NCERT ਦੀ 12ਵੀਂ ਦੀ ਨਵੀਂ ਕਿਤਾਬ ‘ਚੋਂ ਹਟੇਗਾ ਖਾਲਿਸਤਾਨ ਦਾ ਜਿਕਰ, SGPC ਨੇ ਚਿੱਠੀ ਲਿੱਖ ਕੇ ਕੀਤੀ ਸੀ ਮੰਗ

Updated On: 

30 May 2023 22:28 PM IST

NCERT ਦੀ ਕਿਤਾਬ ਵਿੱਚੋਂ ਖਾਲਿਸਤਾਨ ਦਾ ਜ਼ਿਕਰ ਹਟਾਉਣ ਦੀ ਮੰਗ ਕੀਤੀ ਗਈ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਨਸੀਈਆਰਟੀ ਨੂੰ ਪੱਤਰ ਲਿਖਿਆ ਸੀ।

NCERT ਦੀ 12ਵੀਂ ਦੀ ਨਵੀਂ ਕਿਤਾਬ ਚੋਂ ਹਟੇਗਾ ਖਾਲਿਸਤਾਨ ਦਾ ਜਿਕਰ, SGPC ਨੇ ਚਿੱਠੀ ਲਿੱਖ ਕੇ ਕੀਤੀ ਸੀ ਮੰਗ

ਸੰਕੇਤਕ ਤਸਵੀਰ

NCERT ਦੀਆਂ ਕਿਤਾਬਾਂ ਵਿੱਚੋਂ ਖਾਲਿਸਤਾਨ ਦਾ ਜ਼ਿਕਰ ਹਟਾਉਣ ਦਾ ਫੈਸਲਾ ਕੀਤਾ ਗਿਆ ਹੈ। ਦਰਅਸਲ, ਪਿਛਲੇ ਮਹੀਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐਨਸੀਈਆਰਟੀ) ਨੂੰ ਪੱਤਰ ਲਿਖਿਆ ਸੀ। ਇਸ ਵਿੱਚ ਮੰਗ ਕੀਤੀ ਗਈ ਕਿ 12ਵੀਂ ਜਮਾਤ ਦੀ ਕਿਤਾਬ ਵਿੱਚੋਂ ਖਾਲਿਸਤਾਨ ਦਾ ਜ਼ਿਕਰ ਹਟਾਇਆ ਜਾਵੇ। ਨਾਲ ਹੀ NCERT ਦੀਆਂ ਕਿਤਾਬਾਂ ਵਿੱਚੋਂ ਉਸ ਗੱਲ ਦਾ ਵੀ ਜਿਕਰ ਹਟਾਇਆ ਜਾਵੇ, ਜਿਸ ਵਿੱਚ ਸਿੱਖਾਂ ਨੂੰ ‘ਵੱਖਵਾਦੀ’ ਵਜੋਂ ਦਰਸਾਇਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ 12ਵੀਂ ਜਮਾਤ ਦੀ ਰਾਜਨੀਤੀ ਸ਼ਾਸਤਰ ਦੀ ਕਿਤਾਬ ਵਿੱਚ ਖਾਲਿਸਤਾਨ ਦਾ ਜ਼ਿਕਰ ਕੀਤਾ ਗਿਆ ਸੀ। 12ਵੀਂ ਜਮਾਤ ਦੀ ਰਾਜਨੀਤੀ ਸ਼ਾਸਤਰ ਦੀ ਕਿਤਾਬ ਸੁਤੰਤਰ ਭਾਰਤ ਵਿੱਚ ਰਾਜਨੀਤੀ ਕਿਤਾਬ ਦੇ ਸੱਤਵੇਂ ਅਧਿਆਏ (ਖੇਤਰੀ ਅਕਾਂਖਿਆਵਾਂ) ਵਿੱਚ ਖਾਲਿਸਤਾਨ ਬਾਰੇ ਗੱਲ ਕੀਤੀ ਗਈ ਸੀ। ਇਸ ਵਿੱਚ ਸਿੱਖ ਕੌਮ ਨੂੰ ਮਜ਼ਬੂਤ ​​ਕਰਨ ਦੀ ਦਲੀਲ ਦੱਸੀ ਗਈ ਸੀ, ਜਿਸ ਨੂੰ ਹੁਣ ਹਟਾਉਣ ਦਾ ਫੈਸਲਾ ਕੀਤਾ ਗਿਆ ਹੈ। ਕਿਹਾ ਜਾ ਰਿਹਾ ਸੀ ਕਿ ਇਸ ਨਾਲ ਸਿੱਖਾਂ ਦੇ ਅਕਸ ਨੂੰ ਢਾਹ ਲੱਗ ਰਹੀ ਸੀ।

ਕੀ ਕਿਹਾ ਗਿਆ ਸੀ ਚਿੱਠੀ ‘ਚ?

ਦਰਅਸਲ, SGPC ਨੇ NCERT ਨੂੰ ਲਿਖੇ ਪੱਤਰ ‘ਚ ‘ਗਲਤ ਜਾਣਕਾਰੀ’ ‘ਤੇ ਸਖ਼ਤ ਇਤਰਾਜ਼ ਜਤਾਇਆ ਸੀ। NCERT ‘ਤੇ ਇਤਿਹਾਸਕ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਦੋਸ਼ ਲਾਇਆ ਗਿਆ ਸੀ। ਸ਼੍ਰੋਮਣੀ ਕਮੇਟੀ ਨੇ 12ਵੀਂ ਜਮਾਤ ਦੀ ਪੁਸਤਕ ਦੇ ਸੱਤਵੇਂ ਅਧਿਆਏ (ਖੇਤਰੀ ਅਕਾਂਖਿਆਵਾਂ) ਵਿੱਚ ਦਿੱਤੀ ਆਨੰਦਪੁਰ ਸਾਹਿਬ ਅਤੇ ਖਾਲਿਸਤਾਨ ਬਾਰੇ ਜਾਣਕਾਰੀ ਤੇ ਇਤਰਾਜ਼ ਜਤਾਇਆ ਹੈ। ਕਮੇਟੀ ਨੇ ਇਨ੍ਹਾਂ ਤੱਥਾਂ ਨੂੰ ਕਿਤਾਬਾਂ ਵਿੱਚੋਂ ਹਟਾਉਣ ਦੀ ਮੰਗ ਕੀਤੀ ਸੀ।

ਆਖ਼ਰ ਕੀ ਵਿਵਾਦਿਤ ਛਾਪਿਆ ਹੋਇਆ ਸੀ?

ਪੱਤਰ ਵਿੱਚ ਕਿਹਾ ਗਿਆ ਹੈ ਕਿ ਖੇਤਰੀ ਅਕਾਂਖਿਆਵਾਂ ਸਿਰਲੇਖ ਵਾਲੇ ਇਸ ਅਧਿਆਏ ਵਿੱਚ ਦੱਸਿਆ ਗਿਆ ਹੈ ਕਿ 1973 ਵਿੱਚ ਆਨੰਦਪੁਰ ਸਾਹਿਬ ਦੇ ਪ੍ਰਸਤਾਵ ਨੂੰ ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਨੇ ਅਪਣਾਇਆ। ਕਿਤਾਬ ਵਿੱਚ ਪ੍ਰਸਤਾਵ ਨੂੰ ਵੱਖਵਾਦੀ ਮਤੇ ਵਜੋਂ ਦਰਸਾਇਆ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਪ੍ਰਸਤਾਵ ਰਾਹੀਂ ਖੇਤਰੀ ਖੁਦਮੁਖਤਿਆਰੀ ਦੀ ਮੰਗ ਉਠਾਈ ਗਈ ਹੈ। ਪੱਤਰ ਵਿੱਚ ਅੱਗੇ ਦੱਸਿਆ ਗਿਆ ਕਿ ਪ੍ਰਸਤਾਵ ਰਾਹੀਂ ਕੇਂਦਰ-ਰਾਜ ਸਬੰਧਾਂ ਨੂੰ ਮੁੜ ਪਰਿਭਾਸ਼ਿਤ ਕਰਨ ਦੀ ਮੰਗ ਵੀ ਉਠਾਈ ਗਈ ਸੀ। ਪ੍ਰਸਤਾਵ ਵਿੱਚ ਸੰਘਵਾਦ ਨੂੰ ਮਜ਼ਬੂਤ ​​ਕਰਨ ਦੀ ਵਕਾਲਤ ਕੀਤੀ ਗਈ ਹੈ। ਹਾਲਾਂਕਿ, ਜਦੋਂ ਇਸਨੂੰ ਹਿੰਦੀ ਵਿੱਚ ਪੜ੍ਹਿਆ ਜਾਂਦਾ ਹੈ ਤਾਂ ਅਜਿਹਾ ਲੱਗਦਾ ਹੈ ਕਿ ਵੱਖਰੇ ਸਿੱਖ ਰਾਸ਼ਟਰ ਦੀ ਮੰਗ ਕੀਤੀ ਜਾ ਰਹੀ ਹੋਵੇ। ਤੁਸੀਂ NCERT ਕਿਤਾਬ ਦੇ ਉਸ ਹਿੱਸੇ ਨੂੰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰ ਸਕਦੇ ਹੋ। NCERT BOOK LINK ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ
Loading...
Unable to load recommendations.
Follow Us
Related Stories