ਅੱਤਵਾਦੀ ਰਿੰਦਾ ਦੀ ਸ਼ਰਾਬ ਠੇਕੇਦਾਰਾਂ ਤੇ Excise ਨੂੰ ਧਮਕੀ, ਬੋਲਿਆ- ਕਿਤੇ ਵੀ ਹੋ ਸਕਦਾ ਬਾਰੂਦ ਦਾ ਡੱਬਾ

Updated On: 

20 Oct 2025 11:28 AM IST

Harwinder Rinda Viral Audio: ਕਥਿਤ ਵਾਇਰਲ ਆਡੀਓ 'ਚ ਸੁਣਿਆ ਜਾ ਸਕਦਾ ਹੈ- ਮੈ ਰਿੰਦਾ ਬੋਲ ਰਿਹਾ ਹਾਂ। ਮੈਂ ਪਹਿਲੇ ਕਈ ਵਾਰ ਵਾਰਨਿੰਗ ਦੇ ਚੁੱਕਇਆ ਹੈ ਹਟ ਜਾਓ, ਪੰਜਾਬ ਦਾ ਬੇੜਾ ਗਰਕ ਨਾ ਕਰੋ। ਪਰ ਮੈਨੂੰ ਲੱਗਦਾ ਹੈ ਕਿ ਜਦੋ ਤੱਕ ਤੁਹਾਨੂੰ ਹੱਥ ਨਹੀਂ ਲੱਗਣਗੇ, ਓਦੋਂ ਤੱਕ ਤੁਸੀਂ ਸੁਧਰੋਗੇ ਨਹੀਂ। ਨਵਾਂ ਸ਼ਹਿਰ 'ਚ ਸ਼ਰਾਬ ਠੇਕੇ 'ਤੇ ਗ੍ਰੇਨੇਡ ਹਮਲਾ, ਉਹ ਪਿਛਲੇ ਕੰਮਾਂ ਤੋਂ ਇੱਕ ਸਟੈਪ ਅੱਗੇ ਸੀ। ਇਸ ਤੋਂ ਅਗਲਾ ਸਟੈਪ ਇਸ ਤੋਂ ਵੀ ਖ਼ਤਕਨਾਕ ਹੋਵੇਗਾ।

ਅੱਤਵਾਦੀ ਰਿੰਦਾ ਦੀ ਸ਼ਰਾਬ ਠੇਕੇਦਾਰਾਂ ਤੇ Excise ਨੂੰ ਧਮਕੀ, ਬੋਲਿਆ- ਕਿਤੇ ਵੀ ਹੋ ਸਕਦਾ ਬਾਰੂਦ ਦਾ ਡੱਬਾ
Follow Us On

ਪਾਕਿਸਤਾਨ ਚ ਬੈਠੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਨੇ ਪੰਜਾਬ ਦੇ ਐਕਸਾਈਜ਼ ਵਿਭਾਗ ਤੇ ਸ਼ਰਾਬ ਦੇ ਠੇਕੇਦਾਰਾਂ ਨੂੰ ਧਮਕੀ ਦਿੱਤੀ ਹੈ। ਉਸ ਨੇ ਧਮਕੀ ਦਿੱਤੀ ਹੈ ਕਿ ਇਹ ਲੋਕ ਆਪਣਾ ਬਚਾਅ ਕਰ ਲੈਣ ਕਿਉਂਕਿ ਕਿਸੇ ਨੂੰ ਵੀ ਉਡਾਇਆ ਜਾ ਸਕਦਾ। ਇਸ ਧਮਕੀ ਦੀ ਇੱਕ ਕਥਿਤ ਆਡੀਓ ਵਾਇਰਲ ਹੋ ਰਹੀ ਹੈ। ਟੀਵੀ9 ਪੰਜਾਬੀ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ। ਸੋਸ਼ਲ ਮੀਡੀਆ ਤੇ ਵਾਇਰਲ ਆਡੀਓ ਚ ਉਸ ਨੇ ਪੰਜਾਬ ਚ ਹਾਲ ਹੀ ਚ ਹੋਈ ਹਿੰਸਾ ਤੇ ਠੇਕਿਆਂ ਤੇ ਹਮਲੇ ਦਾ ਹਵਾਲਾ ਦਿੰਦੇ ਹੋਏ ਚੇਤਾਵਨੀ ਦਿੱਤੀ ਤੇ ਕਿਹਾ ਹੈ ਕਿ ਅਗਲੀ ਕਾਰਵਾਈ ਇਸ ਤੋਂ ਵੀ ਵੱਡੀ ਹੋਵੇਗੀ।

ਅਗਲਾ ਸਟੈਪ ਖ਼ਤਰਨਾਕ ਹੋਵੇਗਾ

ਕਥਿਤ ਵਾਇਰਲ ਆਡੀਓ ਚ ਸੁਣਿਆ ਜਾ ਸਕਦਾ ਹੈ- ਮੈ ਰਿੰਦਾ ਬੋਲ ਰਿਹਾ ਹਾਂ। ਮੈਂ ਪਹਿਲੇ ਕਈ ਵਾਰ ਵਾਰਨਿੰਗ ਦੇ ਚੁੱਕਇਆ ਹੈ ਹਟ ਜਾਓ, ਪੰਜਾਬ ਦਾ ਬੇੜਾ ਗਰਕ ਨਾ ਕਰੋ। ਪਰ ਮੈਨੂੰ ਲੱਗਦਾ ਹੈ ਕਿ ਜਦੋ ਤੱਕ ਤੁਹਾਨੂੰ ਹੱਥ ਨਹੀਂ ਲੱਗਣਗੇ, ਓਦੋਂ ਤੱਕ ਤੁਸੀਂ ਸੁਧਰੋਗੇ ਨਹੀਂ। ਨਵਾਂ ਸ਼ਹਿਰ ਚ ਸ਼ਰਾਬ ਠੇਕੇ ਤੇ ਗ੍ਰੇਨੇਡ ਹਮਲਾ, ਉਹ ਪਿਛਲੇ ਕੰਮਾਂ ਤੋਂ ਇੱਕ ਸਟੈਪ ਅੱਗੇ ਸੀ। ਇਸ ਤੋਂ ਅਗਲਾ ਸਟੈਪ ਇਸ ਤੋਂ ਵੀ ਖ਼ਤਕਨਾਕ ਹੋਵੇਗਾ।

ਰਿੰਦਾ ਦੀ ਕਥਿਤ ਵਾਇਰਲ ਆਡੀਓ ਚ ਅੱਗੇ ਸੁਣਾਈ ਦੇ ਰਿਹਾ ਹੈ- ਹੁਣ ਤੱਕ ਤਾਂ ਸ਼ਰਾਬ ਠੇਕਿਆਂ ਦੇ ਬੰਬ ਡਿੱਗਦੇ ਰਹੇ। ਮੈਨੂੰ ਲੱਗਿਆ ਕਿ ਤੁਹਾਨੂੰ ਲੋਕਾਂ ਨੂੰ ਸਮਝ ਆ ਜਾਵੇਗਾ। ਇਸ ਵਾਰ ਗ੍ਰੇਨੇਡ ਠੇਕੇ ਅੰਦਰ ਡਿੱਗਿਆ, ਮੈਨੂੰ ਲੱਗਿਆ ਇਨ੍ਹਾਂ ਨੂੰ ਹੁਣ ਸਮਝ ਆ ਜਾਵੇਗੀ। ਇਸ ਵਾਰ ਵੀ ਇਨ੍ਹਾਂ ਦੇ ਦਿਮਾਗ ਚ ਗੱਲ ਨਹੀਂ ਬੈਠੀ ਤਾਂ ਇਸ ਤੋਂ ਉੱਪਰ ਵਾਲਾ ਸਟੈਪ ਚੁੱਕਿਆ ਜਾਵੇਗਾ।

ਕੀਤੇ ਵੀ ਬਾਰੂਦ ਦਾ ਡੱਬਾ ਹੋ ਸਕਦਾ ਹੈ

ਰਿੰਦਾ ਨੇ ਅੱਗੇ ਕਿਹਾ- ਤੁਸੀਂ ਪੰਜਾਬ ਦੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਖ਼ਰਾਬ ਕਰ ਰਹੇ ਹੋ। ਇਸ ਤੋਂ ਅੱਗੇ ਕੋਈ ਧਮਕੀ ਵਾਲੀ ਰਿਕਾਰਡਿੰਗ ਨਹੀਂ ਆਵੇਗੀ, ਹੁਣ ਸਿਰਫ਼ ਖ਼ਬਰਾਂ ਆਉਣਗੀਆਂ, ਕੋਈ ਠੇਕੇਦਾਰ ਮਰ ਗਿਆ, ਕੋਈ ਠੇਕੇਦਾਰ ਠੇਕੇ ਸਮੇਤ ਜਲ ਗਿਆ। ਇਹ ਧਮਕੀ ਸਿਰਫ਼ ਠੇਕੇਦਾਰਾਂ ਲਈ ਨਹੀਂ ਉੱਥੇ ਕੰਮ ਕਰਨ ਵਾਲਿਆਂ ਲਈ ਵੀ ਹੈ। ਇਸ ਦੇ ਨਾਲ ਅਸੀਂ ਐਕਸਾਈਜ਼ ਵਾਲੇ ਵੀ ਨਹੀਂ ਛੱਡਣੇ। ਐਕਸਾਈਜ਼ ਵਾਲਿਆਂ ਨੂੰ ਵੀ ਅਸੀਂ ਮਾਰਾਂਗੇ। ਜਿਸ ਕੋਲ ਅਸੀਂ ਐਕਸਾਈਜ਼ ਦੀ ਗੱਡੀ ਦੇਖ ਲਏ ਉਹ ਆਪਣਾ ਧਿਆਨ ਰੱਖ ਲਏ, ਕਿਸੇ ਵੀ ਸੜਕ ਤੇ ਬਾਰੂਦ ਦਾ ਡੱਬਾ ਹੋ ਸਕਦਾ ਹੈ। ਇਹ ਨਹੀਂ ਪਤਾ ਕਿਹੜਾ ਫੱਟ ਜਾਵੇਗਾ। ਟੀਮ ਦੇ ਨਾਲ ਮੁਲਾਜ਼ਮ ਵੀ ਬੱਚ ਕੇ ਰਹਿਣੇ। ਇਹ ਸਭ ਆਪਣੀ ਜਾਨ ਦੇ ਖੁਦ ਜ਼ਿੰਮੇਵਾਰ ਹੋਣਗੇ।