NCERT ਦੀ 12ਵੀਂ ਦੀ ਨਵੀਂ ਕਿਤਾਬ ‘ਚੋਂ ਹਟੇਗਾ ਖਾਲਿਸਤਾਨ ਦਾ ਜਿਕਰ, SGPC ਨੇ ਚਿੱਠੀ ਲਿੱਖ ਕੇ ਕੀਤੀ ਸੀ ਮੰਗ
NCERT ਦੀ ਕਿਤਾਬ ਵਿੱਚੋਂ ਖਾਲਿਸਤਾਨ ਦਾ ਜ਼ਿਕਰ ਹਟਾਉਣ ਦੀ ਮੰਗ ਕੀਤੀ ਗਈ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਨਸੀਈਆਰਟੀ ਨੂੰ ਪੱਤਰ ਲਿਖਿਆ ਸੀ।

ਸੰਕੇਤਕ ਤਸਵੀਰ
NCERT ਦੀਆਂ ਕਿਤਾਬਾਂ ਵਿੱਚੋਂ ਖਾਲਿਸਤਾਨ ਦਾ ਜ਼ਿਕਰ ਹਟਾਉਣ ਦਾ ਫੈਸਲਾ ਕੀਤਾ ਗਿਆ ਹੈ। ਦਰਅਸਲ, ਪਿਛਲੇ ਮਹੀਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐਨਸੀਈਆਰਟੀ) ਨੂੰ ਪੱਤਰ ਲਿਖਿਆ ਸੀ। ਇਸ ਵਿੱਚ ਮੰਗ ਕੀਤੀ ਗਈ ਕਿ 12ਵੀਂ ਜਮਾਤ ਦੀ ਕਿਤਾਬ ਵਿੱਚੋਂ ਖਾਲਿਸਤਾਨ ਦਾ ਜ਼ਿਕਰ ਹਟਾਇਆ ਜਾਵੇ। ਨਾਲ ਹੀ NCERT ਦੀਆਂ ਕਿਤਾਬਾਂ ਵਿੱਚੋਂ ਉਸ ਗੱਲ ਦਾ ਵੀ ਜਿਕਰ ਹਟਾਇਆ ਜਾਵੇ, ਜਿਸ ਵਿੱਚ ਸਿੱਖਾਂ ਨੂੰ ‘ਵੱਖਵਾਦੀ’ ਵਜੋਂ ਦਰਸਾਇਆ ਗਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ 12ਵੀਂ ਜਮਾਤ ਦੀ ਰਾਜਨੀਤੀ ਸ਼ਾਸਤਰ ਦੀ ਕਿਤਾਬ ਵਿੱਚ ਖਾਲਿਸਤਾਨ ਦਾ ਜ਼ਿਕਰ ਕੀਤਾ ਗਿਆ ਸੀ। 12ਵੀਂ ਜਮਾਤ ਦੀ ਰਾਜਨੀਤੀ ਸ਼ਾਸਤਰ ਦੀ ਕਿਤਾਬ ਸੁਤੰਤਰ ਭਾਰਤ ਵਿੱਚ ਰਾਜਨੀਤੀ ਕਿਤਾਬ ਦੇ ਸੱਤਵੇਂ ਅਧਿਆਏ (ਖੇਤਰੀ ਅਕਾਂਖਿਆਵਾਂ) ਵਿੱਚ ਖਾਲਿਸਤਾਨ ਬਾਰੇ ਗੱਲ ਕੀਤੀ ਗਈ ਸੀ। ਇਸ ਵਿੱਚ ਸਿੱਖ ਕੌਮ ਨੂੰ ਮਜ਼ਬੂਤ ਕਰਨ ਦੀ ਦਲੀਲ ਦੱਸੀ ਗਈ ਸੀ, ਜਿਸ ਨੂੰ ਹੁਣ ਹਟਾਉਣ ਦਾ ਫੈਸਲਾ ਕੀਤਾ ਗਿਆ ਹੈ। ਕਿਹਾ ਜਾ ਰਿਹਾ ਸੀ ਕਿ ਇਸ ਨਾਲ ਸਿੱਖਾਂ ਦੇ ਅਕਸ ਨੂੰ ਢਾਹ ਲੱਗ ਰਹੀ ਸੀ।
NCERT drops references to demand for separate Sikh nation Khalistan from class 12 political science textbook: Education ministry
— Press Trust of India (@PTI_News) May 30, 2023ਇਹ ਵੀ ਪੜ੍ਹੋ