‘ਛੋਟੇ ਸਿਪਾਹੀ’ ਸ਼ਰਵਣ ਸਿੰਘ ਨੂੰ ਮਿਲੇਗਾ ਰਾਸ਼ਟਰੀ ਬਾਲ ਪੁਰਸਕਾਰ, ਦਿੱਲੀ ਵਿਖੇ ਕੀਤਾ ਜਾਵੇਗਾ ਸਨਮਾਨਿਤ
ਆਪ੍ਰੇਸ਼ਨ ਸਿੰਦੂਰ ਦੌਰਾਨ, ਦੇਸ਼ ਦੀ ਬਹਾਦਰੀ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ। ਉਨ੍ਹਾਂ ਤਸਵੀਰਾਂ 'ਚੋਂ ਇੱਕ ਸ਼ਰਵਣ ਸਿੰਘ ਦੀ ਸੀ। ਸ਼ਰਵਣ ਸਿੰਘ ਨੇ ਸਾਬਤ ਕਰ ਦਿੱਤਾ ਕਿ ਦੇਸ਼ ਦੀ ਸੇਵਾ ਕਰਨ ਲਈ ਕੋਈ ਵੀ ਉਮਰ ਛੋਟੀ ਨਹੀਂ ਹੁੰਦੀ, ਬਸ ਦੇਸ਼ ਭਗਤੀ ਲਈ ਹਿੰਮਤ ਤੇ ਜਨੂੰਨ ਹੋਣਾ ਚਾਹੀਦਾ ਹੈ। ਮਾਸੂਮ 10 ਸਾਲਾ ਸ਼ਰਵਣ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਆਪਣੇ ਕੰਮ ਨਾਲ ਇਹ ਪੂਰੀ ਤਰ੍ਹਾਂ ਸਾਬਤ ਕਰ ਦਿੱਤਾ।
'ਛੋਟੇ ਸਿਪਾਹੀ' ਸਰਵਣ ਸਿੰਘ ਨੂੰ ਮਿਲੇਗਾ ਰਾਸ਼ਟਰੀ ਬਾਲ ਪੁਰਸਕਾਰ, ਦਿੱਲੀ ਵਿਖੇ ਕੀਤਾ ਜਾਵੇਗਾ ਸਨਮਾਨਿਤ
ਆਪ੍ਰੇਸ਼ਨ ਸਿੰਦੂਰ ਦੇ ‘ਛੋਟੇ ਸਿਪਾਹੀ‘ ਸ਼ਰਵਣ ਸਿੰਘ ਨੂੰ ਹੁਣ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਸ਼ਰਵਣ ਸਿੰਘ ਨੂੰ ਇਹ ਅਵਾਰਡ ਦਿੱਲੀ ‘ਚ ਦਿੱਤਾ ਜਾਵੇਗਾ। ਆਪ੍ਰੇਸ਼ਨ ਸਿੰਦੂਰ ਦੌਰਾਨ ਜਿਸ ਸਮੇਂ ਦੇਸ਼ ਦੇ ਬਹਾਦਰ ਸੈਨਿਕ ਸਰਹੱਦ ‘ਤੇ ਲੜ ਰਹੇ ਸਨ, ਉਸ ਸਮੇਂ ਦੌਰਾਨ ਇਹ 20 ਸਾਲਾਂ ‘ਛੋਟਾ ਸਿਪਾਹੀ‘ ਸ਼ਰਵਣ ਸਿੰਘ ਸੈਨਿਕਾਂ ਦੀ ਮਦਦ ਲਈ ਪਾਣੀ, ਦੁੱਧ, ਲੱਸੀ ਤੇ ਬਰਫ਼ ਲੈ ਕੇ ਆਉਂਦਾ ਸੀ।
ਆਪ੍ਰੇਸ਼ਨ ਸਿੰਦੂਰ ਦੌਰਾਨ, ਦੇਸ਼ ਦੀ ਬਹਾਦਰੀ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ। ਉਨ੍ਹਾਂ ਤਸਵੀਰਾਂ ‘ਚੋਂ ਇੱਕ ਸ਼ਰਵਣ ਸਿੰਘ ਦੀ ਸੀ। ਸ਼ਰਵਣ ਸਿੰਘ ਨੇ ਸਾਬਤ ਕਰ ਦਿੱਤਾ ਕਿ ਦੇਸ਼ ਦੀ ਸੇਵਾ ਕਰਨ ਲਈ ਕੋਈ ਵੀ ਉਮਰ ਛੋਟੀ ਨਹੀਂ ਹੁੰਦੀ, ਬਸ ਦੇਸ਼ ਭਗਤੀ ਲਈ ਹਿੰਮਤ ਤੇ ਜਨੂੰਨ ਹੋਣਾ ਚਾਹੀਦਾ ਹੈ। ਮਾਸੂਮ 10 ਸਾਲਾ ਸ਼ਰਵਣ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਆਪਣੇ ਕੰਮ ਨਾਲ ਇਹ ਪੂਰੀ ਤਰ੍ਹਾਂ ਸਾਬਤ ਕਰ ਦਿੱਤਾ।
ਇਹ 10 ਸਾਲ ਦਾ ਬੱਚਾ ਜੰਗ ਵਰਗੀਆਂ ਸਥਿਤੀਆਂ ‘ਚ ਸੈਨਿਕਾਂ ਲਈ ਹਿੰਮਤ ਦਾ ਸਰੋਤ ਬਣ ਗਿਆ। ਆਪ੍ਰੇਸ਼ਨ ਸਿੰਦੂਰ ਦੌਰਾਨ, ਦੇਸ਼ ਦੇ ਸਭ ਤੋਂ ਛੋਟੇ ਯੋਧੇ ਸ਼ਰਵਣ ਸਿੰਘ ਨੇ ਬਿਨਾਂ ਹਥਿਆਰਾਂ ਦੇ, ਬਿਨਾਂ ਵਰਦੀ ਦੇ, ਸਿਰਫ਼ ਆਪਣੇ ਜਨੂੰਨ ਨਾਲ ਸੈਨਿਕਾਂ ਦਾ ਦਿਲ ਜਿੱਤ ਲਿਆ। ਭਾਵੇਂ ਉਸ ਦੀ ਛਾਤੀ ਤੇ ਵਰਦੀ ਨਹੀਂ ਸੀ, ਉਸ ਦੇ ਹੱਥਾਂ ‘ਚ ਕੋਈ ਹਥਿਆਰ ਨਹੀਂ ਸਨ, ਪਰ ਉਸ ਦੀ ਹਿੰਮਤ ਬੇਅੰਤ ਸੀ। ਇਸੇ ਲਈ ਜਦੋਂ ਭਾਰਤ-ਪਾਕਿਸਤਾਨ ਸਰਹੱਦ ਤੇ ਤਣਾਅ ਆਪਣੇ ਸਿਖਰ ਤੇ ਸੀ ਤੇ ਭਾਰਤੀ ਫੌਜ ਦੇ ਜਵਾਨ ਭਿਆਨਕ ਗਰਮੀ ‘ਚ ਲੜ ਰਹੇ ਸਨ, ਤਾਂ ਇਹ ਛੋਟਾ ਦੇਸ਼ ਭਗਤ ਹਰ ਰੋਜ਼ ਸੈਨਿਕਾਂ ਲਈ ਪਾਣੀ, ਦੁੱਧ, ਲੱਸੀ ਅਤੇ ਬਰਫ਼ ਲਿਆਉਂਦਾ ਸੀ।
ਫੌਜ ਕਰ ਚੁੱਕੀ ਸਨਮਾਨਿਤ ਤੇ ਚੁੱਕਿਆ ਪੜ੍ਹਾਈ ਦਾ ਖਰਚਾ
ਸ਼ਰਵਣ ਸਿੰਘ, ਜਿਸ ਨੂੰ ਪਹਿਲਾਂ ਸਵਰਨ ਸਿੰਘ ਵਜੋਂ ਜਾਣਿਆ ਜਾਂਦਾ ਸੀ, ਫਿਰੋਜ਼ਪੁਰ ਦੇ ਤਾਰਾ ਵਾਲੀ ਪਿੰਡ ਦਾ ਰਹਿਣ ਵਾਲਾ ਹੈ। ਜਦੋਂ ਪਾਕਿਸਤਾਨ ਤੋਂ ਗੋਲੀਬਾਰੀ ਹੋ ਰਹੀ ਸੀ ਤਾਂ ਸ਼ਰਵਣ ਸਿੰਘ ਸੈਨਿਕਾਂ ਦੀ ਮਦਦ ਲਈ ਪਾਣੀ, ਬਰਫ਼, ਚਾਹ, ਦੁੱਧ ਤੇ ਲੱਸੀ ਲੈ ਕੇ ਪਹੁੰਚਦਾ ਸੀ। ਬੱਚੇ ਦੀ ਹਿੰਮਤ ਤੇ ਉਤਸ਼ਾਹ ਨੂੰ ਵੇਖਦਿਆਂ, ਭਾਰਤੀ ਫੌਜ ਦੇ ਗੋਲਡਨ ਐਰੋ ਡਿਵੀਜ਼ਨ ਨੇ ਸ਼ਰਵਣ ਦੀ ਸਿੱਖਿਆ ਨੂੰ ਪੂਰੀ ਤਰ੍ਹਾਂ ਸਪਾਂਸਰ ਕੀਤਾ। ਫਿਰੋਜ਼ਪੁਰ ਛਾਉਣੀ ਵਿਖੇ ਆਯੋਜਿਤ ਇੱਕ ਸਮਾਰੋਹ ਦੌਰਾਨ, ਪੱਛਮੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ਼, ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਨੇ ਵੀ ਛੋਟੇ ਸਿਪਾਹੀ ਸ਼ਰਵਣ ਸਿੰਘ ਨੂੰ ਸਨਮਾਨਿਤ ਕੀਤਾ ਸੀ। ਫੌਜ ਨੇ ਕਿਹਾ ਕਿ ਸ਼ਰਵਣ ਦੀ ਕਹਾਣੀ ਦੇਸ਼ ਭਰ ਦੇ ਉਨ੍ਹਾਂ ਚੁੱਪ ਨਾਇਕਾਂ ਦੀ ਯਾਦ ਦਿਵਾਉਂਦੀ ਹੈ ਜੋ ਮਾਨਤਾ ਤੇ ਸਮਰਥਨ ਦੇ ਹੱਕਦਾਰ ਹਨ।
