NIA ਨੇ ਮੋਗਾ ਵਿੱਚ ਅੱਤਵਾਦੀ ਲਖਬੀਰ ਰੋਡੇ ਦੀ 43 ਕਨਾਲ ਜ਼ਮੀਨ ਕੀਤੀ ਸੀਲ, ਲਗਾਇਆ ਬੋਰਡ

Updated On: 

11 Oct 2023 16:47 PM

NIA Action on Terrorist Rode: NIA ਦੀ ਟੀਮ ਨੇ ਅੱਤਵਾਦੀ ਲਖਬੀਰ ਸਿੰਘ ਰੋਡੇ ਦੀ ਕੁੱਲ ਜ਼ਮੀਨ ਦਾ ਚੌਥਾ ਹਿੱਸਾ ਸੀਲ ਕਰ ਦਿੱਤਾ ਹੈ। ਉਸ ਖਿਲਾਫ ਕਈ ਮਾਮਲੇ ਦਰਜ ਹਨ। ਰੋਡੇ ਭਿੰਡਰਾਂਵਾਲੇ ਦਾ ਭਤੀਜਾ ਹੈ। ਇਸ ਤੋਂ ਪਹਿਲਾਂ ਬੀਤੀ 25 ਸਤੰਬਰ ਨੂੰ ਐਨਆਈਏ ਨੇ ਪਾਕਿਸਤਾਨ ਚ ਬੈਠੇ ਅੱਤਵਾਦੀ ਲਖਬੀਰ ਸਿੰਘ ਲੰਡਾ ਦੀ ਤਰਨਤਾਰਨ ਵਿੱਚ ਸਥਿਤ ਜ਼ਮੀਨ ਨੂੰ ਸੀਜ਼ ਕਰ ਦਿੱਤਾ ਸੀ। ਲੰਡਾ ਮੁਹਾਲੀ ਵਿੱਚ ਪੰਜਾਬ ਪੁਲਿਸ ਦੇ ਖੁਫੀਆ ਹੈੱਡਕੁਆਟਰ ਤੇ ਆਰਪੀਜੀ ਹਮਲੇ ਦਾ ਮਾਸਟਰ ਮਾਈਂਡ ਹੈ।

NIA ਨੇ ਮੋਗਾ ਵਿੱਚ ਅੱਤਵਾਦੀ ਲਖਬੀਰ ਰੋਡੇ ਦੀ 43 ਕਨਾਲ ਜ਼ਮੀਨ ਕੀਤੀ ਸੀਲ, ਲਗਾਇਆ ਬੋਰਡ
Follow Us On

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਲਗਾਤਾਰ ਵਿਦੇਸ਼ਾਂ ਵਿੱਚ ਬੈਠੇ ਖਾਲਿਸਤਾਨੀ ਸਮਰਥਕਾਂ ਅਤੇ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਅੱਤਵਾਦੀਆਂ ਖਿਲਾਫ ਐਕਸ਼ਨ ਲੈ ਰਹੀ ਹੈ। ਇਸੇ ਸਿਲਸਿਲੇ ਵਿੱਚ ਐਨਆਈਏ ਦੀ ਟੀਮ ਬੁੱਧਵਾਰ ਨੂੰ ਮੋਗਾ ਦੇ ਬਾਘਾਪੁਰਾਣਾ ਦੇ ਪਿੰਡ ਕੋਠੇਗੁਰੂ ਪੁਰਾ ਪਹੁੰਚੀ। ਟੀਮ ਨੇ ਅੱਤਵਾਦੀ ਲਖਬੀਰ ਸਿੰਘ ਰੋਡੇ ਦੀ 43 ਕਨਾਲ 3 ਮਰਲੇ ਜ਼ਮੀਨ ਦਾ ਚੌਥਾ ਹਿੱਸਾ ਸੀਲ ਕਰ ਦਿੱਤਾ। ਐਨਆਈਏ ਨੇ ਇਹ ਕਾਰਵਾਈ ਸਪੈਸ਼ਲ ਕੋਰਟ ਦੇ ਹੁਕਮਾਂ ਤੋਂ ਬਾਅਦ ਯੂਏਪੀਏ ਐਕਟ 1967 ਦੀ ਧਾਰਾ 33(5) ਦੇ ਅਧੀਨ ਕੀਤੀ ਹੈ।

ਜਿਕਰਯੋਗ ਹੈ ਕਿ ਲਖਬੀਰ ਰੋਡੇ ਖ਼ਿਲਾਫ਼ ਪੰਜਾਬ ਦੇ ਨਾਲ-ਨਾਲ ਦਿੱਲੀ ਵਿੱਚ ਕੇਸ ਦਰਜ ਹੈ। ਅੱਤਵਾਦੀ ਲਖਬੀਰ ਸਿੰਘ ਰੋਡੇ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਭਤੀਜਾ ਹੈ ਅਤੇਖਾਲਿਸਤਾਨ ਲਿਬਰੇਸ਼ਨ ਫੋਰਸ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਮੁਖੀ ਹੈ। ਫ਼ਿਰੋਜ਼ਪੁਰ ਦੇ ਜਲਾਲਾਬਾਦ ਵਿੱਚ ਇੱਕ ਮੋਟਰਸਾਇਕਲ ਦੀ ਪੈਟਰੋਲ ਟੈਂਕੀ ਵਿੱਚ ਧਮਾਕਾ ਹੋਇਆ ਸੀ। ਇਸ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਐਨਆਈਏ ਵੱਲੋਂ ਪੇਸ਼ ਕੀਤੀ ਚਾਰਜਸ਼ੀਟ ਵਿੱਚ ਲਖਬੀਰ ਰੋਡੇ ਦਾ ਨਾਂ ਸੀ।

ਅੱਤਵਾਦੀ ਗਿਤੀਵਿਧੀਆਂ ‘ਚ ਸ਼ਾਮਲ ਹੈ ਨਾਂ

ਲਖਬੀਰ ਰੋਡੇ ਦਾ ਨਾਂ ਲੁਧਿਆਣਾ ਕੋਰਟ ਬਲਾਸਟ ਕੇਸ ਵਿੱਚ ਵੀ ਆਇਆ ਸੀ। ਲਖਬੀਰ ਦਾ ਨਾਂ ਕਈ ਹੋਰ ਅੱਤਵਾਦੀ ਗਤੀਵਿਧੀਆਂ ‘ਚ ਵੀ ਸਾਹਮਣੇ ਆ ਚੁੱਕਾ ਹੈ। ਲਖਬੀਰ ਪਾਕਿਸਤਾਨ ਵਿੱਚ ਬੈਠ ਕੇ ਆਪਣਾ ਨੈੱਟਵਰਕ ਚਲਾਉਂਦਾ ਹੈ। ਇਸ ਮਾਮਲੇ ‘ਚ ਕਾਰਵਾਈ ਕਰਦੇ ਹੋਏ ਹੁਣ ਐਨਆਈਏ ਨੇ ਉਸਦੀ ਜ਼ਮੀਨ ਜ਼ਬਤ ਕਰ ਲਈ ਗਈ ਹੈ।

ਲਖਬੀਰ ਸਿੰਘ ਲੰਡਾ ਦੀ ਜ਼ਮੀਨ ਹੋ ਚੁਕੀ ਹੈ ਸੀਜ਼

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੀ 25 ਸਤੰਬਰ ਨੂੰ ਐਨਆਈਏ ਨੇ ਪਾਕਿਸਤਾਨ ਚ ਬੈਠੇ ਅੱਤਵਾਦੀ ਲਖਬੀਰ ਸਿੰਘ ਲੰਡਾ (Lakhbir Singh Landa) ਦੀ ਤਰਨਤਾਰਨ ਵਿੱਚ ਸਥਿਤ ਜ਼ਮੀਨ ਨੂੰ ਸੀਜ਼ ਕਰ ਦਿੱਤਾ ਸੀ। ਲੰਡਾ ਮੁਹਾਲੀ ਵਿੱਚ ਪੰਜਾਬ ਪੁਲਿਸ ਦੇ ਖੁਫੀਆ ਹੈੱਡਕੁਆਟਰ ਤੇ ਆਰਪੀਜੀ ਹਮਲੇ ਦਾ ਮਾਸਟਰ ਮਾਈਂਡ ਹੈ।

ਲੰਡਾ ਦੀ ਤਰਨਤਾਰਨ ਦੇ ਪਿੰਡ ਕੀਡੀਆਂ ਵਿੱਚ ਤਕਰੀਬਨ 4 ਏਕੜ ਜ਼ਮੀਨ ਸੀ। ਲੰਡਾ ਦੇ ਲਗਾਤਾਰ ਭਾਰਤ ਵਿਰੋਧੀ ਸਰਗਰਮੀਆਂ ਵਿੱਚ ਸ਼ਾਮਲ ਹੋਣ ਦੇ ਚੱਲਦੇ ਐਨਆਈਏ ਨੇ ਉਸ ਖਿਲਾਫ ਵੱਡਾ ਕਦਮ ਚੁੱਕਦਿਆਂ ਉਸਦੀ ਜ਼ਮੀਨ ਨੂੰ ਸੀਜ਼ ਕਰ ਦਿੱਤਾ ਸੀ। ਲੰਡਾ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦਾ ਸਮਰਥਨ ਹਾਸਿਲ ਹੈ। ਉਹ ਉਸਦੇ ਕਹਿਣ ਤੇ ਭਾਰਤ ਖਿਲਾਫ ਸਾਜਿਸ਼ਾਂ ਘੜਣ ਦਾ ਕੰਮ ਕਰਦਾ ਹੈ।

Related Stories
ਅੱਤਵਾਦੀ ਲਖਬੀਰ ਸਿੰਘ ਲੰਡਾ ਨੇ ਐਲਾਨਿਆ ਭਗੌੜਾ, ਹੁਣ ਜਾਇਦਾਦ ਕੁਰਕ ਕਰਨ ਦੀ ਕਾਰਵਾਈ ਕੀਤੀ ਸ਼ੁਰੂ
ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਰਿਸ਼ਤੇਦਾਰਾਂ ਖਿਲਾਫ NIA ਵੱਲੋਂ ਕਾਰਵਾਈ, ਪੰਜਾਬ ਵਿੱਚ ਜ਼ਮੀਨ, ਯੂਪੀ ‘ਚ ਫਲੈਟ ਅਟੈਚ
ਮੁੰਬਈ ‘ਚ ਚੱਲ ਰਿਹਾ ਸੀ ਅੱਤਵਾਦੀ ਸਕੂਲ, 5 ਤੋਂ 6 ਸੂਬਿਆਂ ‘ਚ ਸੀ ਬਲਾਸਟ ਦੀ ਯੋਜਨਾ, NIA ਨੇ ISIS ਦੇ ਮਾਡਿਊਲ ਦਾ ਕੀਤਾ ਪਰਦਾਫਾਸ਼
ਇਜ਼ਰਾਈਲ ਦੂਤਾਵਾਸ ਨੇੜੇ ਧਮਾਕਾ: ਘਟਨਾ ਵਾਲੀ ਥਾਂ ਨੇੜੇ ਮਿਲਿਆ ਪੱਤਰ; ਫੋਰੈਂਸਿਕ ਜਾਂਚ ਲਈ ਭੇਜਿਆ
NIA ਦੀ ਰਿਮਾਂਡ ‘ਤੇ ਅਰਸ਼ ਡੱਲਾ ਅਤੇ ਸੁੱਖਾ ਦੁੱਨੀਕੇ, 15 ਦਸੰਬਰ ਨੂੰ ਮੁੜ ਹੋਵੇਗੀ ਪੇਸ਼ੀ, ਸੰਦੀਪ ਨੰਗਲ ਅੰਬੀਆ ਕਤਲ ਕਾਂਡ ‘ਚ ਹੋਵੇਗੀ ਪੁੱਛਗਿੱਛ
Lakhbir Singh Rode : ਕੌਣ ਸੀ ਪਾਕਿਸਤਾਨ ‘ਚ ਲਖਬੀਰ ਸਿੰਘ ਰੋਡੇ , ਜਿਸਦੀ ਪਾਕਿਸਤਾਨ ਵਿੱਚ ਹੋਈ ਮੌਤ, ਭਿੰਡਰਾਂਵਾਲੇ ਨਾਲ ਉਨ੍ਹਾਂ ਦਾ ਕੀ ਸੀ ਸਬੰਧ?
Exit mobile version