ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹਰਿਆਣਾ ‘ਚ ਬੈਠਕ, ਸੀਐਮ ਮਾਨ ਸਮੇਤ ਹੋਰ 6 ਸੂਬਿਆਂ ਦੇ ਲੀਡਰ ਸ਼ਾਮਲ
ਖੇਤਰੀ ਪ੍ਰੀਸ਼ਦਾਂ, ਕੇਂਦਰ ਤੇ ਮੈਂਬਰ ਰਾਜਾਂ ਖੇਤਰਾਂ ਦੇ ਵਿਚਕਾਰ ਮੁੱਦਿਆਂ ਤੇ ਵਿਵਾਦ ਨੂੰ ਹੱਲ ਕਰਨ ਲਈ ਤੇ ਉਨ੍ਹਾਂ 'ਚ ਤਰੱਕੀ ਲਿਆਉਣ ਦੇ ਲਈ ਮੰਥਨ ਕੀਤਾ ਜਾਵੇਗਾ। ਰਾਸ਼ਟਰੀ ਮਹੱਤਵ ਤੇ ਵਿਆਪਕ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ। ਇਸ 'ਚ ਮਹਿਲਾਵਾਂ ਤੇ ਬੱਚਿਆਂ ਖਿਲਾਫ਼ ਜਬਰ-ਜਨਾਹ ਦੇ ਮਾਮਲਿਆਂ ਦੀ ਜਲਦੀ ਜਾਂਚ ਤੇ ਇਨ੍ਹਾਂ ਦੇ ਤੁਰੰਤ ਨਿਪਟਾਰੇ ਦੇ ਲਈ ਫਾਸਟ ਟ੍ਰੈਕ ਵਿਸ਼ੇਸ਼ ਅਦਾਲਤਾਂ ਦੀ ਸਥਾਪਨਾ, ਪੌਸ਼ਣ, ਸਿੱਖਿਆ, ਸਿਹਤ, ਬਿਜਲੀ ਸੁਧਾਰ, ਸ਼ਹਿਰੀ ਪਲਾਨਿੰਗ, ਸਹਕਾਰਿਤਾ ਵਿਵਸਥਾ ਵਰਗੇ ਹੋਰ ਹਿੱਤਾਂ ਦੇ ਮੁੱਦਿਆਂ 'ਤੇ ਚਰਚਾ ਸ਼ਾਮਲ ਹੈ।
ਦਿੱਲੀ ਧਮਾਕੇ ਦੀ ਜਾਂਚ ਵਿਚਕਾਰ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਫਰੀਦਾਬਾਦ ਦੇ ਦੌਰੇ ‘ਤੇ ਹਨ। ਉਹ ਸੂਰਜਕੁੰਡ ‘ਚ ਉੱਤਰੀ ਖੇਤਰੀ ਪ੍ਰੀਸ਼ਦ ਦੀ 32ਵੀਂ ਬੈਠਕੀ ਦੀ ਪ੍ਰਧਾਨਗੀ ਕਰਨਗੇ। ਉਨ੍ਹਾਂ ਦੇ ਹਰਿਆਣਾ ਪਹੁੰਚਣ ‘ਤੇ ਮੁੱਖ ਮੰਤਰੀ ਨਾਇਬ ਸੈਣੀ ਨੇ ਉਨ੍ਹਾਂ ਸਵਾਗਤ ਕੀਤਾ। ਇਸ ਬੈਠਕ 6 ਰਾਜਾਂ ਦੇ ਮੁੱਖ ਮੰਤਰੀ ਤੇ ਰਾਜਪਾਲ ‘ਤੇ ਸੁਰੱਖਿਆ ਅਧਿਕਾਰੀ ਸ਼ਾਮਲ ਹੋਣਗੇ। ਇਸ ਮੀਟਿੰਗ ‘ਚ ਸਰੁੱਖਿਆ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ।
ਜਾਣਕਾਰੀ ਮੁਤਾਬਕ ਇਸ ਬੈਠਕ ‘ਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਤੇ ਮੁੱਖ ਮੰਤਰੀ ਭਗਵੰਤ ਮਾਨ, ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਕੁਮਾਰ ਸਿਨਹਾ, ਮੁੱਖ ਮੰਤਰੀ ਉਮਰ ਅਬਦੁੱਲਾ, ਦਿੱਲੀ ਦੇ ਲੈਫਨੀਨੈਂਟ ਗਵਰਨਰ ਵਿਜੇ ਕੁਮਾਰ ਸਕਸੈਨਾ ਤੇ ਮੁੱਖ ਮੰਤਰੀ ਰੇਖਾ ਗੁਪਤਾ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ, ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਸਮੇਤ ਲੱਦਾਖ ਦੇ ਲੈਫਟੀਨੈਂਟ ਗਵਰਨਰ ਕਵਿੰਦਰ ਗੁਪਤਾ ਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਮੁੱਖ ਤੌਰ ‘ਤੇ ਸ਼ਾਮਲ ਹੋਣਗੇ।
आज सूरजकुंड, फरीदाबाद में 32वीं उत्तर क्षेत्रीय परिषद बैठक की पूर्व संध्या पर माननीय गृह एवं सहकारिता मंत्री श्री @AmitShah जी से शिष्टाचार भेंट की। इस दौरान उन्हें बिहार विधानसभा चुनाव में NDA गठबंधन की प्रचंड विजय की हार्दिक बधाई और शुभकामनाएं दीं। pic.twitter.com/1N9bOiNpFm
— Nayab Saini (@NayabSainiBJP) November 16, 2025
ਖੇਤਰੀ ਪ੍ਰੀਸ਼ਦਾਂ, ਕੇਂਦਰ ਤੇ ਮੈਂਬਰ ਰਾਜਾਂ ਖੇਤਰਾਂ ਦੇ ਵਿਚਕਾਰ ਮੁੱਦਿਆਂ ਤੇ ਵਿਵਾਦ ਨੂੰ ਹੱਲ ਕਰਨ ਲਈ ਤੇ ਉਨ੍ਹਾਂ ‘ਚ ਤਰੱਕੀ ਲਿਆਉਣ ਦੇ ਲਈ ਮੰਥਨ ਕੀਤਾ ਜਾਵੇਗਾ। ਰਾਸ਼ਟਰੀ ਮਹੱਤਵ ਤੇ ਵਿਆਪਕ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ। ਇਸ ‘ਚ ਮਹਿਲਾਵਾਂ ਤੇ ਬੱਚਿਆਂ ਖਿਲਾਫ਼ ਜਬਰ-ਜਨਾਹ ਦੇ ਮਾਮਲਿਆਂ ਦੀ ਜਲਦੀ ਜਾਂਚ ਤੇ ਇਨ੍ਹਾਂ ਦੇ ਤੁਰੰਤ ਨਿਪਟਾਰੇ ਦੇ ਲਈ ਫਾਸਟ ਟ੍ਰੈਕ ਵਿਸ਼ੇਸ਼ ਅਦਾਲਤਾਂ ਦੀ ਸਥਾਪਨਾ, ਪੌਸ਼ਣ, ਸਿੱਖਿਆ, ਸਿਹਤ, ਬਿਜਲੀ ਸੁਧਾਰ, ਸ਼ਹਿਰੀ ਪਲਾਨਿੰਗ, ਸਹਕਾਰਿਤਾ ਵਿਵਸਥਾ ਵਰਗੇ ਹੋਰ ਹਿੱਤਾਂ ਦੇ ਮੁੱਦਿਆਂ ‘ਤੇ ਚਰਚਾ ਸ਼ਾਮਲ ਹੈ।
ਇਹ ਵੀ ਪੜ੍ਹੋ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉੱਤਰੀ ਖੇਤਰੀ ਪ੍ਰੀਸ਼ਦ ਦੇ ਪ੍ਰਧਾਨ ਹਨ ਤੇ ਹਰਿਆਣਾ ਦੇ ਮੁੱਖ ਮੰਤਰੀ ਉੱਪ-ਪ੍ਰਧਾਨ ਹਨ। ਮੈਂਬਰ ਰਾਜਾਂ ‘ਚੋਂ ਇੱਕ ਰਾਜ ਦੇ ਮੁੱਖ ਮੰਤਰੀ ਪ੍ਰਤੀ ਸਾਲ ਇਸ ਪ੍ਰੀਸ਼ਦ ‘ਚ ਉਪ-ਪ੍ਰਧਾਨ ਹੁੰਦੇ ਹਨ।
