ਅੱਤਵਾਦੀ ਲਖਬੀਰ ਰੋਡੇ ਦੀ 43 ਕਨਾਲ ਜ਼ਮੀਨ ਸੀਲ

11  OCT 2023

TV9 Punjabi

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਲਗਾਤਾਰ ਵਿਦੇਸ਼ਾਂ ਵਿੱਚ ਬੈਠੇ ਖਾਲਿਸਤਾਨੀ ਸਮਰਥਕਾਂ ਅਤੇ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਅੱਤਵਾਦੀਆਂ ਖਿਲਾਫ ਐਕਸ਼ਨ ਲੈ ਰਹੀ ਹੈ।

NIA ਦਾ ਐਕਸ਼ਨ

ਇਸੇ ਸਿਲਸਿਲੇ ਵਿੱਚ ਐਨਆਈਏ ਦੀ ਟੀਮ ਬੁੱਧਵਾਰ ਨੂੰ ਮੋਗਾ ਦੇ ਬਾਘਾਪੁਰਾਣਾ ਦੇ ਪਿੰਡ ਕੋਠੇਗੁਰੂ ਪੁਰਾ ਪਹੁੰਚੀ। ਟੀਮ ਨੇ ਅੱਤਵਾਦੀ ਲਖਬੀਰ ਸਿੰਘ ਰੋਡੇ ਦੀ 43 ਕਨਾਲ 3 ਮਰਲੇ ਜ਼ਮੀਨ ਦਾ ਚੌਥਾ ਹਿੱਸਾ ਸੀਲ ਕਰ ਦਿੱਤਾ।

ਲਖਵੀਰ ਸਿੰਘ 'ਤੇ ਕਾਰਵਾਈ

ਫ਼ਿਰੋਜ਼ਪੁਰ ਦੇ ਜਲਾਲਾਬਾਦ ਵਿੱਚ ਇੱਕ ਮੋਟਰਸਾਇਕਲ ਦੀ ਪੈਟਰੋਲ ਟੈਂਕੀ ਵਿੱਚ ਧਮਾਕਾ ਹੋਇਆ ਸੀ। ਇਸ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਐਨਆਈਏ ਵੱਲੋਂ ਪੇਸ਼ ਕੀਤੀ ਚਾਰਜਸ਼ੀਟ ਵਿੱਚ ਲਖਬੀਰ ਰੋਡੇ ਦਾ ਨਾਂ ਸੀ।

ਚਾਰਜ਼ਸ਼ੀਟ ਵਿੱਚ ਨਾਮ

ਲਖਬੀਰ ਰੋਡੇ ਦਾ ਨਾਂ ਲੁਧਿਆਣਾ ਕੋਰਟ ਬਲਾਸਟ ਕੇਸ ਵਿੱਚ ਵੀ ਆਇਆ ਸੀ। ਲਖਬੀਰ ਦਾ ਨਾਂ ਕਈ ਹੋਰ ਅੱਤਵਾਦੀ ਗਤੀਵਿਧੀਆਂ ‘ਚ ਵੀ ਸਾਹਮਣੇ ਆ ਚੁੱਕਾ ਹੈ। ਲਖਬੀਰ ਪਾਕਿਸਤਾਨ ਵਿੱਚ ਬੈਠ ਕੇ ਆਪਣਾ ਨੈੱਟਵਰਕ ਚਲਾਉਂਦਾ ਹੈ।

ਲੁਧਿਆਣਾ ਕੋਰਟ ਬਲਾਸਟ

ਐਨਆਈਏ ਨੇ ਇਹ ਕਾਰਵਾਈ ਸਪੈਸ਼ਲ ਕੋਰਟ ਦੇ ਹੁਕਮਾਂ ਤੋਂ ਬਾਅਦ ਯੂਏਪੀਏ ਐਕਟ 1967 ਦੀ ਧਾਰਾ 33(5) ਦੇ ਅਧੀਨ ਕੀਤੀ ਹੈ।

UAPA ਐਕਟ

ਜਿਕਰਯੋਗ ਹੈ ਕਿ ਲਖਬੀਰ ਰੋਡੇ ਖ਼ਿਲਾਫ਼ ਪੰਜਾਬ ਦੇ ਨਾਲ-ਨਾਲ ਦਿੱਲੀ ਵਿੱਚ ਕੇਸ ਦਰਜ ਹੈ। ਅੱਤਵਾਦੀ ਲਖਬੀਰ ਸਿੰਘ ਰੋਡੇ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਭਤੀਜਾ ਹੈ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਮੁਖੀ ਹੈ।

ਪੰਜਾਬ ਅਤੇ ਦਿੱਲੀ ਵਿੱਚ ਕੇਸ ਦਰਜ

ਹੱਡੀਆਂ ਨੂੰ ਪਿਘਲਾ ਦੇਣ ਵਾਲਾ ਫਾਸਫੋਰਸ ਬੰਬ