15 ਸਾਲਾਂ ‘ਚ ਬਣੀਆਂ 7 ਨਵੀਆਂ ਪਾਰਟੀਆਂ, Mrs. ਸਿੱਧੂ ਦੀ ਪਾਰਟੀ ਦਾ ਕੀ ਹੋਵੇਗਾ ਭਵਿੱਖ… ਵੱਡਾ ਸਵਾਲ – Mr. ਸਿੱਧੂ ਦੇਣਗੇ ਪਤਨੀ ਦਾ ਸਾਥ?
Navjot Kaur Sidhu New Party: ਕਾਂਗਰਸੀ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਦੀ ਸਾਬਕਾ ਵਿਧਾਇਕ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਨਵੀਂ ਪਾਰਟੀ ਦਾ ਐਲਾਨ ਕੀਤਾ ਹੈ। ਪਰ ਇਸਦਾ ਭਵਿੱਖ ਕੀ ਹੋਵੇਗਾ, ਇਸ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਹੈ। ਪਰ ਇਨ੍ਹਾਂ ਜਰੂਰ ਹੈ ਕਿ ਪੰਜਾਬ ਦਾ ਸਿਆਸੀ ਸਫਰ ਆਸਾਨ ਨਹੀਂ ਹੈ। ਪਹਿਲਾਂ ਦੀਆਂ ਪਾਰਟੀਆਂ ਦਾ ਭਵਿੱਖ ਦੇਖ ਕੇ ਸਹਿਜ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹੁਣ ਤੱਕ ਹੋਂਦ ਵਿੱਚ ਆਈਆਂ ਨਵੀਆਂ ਪਾਰਟੀਆਂ ਹਾਲੇ ਵੀ ਆਪਣਾ ਸਿਆਸੀ ਮੁਕਾਮ ਹਾਸਿਲ ਕਰਨ ਤੋਂ ਬਹੁਤ ਦੂਰ ਹਨ।
ਮਿਸੇਜ ਸਿੱਧੂ ਦੀ ਪਾਰਟੀ ਦਾ ਕੀ ਹੋਵੇਗਾ ਭਵਿੱਖ?
ਪੰਜਾਬ ਵਿੱਚ ਵੱਖ-ਵੱਖ ਨੇਤਾਵਾਂ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵੀਆਂ ਰਾਜਨੀਤਿਕ ਪਾਰਟੀਆਂ ਬਣਾਉਣ ਦਾ ਟ੍ਰੇਂਡ ਹਮੇਸ਼ਾ ਤੋਂ ਹੀ ਰਿਹਾ ਹੈ। ਪਿਛਲੇ 25 ਸਾਲਾਂ ਦੀ ਗੱਲ ਕਰੀਏ ਤਾਂ 2012, 2017 ਅਤੇ 2022 ਦੀਆਂ ਚੋਣਾਂ ਤੋਂ ਪਹਿਲਾਂ ਤਕਰੀਬਨ ਇਸ 15 ਸਾਲਾਂ ਦੇ ਅਰਸੇ ਵਿੱਚ ਸੱਤ ਨਵੀਆਂ ਰਾਜਨੀਤਿਕ ਪਾਰਟੀਆਂ ਦਾ ਉਭਾਰ ਹੋਇਆ, ਪਰ ਇਨ੍ਹਾਂ ਵਿੱਚੋਂ ਤਿੰਨ ਦਾ ਤਾਂ ਰਲੇਵਾਂ ਹੋ ਗਈਆਂ ਹਨ। ਬਾਕੀ ਪਾਰਟੀਆਂ ਅਜੇ ਵੀ ਹੋਂਦ ਵਿੱਚ ਹਨ, ਪਰ ਉਨ੍ਹਾਂ ਨੇ ਨਾ ਤਾਂ ਕੋਈ ਚੋਣਾਂ ਵਿੱਚ ਕੁਝ ਕਰਕੇ ਦਿਖਾਇਆ ਹੈ ਅਤੇ ਨਾ ਹੀ ਪੰਜਾਬ ਦੀ ਰਾਜਨੀਤੀ ਜਾਂ ਪੰਜਾਬੀਆਂ ‘ਤੇ ਕੋਈ ਅਸਰਦਾਰ ਛਾਪ ਛੱਡੀ ਹੈ।
ਹੁਣ ਜਦੋਂ ਚੋਣਾਂ ਵਿੱਚ ਇੱਕ ਸਾਲ ਤੋਂ ਵੀ ਘੱਟ ਦਾ ਸਮਾਂ ਬੱਚਿਆ ਹੈ ਤਾਂ ਬੀਤੀ 6 ਅਪ੍ਰੈਲ ਨੂੰ, ਕਾਂਗਰਸੀ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ, ਭਾਰਤੀ ਰਾਸ਼ਟਰੀ ਪਾਰਟੀ (ਭਾਰਪਾ) ਵਿੱਚ ਸ਼ਾਮਲ ਹੋ ਗਈ। ਹਾਲਾਂਕਿ ਪਾਰਟੀ ਲਗਭਗ ਨੌਂ ਸਾਲ ਪੁਰਾਣੀ ਦੱਸੀ ਜਾਂਦੀ ਹੈ, ਪਰ ਪੰਜਾਬ ਲਈ ਇਹ ਬਿਲਕੁੱਲ ਨਵੀਂ ਹੈ। ਸਿੱਧੂ ਦੇ ਸਮਰਥਕ ਕੁਝ ਸਮੇਂ ਤੋਂ ਪਾਰਟੀ ਦੇ ਸੰਪਰਕ ਵਿੱਚ ਹਨ।
ਮਿਸੇਜ ਸਿੱਧੂ ਦੀ ਨਵੀਂ ਪਾਰਟੀ
ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ, ਐਕਸ ‘ਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਅਮਲਾਨ ਬਿਸਵਾਸ ਨਾਲ ਆਪਣੀ ਫੋਟੋ ਸ਼ੇਅਰ ਕਰਕੇ ਲਿਖਿਆ, “ਜਿਸ ਐਲਾਨ ਦੀ ਬੜੀ ਹੀ ਬੇਸਬਰੀ ਨਾਲ ਉਡੀਕ ਕੀਤਾ ਜਾ ਰਹੀ ਸੀ, ਉਹ ਹੁਣ ਸਾਹਮਣੇ ਹੈ। ਰਾਜਨੀਤਿਕ ਨੇਤਾਵਾਂ ਦੇ ਮੌਜੂਦਾ ਪ੍ਰਦਰਸ਼ਨ ਨੂੰ ਧਿਆਨ ਨਾਲ ਦੇਖਣ ਅਤੇ ਸਮੀਖਿਆ ਕਰਨ ਤੋਂ ਬਾਅਦ, ਅਸੀਂ ਰਾਸ਼ਟਰੀ ਪੱਧਰ ‘ਤੇ ਇੱਕ ਨਵੇਂ ਵਿਕਲਪ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।”
ਆਪਣੇ ਇਸ ਫੈਸਲੇ ਬਾਰੇ ਡਾ. ਸਿੱਧੂ ਦਾ ਕਹਿਣਾ ਹੈ, “ਅਸੀਂ ਕੁਝ ਸਮਾਨ ਸੋਚ ਵਾਲੇ ਲੋਕਾਂ ਦੇ ਨਾਲ ਆਏ ਹਾਂ ਜਿਨ੍ਹਾਂ ਕੋਲ ਹਰ ਰਾਜ ਵਿੱਚ ਕੰਮ ਕਰਨ ਦੀ ਯੋਗਤਾ, ਵਿਸ਼ਵਾਸ, ਹਿੰਮਤ ਅਤੇ ਦ੍ਰਿੜਤਾ ਹੈ।”
ਅਜੇ ਵੀ ਕਾਂਗਰਸ ਵਿੱਚ ਹਨ ਮਿਸਟਰ ਸਿੱਧੂ
ਕਾਂਗਰਸ ਤੋਂ ਕੱਢੇ ਜਾਣ ਤੋਂ ਬਾਅਦ, ਸਾਬਕਾ ਵਿਧਾਇਕ ਨਵਜੋਤ ਕੌਰ ਨੇ ਸਪੱਸ਼ਟ ਸੰਕੇਤ ਦਿੱਤੇ ਹਨ ਕਿ ਉਹ ਇਸ ਨਵੀਂ ਪਾਰਟੀ ਨਾਲ ਪੰਜਾਬ ਵਿੱਚ ਅਗਲੀਆਂ ਵਿਧਾਨ ਸਭਾ ਚੋਣਾਂ ਲੜ ਸਕਦੀ ਹੈ। ਇਸ ਦੌਰਾਨ, ਸਵਾਲ ਇਹ ਉੱਠਦਾ ਹੈ ਕਿ ਡਾ. ਨਵਜੋਤ ਕੌਰ ਦੇ ਪਤੀ, ਨਵਜੋਤ ਸਿੱਧੂ ਜੋ ਹਾਲੇ ਵੀ ਕਾਂਗਰਸ ਵਿੱਚ ਹੀ ਹਨ, ਅਜਿਹੇ ਵਿੱਚ ਕੀ ਉਹ ਪਤਨੀ ਦਾ ਸਾਥ ਦੇਣਗੇ ਜਾਂ ਕਾਂਗਰਸ ਲਈ ਕੰਮ ਕਰਨਗੇ। ਉਨ੍ਹਾਂ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਉਹ ਆਪਣੀ ਪਤਨੀ ਦੀ ਨਵੀਂ ਪਾਰਟੀ ਦਾ ਸਾਥ ਦੇਣਗੇ ਜਾਂ ਕਾਂਗਰਸ ਵਿੱਚ ਰਹਿਣਗੇ। ਦੂਜੇ ਪਾਸੇ, ਸਿੱਧੂ ਦੀ ਕਾਂਗਰਸ ਤੋਂ ਦੂਰੀ ਵੀ ਵਧਦੀ ਜਾ ਰਹੀ ਹੈ। ਨਾ ਤਾਂ ਰਾਹੁਲ ਗਾਂਧੀ ਉਨ੍ਹਾਂ ਨੂੰ ਮਿਲਣ ਲਈ ਸਮਾਂ ਦੇ ਰਹੇ ਹਨ ਅਤੇ ਨਾ ਹੀ ਹੋਰ ਸੀਨੀਅਰ ਆਗੂ ਉਨ੍ਹਾਂ ਦੇ ਸੰਪਰਕ ਵਿੱਚ ਹਨ।
ਇਹ ਵੀ ਪੜ੍ਹੋ
ਖੈਰ ਅਸੀਂ ਗੱਲ ਕਰ ਰਹੇ ਸੀ ਚੋਣਾਂ ਤੋਂ ਪਹਿਲਾਂ ਉਭਰਣ ਵਾਲੀਆਂ ਨਵੀਆਂ ਪਾਰਟੀਆਂ ਦੀ। ਪੰਜਾਬ ਦਾ ਸਿਆਸੀ ਇਤਿਹਾਸ ਦੇਖੀਏ ਤਾਂ ਇਹੀ ਸਮਝ ਵਿੱਚ ਆਉਂਦਾ ਹੈ ਕਿ ਹਰ ਵਾਰ ਚੋਣਾਂ ਤੋਂ ਪਹਿਲਾਂ ਕਈ ਨਵੇ ਦਲ ਸਾਹਮਣੇ ਆਉਂਦੇ ਹਨ।
- 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਅਕਾਲੀ ਨੇਤਾ ਮਨਪ੍ਰੀਤ ਸਿੰਘ ਬਾਦਲ ਨੇ 27 ਮਾਰਚ, 2011 ਨੂੰ ਪੀਪਲਜ਼ ਪਾਰਟੀ ਆਫ਼ ਪੰਜਾਬ ਬਣਾਈ ਸੀ। ਇਸਨੇ 87 ਸੀਟਾਂ ‘ਤੇ ਚੋਣ ਲੜੀ ਪਰ ਜਿੱਤਣ ਵਿੱਚ ਅਸਫਲ ਰਿਹਾ। 2017 ਦੀਆਂ ਚੋਣਾਂ ਤੋਂ ਪਹਿਲਾਂ, ਇਸ ਪਾਰਟੀ ਨੇ 14 ਜਨਵਰੀ, 2016 ਨੂੰ ਕਾਂਗਰਸ ਵਿੱਚ ਰਲੇਂਵਾ ਕਰ ਲਿਆ।
- 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਸਿਮਰਜੀਤ ਸਿੰਘ ਬੈਂਸ ਨੇ 28 ਅਕਤੂਬਰ, 2016 ਨੂੰ ਲੋਕ ਇਨਸਾਫ਼ ਪਾਰਟੀ ਬਣਾਈ। ਇਸਨੇ ਪੰਜ ਸੀਟਾਂ ‘ਤੇ ਚੋਣ ਲੜੀ ਅਤੇ ਦੋ ਜਿੱਤੀਆਂ। ਇਹ ਅਜੇ ਵੀ ਵਜੂਦ ਵਿੱਚ ਹੈ, ਪਰ ਕੋਈ ਖਾਸ ਚਮਤਕਾਰ ਹੁੰਦਾ ਨਹੀਂ ਦਿਖਾਈ ਦੇ ਰਿਹਾ।
- 1 ਅਕਤੂਬਰ, 2016 ਨੂੰ, ਸੁੱਚਾ ਸਿੰਘ ਛੋਟੇਪੁਰ ਨੇ ਆਪਣਾ ਇਨਸਾਫ਼ ਪਾਰਟੀ ਬਣਾਈ। ਇਸਨੇ 77 ਸੀਟਾਂ ‘ਤੇ ਚੋਣ ਲੜੀ ਅਤੇ ਇੱਕ ਵੀ ਜਿੱਤਣ ਵਿੱਚ ਅਸਫਲ ਰਹੇ। ਫਿਰ 2022 ਦੀਆਂ ਚੋਣਾਂ ਤੋਂ ਪਹਿਲਾਂ 16 ਜਨਵਰੀ ਨੂੰ ਦੂਜੀ ਪਾਰਟੀ ਵਿੱਚ ਰਲੇਵਾਂ ਕਰ ਗਿਆ।
- 2022 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਅਲਵਿਦਾ ਕਹਿ ਕੇ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2 ਨਵੰਬਰ, 2021 ਨੂੰ ਪੰਜਾਬ ਲੋਕ ਕਾਂਗਰਸ ਬਣਾਈ। ਇਸਨੇ 28 ਸੀਟਾਂ ‘ਤੇ ਚੋਣ ਲੜੀ ਪਰ ਇੱਕ ਵੀ ਸੀਟ ਨਹੀਂ ਜਿੱਤ ਸਕੀ। ਬਾਅਦ ਵਿੱਚ 19 ਸਤੰਬਰ, 2022 ਨੂੰ ਇਸਦਾ ਭਾਜਪਾ ਵਿੱਚ ਰਲੇਵਾਂ ਹੋ ਗਿਆ।
- 17 ਮਈ, 2021 ਨੂੰ, ਸੀਨੀਅਰ ਨੇਤਾ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਬਣਾਇਆ। ਇਸਨੇ 15 ਸੀਟਾਂ ‘ਤੇ ਚੋਣ ਲੜੀ ਅਤੇ ਇੱਕ ਵੀ ਸੀਟ ਨਹੀਂ ਜਿੱਤ ਸਕੇ। 5 ਮਾਰਚ, 2024 ਨੂੰ, ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਅਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿੱਚ ਇਸਦਾ ਰਲੇਵਾਂ ਹੋ ਗਿਆ।
- ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ 25 ਦਸੰਬਰ, 2021 ਨੂੰ ਸੰਯੁਕਤ ਸਮਾਜ ਮੋਰਚਾ ਬਣਾਇਆ। ਇਸਨੇ 107 ਸੀਟਾਂ ‘ਤੇ ਚੋਣ ਲੜੀ ਪਰ ਇੱਕ ਵੀ ਸੀਟ ਜਿੱਤਣ ਵਿੱਚ ਅਸਫਲ ਰਿਹਾ।
- ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ 18 ਦਸੰਬਰ, 2021 ਨੂੰ ਸੰਯੁਕਤ ਸੰਘਰਸ਼ ਪਾਰਟੀ ਬਣਾਈ। ਇਸਨੇ 10 ਸੀਟਾਂ ‘ਤੇ ਚੋਣ ਲੜੀ ਪਰ ਕੋਈ ਵੀ ਸੀਟ ਨਹੀਂ ਜਿੱਤ ਸਕੀ।
