Neetu Shatran Wala: ਜਲੰਧਰ ਚੋਣ ‘ਚ NOTA ਤੋਂ ਬਾਅਦ ਨੀਟੂ ਸ਼ਟਰਾਂ ਵਾਲੇ ਦਾ ਨਬੰਰ, ਨੀਟੂ ਨੂੰ ਪਏ 4 ਹਜ਼ਾਰ ਤੋਂ ਵੱਧ ਵੋਟ
ਜਲੰਧਰ ਦੀ ਸਿਆਸੀ ਜੰਗ ਵਿੱਚ ਇਸ ਵਾਰ 19 ਉਮੀਦਵਾਰ ਉਤਰੇ ਸਨ। ਜਿਨ੍ਹਾਂ ਵਿੱਚ ਇੱਕ ਚਰਚਿਤ ਚਿਹਰਾ ਸੀ ਨੀਟੂ ਸ਼ਟਰਾਂ ਵਾਲਾ। ਜਿਸ ਨੂੰ ਇਸ ਵਾਰ 4 ਹਜ਼ਾਰ ਤੋਂ ਵੱਧ ਵੋਟਾਂ ਪਈਆਂ ਹਨ।
NOTA ਤੇ ਨੀਟੂ ਸ਼ਟਰਾਂ ਵਿਚਾਲੇ ਸੀ ਜੰਗ
ਨੀਟੂ ਸ਼ਟਰਾਂ ਵਾਲੇ ਨੂੰ 2019 ਲੋਕ ਸਭਾ ਚੋਣਾਂ ਵਿੱਚ 5 ਵੋਟਾਂ ਮਿਲੀਆਂ ਸਨ। ਉਸ ਵੇਲੇ ਨੀਟੂ ਨੇ ਕਿਹਾ ਸੀ ਕਿ ਮੇਰੇ ਪਰਿਵਾਰ ਦੇ 9 ਮੈਂਬਰ ਹਨ ਪਰ 5 ਵੋਟਾਂ ਹੀ ਪਈਆਂ। ਪਰ ਇਸ ਵਾਰ ਜੰਲਧਰ ਦੇ ਸਿਆਸੀ ਮੈਦਾਨ ਵਿੱਚ NOTA ਅਤੇ ਨੀਟੂ ਸ਼ਟਰਾਂ ਵਾਲੇ (Neetu Shatran Wala) ਵਿਚਕਾਰ ਜੰਗ ਸੀ। ਚੋਣ ਨਤੀਜੀਆਂ ਦੇ ਗੇੜ ਵਿੱਚ ਕਦੇ NOTA ਅੱਗੇ ਤੇ ਕਦੇ ਨੀਟੂ ਅੱਗੇ। ਜਦੋਂ ਨਤੀਜਾ ਆਇਆ ਤਾਂ ਨੀਟੂ NOTA ਤੋਂ ਹਾਰ ਚੁੱਕਿਆ ਸੀ। ਦੱਸ ਦਈਏ ਕਿ NOTA ਨੂੰ 6661 ਵੋਟਾਂ ਨੇ ਚੁਣਿਆ ਤੇ ਸੁਰਖੀਆਂ ਵਿੱਚ ਰਹਿਣ ਵਾਲੇ ਨੀਟੂ ਸ਼ਟਰਾਂ ਵਾਲੇ ਨੂੰ4599 ਵੋਟਾਂ ਪਈਆਂ। ਨੀਟੂ ਸ਼ਟਰਾਂ ਵਾਲਾ ਆਪਣੀ ਹਾਰ ਦੇਖ ਕੇ ਰੋਣ ਲੱਗ ਪਿਆ। ਇਸ ਦੌਰਾਨ ਉਸ ਨੇ ਕਿਹਾ ਕਿ ਲੋਕ ਬਦਲਾਅ ਨਹੀਂ ਚਾਹੁੰਦੇ।2024 ‘ਚ ਮੁੜ ਚੋਣ ਲੜਣ ਦਾ ਦਾਅਵਾ ਕੀਤਾ
ਜਲੰਧਰ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ (Sushil Kumar Rinku) ਨੇ 58,691 ਵੋਟਾਂ ਨਾਲ ਜਿੱਤ ਦਰਜ ਕੀਤੀ। ਪਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨੀਟੂ ਸ਼ਟਰਾਂ ਵਾਲੇ ਦੀ ਜ਼ਮਾਨਤ ਜ਼ਬਤ ਹੋ ਗਈ। ਪਰ ਜਲੰਧਰ ਜ਼ਿਮਨੀ ਚੋਣ ਦੀ ਹਾਰ ਸਵੀਕਾਰ ਕਰਦਿਆਂ ਹੋਈਆਂ ਨੀਟੂ ਨੇ ਦਾਅਵਾ ਠੋਕ ਦਿੱਤਾ ਕਿ ਉਹ 2024 ‘ਚ ਫਿਰ ਤੋਂ ਚੋਣ ਲੜੇਗਾ।ਚੋਣ ਪ੍ਰਚਾਰ ‘ਚ ਬਣਿਆ ਖਿੱਚ ਦਾ ਕੇਂਦਰ
ਨੀਟੂ ਸ਼ਟਰਾਂ ਵਾਲਾ ਜਲੰਧਰ ਜਿਮਨੀ ਚੋਣ ਦੇ ਪ੍ਰਚਾਰ ਵਿੱਚ ਸ਼ਕਤੀਮਾਨ ਦੇ ਰੂਪ ਵਿੱਚ ਨਜ਼ਰ ਆਇਆ ਸੀ। ਇਸ ਤਰ੍ਹਾਂ ਦੇ ਡਰਾਮੇ ਕਰ ਉਹ ਲੋਕਾਂ ਵਿੱਚ ਖਿੱਚ ਦਾ ਕੇਂਦਰ ਬਣਿਆ ਰਹਿੰਦਾ ਹੈ। ਇਸ ਵਾਰ ਨੀਟੂ ਸ਼ਟਰਾਂ ਵਾਲਾ ਪ੍ਰਚਾਰ ਦੌਰਾਨ ਕਹਿੰਦਾ ਨਜ਼ਰ ਆਇਆ ਕਿ ਜੇ ਐਤਕੀ ਬਣ ਗਿਆ ਨਾ ਤਾਂ 2024 ਵਿੱਚ ਫਿਰ ਜਿੱਤਣਾ ਹੈ।ਜੇ ਐਤਕੀ ਬਣ ਗਿਆ ਨਾ 24 ਚ ਫਿਰ ਜਿੱਤਣਾ ਪੰਜਾਬ ਦੀ ਸੇਵਾ ਕਰਨ ਲਈ ਨੀਟੂ ਅਪਣਾ ਘਰ-ਬਾਰ ਵੇਚਣ ਲਈ ਤਿਆਰ ਹੈ
ਜਲੰਧਰ ਦੀ ਜਨਤਾ ਨੂੰ ਮੇਰੀ ਅਪੀਲ ਹੈ ਪੈਰ ਧੋ ਕੇ ਰੱਖਣਾ ਇਹਨਾਂ ਧੱਕਾ ਨਾ ਕਰਨਾ ਯਾਰ ਕਿ ਅਗਲਾ ਪੈਰ ਚੁੰਮੇ ਤੇ ਤੁਹਾਡੇ ਪੈਰ ਤੇ ਗੋਹਾ ਲੱਗਾ ਹੋਵੇ ਦੂਜੀ ਗੱਲ ਫਿਲਮਾਂ ਲੁਧਿਆਣੇ ਬਣਨਗੀਆਂ ਤੇ ਸ਼ੂਟਿੰਗ ਅੰਮ੍ਰਿਤਸਰ ਚ ਹੋਵੇਗੀ🤗 pic.twitter.com/9F6R4q0lWi — ਮੰਨੂੰ (MANNU)🙌 (@kaur_manjeett) May 8, 2023
