Major Road Accident: ਟਰੈਕਟਰ ਟਰਾਲੀ ਪਲਟਣ ਨਾਲ 3 ਮਹਿਲਾਵਾਂ ਦੀ ਮੌਤ, 33 ਜ਼ਖਮੀ, ਸ੍ਰੀ ਖੁਰਾਲਾਗੜ੍ਹ ‘ਚ ਵਾਪਰਿਆ ਭਿਆਨਕ ਸੜਕ ਹਾਦਸਾ
ਦੱਸਿਆ ਜਾ ਰਿਹਾ ਕਿ ਪਿੰਡ ਪਰਾਗਪੁਰ ਤਹਿਸੀਲ ਬਲਾਚੌਰ ਦੀ ਸੰਗਤ ਸ਼੍ਰੀ ਖੁਰਾਲਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੀ ਸੀ ਤਾਂ ਉਤਰਾਈ ਤੇ ਬਰੇਕ ਨਹੀਂ ਲੰਗਣ ਕਾਰਨ ਹਾਦਸਾ ਵਾਪਰਿਆ ਹੈ।, ਜਿਸ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਤੇ 33 ਜ਼ਖਮੀ ਹੋ ਗਏ। ਹਾਦਸੇ ਵਿੱਚ ਗੰਭੀਰ ਹੋਏ 10 ਲੋਕਾਂ ਨੂੰ ਪੀਜੀਆਈ ਰੈਫਰ ਕੀਤਾ ਗਿਆ ਹੈ।
ਨਵਾਂਸ਼ਹਿਰ। ਸ਼੍ਰੀ ਚਰਨ ਛੋਹ ਗੰਗਾ ਸ਼੍ਰੀ ਖੁਰਾਲਗੜ੍ਹ ਸਾਹਿਬ ਚ ਫਿਰ ਵਾਪਰਿਆ ਭਿਆਨਕਰ ਹਾਦਸਾ ਟਰੈਕਟਰ ਟਰਾਲੀ ਪਲੱਟਣ ਨਾਲ 3 ਦੀ ਮੌਤ। ਗੜ੍ਹਸ਼ੰਕਰ (Garhshankar) ਦੇ ਸ਼੍ਰੀ ਖੁਰਾਲਗੜ੍ਹ ਸਾਹਿਬ ਨੂੰ ਆਉਂਣ ਵਾਲੀ ਸੰਗਤ ਨਾਲ ਫਿਰ ਵਾਪਰਿਆ ਭਿਆਨਕਰ ਹਾਦਸਾ, ਸੰਗਤਾਂ ਨਾਲ ਭਰੀ ਟਰਾਲੀ ਪਲੱਟਣ ਨਾਲ 3 ਔਰਤਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਤੋਂ ਇਲਾਵਾ ਇਸ ਹਾਦਸੇ ਵਿੱਚ 33 ਲੋਕ ਜਖਮੀ ਹੋ ਗਏ ਜਿਨ੍ਹਾਂ ਵਿੱਚੋਂ 10 ਗੰਭੀਰ ਲੋਕਾਂ ਨੂੰ ਚੰਡੀਗੜ੍ਹ ਵਿਖੇ ਪੀਜੀਆਈ (PGI) ਰੈਫਰ ਕਰ ਦਿੱਤਾ ਹੈ।
ਬਰੇਕ ਨਾ ਲੱਗਣ ਕਾਰਨ ਵਾਪਰਿਆ ਹਾਦਸਾ
ਦੱਸਿਆ ਜਾ ਰਿਹਾ ਕਿ ਪਿੰਡ ਪਰਾਗਪੁਰ ਤਹਿਸੀਲ ਬਲਾਚੌਰ ਦੀ ਸੰਗਤ ਸ਼੍ਰੀ ਖੁਰਾਲਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੀ ਸੀ ਤਾਂ ਉਤਰਾਈ ਤੇ ਬਰੇਕ ਨਹੀਂ ਲੰਗਣ ਕਾਰਨ ਹਾਦਸਾ ਵਾਪਰਿਆ ਹੈ। ਜਿਹਨਾਂ ਚ ਮ੍ਰਿਤਕਾਂ ਦੀ ਪਹਿਚਾਣ ਮਹਿੰਦਰ ਕੋਰ ਪਤਨੀ ਪਿਆਰਾ ਲਾਲ ਉਮਰ 50 ਸਾਲ ਅਤੇ ਭੁਪਿੰਦਰ ਕੋਰ ਪੁੱਤਰੀ ਹਰਬੰਸ ਲਾਲ ਉਮਰ 21 ਸਾਲ ਪਿੰਡ ਪਰਾਗਪੁਰ ਦੇ ਵਜੋਂ ਹੋਈ।
ਵਾਰ ਵਾਰ ਹੁੰਦੇ ਹਨ ਇੱਥੇ ਹਾਦਸੇ
ਇਸ ਮੌਕੇ ਤੇ ਪਿੰਡ ਗੜੀਮਾਨਸੋਵਾਲ ਦੇ ਨੌਜਵਾਨਾਂ ਨੇ ਜਿਥੇ ਵਾਰ ਵਾਰ ਹਾਦਸੇ ਹੋਣ ਲਈ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਦੱਸਿਆ ਉਥੇ ਉਨ੍ਹਾਂ ਨੇ ਇਸ ਦੀ ਜਿੰਮੇਵਾਰ ਗੁਰੂ ਘਰ ਦੀਆਂ ਦੋਨੋ ਕਮੇਟੀਆਂ ਨੂੰ ਵੀ ਦਸਿਆ ਅਤੇ ਕਿਹਾ ਕਿ ਅਸੀਂ ਇਲਾਕੇ ਦੀ ਸੰਗਤ ਨੂੰ ਨਾਲ ਲੈਕੇ ਗੁਰੂ ਘਰ ਦੀਆਂ ਕਮੇਟੀਆਂ ਨੂੰ ਇਸ ਪਾਸੇ ਧਿਆਨ ਦੇਣ। ਤਾਂ ਜੋ ਮੁੜ ਐਕਸੀਡੈਂਟ ਨਾ ਹੋਣ। ਵਾਰ ਵਾਰ ਹੋ ਰਹੇ ਹਾਦਸਿਆਂ ਦਾ ਪੱਕਾ ਹੱਲ ਕੀਤਾ ਜਾਵੇ।