“ਚੋਰਾਂ ਦਾ ਸਾਥ ਨਹੀਂ ਦੇਵਾਂਗੀ: ਅਜਿਹੇ ਨੋਟਿਸ ਬਹੁਤ ਨਿਕਲਦੇ ਹਨ; ਰੰਧਾਵਾ ਦੇ ਤਸਕਰਾਂ ਨਾਲ ਸਬੰਧ, ਨਵਜੋਤ ਕੌਰ ਦਾ ਮੁੜ ਤਿੱਖਾ ਹਮਲਾ

Updated On: 

09 Dec 2025 14:57 PM IST

Navjot Kaur Sidhu on Punjab Congress: ਨਵਜੋਤ ਕੌਰ ਸਿੱਧੂ ਬੀਤੀ ਦਿਨਾਂ ਤੋਂ ਕਾਫੀ ਚਰਚਾ 'ਚ ਹਨ। ਉਨ੍ਹਾਂ ਨੇ ਸਭ ਤੋਂ ਪਹਿਲਾਂ ਬਿਆਨ ਦਿੱਤਾ ਸੀ ਕਿ ਮੁੱਖ ਮੰਤਰੀ ਉਹੀ ਬਣਦਾ ਹੈ, ਜੋ 500 ਕਰੋੜ ਰੁਪਏ ਦਾ ਅਟੈਚੀ ਦਿੰਦਾ ਹੈ। ਇਸ ਬਿਆਨ ਤੋਂ ਬਾਅਦ ਕਾਂਗਰਸ ਦਾ ਅੰਦਰੂਨੀ ਕਲੇਸ਼ ਤਾਂ ਉਜਾਗਰ ਹੋਇਆ ਹੀ, ਪਰ ਵਿਰੋਧੀ ਪਾਰਟੀਆਂ ਨੇ ਵੀ ਇਸ ਬਿਆਨ ਦਾ ਪੂਰਾ ਫਾਇਦਾ ਚੁੱਕਿਆ ਤੇ ਕਾਂਗਰਸ ਨੂੰ ਘੇਰਿਆ।

ਚੋਰਾਂ ਦਾ ਸਾਥ ਨਹੀਂ ਦੇਵਾਂਗੀ: ਅਜਿਹੇ ਨੋਟਿਸ ਬਹੁਤ ਨਿਕਲਦੇ ਹਨ; ਰੰਧਾਵਾ ਦੇ ਤਸਕਰਾਂ ਨਾਲ ਸਬੰਧ, ਨਵਜੋਤ ਕੌਰ ਦਾ ਮੁੜ ਤਿੱਖਾ ਹਮਲਾ

ਨਵਜੋਤ ਕੌਰ ਸਿੱਧੂ

Follow Us On

ਪੰਜਾਬ ਕਾਂਗਰਸ ਤੋਂ ਮੁਅੱਤਲ ਹੋਣ ਦੇ ਬਾਵਜੂਦ, ਨਵਜੋਤ ਕੌਰ ਸਿੱਧੂ ਦੇ ਤੇਵਰ ਅਜੇ ਵੀ ਬਰਕਰਾਰ ਹਨ। ਮੰਗਲਵਾਰ ਨੂੰ, ਅੰਮ੍ਰਿਤਸਰ ਵਿੱਚ, ਨਵਜੋਤ ਕੌਰ ਨੇ ਸਸਪੈਂਡ ਕੀਤੇ ਜਾਣੇ ਤੇ ਰਾਜਾ ਵੜਿੰਗ ਲਈ ਕਿਹਾ, “ਇਹ ਕਾਰਵਾਈ ਉਸ ਪ੍ਰਧਾਨ ਨੇ ਕੀਤੀ, ਜਿਸ ਨੂੰ ਕੋਈ ਮੰਨਦਾ ਨਹੀਂ ਹੈ। ਰਾਣਾ ਗੁਰਜੀਤ ਵੀ ਇਸੇ ਨੋਟਿਸ ਤੇ ਚੱਲ ਰਹੇ ਹਨ। ਮੈਂ ਹਾਈਕਮਾਂਡ ਨਾਲ ਗੱਲਬਾਤ ਕਰ ਰਹੀ ਹਾਂ। ਅਸੀਂ ਚੋਰਾਂ ਦਾ ਸਾਥ ਨਹੀਂ ਦੇਵਾਂਗੇ। ਜੇਕਰ ਚਾਰ ਜਾਂ ਪੰਜ ਲੋਕਾਂ ਨੂੰ ਹਟਾ ਦਿਓ ਤਾਂ ਫਿਰ ਦੇਖਾਂਗੇ।”

ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਦੇ ਮਾਣਹਾਨੀ ਨੋਟਿਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਨਵਜੋਤ ਨੇ ਕਿਹਾ, “ਰੰਧਾਵਾ ਦੇ ਤਸਕਰਾਂ ਨਾਲ ਸਬੰਧ ਹਨ। ਰਾਜਸਥਾਨ ਵਿੱਚ ਪੈਸੇ ਲਈ ਟਿਕਟਾਂ ਵੇਚੀਆਂ ਗਈਆਂ। ਰੰਧਾਵਾ ਨੂੰ ਇੰਨੀ ਫਾਰਮ ਲੈਂਡ ਕਿੱਥੋਂ ਮਿਲੀ? ਉਹ ਆਪਣੀ ਪਤਨੀ ਨੂੰ ਤਾਂ ਜਿਤਾ ਨਹੀਂ ਸਕਿਆ। ਰੰਧਾਵਾ ਨੇ ਸਿੱਧੂ ਦੀ ਪਿੱਠ ਵਿੱਚ ਛੁਰਾ ਮਾਰਿਆ।”

ਨਵਜੋਤ ਕੌਰ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਇਸ ਗੱਲ ਤੋਂ ਨਾਰਾਜ਼ ਸੀ ਕਿ ਸ਼ਿਵਾਲਿਕ ਰੇਂਜ ਵਿੱਚ 5,000 ਤੋਂ 10,000 ਏਕੜ ਜ਼ਮੀਨ ਦਬਾ ਰੱਖੀ ਹੈ। ਮੈਂ ਚਾਹੁੰਦੀ ਸੀ ਕਿ ਰਾਹੁਲ ਗਾਂਧੀ ਇਨ੍ਹਾਂ ਮੁੱਦਿਆਂ ਨੂੰ ਉਠਾਉਣ ਅਤੇ ਹੀਰੋ ਬਣਨ। ਪਰ ਉਨ੍ਹਾਂ ਦੇ ਆਲੇ-ਦੁਆਲੇ ਦੇ ਲੋਕਾਂ ਨੇ ਉਨ੍ਹਾਂ ਨੂੰ ਗੁੰਮਰਾਹ ਕਰਕੇ ਮਾਮਲਾ ਲਟਕਵਾਇਆ। ਉਦੋਂ ਤੱਕ, ਰਾਜਪਾਲ ਆਫਿਸ ਲਈ ਮੇਰਾ ਟਾਈਮ ਆ ਗਿਆ ਸੀ।”

ਮੈਂ ਇਸ ਸਭ ਤੋਂ ਦੂਰ ਹਾਂ- ਨਵਜੋਤ ਸਿੰਘ ਸਿੱਧੂ

ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸਾਬਕਾ ਕ੍ਰਿਕਟਰ ਪਤੀ, ਨਵਜੋਤ ਸਿੱਧੂ ਨਾਲ ਇਸ ਬਾਰੇ ਗੱਲ ਕੀਤੀ। ਉਨ੍ਹਾਂ ਨੇ ਕਿਹਾ, “ਤੁਹਾਡਾ ਆਪਣਾ ਮਨ ਹੈ, ਮੈਂ ਹੁਣ ਇਸ ਸਭ ਤੋਂ ਦੂਰ ਹਾਂ। ਉਨ੍ਹਾਂ ਬਾਰੇ ਸਾਰੇ ਕਹਿ ਰਹੇ ਸਨ ਕਿ ਉਹ ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਬਰਬਾਦ ਕਰ ਰਹੇ ਸਨ। ਹੁਣ ਜਦੋਂ 5-5 ਮੁੱਖ ਮੰਤਰੀ ਹਨ, ਤਾਂ ਕਾਂਗਰਸ ਦੀ ਸਰਕਾਰ ਬਣਾ ਕੇ ਦਿਖਾਓ।”

ਨਵਜੋਤ ਕੌਰ ਨੇ ਕਿਹਾ, “ਮੈਂ ਪਹਿਲਾਂ ਕਿਹਾ ਸੀ ਕਿ ਕਿਸੇ ਨੇ ਮੇਰੇ ਤੋਂ ਕਦੇ ਪੈਸੇ ਨਹੀਂ ਮੰਗੇ। ਮੈਨੂੰ ਪੁੱਛਿਆ ਗਿਆ, ‘ਪੂਰਾ ਪੰਜਾਬ ਚਾਹੁੰਦਾ ਹੈ ਕਿ ਤੁਸੀਂ ਮੁੱਖ ਮੰਤਰੀ ਬਣੋ, ਤਾਂ ਤੁਸੀਂ ਮੁੱਖ ਮੰਤਰੀ ਕਿਉਂ ਨਹੀਂ ਬਣਦੇ?’ ਫਿਰ ਮੈਂ ਕਿਹਾ, ‘ਇਸ ਲਈ 500 ਕਰੋੜ ਰੁਪਏ ਚਾਹੀਦੇ ਹਨ,’ ਜੋ ਮੇਰੇ ਕੋਲ ਨਹੀਂ ਹਨ।” ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਹਾਈ ਕਮਾਂਡ ਨਾਲ ਆਪਣੀਆਂ ਚਰਚਾਵਾਂ ਬਾਰੇ ਨਹੀਂ ਬੋਲਾਂਗੀ।

ਕਾਂਗਰਸ ਸੰਸਦ ਮੈਂਬਰ ਰੰਧਾਵਾ ਨੇ ਭੇਜਿਆ ਹੈ ਲੀਗਲ ਨੋਟਿਸ

ਇਸ ਦੌਰਾਨ, ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਨੇ ਨਵਜੋਤ ਕੌਰ ਸਿੱਧੂ ਨੂੰ ਲੀਗਲ ਨੋਟਿਸ ਭੇਜਿਆ ਹੈ। ਸਿੱਧੂ ਨੇ ਆਰੋਪ ਲਗਾਇਆ ਸੀ ਕਿ ਰੰਧਾਵਾ ਦੇ ਗੈਂਗਸਟਰਾਂ ਨਾਲ ਸਬੰਧ ਸਨ ਅਤੇ ਉਨ੍ਹਾਂ ਨੇ ਰਾਜਸਥਾਨ ਵਿੱਚ ਪੈਸੇ ਲੈ ਕੇ ਟਿਕਟਾਂ ਵੇਚੀਆਂ ਸਨ, ਜਿਸ ਕਾਰਨ ਕਾਂਗਰਸ ਦੀ ਹਾਰ ਹੋਈ। ਜਵਾਬ ਵਿੱਚ, ਰੰਧਾਵਾ ਨੇ ਇੱਕ ਕਾਨੂੰਨੀ ਨੋਟਿਸ ਭੇਜ ਕੇ ਸੱਤ ਦਿਨਾਂ ਦੇ ਅੰਦਰ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ ਨਹੀਂ ਤਾਂ ਉਹ ਕਾਨੂੰਨੀ ਕਾਰਵਾਈ ਕਰਨਗੇ।

Related Stories
ਪੰਜਾਬ ‘ਚ ਇੱਕ ਦਿਨ ਦੀ ਰਾਹਤ, ਕੱਲ੍ਹ ਤੋਂ ਧੁੰਦਾਂ ਦਾ ਦੌਰ ਹੋਵੇਗਾ ਸ਼ੁਰੂ, ਜਾਣੋ ਮੌਸਮ ਦਾ ਹਾਲ
ਕਾਂਗਰਸ ਦੀ ਮੰਡੀ ‘ਚ ਵਿੱਕ ਰਹੀ CM ਦੀ ਕੁਰਸੀ, AAP ਕਰ ਰਹੀ ਸੱਚਾ ਵਿਕਾਸ, ਵਿਦੇਸ਼ ਦੌਰੇ ਤੋਂ ਪਰਤੇ ਮੁੱਖ ਮੰਤਰੀ ਮਾਨ ਦਾ ਤਿੱਖਾ ਨਿਸ਼ਾਨਾ
ਅੰਮ੍ਰਿਤਸਰ ਪੁਲਿਸ ਵੱਲੋਂ ਇੰਟਰਨੈਸ਼ਨਲ ਡਰੱਗ ਦਾ ਪਰਦਾਫਾਸ਼, 4 ਕਿਲੋ ਆਇਸ ਡਰੱਗ ਤੇ 1 ਕਿਲੋ ਹੈਰੋਇਨ ਸਣੇ ਤਿੰਨ ਤਸਕਰ ਕਾਬੂ
ਬਠਿੰਡਾ ਥਰਮਲ ਪਲਾਂਟ ਦੀ 165 ਏਕੜ ਜ਼ਮੀਨ ਵੇਚੇਗੀ ਸਰਕਾਰ, ਬਲਾਕ C ਅਤੇ D ਕਲੋਨੀਆਂ ਦੀ ਵਿਕਰੀ ਨੂੰ ਮਨਜ਼ੂਰੀ
ਭਾਜਪਾ ਆਗੂ ਨੇ ਸਿੱਧੂ ‘ਤੇ ਕੀਤਾ ਸਵਾਲ ਹਾਸੇ ‘ਚ ਟਾਲਿਆ: ਕਿਹਾ- ਬਿਆਨ ‘ਤੇ ਬਿਆਨ ਦੇਣਾ ਸਹੀ ਨਹੀਂ, ਅਕਾਲੀ ਦਲ ਨਾਲ ਗੱਠਜੋੜ ਤੋਂ ਸਾਨੂੰ ਪ੍ਰੇਸ਼ਾਨੀ ਨਹੀਂ
ਵਿਦੇਸ਼ ਤੋਂ ਪੰਜਾਬ ਪਰਤੇ ਸੀਐਮ ਮਾਨ, ਦੱਸੀਆਂ ਆਪਣੇ ਦੌਰੇ ਦੀਆਂ ਉਪਲੱਬਧੀਆਂ, ਬੋਲੇ- ਨਿਵੇਸ਼ ਲਈ ਉਤਸ਼ਾਹਿਤ ਹਨ ਕੰਪਨੀਆਂ