Panchayat Elections: ਕਿਸੇ ਦਾ ਵੱਕਾਰ ਅਤੇ ਕਿਸੇ ਦੀ ਦਾਅ ਤੇ ਸਿਆਸੀ ਜ਼ਮੀਨ, ਜਾਣੋਂ ਕਿਸ ਲਈ ਕਿੰਨੀ ਜ਼ਰੂਰੀ ਹੈ ਪੰਚਾਇਚੀ ਚੋਣ?
Punjab Panchayat Election: ਬੇਸ਼ੱਕ ਵੱਡੇ ਸਿਆਸੀ ਲੀਡਰ ਪਿੰਡਾਂ ਵਿੱਚ ਪ੍ਰਚਾਰ ਕਰਨ ਨਹੀਂ ਗਏ ਪਰ ਉਹਨਾਂ ਦੀ ਨਜ਼ਰ ਪਿੰਡਾਂ ਵਿੱਚ ਹੋ ਰਹੇ ਹਰ ਇੱਕ ਘਟਨਾ ਤੇ ਸੀ। ਚਾਹੇ ਉਹ ਸਰਕਾਰ ਵਿੱਚ ਬੈਠੇ ਲੀਡਰ ਹੋਣ ਜਾਂ ਫਿਰ ਵਿਰੋਧੀਧਿਰ ਵਿੱਚ। ਇਸ ਲਈ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣਾ ਦਮ ਖ਼ਮ ਚੋਣਾਂ ਵਿੱਚ ਲਗਾ ਦਿੱਤਾ ਹੈ।
ਪੰਜਾਬ ਭਰ ਵਿੱਚ ਅੱਜ ਪੰਚਾਇਤੀ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਸੂਬੇ ਵਿੱਚ 13 ਹਜ਼ਾਰ ਤੋਂ ਜ਼ਿਆਦਾ ਪੰਚਾਇਤਾਂ ਹਨ। ਜਿਨ੍ਹਾਂ ਵਿੱਚ ਪਹਿਲੀ ਵਾਰ ਕਰੀਬ 3 ਹਜ਼ਾਰ ਪੰਚਾਇਤਾਂ ਸਰਬਸੰਮਤੀ ਨਾਲ ਚੁਣ ਲਈਆਂ ਗਈਆਂ ਹਨ। ਜਿਸ ਮਗਰੋਂ ਕਰੀਬ 10 ਹਜ਼ਾਰ ਪੰਚਾਇਤਾਂ ਲਈ ਲੋਕ ਸਰਪੰਚ ਅਤੇ ਪੰਚ ਸੁਣਨਗੇ।
ਜਿੱਥੇ ਇਹ ਚੋਣਾਂ ਪਿੰਡਾਂ ਦੇ ਲੋਕਾਂ ਲਈ ਅਹਿਮੀਅਤ ਰੱਖਦੀਆਂ ਹਨ। ਤਾਂ ਉਸ ਤੋਂ ਜ਼ਿਆਦਾ ਇਹ ਸਿਆਸੀ ਪਾਰਟੀਆਂ ਲਈ ਮਹੱਤਵਪੂਰਨ ਹਨ। ਕਿਉਂਕਿ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਿੰਡਾਂ ਵਿੱਚ ਆਪਣੀ ਮਜ਼ਬੂਤ ਮੌਜੂਦਗੀ ਦਿਖਾਉਣ ਦਾ ਸਿਆਸੀ ਪਾਰਟੀਆਂ ਕੋਲ ਵੱਡਾ ਮੌਕਾ ਹੈ। ਇਸ ਲਈ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣਾ ਦਮ ਖ਼ਮ ਚੋਣਾਂ ਵਿੱਚ ਲਗਾ ਦਿੱਤਾ ਹੈ।
ਬੇਸ਼ੱਕ ਵੱਡੇ ਸਿਆਸੀ ਲੀਡਰ ਪਿੰਡਾਂ ਵਿੱਚ ਪ੍ਰਚਾਰ ਕਰਨ ਨਹੀਂ ਗਏ ਪਰ ਉਹਨਾਂ ਦੀ ਨਜ਼ਰ ਪਿੰਡਾਂ ਵਿੱਚ ਹੋ ਰਹੇ ਹਰ ਇੱਕ ਘਟਨਾ ਤੇ ਸੀ। ਚਾਹੇ ਉਹ ਸਰਕਾਰ ਵਿੱਚ ਬੈਠੇ ਲੀਡਰ ਹੋਣ ਜਾਂ ਫਿਰ ਵਿਰੋਧੀਧਿਰ ਵਿੱਚ।
ਜ਼ਿਮਨੀ ਚੋਣਾਂ ਤੇ ਦਿਖਾਈ ਦੇਵੇਗਾ ਪੰਚਾਇਤੀ ਚੋਣਾਂ ਦਾ ਅਸਰ!
ਪੰਚਾਇਤੀ ਚੋਣਾਂ ਦੋ ਕੁੱਝ ਕੁ ਹਫ਼ਤਿਆਂ ਬਾਅਦ ਹੀ ਪੰਜਾਬ ਦੀਆਂ ਕਈ ਵਿਧਾਨ ਸਭਾ ਸੀਟਾਂ ਤੇ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਜਿਨ੍ਹਾਂ ਵਿੱਚੋਂ ਬਰਨਾਲਾ ਅਤੇ ਗਿੱਦੜਵਾਹਾ ਬਹੁਤ ਕਾਫ਼ੀ ਅਹਿਮ ਹਨ। ਬਰਨਾਲਾ ਜਿੱਥੇ ਸੰਗਰੂਰ ਲੋਕ ਸਭਾ ਹਲਕੇ ਵਿੱਚ ਆਉਂਦੀ ਹੈ। ਜਿੱਥੋਂ ਮੁੱਖ ਮੰਤਰੀ ਮਾਨ 2014 ਤੋਂ ਸਾਂਸਦ ਚੁਣੇ ਗਏ ਸਨ। ਦੂਜੀ ਗਿੱਦੜਵਾਹਾ ਸੀਟ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਖੁਦ ਵਿਧਾਇਕ ਸਨ। ਹੁਣ ਉਹ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਹਨ। ਕਾਂਗਰਸ ਦੇ ਸੂਬਾ ਪ੍ਰਧਾਨ ਹੋਣ ਦੇ ਨਾਮ ਤੇ ਇਹ ਸੀਟ ਜਿੱਤਣਾ ਉਹਨਾਂ ਲਈ ਮੁੱਛ ਦਾ ਸਵਾਲ ਹੋਵੇਗੀ।
ਬਰਨਾਲਾ ਅਤੇ ਗਿੱਦੜਵਾਹਾ ਦੋਵੇਂ ਹੀ ਸੀਟ ਤੇ ਸ਼ਹਿਰੀ ਅਤੇ ਪੇਂਡੂ ਵੋਟ ਮਹੱਤਵਪੂਰਨ ਹੈ। ਸ਼ਹਿਰਾਂ ਵਿੱਚ ਪਹਿਲਾਂ ਤੋਂ ਹੀ ਕਾਂਗਰਸ ਮਜ਼ਬੂਤ ਸਥਿਤੀ ਵਿੱਚ ਹੈ। ਦੂਜੇ ਪਾਸੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਪਿੰਡਾਂ ਵਿੱਚੋਂ ਚੰਗੀ ਵੋਟ ਮਿਲੇਗੀ। ਪੰਚਾਇਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਆਪਣਾ ਪਿੰਡਾਂ ਵਿਚਰਲਾ ਅਧਾਰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ ਕਰੇਗੀ ਤਾਂ ਦੂਜੇ ਪਾਸੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਮੁੜ ਆਪਣੀ ਗੁਆਚੀ ਹੋਈ ਸਿਆਸੀ ਜ਼ਮੀਨ ਮੁੜ ਹਾਸਿਲ ਕਰਨ ਦੀ ਕੋਸ਼ਿਸ ਕਰਨਗੀਆਂ।
ਇਹ ਵੀ ਪੜ੍ਹੋ
ਹਾਲਾਂਕਿ ਚੱਬੇਵਾਲ ਸੀਟ ਪੇਂਡੂ ਸੀਟ ਹੈ ਅਤੇ SC ਭਾਈਚਾਰੇ ਲਈ ਰਾਖਵੀਂ ਹੈ। ਇਸ ਸੀਟ ਤੇ ਕਾਂਗਰਸੀ ਵਿਧਾਇਕ ਚੁਣੇ ਗਏ ਸਨ ਜੋ ਹੁਣ ਆਮ ਆਦਮੀ ਪਾਰਟੀ ਦੀ ਟਿਕਟ ਤੇ ਸਾਂਸਦ ਬਣ ਗਏ ਹਨ। ਚੱਬੇਵਾਲ ਸੀਟ ਤੇ ਵੀ ਮੁਕਾਬਲਾ ਕਾਂਗਰਸ ਬਨਾਮ ਆਮ ਆਦਮੀ ਪਾਰਟੀ ਹੋਣ ਦੀ ਸੰਭਾਵਨਾ ਹੈ। ਪਰ ਅੱਜ ਦੀ ਚੋਣ ਇਹ ਤੈਅ ਕਰ ਦੇਵੇਗੀ ਕਿ ਪਿੰਡਾਂ ਦੇ ਲੋਕ ਕਿਸ ਸਿਆਸੀ ਧਿਰ ਨੂੰ ਪੰਜਾਬ ਦੀ ਵਾਂਗ ਡੋਰ ਸੌਂਪਣਾ ਚਾਹੁੰਦੇ ਹਨ।