ਨਵਜੋਤ ਸਿੱਧੂ ਇੰਗਲੈਂਡ ‘ਚ ਮਨਾ ਰਹੇ ਛੁੱਟੀਆਂ, ਪਰਿਵਾਰ ਨਾਲ ਮਸਤੀ ਕਰਦੇ ਹੋਏ ਸ਼ੇਅਰ ਕੀਤੀ ਵੀਡੀਓ
ਸਿੱਧੂ ਨੇ ਇੱਕ ਰੀਲ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੀ ਪਤਨੀ ਤੇ ਬੱਚਿਆਂ ਨਾਲ ਇੰਗਲੈਂਡ ਦੇ ਖੂਬਸੁਰਤ ਪਿੰਡ ਕੋਟਸਵੋਲਡਸ 'ਚ ਘੁੰਮਦੇ ਤੇ ਮਸਤੀ ਕਰਦੇ ਨਜ਼ਰ ਆ ਰਹੇ ਹਨ। ਕੋਟਸਵੋਲਡਸ ਆਪਣੀ ਕੁਦਰਤੀ ਸੁੰਦਰਤਾ ਤੇ ਸ਼ਾਨਦਾਰ ਵਾਤਾਵਰਣ ਲਈ ਜਾਣਿਆ ਜਾਂਦਾ ਹੈ। ਇੱਥੇ ਸਿੱਧੂ ਆਪਣੇ ਪਰਿਵਾਰ ਨਾਲ ਸੜਕਾਂ ਤੇ ਘੁੰਮਦੇ ਤੇ ਕਵਾਲਿਟੀ ਟਾਈਮ ਬਿਤਾਉਂਦੇ ਨਜ਼ਰ ਆਏ।
ਪੰਜਾਬ ਦੀ ਰਾਜਨੀਤੀ ਤੋਂ ਪਿਛਲੇ ਕੁੱਝ ਸਮੇਂ ਤੋਂ ਦੂਰੀ ਬਣਾ ਚੁੱਕੇ ਨਵਜੋਤ ਸਿੰਘ ਸਿੱਧੂ ਇਨ੍ਹੀਂ ਦਿਨੀਂ ਇੰਗਲੈਂਡ ‘ਚ ਛੁੱਟੀਆਂ ਮਨਾ ਰਹੇ ਹਨ। ਕਪਿਲ ਸ਼ਰਮਾ ਸ਼ੋਅ ਦੀ ਸ਼ੂਟਿੰਗ ਵਿਚਕਾਰ ਸਿੱਧੂ ਨੇ ਕੁੱਝ ਸਮਾਂ ਪਰਿਵਾਰ ਨੂੰ ਦੇਣ ਦਾ ਫੈਸਲਾ ਕੀਤਾ ਹੈ ਤੇ ਇੰਗਲੈਂਡ ਦੀ ਯਾਤਰਾ ਲਈ ਨਿਕਲ ਗਏ। ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਆਪਣੀ ਪਤਨੀ ਨਾਲ ਛੱਟੀਆਂ ਕੱਟਣ ਦੀ ਜਾਣਕਾਰੀ ਦਿੱਤੀ ਹੈ, ਉਨ੍ਹਾਂ ਨੇ ਲਿਖਿਆ ਹੈ- ਟੇਕਿੰਗ ਹਰ ਫਾਰ ਏ ਹਾਲੀਡੇਅ।
ਸਿੱਧੂ ਨੇ ਇੱਕ ਰੀਲ ਵੀ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਆਪਣੀ ਪਤਨੀ ਤੇ ਬੱਚਿਆਂ ਨਾਲ ਇੰਗਲੈਂਡ ਦੇ ਖੂਬਸੁਰਤ ਪਿੰਡ ਕੋਟਸਵੋਲਡਸ ‘ਚ ਘੁੰਮਦੇ ਤੇ ਮਸਤੀ ਕਰਦੇ ਨਜ਼ਰ ਆ ਰਹੇ ਹਨ। ਕੋਟਸਵੋਲਡਸ ਆਪਣੀ ਕੁਦਰਤੀ ਸੁੰਦਰਤਾ ਤੇ ਸ਼ਾਨਦਾਰ ਵਾਤਾਵਰਣ ਲਈ ਜਾਣਿਆ ਜਾਂਦਾ ਹੈ। ਇੱਥੇ ਸਿੱਧੂ ਆਪਣੇ ਪਰਿਵਾਰ ਨਾਲ ਸੜਕਾਂ ਤੇ ਘੁੰਮਦੇ ਤੇ ਕਵਾਲਿਟੀ ਟਾਈਮ ਬਿਤਾਉਂਦੇ ਨਜ਼ਰ ਆਏ।
ਰਾਜਨੀਤੀ ਤੋਂ ਦੂਰੀ ਬਣਾ ਸ਼ੋਅ ‘ਚ ਵਾਪਸੀ
ਸਿੱਧੂ ਰਾਜਨੀਤੀ ਤੋਂ ਦੂਰੀ ਬਣਾਉਣ ਤੋਂ ਬਾਅਦ ਹੁਣ ਪੂਰੀ ਤਰ੍ਹਾਂ ਸਮਾਂ ਪਰਿਵਾਰ ਤੇ ਟੀਵੀ ਸ਼ੋਅ ਨੂੰ ਦੇ ਰਹੇ ਹਨ। ਪੰਜਾਬ ਵਿਧਾਨ ਸਭਾ ਚੋਣਾਂ, 2022 ‘ਚ ਹਾਰ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕੁੱਝ ਸਮੇਂ ਲਈ ਰਾਜਨੀਤੀ ‘ਚ ਐਕਟਿਵ ਦਿਖਾਈ ਦਿੱਤੇ। ਇਸ ਦੌਰਾਨ ਜਦੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਤਾਂ ਉਨ੍ਹਾਂ ਨੇ ਹੌਲੀ-ਹੌਲੀ ਰਾਜਨੀਤੀ ਤੋਂ ਦੂਰੀ ਬਣਾ ਲਈ। ਇੰਨਾਂ ਹੀ ਨਹੀਂ, 2024 ਲੋਕ ਸਭਾ ਤੇ ਪੰਜਾਬ ‘ਚ ਵਿਧਾਨ ਸਭਾ ਜ਼ਿਮਨੀ ਚੋਣਾਂ ਦੌਰਾਨ ਵੀ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਲਈ ਪ੍ਰਚਾਰ ਨਹੀਂ ਕੀਤਾ।
ਨਵਜੋਤ ਸਿੰਘ ਸਿੱਧੂ 6 ਸਾਲ ਤੱਕ ਛੋਟ ਪੜਦੇ ਤੋਂ ਦੂਰ ਰਹੇ। ਪੰਜਾਬ ਸਰਕਾਰ ‘ਚ ਮੰਤਰੀ ਬਣਨ ਤੋਂ ਬਾਅਦ ਵਿਰੋਧੀਆਂ ਨੇ ਉਨ੍ਹਾਂ ‘ਤੇ ਕਪਿਲ ਸ਼ਰਮਾ ਸ਼ੋਅ ‘ਚ ਕੰਮ ਕਰਨ ਲਈ ਸਵਾਲ ਚੁੱਕੇ। ਇਸ ਵਿਚਕਾਰ ਉਹ ਇਮਰਾਨ ਖਾਨ ਦੇ ਪ੍ਰਧਾਨਮੰਤਰੀ ਬਣਨ ‘ਤੇ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ‘ਚ ਪਹੁੰਚੇ। ਇਸ ਦੌਰਾਨ ਉਨ੍ਹਾਂ ਉਸ ਸਮੇਂ ਦੇ ਜਨਰਲ ਜਾਵੇਦ ਬਾਜਵਾ ਨਾਲ ਗਲੇ ਲੱਗ ਕੇ ਮੁਲਾਕਾਤ ਕੀਤੀ, ਜਿਸ ‘ਤੇ ਕਾਫੀ ਵਿਵਾਦ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੇ ਕਪਿਲ ਸ਼ਰਮਾ ਸ਼ੋਅ ਤੋਂ ਇਲਾਵਾ ਕੁਮੈਂਟਰੀ ਤੋਂ ਵੀ ਦੂਰੀ ਬਣਾ ਲਈ ਸੀ।
