Subscribe to
Notifications
Subscribe to
Notifications
Navjot Kaur Sidhu on CM Mann: ਮੁੱਖ ਮੰਤਰੀ ਭਗਵੰਤ ਮਾਨ ਅਤੇ ਕਾਂਗਰਸੀ ਆਗੂ
ਨਵਜੋਤ ਸਿੰਘ ਸਿੱਧੂ (Navjot Singh Sidhu) ਵਿਚਾਲੇ ਵਿਆਹਾਂ ਨੂੰ ਲੈ ਕੇ ਟਵੀਟ ਵਾਰ ਜਾਰੀ ਹੈ। ਜਿਸ ਤੋਂ ਬਾਅਦ ਹੁਣ ਡਾਕਟਰ ਨਵਜੋਤ ਕੌਰ ਨੇ ਇੱਕ ਹੋਰ ਟਵੀਟ ਕੀਤਾ ਹੈ। ਜਿਸ ‘ਚ ਉਨ੍ਹਾਂ ਨੇ ਮੁੱਖ ਮੰਤਰੀ ਮਾਨ ਨੂੰ ਮਿਲੀ ਸੀਐੱਮ ਦੀ ਕੁਰਸੀ ਨੂੰ ਲੈ ਕੇ ਤੰਜ ਕੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਸੀ.ਐਮ ਮਾਨ ਨੂੰ ਇਹ ਕੁਰਸੀ ਨਵਜੋਤ ਸਿੰਘ ਸਿੱਧੂ ਦੀ ਬਦੌਲਤ ਮਿਲੀ ਹੈ।
‘ਕੇਜਰੀਵਾਲ ਨੇ ਸਿੱਧੂ ਨਾਲ ਕੀਤਾ ਸੀ ਸੰਪਰਕ’
ਡਾਕਟਰ ਨਵਜੋਤ ਕੌਰ ਸਿੱਧੂ ਨੇ ਟਵੀਟ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ
ਅਰਵਿੰਦ ਕੇਜਰੀਵਾਲ (Arvind Kejriwal) ਨਾਲ ਮੁਲਾਕਾਤ ਦਾ ਵੀ ਜ਼ਿਕਰ ਕੀਤਾ ਹੈ। ਇਹ ਉਹੀ ਦੌਰ ਸੀ ਜਦੋਂ ਨਵਜੋਤ ਸਿੰਘ ਸਿੱਧੂ ਦੇ ਆਪ ਵਿੱਚ ਸ਼ਾਮਲ ਹੋਣ ਦੀਆਂ ਗੱਲਾਂ ਚੱਲ ਰਹੀਆਂ ਸਨ।
‘ਕੇਜਰੀਵਾਲ ਦੀ ਪਹਿਲੀ ਪਸੰਦ ਸਨ ਸਿੱਧੂ’
ਡਾਕਟਰ ਨਵਜੋਤ ਕੌਰ (Navjot Kaur Sidhu) ਨੇ ਟਵੀਟ ‘ਚ ਕਰ ਕਿਹਾ ਕਿ – ਸੀ.ਐਮ.ਭਗਵੰਤ ਮਾਨ; ਅੱਜ ਮੈਂ ਤੁਹਾਡੇ ਖ਼ਜ਼ਾਨੇ ਵਿੱਚ ਛੁਪਿਆ ਇੱਕ ਰਾਜ਼ ਪ੍ਰਗਟ ਕਰਾਂ। ਤੁਸੀਂ ਜਾਣਦੇ ਹੀ ਹੋਵੋਗੇ ਕਿ ਜਿਸ ਮਾਣ ਵਾਲੀ ਕੁਰਸੀ ‘ਤੇ ਤੁਸੀਂ ਬੈਠੇ ਹੋ, ਉਹ ਤੁਹਾਨੂੰ ਤੁਹਾਡੇ ਵੱਡੇ ਭਰਾ ਨਵਜੋਤ ਸਿੱਧੂ ਨੇ ਤੋਹਫੇ ਵਜੋਂ ਦਿੱਤੀ ਹੈ। ਤੁਹਾਡੇ ਆਪਣੇ ਸਭ ਤੋਂ ਸੀਨੀਅਰ ਨੇਤਾ ਚਾਹੁੰਦੇ ਸਨ ਕਿ ਨਵਜੋਤ ਪੰਜਾਬ ਦੀ ਅਗਵਾਈ ਕਰੇ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ , ਲੇਟੇਸਟ ਵੇੱਬ ਸਟੋਰੀ , NRI ਨਿਊਜ਼ , ਮਨੋਰੰਜਨ ਦੀ ਖਬਰ , ਵਿਦੇਸ਼ ਦੀ ਬ੍ਰੇਕਿੰਗ ਨਿਊਜ਼ , ਪਾਕਿਸਤਾਨ ਦਾ ਹਰ ਅਪਡੇਟ , ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ