New Recuritments : ਪਟਵਾਰੀਆਂ ਦੀ ਸਿੱਧੀ ਭਰਤੀ ਲਈ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ
Patwari Recuritment: ਰਾਖਵਾਂਕਰਨ ਦਾ ਲਾਭ ਲੈਣ ਲਈ ਸਬੰਧਤ ਉਮੀਦਵਾਰ ਪੰਜਾਬ ਦਾ ਵਸਨੀਕ ਹੋਣਾ ਲਾਜ਼ਮੀ ਹੈ ਅਤੇ ਜਾਰੀ ਹੋਇਆ ਸਰਟੀਫਿਕੇਟ ਤਾਜਾ ਹੋਣਾ ਚਾਹੀਦਾ ਹੈ ਅਤੇ ਕੌਂਸਿਲਗ ਦੌਰਾਨ ਇਹ ਸਰਟੀਫਿਕੇਟ ਪੰਜ ਸਾਲ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ।
ਚੰਡੀਗੜ੍ਹ ਨਿਊਜ: ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਅੱਜ ਪੰਜਾਬ ਸਰਕਾਰ, ਮਾਲ ਤੇ ਮੁੜ ਵਸੇਬਾ ਵਿਭਾਗ ਦੇ ਮਾਲ ਪਟਵਾਰੀਆਂ ਦੀਆਂ 710 ਅਸਾਮੀਆਂ ਦੀ ਸਿੱਧੀ ਭਰਤੀ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਉਮੀਦਵਾਰ ਅੱਜ ਤੋਂ ਹੀ ਆਨਲਾਈਨ ਫਾਰਮ ਭਰ ਸਕਦੇ ਹਨ। ਫਾਰਮ ਭਰਨ ਦੀ ਆਖਰੀ ਤਰੀਕ 20 ਮਾਰਚ ਹੈ।
ਇਹ ਹੈ ਉਮੀਦਵਾਰੀ ਲਈ ਘੱਟੋ ਘੱਟ ਯੋਗਤਾ
ਇਨ੍ਹਾਂ ਅਸਾਮੀਆਂ ਲਈ ਉਮੀਦਵਾਰ ਦੀ ਘੱਟੋ ਘੱਟ ਯੋਗਤਾ ਕਿਸੇ ਵੀ ਵਿਸ਼ੇ ਵਿੱਚ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਟ ਅਤੇ ਨਾਲ ਹੀ 120 ਘੰਟੇ ਦਾ ਕੰਪਿਊਟਰ ਕੋਰਸ ਜਰੂਰੀ ਹੈ।ਉਸ ਨੇ ਦਸਵੀਂ ਪੱਧਰ ਤੱਕ ਪੰਜਾਬੀ ਜਾਂ ਇਸ ਦੇ ਬਰਾਬਰ ਦੀ ਯੋਗਤਾ ਪਾਸ ਕੀਤੀ ਹੋਣੀ ਲਾਜ਼ਮੀ ਹੈ। ਇਸ ਅਸਾਮੀ ਲਈ ਪਤਾ ਦੀ ਕੁੱਲ ਗਿਣਤੀ 710 ਹੈ ਜਿਸ ਵਿਚ 251 ਅਸਾਮੀਆਂ ਔਰਤਾਂ ਲਈ ਰਾਖਵੀਆਂ ਹਨ ਜੋ ਕਿ ਬਾਅਦ ਵਿਚ ਬੋਰਡ ਦੁਆਰਾ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਵਧਾਈਆਂ ਜਾਂ ਘਟਾਈਆਂ ਜਾ ਸਕਦੀਆਂ ਹਨ।
ਭਰਤੀ ਲਈ ਇਹ ਹੈ ਉਮਰ ਦੀ ਹੱਦ
ਉਪਰੋਕਤ ਅਸਾਮੀਆਂ ਲਈ ਉਮੀਦਵਾਰਾਂ ਦੀ ਉਮਰ ਸੀਮਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਕ ਜਨਵਰੀ 2023 ਨੂੰ ਜਨਰਲ ਉਮੀਦਵਾਰ ਲਈ 18 ਸਾਲ ਤੋਂ ਘੱਟ ਅਤੇ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਉਮਰ ਦੀ ਉਪਰਲੀ ਸੀਮਾ ਵਿੱਚ 45 ਸਾਲ ਹੋਵੇਗੀ।ਉਮਰ ਸੀਮਾ ਵਿਚ ਛੋਟ ਲੈਣ ਲਈ ਕਾਉਂਸਲਿੰਗ ਸਮੇਤ ਐਨ.ਓ.ਸੀ. ਪੇਸ਼ ਕਰਨਾ ਹੋਵੇਗਾ।
ਫੀਸ ਸਬੰਧੀ ਇਹ ਹੈ ਵੇਰਵਾ
ਉਪਰੋਕਤ ਅਸਾਮੀਆਂ ਲਈ ਆਮ ਵਰਗ ਅਤੇ ਖਿਡਾਰੀ ਲਈ ਫੀਸ 1000 ਰੁਪਏ ਰੱਖੀ ਗਈ ਹੈ ਜਦਿਕ ਐਸ ਜਾਂ ਬੀ ਸੀ, ਸਾਬਕਾ ਫੌਜੀਆ ਅਤੇ ਆਸ਼ਰਿਤਾਂ ਅਤੇ ਦਿਵਿਆਂਗ ਲਈ ਫੀਸ ਕ੍ਰਮਵਾਰ 250, 200 ਅਤੇ 500 ਰੁਪੲ ਹੋਵੇਗੀ।ਉਮੀਦਵਾਰ ਵੱਲੋਂ ਇਕ ਵਾਰ ਅਦਾ ਕੀਤੀ ਫੀਸ ਵਾਪਸ ਨਹੀਂ ਕੀਤੀ ਜਾਵੇਗੀ।ਉਕਤ ਅਸਾਮੀਆਂ ਸਬੰਧੀ ਵਧੇਰੇ ਜਾਣਕਾਰੀ ਲਈ ਬੋਰਡ ਦੀ ਵੈਬ ਸਾਈਟ www.sssb.punjab.gov.in ਤੇ ਜਾ ਕੇ ਹਾਸਲ ਕੀਤੀ ਜਾ ਸਕਦੀ ਹੈ ਜਾਂ ਕਿਸੇ ਵੀ ਕੰਮ ਕਾਜ ਵਾਲੇ ਦਿਨ ਸਵੇਰੇ ਦਸ ਵਜੇ ਤੋਂ ਸ਼ਾਮ ਚਾਰ ਵਜੇ ਤੱਕ ਸਬੰਧਤ ਦਫਤਰ ਵਿੱਚ 0172-229800 ਫੋਨ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ