ਅਟਾਰੀ ਸਰਹੱਦ ‘ਤੇ ਲਹਿਰਾਇਆ ਜਾਵੇਗਾ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ, ਕੇਂਦਰੀ ਮੰਤਰੀ ਨਿਤਿਨ ਗਡਕਰੀ ਕਰਨਗੇ ਉਦਘਾਟਨ
ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਅੱਜ ਸਵੇਰੇ 11.30 ਵਜੇ ਅੰਮ੍ਰਿਤਸਰ ਪਹੁੰਚ ਰਹੇ ਹਨ। ਅੰਮ੍ਰਿਤਸਰ ਉਤਰਨ ਤੋਂ ਬਾਅਦ ਉਹ ਸਿੱਧਾ ਹਰਿਮੰਦਰ ਸਾਹਿਬ ਪਹੁੰਚ ਕੇ ਮੱਥਾ ਟੇਕਣਗੇ। ਇਸ ਤੋਂ ਬਾਅਦ ਉਹ ਦਿੱਲੀ-ਕਟੜਾ ਨੈਸ਼ਨਲ ਹਾਈਵੇਅ ਦਾ ਨਿਰਖਣ ਵੀ ਕਰਨਗੇ। ਸ਼ਾਮ ਦੀ ਰਿਟਰੀਟ ਸ਼ੁਰੂ ਹੋਣ ਤੋਂ ਪਹਿਲਾਂ ਉਹ ਅਟਾਰੀ ਸਰਹੱਦ 'ਤੇ ਪਹੁੰਚ ਕੇ ਨਵੇਂ ਪੋਲ ਦਾ ਉਦਘਾਟਨ ਕਰਨਗੇ। ਜਿੱਥੇ ਦੇਸ਼ ਦਾ ਸਭ ਤੋਂ ਉੱਚਾ 418 ਫੁੱਟ ਤਿਰੰਗਾ ਲਹਿਰ ਲਹਿਰਾਇਆ ਜਾਵੇਗਾ। ਇਹ ਦੇਸ਼ ਲਈ ਮਾਣ ਵਾਲੀ ਗੱਲ ਹੋਵੇਗੀ।

ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਅੱਜ ਅੰਮ੍ਰਿਤਸਰ ਦੌਰੇ ‘ਤੇ ਹਨ। ਉਹ ਕਰੀਬ ਸਵੇਰੇ ਸਾਢੇ 11 ਵਜੇ ਦਰਬਾਰ ਸਾਹਿਬ ਵਿਖੇ ਪਹੁੰਚਣਗੇ ਅਤੇ ਮੱਥਾ ਟੇਕਣਗੇ। ਇਸ ਫੇਰੀ ਦੌਰਾਨ ਨਿਤਿਨ ਗਡਕਰੀ ਦਿੱਲੀ ਕਟੜਾ ਐਕਸਪ੍ਰੈਸ ਵੇਅ ਦਾ ਜਾਇਜ਼ਾ ਲੈਣਗੇ। ਇਸ ਦੌਰਾਨ ਨਿਤਿਨ ਗਡਕਰੀ ਅਟਾਰੀ ਸਰਹੱਦ ‘ਤੇ ਨਵੇਂ ਬਣਾਏ ਗਏ ਤਿਰੰਗੇ ਪੋਲ ਦਾ ਉਦਘਾਟਨ ਕਰਨਗੇ। ਇਸ ਤਿਰੰਗੇ ਦੇ ਲਹਿਰਾਉਣ ਦੇ ਨਾਲ ਹਰ ਭਾਰਤੀ ਮਾਣ ਨਾਲ ‘ਝੰਡਾ ਉਂਚਾ ਰਹੇ ਹਮਾਰਾ’ ਗਾ ਸਕੇਗਾ। ਅਟਾਰੀ ਸਰਹੱਦ ‘ਤੇ ਅੱਜ ਲਹਿਰਾਇਆ ਗਿਆ ਤਿਰੰਗਾ ਦੇਸ਼ ਦਾ ਸਭ ਤੋਂ ਉੱਚਾ ਝੰਡਾ ਹੈ।
ਇੰਨਾ ਹੀ ਨਹੀਂ ਭਾਰਤ ਨੇ ਅਟਾਰੀ ਸਰਹੱਦ ‘ਤੇ ਲਗਾਏ ਗਏ ਤਿਰੰਗੇ ਦੇ ਖੰਭੇ ਦੀ ਉਚਾਈ ਗੁਆਂਢੀ ਦੇਸ਼ ਪਾਕਿਸਤਾਨ ਨਾਲੋਂ 18 ਫੁੱਟ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਭਾਰਤੀ ਤਿਰੰਗੇ ਦੇ ਖੰਭੇ ਦੀ ਉਚਾਈ 360 ਫੁੱਟ ਸੀ, ਜਦੋਂ ਕਿ ਪਾਕਿਸਤਾਨੀ ਝੰਡੇ ਦੇ ਖੰਭੇ ਦੀ ਉਚਾਈ 400 ਫੁੱਟ ਸੀ। ਭਾਰਤ ਦਾ 418 ਫੁੱਟ ਉੱਚਾ ਝੰਡਾ ਖੰਭਾ ਉਦਘਾਟਨ ਲਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਉਡੀਕ ਕਰ ਰਿਹਾ ਹੈ।