ਨਵਜੋਤ ਸਿੱਧੂ ਦਾ ਸਿਆਸਤ ਨੂੰ ਅਲਵਿਦਾ? ਮੈਡਮ ਸਿੱਧੂ ਬੋਲੀ- ਰਾਜਨੀਤੀ ਬਾਰੇ ਨਾ ਸੋਚ ਰਹੇ, ਨਾ ਗੱਲ ਕਰ ਰਹ

Published: 

09 Apr 2026 10:46 AM IST

ਨਵਜੋਤ ਕੌਰ ਸਿੱਧੂ ਨੂੰ ਜਦੋਂ ਉਨ੍ਹਾਂ ਦੇ ਪਤੀ ਦੇ ਸਿਆਸਤ ਦੇ ਅਗਲੇ ਕਦਮ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ 2022 ਤੋਂ ਬਾਅਦ ਸਿਆਸਤ 'ਚ ਐਕਟਿਵ ਨਹੀਂ ਹਨ ਤੇ ਉਹ ਸਿਆਸਤ ਬਾਰੇ ਅੱਗੇ ਸੋਚ ਨਹੀਂ ਰਹੇ ਹਨ।

ਨਵਜੋਤ ਸਿੱਧੂ ਦਾ ਸਿਆਸਤ ਨੂੰ ਅਲਵਿਦਾ? ਮੈਡਮ ਸਿੱਧੂ ਬੋਲੀ- ਰਾਜਨੀਤੀ ਬਾਰੇ ਨਾ ਸੋਚ ਰਹੇ, ਨਾ ਗੱਲ ਕਰ ਰਹ

ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ

ਕਾਂਗਰਸ ਨੂੰ ਅਲਵਿਦਾ ਕਹਿ ਚੁੱਕੀ ਡਾ. ਨਵਜੋਤ ਕੌਰ ਸਿੱਧੂ ਨੇ ਭਾਰਤੀ ਰਾਸ਼ਟਰਵਾਦੀ ਪਾਰਟੀ (ਭਾਰਪਾ) ਨਾਲ ਆਪਣਾ ਨਵਾਂ ਸਿਆਸੀ ਸਫ਼ਰ ਸ਼ੁਰੂ ਕੀਤਾ। ਬੀਤੇ ਦਿਨੀਂ, ਜਿੱਥੇ ਉਨ੍ਹਾਂ ਨੇ ਪਾਰਟੀ ਦੇ ਪੋਸਟਰ ਨਾਲ ਤਸਵੀਰ ਸਾਂਝਾ ਕਰਦੇ ਹੋਏ ਲਿਖਿਆ ਸੀ ਕਿ ਉਹ ਪੰਜਾਬ ਨੂੰ ‘ਗੋਲਡਨ ਸਟੇਟ’ ਬਣਾਉਣਗੇ। ਉੱਥੇ ਹੀ, ਹੁਣ ਉਨ੍ਹਾਂ ਨੇ ਪਾਰਟੀ ਦੇ ਬੈਨਰ ਹੇਠ ਵੱਡੀ ਪ੍ਰੈੱਸ ਕਾਨਫਰੰਸ ਕੀਤੀ ਹੈ। ਬੁੱਧਵਾਰ ਨੂੰ ਚੰਡੀਗੜ੍ਹ ‘ਚ ਉਨ੍ਹਾਂ ਨੇ ਕਿਹਾ ਕਿ ਭਾਰਤੀ ਰਾਸ਼ਟਰਵਾਦੀ ਪਾਰਟੀ ਪੰਜਾਬ ਦੇ ਸਾਰੀਆਂ ਵਿਧਾਨ ਸਭਾ ਸੀਟਾਂ ‘ਤੇ ਚੋਣ ਲੜੇਗੀ। ਇਸ ਵਿਚਕਾਰ ਕਿ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਦੀ ਕੋਈ ਭੂਮਿਕਾ ਹੋਵੇਗੀ, ਇਸ ‘ਤੇ ਉਨ੍ਹਾਂ ਨੇ ਕਿਹਾ ਕਿ ਉਹ ਸਿਆਸਤ ਤੋਂ ਕਿਨਾਰਾ ਕਰ ਚੁੱਕੇ ਹਨ।

ਨਵਜੋਤ ਸਿੰਘ ਸਿੱਧੂ ਦਾ ਸਿਆਸਤ ਨੂੰ ਅਲਵਿਦਾ?

ਭਾਰਪਾ ‘ਚ ਸ਼ਾਮਲ ਹੋ ਚੁੱਕੀ ਨਵਜੋਤ ਕੌਰ ਸਿੱਧੂ ਨੂੰ ਜਦੋਂ ਉਨ੍ਹਾਂ ਦੇ ਪਤੀ ਦੇ ਸਿਆਸਤ ਦੇ ਅਗਲੇ ਕਦਮ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ 2022 ਤੋਂ ਬਾਅਦ ਸਿਆਸਤ ‘ਚ ਐਕਟਿਵ ਨਹੀਂ ਹਨ ਤੇ ਉਹ ਸਿਆਸਤ ਬਾਰੇ ਅੱਗੇ ਸੋਚ ਨਹੀਂ ਰਹੇ ਹਨ। ਉਨ੍ਹਾਂ ਨੇ ਕਿਹਾ- ਨਵਜੋਤ ਸਿੰਘ ਸਿੱਧੂ ਉਹ ਸਿਆਸਤ ‘ਚ 2022 ਤੋਂ ਬਾਅਦ ਐਕਟਿਵ ਨਹੀਂ ਹਨ, ਨਾ ਸੋਚ ਰਹੇ ਹਨ ਤੇ ਨਾ ਹੀ ਇਸ ਬਾਰੇ ਗੱਲ ਕਰ ਰਹੇ ਹਨ। ਹਾਲਾਂਕਿ, ਨਵਜੋਤ ਸਿੰਘ ਸਿੱਧੂ ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟ ਕਰਦੇ ਹੋਏ ਸ਼ਾਇਰਾਨਾ ਅੰਦਾਜ਼ ‘ਚ ਵਿਰੋਧੀਆਂ ‘ਤੇ ਸਿਆਸੀ ਤੰਜ ਕੱਸਦੇ ਹਨ। ਇਸ ਦਾ ਜਵਾਬ ਦਿੰਦੇ ਹੋਏ ਮੈਡਮ ਸਿੱਧੂ ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਉਹ ਕੁਦਰਤੀ ਹੈ ਕਿ ਕਦੇ ਉਹ ਸੈਰ ‘ਤੇ ਨਿਕਲ ਗਏ ਤੇ ਕਿਸੇ ਬਾਰੇ ਪੋਸਟ ਪਾ ਦਿੱਤੀ। ਪਰ ਉਹ 2022 ਤੋਂ ਐਕਟਿਵ ਨਹੀਂ ਹਨ।

ਮੈਡਮ ਸਿੱਧੂ ਦੀ ਪਾਰਟੀ ਦਾ ਏਜੰਡਾ…

ਨਵਜੋਤ ਕੌਰ ਨੇ ਕਿਹਾ ਕਿ ਇੱਕ ਵੱਡੀ ਪਾਰਟੀ ‘ਚ ਚੋਣਾਂ ਲੜਨ ਲਈ ਪੈਸੇ ਦੀ ਲੋੜ ਹੁੰਦੀ ਹੈ, ਮੈਂ ਕਿਉਂ ਪੈਸੇ ਦੇਵਾਂਗੀ? ਉਨ੍ਹਾਂ ਨੇ ਕਿਹਾ ਕਿ ਮੈਂ ਇਹ ਪੈਸੇ ਹੋਰ ਉਦੇਸ਼ਾਂ ਲਈ ਵਰਤਣਾ ਪਸੰਦ ਕਰਾਂਗੀ। ਮੈਡਮ ਸਿੱਧੂ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਲੋਕਾਂ ਦੇ ਫੋਨ ਆਏ ਹਨ, ਜੋ ਉਨ੍ਹਾਂ ਦਾ ਸਮਰਥਨ ਕਰਨ ਲਈ ਤਿਆਰ ਹਨ। ਪਾਰਟੀ ਹੁਣ ਪੰਜਾਬ ਦੀਆਂ ਸਾਰੀਆਂ 117 ਸੀਟਾਂ ਤੇ ਚੋਣ ਲੜੇਗੀ। ਉਨ੍ਹਾਂ ਨੇ ਕਿਹਾ ਕਿ ਪਾਰਟੀ ‘ਚ ਫੈਸਲੇ ਇਕੱਠੇ ਮਿਲ ਕੇ ਸਾਰੀਆਂ ਦੀ ਸਹਿਮਤੀ ਨਾਲ ਲਏ ਜਾਣਗੇ, ਇਸ ਪਾਰਟੀ ‘ਚ ਅਜਿਹਾ ਨਹੀਂ ਹੋਵੇਗਾ ਕਿ ਕੋਈ ਇੱਕ ਵਿਅਕਤੀ ਆਪਣੀ ਮਰਜ਼ੀ ਨਾਲ ਫੈਸਲੇ ਲਵੇਗਾ।

ਨਵਜੋਤ ਕੌਰ ਨੇ ਕਿਹਾ ਕਿ ਉਹ ਭਾਰਤੀ ਰਾਸ਼ਟਰਵਾਦੀ ਪਾਰਟੀ ਤੋਂ 2027 ਦੀਆਂ ਵਿਧਾਨ ਸਭਾ ਚੋਣਾਂ ਲੜਣਗੇ। ਮੰਤਰੀਆਂ ਨੂੰ ਇੱਕ ਮਹੀਨੇ ਦੇ ਅੰਦਰ ਰਿਪੋਰਟ ਦੇਣੀ ਪਵੇਗੀ। ਸਿਰਫ਼ ਤਜਰਬੇਕਾਰ ਲੋਕਾਂ ਨੂੰ ਹੀ ਕੈਬਨਿਟ ‘ਚ ਅਹੁਦੇ ਦਿੱਤੇ ਜਾਣਗੇ। ਸਾਡਾ ਮੁੱਖ ਧਿਆਨ ਕਿਸਾਨਾਂ ਤੇ ਰਹੇਗਾ।

ਕਿਸਾਨਾਂ ਨੂੰ ਅਫੀਮ ਦੀ ਖੇਤੀ ਕਰਨ ਦੀ ਇਜਾਜ਼ਤ ਦੇਵਾਂਗੇ

ਨਵਜੋਤ ਕੌਰ ਨੇ ਕਿਹਾ ਕਿ ਪਾਰਟੀ ਦੇ ਅੰਦਰ, ਕਿਸੇ ਵੀ ਵਿਅਕਤੀ ਨੂੰ ਜਿਸ ਕੋਲ ਕਿਸੇ ਖਾਸ ਵਿਭਾਗ ਦਾ ਗਿਆਨ ਹੋਵੇਗਾ, ਉਸ ਨੂੰ ਉਹ ਵਿਭਾਗ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਕਿਸਾਨਾਂ ਨੂੰ ਅਫੀਮ ਦੀ ਖੇਤੀ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।

ਨੌਜਵਾਨਾਂ ਨੂੰ ਮੋਬਾਈਲ ਫੋਨ ਦੀ ਸਹੀ ਵਰਤੋਂ ਕਰਨਾ ਸਿਖਾਇਆ ਜਾਵੇਗਾ

ਨਵਜੋਤ ਨੇ ਕਿਹਾ ਕਿ ਅੱਜ ਹਰ ਘਰ ‘ਚ ਟੈਂਸ਼ਨ ਹੈ। ਮਨੋਵਿਗਿਆਨੀ ਡਾਕਟਰ ਇਨ੍ਹੇ ਉਪਲਬਧ ਨਹੀਂ ਹਨ, ਇਸ ਲਈ ਅਸੀਂ ਕਾਉਂਸਲਿੰਗ ਦਾ ਪ੍ਰਬੰਧ ਕਰਾਂਗੇ ਤਾਂ ਜੋ ਕੋਈ ਬੱਚਾ ਡਿਪਰੈਸ਼ਨ ‘ਚ ਨਾ ਜਾਵੇ। ਜੇਕਰ ਤੁਸੀਂ ਪੁੱਛਦੇ ਹੋ ਕਿ ਅਸੀਂ ਇੱਕ ਦਿਨ ‘ਚ ਨੌਜਵਾਨਾਂ ਨੂੰ ਨੌਕਰੀਆਂ ਕਿਵੇਂ ਦੇਵਾਂਗੇ, ਤਾਂ ਤਰੀਕਾ ਇਹ ਹੈ ਕਿ ਉਨ੍ਹਾਂ ਨੂੰ ਆਪਣੇ ਮੋਬਾਈਲ ਫੋਨ ਦੀ ਸਹੀ ਵਰਤੋਂ ਕਰਨਾ ਸਿਖਾਇਆ ਜਾਵੇ, ਜਿਵੇਂ ਕਿ ਜੇਕਰ ਕਿਸੇ ਨੇ ਕੂੜਾ ਸੁੱਟਿਆ ਹੈ ਜਾਂ ਗਲਤ ਢੰਗ ਨਾਲ ਪਾਰਕ ਕੀਤਾ ਹੈ। ਨੌਜਵਾਨਾਂ ਨੂੰ ਅਜਿਹੀਆਂ ਫੋਟੋਆਂ ਸਰਕਾਰ ਨੂੰ ਭੇਜਣੀਆਂ ਚਾਹੀਦੀਆਂ ਹਨ ਤੇ ਜੁਰਮਾਨੇ ਦਾ 50% ਉਨ੍ਹਾਂ ਨੂੰ ਦਿੱਤਾ ਜਾਵੇਗਾ।

ਡਰੱਗ ਨੂੰ ਖਤਮ ਕਰਨ ਲਈ ਦਿੱਤਾ ਜਾਵੇ ਵਿਕਲਪ

ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਅਸੀਂ ਨਸ਼ਿਆਂ ਦੀ ਸਮੱਸਿਆ ਨੂੰ ਖਤਮ ਕਰਨ ਬਾਰੇ ਗੱਲ ਕਰਦੇ ਹਾਂ, ਪਰ ਅਸੀਂ ਕੋਈ ਵਿਕਲਪ ਪ੍ਰਦਾਨ ਨਹੀਂ ਕਰ ਰਹੇ ਹਾਂ। ਨਸ਼ਿਆਂ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ। ਸਾਨੂੰ ਪਹਿਲਾਂ ਇੱਕ ਵਿਕਲਪ ਪ੍ਰਦਾਨ ਕਰਨਾ ਚਾਹੀਦਾ ਹੈ ਤਾਂ ਜੋ ਨੌਜਵਾਨ ਉਨ੍ਹਾਂ ਦੁਆਰਾ ਗੁਮਰਾਹ ਨਾ ਹੋਣ। ਮੇਰੇ ਆਪਣੇ ਡਾਕਟਰ ਨੇ ਮੈਨੂੰ ਕੈਂਸਰ ਲਈ ਦਵਾਈ ਦਿੱਤੀ ਹੈ, ਪਰ ਮੈਂ ਅਜੇ ਵੀ ਇੱਕ ਹੋਰ ਦਵਾਈ ਲੈ ਰਹੀ ਹਾਂ, ਜਿਸ ‘ਚ ਕੱਚੀ ਹਲਦੀ ਸ਼ਾਮਲ ਹੈ।

Follow Us