ਪਾਕਿਸਤਾਨ ਤੋਂ ਲਾਪਤਾ ਬੱਚਾ ਪੰਜਾਬ ‘ਚ ਮਿਲਿਆ, ਜੇਲ੍ਹ ਤੋਂ ਪਰਿਵਾਰ ਨੂੰ ਕੀਤੀ ਵਟਸਐਪ ਕਾਲ

Updated On: 

27 Aug 2024 20:34 PM

Ludhiana juvenile home: ਇਹ ਪੂਰਾ ਮਾਮਲਾ ਗ੍ਰਹਿ ਮੰਤਰਾਲੇ ਦੇ ਧਿਆਨ ਵਿੱਚ ਹੈ। ਪਾਕਿਸਤਾਨ ਤੋਂ ਆਇਆ ਇਹ ਬੱਚਾ ਜੇਲ੍ਹ ਵਿੱਚ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਉਸ ਦੀ ਕਾਊਂਸਲਿੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਲੁਧਿਆਣਾ ਜੁਵੇਨਾਈਲ ਹੋਮ ਦੇ ਅਧਿਕਾਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਇਸ ਮਾਮਲੇ 'ਤੇ ਕੋਈ ਬਿਆਨ ਦੇਣ ਨੂੰ ਤਿਆਰ ਨਹੀਂ ਹਨ।

ਪਾਕਿਸਤਾਨ ਤੋਂ ਲਾਪਤਾ ਬੱਚਾ ਪੰਜਾਬ ਚ ਮਿਲਿਆ, ਜੇਲ੍ਹ ਤੋਂ ਪਰਿਵਾਰ ਨੂੰ ਕੀਤੀ ਵਟਸਐਪ ਕਾਲ
Follow Us On

Ludhiana Juvenile Home: ਪਾਕਿਸਤਾਨ ਦੇ ਐਬਟਾਬਾਦ ਦਾ ਰਹਿਣ ਵਾਲਾ ਮੁਹੰਮਦ ਅਲੀ ਪਿਛਲੇ ਇੱਕ ਸਾਲ ਤੋਂ ਲੁਧਿਆਣਾ ਜੇਲ੍ਹ ਵਿੱਚ ਬੰਦ ਹੈ। ਇੱਕ ਸਾਲ ਪਹਿਲਾਂ ਬੀਐਸਐਫ ਨੇ ਉਸ ਨੂੰ ਅੰਮ੍ਰਿਤਸਰ ਵਿੱਚ ਸਰਹੱਦ ਪਾਰ ਕਰਦੇ ਹੋਏ ਫੜਿਆ ਸੀ। ਉਦੋਂ ਤੋਂ ਉਹ ਸ਼ਿਮਲਾਪੁਰੀ ਦੇ ਇੱਕ ਬਾਲ ਘਰ ਵਿੱਚ ਰਹਿ ਰਿਹਾ ਹੈ। ਅਜੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਬਾਰਡਰ ਕਿਵੇਂ ਲੰਘ ਆਇਆ। ਇਸ ਤੋਂ ਇਲਾਵਾ ਉਹ ਜੇਲ੍ਹ ਕਿਵੇਂ ਪਹੁੰਚਿਆਂ ਇਸ ਦੀ ਵੀ ਕੋਈ ਜਾਣਕਾਰੀ ਨਹੀਂ ਮਿਲ ਪਾ ਰਹੀ ਹੈ।

ਇੱਕ ਨਿੱਜੀ ਅਖਬਾਰ ਦੀ ਖਬਰ ਅਨੁਸਾਰ ਹੈ ਕਿ ਅਲੀ ਦੇ ਪਰਿਵਾਰ ਨੇ ਮਨੁੱਖੀ ਅਧਿਕਾਰਾਂ ਲਈ ਮਦਦ ਦੀ ਅਪੀਲ ਕੀਤੀ ਹੈ। ਪਿਛਲੇ ਸਾਲ ਅਗਸਤ 2023 ਵਿੱਚ ਅਲੀ ਨੇ ਆਪਣੇ ਪਿਤਾ ਨੂੰ ਮਿਲਣ ਲਈ ਐਬਟਾਬਾਦ ਤੋਂ ਰਾਵਲਪਿੰਡੀ ਆਉਣਾ ਸੀ, ਪਰ ਉਹ ਰਾਵਲਪਿੰਡੀ ਨਹੀਂ ਪਹੁੰਚਿਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਕਈ ਕੋਸ਼ਿਸ਼ਾਂ ਦੇ ਬਾਵਜੂਦ ਉਸ ਦਾ ਪਤਾ ਨਹੀਂ ਲੱਗ ਸਕਿਆ।

ਅਚਾਨਕ 2 ਮਹੀਨਿਆਂ ਬਾਅਦ ਆਇਆ ਕਾਲ

ਪਰਿਵਾਰ ਨੇ ਪੁੱਤਰ ਦੇ ਲਾਪਤਾ ਹੋਣ ਸਬੰਧੀ ਸਬੰਧਤ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਪਰ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ। ਹੌਲੀ-ਹੌਲੀ ਪਰਿਵਾਰ ਨੇ ਉਸ ਨੂੰ ਦੁਬਾਰਾ ਮਿਲਣ ਦੀ ਸਾਰੀ ਉਮੀਦ ਛੱਡ ਦਿੱਤੀ ਸੀ। ਇਸ ਦੌਰਾਨ, ਲਗਭਗ 2 ਮਹੀਨਿਆਂ ਬਾਅਦ ਅਚਾਨਕ ਇੱਕ ਦਿਨ, ਇੱਕ ਵਟਸਐਪ ਕਾਲ ਆਉਂਦੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਪੁੱਤਰ ਜ਼ਿੰਦਾ ਹੈ। ਪਰ ਪਰਿਵਾਰ ਇਸ ਗੱਲੋਂ ਨਿਰਾਸ਼ ਸੀ ਕਿ ਉਨ੍ਹਾਂ ਦਾ ਪੁੱਤਰ ਭਾਰਤ ਵਿੱਚ ਨਹੀਂ ਸਗੋਂ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਹੈ। ਫਿਰ ਪਰਿਵਾਰ ਨੂੰ ਕੋਈ ਸਮਝ ਨਹੀਂ ਸੀ ਕਿ ਉਸ ਨੂੰ ਕਿਵੇਂ ਆਜ਼ਾਦ ਕੀਤਾ ਜਾਵੇ।

ਇਹ ਵੀ ਪੜ੍ਹੋ: ਅੰਮ੍ਰਿਤਪਾਲ ਦੇ ਪਿਤਾ ਨੇ ਕੀਤੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਮੀਟਿੰਗ, ਸੁਖਬੀਰ ਬਾਦਲ ਤੇ ਲਗਾਏ ਇਹ ਇਲਜ਼ਾਮ

ਜੁਵੇਨਾਈਲ ਹੋਮ ਦੇ ਅਧਿਕਾਰੀਆਂ ਨੇ ਨਹੀਂ ਦਿੱਤੀ ਜਾਣਕਾਰੀ

ਭਾਰਤ ਵਿੱਚ ਇਹ ਪੂਰਾ ਮਾਮਲਾ ਗ੍ਰਹਿ ਮੰਤਰਾਲੇ ਦੇ ਧਿਆਨ ਵਿੱਚ ਹੈ। ਪਾਕਿਸਤਾਨ ਤੋਂ ਆਇਆ ਇਹ ਬੱਚਾ ਜੇਲ੍ਹ ਵਿੱਚ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਉਸ ਦੀ ਕਾਊਂਸਲਿੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਲੁਧਿਆਣਾ ਜੁਵੇਨਾਈਲ ਹੋਮ ਦੇ ਅਧਿਕਾਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਇਸ ਮਾਮਲੇ ‘ਤੇ ਕੋਈ ਬਿਆਨ ਦੇਣ ਨੂੰ ਤਿਆਰ ਨਹੀਂ ਹਨ।