ਨਿਹੰਗ ਸਿੰਘ ‘ਤੇ ਜ਼ਮੀਨ ਕਬਜਾ ਕਰ ਨਿਸ਼ਾਨ ਸਾਹਿਬ ਲਗਾਉਣ ਦੇ ਇਲਜ਼ਾਮ, ਖੜੀ ਫਸਲ ਕੀਤੀ ਦਬਾਹ

sajan-kumar-2
Updated On: 

03 Jun 2025 16:38 PM

ਪੀੜਿਤ ਦਾ ਕਹਿਣਾ ਹੈ ਕਿ ਇਹ ਜਮੀਨ ਉਹਨਾਂ ਦੇ ਨਾਮ 'ਤੇ ਹੈ ਤੇ ਦੂਜਾ ਇੱਕ ਹੋਰ ਪਰਿਵਾਰ ਉਹਨਾਂ ਦੀ ਜਮੀਨ ਤੇ ਜਬਰੀ ਕਬਜ਼ਾ ਕਰਨਾ ਚਾਹੁੰਦਾ ਹੈ। ਉਹਨਾਂ ਨੇ ਨਿਹੰਗ ਸਿੰਘਾਂ ਨੂੰ ਨਾਲ ਲਿਆ ਕੇ ਜਮੀਨ ਵਿੱਚ ਖੜੀ ਸਬਜ਼ੀ ਤੇ ਫਸਲ ਦੇ ਟਰੈਕਟਰ ਚਲਾ ਕੇ ਉਸ ਜਬਰਨ ਕਬਜ਼ਾ ਕੀਤਾ ਹੈ। ਉਹਨਾਂ ਨੇ ਮੁੱਖ ਮੰਤਰੀ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।

ਨਿਹੰਗ ਸਿੰਘ ਤੇ ਜ਼ਮੀਨ ਕਬਜਾ ਕਰ ਨਿਸ਼ਾਨ ਸਾਹਿਬ ਲਗਾਉਣ ਦੇ ਇਲਜ਼ਾਮ, ਖੜੀ ਫਸਲ ਕੀਤੀ ਦਬਾਹ
Follow Us On

ਫਿਰੋਜ਼ਪੁਰ ਦੇ ਪਿੰਡ ਛਾਂਗਾਰਾਏ ਉਤਾੜ ਵਿੱਚ ਨਿਹੰਗਾਂ ਵੱਲੋਂ ਜਮੀਨ ਤੇ ਜਬਰੀ ਕਬਜ਼ਾ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਨਾਲ ਹੀ ਇੱਕ ਪਰਿਵਾਰ ਦੀ ਜਮੀਨ ਉੱਤੇ ਟਰੈਕਟਰ ਚਲਾ ਕੇ ਉਥੇ ਖੜੀ ਫਸਲ ਨੂੰ ਨਸ਼ਟ ਕਰਨ ਮਾਮਲਾ ਦੱਸਿਆ ਜਾ ਰਿਹਾ ਹੈ। ਇਸ ਤੋਂ ਬਾਅਦ ਪਵਿੱਤਰ ਨਿਸ਼ਾਨ ਸਾਹਿਬ ਨੂੰ ਲਗਾਇਆ ਗਿਆ ਹੈ। ਜਦੋਂ ਪੀੜਤ ਪਰਿਵਾਰ ਦੀਆਂ ਔਰਤਾਂ ਫਸਲ ਬਚਾਉਣ ਲਈ ਅੱਗੇ ਆਈਆਂ ਤਾਂ ਮੁਲਜ਼ਮਾਂ ਨੇ ਉਨ੍ਹਾਂ ਨੂੰ ਡੰਡਿਆਂ ਨਾਲ ਕੁੱਟਿਆ ਅਤੇ ਜ਼ਖਮੀ ਕਰ ਦਿੱਤਾ।

ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਨਿਹੰਗ ਸਿੰਘਾਂ ਵੱਲੋਂ ਉਹਨਾਂ ਨੂੰ ਕੁੱਟਿਆ ਮਾਰਿਆ ਗਿਆ ਹੈ। ਉਹਨਾਂ ਨੇ ਨਿਹੰਗ ਸਿੰਘਾਂ ਨੂੰ ਉਹਨਾਂ ਦੀ ਫਸਲ ਬਰਬਾਦ ਕਰਨ ਤੋਂ ਰੁਕਿਆ ਤਾਂ ਜਿੱਥੇ ਨਿਹੰਗ ਸਿੰਘਾਂ ਵੱਲੋਂ ਉਹਨਾਂ ਨਾਲ ਕੁੱਟਮਾਰ ਕੀਤੀ ਗਈ। ਉੱਥੇ ਹੀ ਜਮੀਨ ਉੱਪਰ ਕਬਜ਼ਾ ਕਰਕੇ ਨਿਸ਼ਾਨ ਸਾਹਿਬ ਲਗਾ ਦਿੱਤਾ ਗਿਆ ਹੈ।

ਪੀੜਿਤ ਦਾ ਕਹਿਣਾ ਹੈ ਕਿ ਇਹ ਜਮੀਨ ਉਹਨਾਂ ਦੇ ਨਾਮ ‘ਤੇ ਹੈ ਤੇ ਦੂਜਾ ਇੱਕ ਹੋਰ ਪਰਿਵਾਰ ਉਹਨਾਂ ਦੀ ਜਮੀਨ ਤੇ ਜਬਰੀ ਕਬਜ਼ਾ ਕਰਨਾ ਚਾਹੁੰਦਾ ਹੈ। ਉਹਨਾਂ ਨੇ ਨਿਹੰਗ ਸਿੰਘਾਂ ਨੂੰ ਨਾਲ ਲਿਆ ਕੇ ਜਮੀਨ ਵਿੱਚ ਖੜੀ ਸਬਜ਼ੀ ਤੇ ਫਸਲ ਦੇ ਟਰੈਕਟਰ ਚਲਾ ਕੇ ਉਸ ਜਬਰਨ ਕਬਜ਼ਾ ਕੀਤਾ ਹੈ। ਉਹਨਾਂ ਨੇ ਮੁੱਖ ਮੰਤਰੀ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।

ਇਸ ਮਾਮਲੇ ਵਿੱਚ ਐਸਪੀ ਇਨਵੈਸਟੀਗੇਸ਼ਨ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਹੈ। ਇੱਥੇ ਦੋ ਧਿਰਾਂ ਦੇ ਵਿਚਾਲੇ ਜਮੀਨ ਦਾ ਰੌਲਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਸਵਿਚ ਦੋਸ਼ੀ ਪਾਇਆ ਜਾਏਗਾ ਉਸ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ।।ਜਿਕਰਯੋਗ ਹੈ ਕਿ ਇਸ ਤਰ੍ਹਾਂ ਜਮੀਨ ਉੱਪਰ ਕਬਜ਼ਾ ਕਰਕੇ ਉੱਥੇ ਨਿਸ਼ਾਨ ਸਾਹਿਬ ਗੱਡਣਾ ਜਾਇਜ਼ ਨਹੀਂ ਮੰਨਿਆ ਜਾ ਸਕਦਾ ਹੈ।