ਆਮ ਆਦਮੀ ਪਾਰਟੀ ਹੀ ਭ੍ਰਿਸ਼ਟਾਚਾਰ ਕਰ ਸਕਦੀ ਹੈ ਖਤਮ-CM Bhagwant Maan

Updated On: 

02 Apr 2023 21:33 PM

CM Bhagwant Maan ਨੇ ਕਿਹਾ ਕਿ ਅਸਾਮ ਵਿੱਚ ਪੰਜਾਬ ਅਤੇ ਦਿੱਲੀ ਵਰਗੀਆਂ ਸਮੱਸਿਆਵਾਂ ਹਨ। ਸਭ ਤੋਂ ਵੱਡੀ ਸਮੱਸਿਆ ਭ੍ਰਿਸ਼ਟਾਚਾਰ ਦੀ ਹੈ ਜਿਸਨੂੰ ਸਿਰਫ ਆਮ ਆਦਮੀ ਪਾਰਟੀ ਹੀ ਦੂਰ ਕਰ ਸਕਦੀ ਹੈ। ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਵਿੱਚ ਇੱਕ ਸਾਲ ਵਿੱਚ ਕਰੀਬ 28 ਹਜਾਰ ਨੌਕਰੀਆਂ ਦਿੱਤੀਆਂ ਹਨ। ਏਨੀਆਂ ਨੌਕਰੀਆਂ ਕਦੇ ਵੀ ਇੱਕ ਸਾਲ ਵਿੱਚ ਕਿਸੇ ਵੀ ਸਰਕਾਰ ਨੇ ਨਹੀਂ ਦਿੱਤੀਆਂ। ਬਸ ਨੀਅਤ ਚੰਗੀ ਚਾਹੀਦੀ ਹੈ।

ਆਮ ਆਦਮੀ ਪਾਰਟੀ ਹੀ ਭ੍ਰਿਸ਼ਟਾਚਾਰ ਕਰ ਸਕਦੀ ਹੈ ਖਤਮ-CM Bhagwant Maan
Follow Us On

ਗੁਹਾਟੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰਾਵੀਲ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਵੀ ਅਸਾਮ ਪਹੁੰਚੇ। ਜਿੱਥੇ ਉਨ੍ਹਾਂ ਇੱਕ ਰੈਲੀ ਨੂੰ ਸੰਬਧਨ ਕੀਤਾ। ਰੈਲੀ ਨੂੰ ਸੰਬੋਧਨ ਕਰਦੇ ਹੋਏ ਸੀਐੱਮ ਮਾਨ ਨੇ ਕਿਹਾ ਕਿ ਅਸਾਮ ਦੀਆਂ ਸਮੱਸਿਆਵਾਂ ਵੀ ਪੰਜਾਬ ਤੇ ਦਿੱਲੀ ਵਾੰਗੂ ਹੀ ਹਨ। ਸਭ ਤੋਂ ਵੱਡੀ ਬਿਮਾਰੀ ਭ੍ਰਿਸ਼ਟਾਚਾਰ ਦੀ ਹੈ ਜਿਸਨੂੰ ਸਿਰਫ ਆਮ ਆਦਮੀ ਪਾਰਟੀ ਹੀ ਦੂਰ ਕਰ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿੱਚ ਤੇ ਪੰਜਾਬ ਵਿੱਚ ਬਹੁਤ ਸਾਰੀਆਂ ਸਰਕਾਰਾਂ ਆਈਆਂ ਤੇ ਗਈਆਂ ਪਰ ਆਪ ਨੇ ਜਿਹੜੇ ਕੰਮ ਕੀਤੇ ਹਨ ਉਹ ਕਿਸੇ ਵੀ ਸਰਕਾਰ ਨਹੀਂ ਕੀਤੇ। ਮਾਨ ਨੇ ਪੰਜਾਬ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਇੱਕ ਸਾਲ ਵਿੱਚ ਕਰੀਬ 28 ਹਜਾਰ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਜਿੰਨੀਆਂ ਅੱਜ ਤੱਕ ਕਿਸੇ ਵੀ ਸਰਕਾਰ ਨੇ ਇੱਕ ਸਾਲ ਵਿੱਚ ਨਹੀਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਉਨਾਂ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਉਹ ਚੰਗੀ ਨੀਅਤ ਨਾਲ ਕੰਮ ਕਰ ਰਹੇ ਨੇ।

ਅਰਵਿੰਦ ਕੇਜਰੀਵਾਲ ਨੇ ਵੀ ਇਸ ਦੌਰਾਨ ਵਰਕਰਾਂ ਨੂੰ ਸੰਬੋਧਨ ਕੀਤਾ। ਕੇਜਰੀਵਾਲ ਦਾ ਦੌਰਾ ਅਜਿਹੇ ਸਮੇਂ ਹੋਇਆ ਹੈ ਜਿਸ ਤੋਂ ਇਕ ਦਿਨ ਪਹਿਲਾਂ ਅਸਾਮ ਦੇ ਸੀਐਮ ਹਿਮੰਤ ਬਿਸਵਾ ਸਰਮਾ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਸੀ। ਹਿਮਾਂਤਾ ਨੇ ਕਿਹਾ ਸੀ ਕਿ ਜੇਕਰ ਦਿੱਲੀ ਵਿਧਾਨ ਸਭਾ ‘ਚ ਬੋਲ ਰਹੇ ਅਰਵਿੰਦ ਕੇਜਰੀਵਾਲ (Arvind Kejriwal) ਅਸਾਮ ‘ਚ ਆ ਕੇ ਬੋਲਦੇ ਹਨ ਤਾਂ ਉਨ੍ਹਾਂ ‘ਤੇ ਮਾਣਹਾਨੀ ਦਾ ਕੇਸ ਦਰਜ ਕੀਤਾ ਜਾਵੇਗਾ।

ਸੀਐਮ ਸਰਮਾ ਦੇ ਕਾਰਜਕਾਲ ‘ਤੇ ਵੀ ਸਵਾਲ ਚੁੱਕੇ

ਕੇਜਰੀਵਾਲ ਨੇ ਸੀਐਮ ਸਰਮਾ ਦੇ ਕਾਰਜਕਾਲ ‘ਤੇ ਵੀ ਸਵਾਲ ਚੁੱਕੇ ਹਨ ਅਤੇ ਕਿਹਾ ਹੈ ਕਿ ਉਨ੍ਹਾਂ ਨੇ ਸੂਬੇ ‘ਚ ਪਿਛਲੇ 7 ਸਾਲਾਂ ‘ਚ ਸਿਰਫ ਗੰਦੀ ਰਾਜਨੀਤੀ ਕੀਤੀ ਹੈ। ਕੇਜਰੀਵਾਲ ਨੇ ਕਿਹਾ ਕਿ ਸਰਮਾ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਹ ਅਸਾਮ ਆਏ ਤਾਂ ਉਨ੍ਹਾਂ ਨੂੰ ਜੇਲ੍ਹ ‘ਚ ਡੱਕ ਦਿੱਤਾ ਜਾਵੇਗਾ। ਪਰ ਅਸਾਮ (Assam) ਦੇ ਲੋਕ ਅਜਿਹੇ ਨਹੀਂ ਹਨ। ਇਸ ਦੌਰਾਨ ਕੇਜਰੀਵਾਲ ਨੇ ਸੀਐਮ ਸਰਮਾ ਨੂੰ ਦਿੱਲੀ ਆਉਣ ਦਾ ਸੱਦਾ ਵੀ ਦਿੱਤਾ ਅਤੇ ਕਿਹਾ ਕਿ ਜਦੋਂ ਉਹ ਦਿੱਲੀ ਜਾਣਗੇ ਤਾਂ ਚਾਹ ਪੀਣ ਅਤੇ ਦੁਪਹਿਰ ਦਾ ਖਾਣਾ ਕੇਜਰੀਵਾਲ ਦੇ ਘਰ ਹੀ ਖਾਣਗੇ, ਇਸ ਦੌਰਾਨ ਕੇਜਰੀਵਾਲ ਉਨ੍ਹਾਂ ਨੂੰ ਦਿੱਲੀ ਵੀ ਦਿਖਾਉਣਗੇ।

ਕੇਜਰੀਵਾਲ ਨੇ ਅਸਾਮ ਦੇ ਲੋਕਾਂ ਦੀ ਤਰੀਫ ਕੀਤੀ

ਅਸਾਮ ਦੇ ਲੋਕਾਂ ਦੀ ਤਾਰੀਫ ਕਰਦੇ ਹੋਏ ਦਿੱਲੀ (Delhi) ਦੇ ਮੁੱਖ ਮੰਤਰੀ ਕੇਜਰੀਵਾਲ ਨੇ ਬੈਠਕ ‘ਚ ਕਿਹਾ ਹੈ ਕਿ ਇੱਥੋਂ ਦੇ ਲੋਕ ਬਹੁਤ ਚੰਗੇ ਹਨ, ਪਰਾਹੁਣਚਾਰੀ ਕਰਦੇ ਹਨ, ਇੱਥੋਂ ਦੇ ਲੋਕ ਧਮਕੀਆਂ ਨਹੀਂ ਦਿੰਦੇ। ਸੀਐਮ ਸਰਮਾ ਨੂੰ ਇੱਥੋਂ ਦੇ ਲੋਕਾਂ ਦੇ ਸੱਭਿਆਚਾਰ ਅਤੇ ਪਰੰਪਰਾ ਨੂੰ ਸਿੱਖਣਾ ਚਾਹੀਦਾ ਹੈ। ਸੀਐਮ ਸਰਮਾ ਨੇ ਕੇਜਰੀਵਾਲ ਦੇ ਅਸਾਮ ਦੌਰੇ ਤੋਂ ਪਹਿਲਾਂ ਕਿਹਾ ਸੀ ਕਿ ਉਹ ਕਾਇਰ ਹਨ ਅਤੇ ਦਿੱਲੀ ਵਿਧਾਨ ਸਭਾ ਵਿੱਚ ਚਿੱਟਾ ਝੂਠ ਬੋਲ ਰਹੇ ਹਨ।

ਜਿਸ ਨੂੰ ਮੌਕਾ ਮਿਲਿਆ ਆਸਾਮ ਲੁੱਟ ਲਿਆ

ਜਨਸਭਾ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਹੈ ਕਿ ਆਸਾਮ ਨੂੰ ਭਗਵਾਨ ਨੇ ਸਭ ਕੁਝ ਦਿੱਤਾ ਹੈ। ਇੱਥੇ ਨਦੀਆਂ ਹਨ, ਪੀਣ ਵਾਲਾ ਪਾਣੀ ਹੈ, ਬ੍ਰਹਮਪੁੱਤਰ ਨਦੀ ਹੈ, ਇੱਥੇ ਬਹੁਤ ਵਧੀਆ ਮੌਸਮ ਹੈ, ਖਣਿਜ ਹਨ, ਰੱਬ ਨੇ ਰਾਜ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ, ਪਰ ਇਨ੍ਹਾਂ ਨੇਤਾਵਾਂ ਨੇ ਇਸਨੂੰ ਬਰਬਾਦ ਕਰ ਦਿੱਤਾ। ਕੇਜਰੀਵਾਲ ਨੇ ਕਿਹਾ ਕਿ 75 ਸਾਲਾਂ ‘ਚੋਂ ਕਾਂਗਰਸ (Congress) ਨੇ 52 ਸਾਲ, ਅਸਮ ਗਣ ਪ੍ਰੀਸ਼ਦ ਨੇ 10 ਸਾਲ ਅਤੇ ਭਾਜਪਾ ਦੀ ਸਰਕਾਰ ਨੇ ਪਿਛਲੇ 7 ਸਾਲਾਂ ‘ਚ ਸਿਰਫ ਵੋਟਾਂ ਦੇ ਬਦਲੇ ਜਨਤਾ ਨਾਲ ਧੋਖਾ ਕੀਤਾ ਹੈ। ਜਿਸ ਨੂੰ ਮੌਕਾ ਮਿਲਿਆ ਉਹ ਲੁੱਟ ਲਿਆ।

ਬਿਜਲੀ-ਹਸਪਤਾਲ-ਸਿੱਖਿਆ-ਪਾਣੀ ਦੇ ਵਾਅਦੇ

ਕੇਜਰੀਵਾਲ ਨੇ ਆਸਾਮ ‘ਚ ਦਿੱਲੀ ਮਾਡਲ ਨੂੰ ਪੇਸ਼ ਕਰਦਿਆਂ ਦੱਸਿਆ ਕਿ ਪਹਿਲਾਂ ਦਿੱਲੀ ‘ਚ ਕਈ ਸਮੱਸਿਆਵਾਂ ਸਨ ਪਰ ਹੁਣ ਉੱਥੋਂ ਦੇ ਹਸਪਤਾਲ ਚੰਗੇ ਹੋ ਗਏ ਹਨ, ਲੋਕ ਮੁਹੱਲਾ ਕਲੀਨਿਕਾਂ ਤੋਂ ਚੰਗਾ ਇਲਾਜ ਕਰਵਾ ਰਹੇ ਹਨ। ਸਕੂਲਾਂ ਦੀ ਹਾਲਤ ਸੁਧਰੀ ਹੈ, ਨਤੀਜੇ ਬਹੁਤ ਚੰਗੇ ਆ ਰਹੇ ਹਨ। ਇੱਥੇ ਬਿਜਲੀ ਵੀ ਬਹੁਤ ਮਹਿੰਗੀ ਦਿੱਤੀ ਜਾ ਰਹੀ ਹੈ, ਜਦੋਂ ਕਿ ਦਿੱਲੀ ਅਤੇ ਪੰਜਾਬ (Punjab) ਵਿੱਚ ਲੋਕਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ