ਕੇਜਰੀਵਾਲ ਤੋਂ ਬਾਅਦ ਹੁਣ ਭਗਵੰਤ ਮਾਨ ਕਰਨਗੇ ਵਿਪਾਸਨਾ, ਆਂਧਰਾ ਪ੍ਰਦੇਸ਼ ‘ਚ ਰੁਕਣਗੇ ਚਾਰ ਦਿਨ, ਬੀਜੇਪੀ ਨੇ ਚੁੱਕੇ ਸਵਾਲ

Updated On: 

03 Jan 2024 19:30 PM

CM Mann will stay in Andhra Pradesh: ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ 10 ਦਿਨਾਂ ਦੀ ਵਿਪਾਸਨਾ ਲਈ ਪੰਜਾਬ ਆਏ ਸਨ। ਉਦੋਂ ਵੀ ਵਿਰੋਧੀ ਧਿਰ ਨੇ ਆਰੋਪ ਲਾਇਆ ਸੀ ਕਿ ਉਹ ਈਡੀ ਦੇ ਸੰਮਨਾਂ ਤੋਂ ਬਚਣ ਲਈ ਪੰਜਾਬ ਆਏ ਹਨ। ਹੁਣ ਭਗਵੰਤ ਮਾਨ ਦੇ ਆਂਧਰਾ ਪ੍ਰਦੇਸ਼ ਜਾਣ ਦੇ ਫੈਸਲੇ ਤੇ ਵੀ ਵਿਰੋਧੀ ਧਿਰ ਨੇ ਮੁੜ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ ਹੈ।

ਕੇਜਰੀਵਾਲ ਤੋਂ ਬਾਅਦ ਹੁਣ ਭਗਵੰਤ ਮਾਨ ਕਰਨਗੇ ਵਿਪਾਸਨਾ, ਆਂਧਰਾ ਪ੍ਰਦੇਸ਼ ਚ ਰੁਕਣਗੇ ਚਾਰ ਦਿਨ, ਬੀਜੇਪੀ ਨੇ ਚੁੱਕੇ ਸਵਾਲ

ਪੰਜਾਬ ਭਾਜਪਾ

Follow Us On

ਅਰਵਿੰਦ ਕੇਜਰੀਵਾਲ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਪਾਸਨਾ ਕਰਨਗੇ। ਸੂਤਰਾਂ ਮੁਤਾਬਕ ਮਾਨ ਚਾਰ ਦਿਨਾਂ ਲਈ ਧਿਆਨ ਕਰਨ ਲਈ ਆਂਧਰਾ ਪ੍ਰਦੇਸ਼ ਜਾ ਰਹੇ ਹਨ ਇਸ ਮਾਮਲੇ ਵਿੱਚ ਬੀਜੇਪੀ ਨੇ ਸੀਐਮ ਮਾਨ ਉੱਤੇ ਨਿਸ਼ਾਨਾ ਸਾਧਿਆ ਹੈ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਸੋਸ਼ਲ ਮੀਡੀਆ ਸਾਈਟ ਐਕਸ ਤੇ ਲੰਬੀ ਚੋੜੀ ਪੋਸਟ ਪਾਕੇ ਮੁੱਖ ਮੰਤਰੀ ਮਾਨ ਅਤੇ ਅਰਵਿੰਦ ਕੇਜਰੀਵਾਲ ਤੇ ਤਿੱਖੇ ਨਿਸ਼ਾਨੇ ਲਾਏ ਹਨ।

ਸੁਨੀਲ ਜਾਖੜ ਨੇ ਟਵਿਟਰ ‘ਤੇ ਲਿਖਿਆ- “ਇੱਕ ਮੀਡੀਆ ਰਿਪੋਰਟ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਚਾਰ ਦਿਨਾਂ ਲਈ ਆਂਧਰਾ ਪ੍ਰਦੇਸ਼ ਜਾ ਰਹੇ ਹਨ। ਇਹ ਬਹੁਤ ਅਜੀਬ ਲੱਗਦਾ ਹੈ। ਅਜਿਹਾ ਕਰਕੇ ਕੀ ਉਹ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਪੰਜਾਬ ਦਾ ਹੁਸ਼ਿਆਰਪੁਰ ਮੈਡੀਟੇਸ਼ਨ ਸੈਂਟਰ ਚੰਗਾ ਨਹੀਂ ਹੈ?’

ਜਾਖੜ ਨੇ ਅੱਗੇ ਲਿਖਿਆ, “ਕੀ ਇਸ ਦਾ ਮਕਸਦ ਕੇਜਰੀਵਾਲ ਨੂੰ ਇਸ ਆਰੋਪ ਤੋਂ ਬੇਨਕਾਬ ਕਰਨ ਲਈ ਹੈ ਕਿ ਹੁਸ਼ਿਆਰਪੁਰ ਵਿਚ ਉਨ੍ਹਾਂ ਦਾ ਠਹਿਰਨਾ ਵਿਪਾਸਨਾ ਅਭਿਆਸ ਲਈ ਨਹੀਂ ਸੀ, ਸਗੋਂ ਕੇਂਦਰੀ ਏਜੰਸੀਆਂ ਤੋਂ ਸੁਰੱਖਿਅਤ ਪਨਾਹ ਲੈਣ ਲਈ ਸੀ? ਅਜਿਹਾ ਵੀ ਲੱਗ ਸਕਦਾ ਹੈ ਕਿ ਉਹ ਅਜਿਹੇ ਨਾਜ਼ੁਕ ਸਮੇਂ ‘ਤੇ ਦਿੱਲੀ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਦੋਂ ਕੇਜਰੀਵਾਲ ਨੂੰ ਈਡੀ ਦੇ ਸਾਹਮਣੇ ਪੇਸ਼ ਹੋਣਾ ਹੈ।”

ਕੇਜਰੀਵਾਲ ਨੇ ਹੁਸ਼ਿਆਰਪੁਰ ‘ਚ ਕੀਤੀ ਸੀ ਵਿਪਾਸਨਾ

ਦੱਸ ਦੇਈਏ ਕਿ ਦਸੰਬਰ ਦੇ ਆਖਰੀ ਦਿਨਾਂ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਸ ਦਿਨਾਂ ਦੀ ਵਿਪਾਸਨਾ ਲਈ ਹੁਸ਼ਿਆਰਪੁਰ ਆਏ ਸਨ। ਉਹ ਹੁਸ਼ਿਆਰਪੁਰ-ਊਨਾ ਰੋਡ ‘ਤੇ ਪਿੰਡ ਮਹਿਲਾਂਵਾਲੀ ਤੋਂ ਆਨੰਦਗੜ੍ਹ ਨੂੰ ਜਾਂਦੀ ਸੜਕ ‘ਤੇ ਸਥਿਤ ਧੰਮ ਧੱਜ ਵਿਪਾਸਨਾ ਕੇਂਦਰ ਵਿਖੇ ਰੁਕੇ ਸਨ |

ਭਾਜਪਾ ਨੇ ਦੋਸ਼ ਲਾਇਆ ਸੀ ਕਿ ਕੇਜਰੀਵਾਲ ਨੇ ਈਡੀ ਦੇ ਸਾਹਮਣੇ ਜਾਣ ਤੋਂ ਬਚਣ ਲਈ ਅਜਿਹਾ ਕੀਤਾ ਹੈ। ਈਡੀ ਨੇ ਕੇਜਰੀਵਾਲ ਨੂੰ ਸੰਮਨ ਭੇਜ ਕੇ 21 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਸੀ ਪਰ ਕੇਜਰੀਵਾਲ ਧਿਆਨ ਲਈ ਪਹਿਲਾਂ ਹੀ ਹੁਸ਼ਿਆਰਪੁਰ ਪਹੁੰਚ ਗਏ ਸਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਕਹਿਣੀ ਤੇ ਕਰਨੀ ਵਿੱਚ ਦੁਨੀਆਂ ਦਾ ਫਰਕ ਹੈ।