੋਲੀ ਮਾਰ ਦਿੱਤੀ ਗਈ।

ਸ਼ਾਹਿਦ ਲਤੀਫ ਦਾ ਕਤਲ

Pic credit: X/pexels

ਲਤੀਫ ਭਾਰਤ ਦਾ ਮੋਸਟ ਵਾਂਟੇਡ ਸੀ। ਸ਼ਾਹਿਦ ਲਤੀਫ਼ 1994 ਤੋਂ 2010 ਤੱਕ 16 ਸਾਲ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਕੈਦ ਰਿਹਾ। 

ਭਾਰਤ ਦਾ ਮੋਸਟ ਵਾਂਟੇਡ

ਇਸ ਤੋਂ ਬਾਅਦ ਸ਼ਾਹਿਦ ਨੂੰ ਇਕ ਅੱਤਵਾਦੀ ਦੇ ਅਦਲਾ-ਬਦਲੀ ਦੇ ਮਾਮਲੇ ‘ਚ ਵਾਹਗਾ ਬਾਰਡਰ ਤੋਂ ਪਾਕਿਸਤਾਨ ਦੀਆਂ ਸੁਰੱਖਿਆ ਏਜੰਸੀਆਂ ਦੇ ਹਵਾਲੇ ਕਰ ਦਿੱਤਾ ਗਿਆ।

ਪਾਕਿਸਤਾਨ ਦੇ ਹਵਾਲੇ

ਪਾਕਿਸਤਾਨ ਪਹੁੰਚਦੇ ਹੀ ਉਸ ਨੇ ਜੈਸ਼-ਏ-ਮੁਹੰਮਦ ਦੇ ਹੈਂਡਲਰਾਂ ਦੇ ਇਸ਼ਾਰੇ ‘ਤੇ ਭਾਰਤ ‘ਤੇ ਹਮਲੇ ਦੀ ਸਾਜ਼ਿਸ਼ ਰਚੀ। ਪਹਿਲੇ ਉਸ ਨੇ ਛੋਟੇ-ਮੋਟੇ ਹਮਲੇ ਕੀਤੇ ਅਤੇ ਬਾਅਦ ‘ਚ ਪਠਾਨਕੋਟ ‘ਚ ਏਅਰ ਫੋਰਸ ਸਟੇਸ਼ਨ ‘ਤੇ ਵੱਡਾ ਅੱਤਵਾਦੀ ਹਮਲਾ ਕੀਤਾ।

ਸਾਜ਼ਿਸ਼ ਰਚੀ

ਅੱਤਵਾਦੀ ਸ਼ਾਹਿਦ ਲਤੀਫ ਨੇ ਦਸੰਬਰ 2015 ਦੇ ਅੰਤ ‘ਚ ਪਾਕਿਸਤਾਨ ਦੇ 5 ਅੱਤਵਾਦੀਆਂ ਨੂੰ ਰਾਵੀ ਨਦੀ ਰਾਹੀਂ ਭਾਰਤ ‘ਚ ਦਾਖਲ ਕਰਵਾਇਆ ਸੀ। 1 ਜਨਵਰੀ ਦੀ ਰਾਤ ਨੂੰ ਉਹ ਇਕ ਗੱਡੀ ਨੂੰ ਹਾਈਜੈਕ ਕਰਕੇ ਪਠਾਨਕੋਟ ਏਅਰਬੇਸ ਸਟੇਸ਼ਨ ‘ਤੇ ਪਹੁੰਚ ਗਏ।

ਰਾਵੀ ਨਦੀ ਰਾਹੀਂ ਭਾਰਤ ‘ਚ ਦਾਖਲ

ਉਨ੍ਹਾਂ ਨੇ 2 ਜਨਵਰੀ ਨੂੰ ਸਵੇਰੇ 3:05 ਵਜੇ ਪਠਾਨਕੋਟ ਏਅਰਬੇਸ ‘ਤੇ ਹਮਲਾ ਕਰ ਦਿੱਤਾ।  ਇਸ ਹਮਲੇ ‘ਚ ਫੌਜ ਦੇ 7 ਜਵਾਨ ਸ਼ਹੀਦ ਹੋ ਗਏ ਸਨ। ਫੌਜ ਅਤੇ ਐਨਐਸਜੀ ਕਮਾਂਡੋਜ਼ ਨੇ 6 ਅੱਤਵਾਦੀਆਂ ਨੂੰ ਮਾਰ ਮੁਕਾਇਆ।

7 ਜਵਾਨ ਸ਼ਹੀਦ,  6 ਅੱਤਵਾਦੀ ਢੇਰ

ਅੱਤਵਾਦੀ ਲਖਬੀਰ ਰੋਡੇ ਦੀ 43 ਕਨਾਲ ਜ਼ਮੀਨ ਸੀਲ