ਮੋਗਾ: ਡੇਰੇ ਦੇ ਮੁੱਖ ਸੇਵਾਦਾਰ ਨੂੰ ਦੱਸ ਸਾਲ ਦੀ ਸਜ਼ਾ, ਲੜਕੀ ਨੂੰ ਝਾਂਸਾ ਦੇ ਕੇ ਕੀਤਾ ਸੀ ਜਬਰ ਜਨਾਹ
ਡੇਰਾ ਚਰਨ ਘਾਟ ਦੇ ਮੁੱਖ ਸੇਵਾਦਾਰ ਬਲਵਿੰਦਰ ਸਿੰਘ ਨੇ ਇੱਕ 25 ਸਾਲਾ ਔਰਤ ਨੂੰ ਮੋਗਾ ਦੇ ਇੱਕ ਨਿੱਜੀ ਹੋਟਲ 'ਚ ਲਿਜਾ ਕੇ ਉਸ ਨਾਲ ਜਬਰ ਜਨਾਹ ਕੀਤਾ। ਲੜਕੀ ਦਾ ਪਰਿਵਾਰ ਡੇਰੇ ਆਉਂਦਾ ਸੀ ਤੇ ਉਹ ਉੱਥੇ ਆਪਣੇ ਨਸ਼ੇੜੀ ਭਰਾ ਨੂੰ ਸੁਧਾਰਨ ਲਈ ਡੇਰੇ ਗਈ ਸੀ। ਮੋਗਾ ਦੇ ਇੱਕ ਹੋਟਲ 'ਚ, ਮੁੱਖ ਸੇਵਾਦਾਰ ਬਲਵਿੰਦਰ ਸਿੰਘ ਨੇ ਲੜਕੀ ਨੂੰ ਵਿਸ਼ੇਸ਼ ਪ੍ਰਾਰਥਨਾ ਕਰਵਾਉਣ ਦੇ ਬਹਾਨੇ, ਉਸ ਨਾਲ ਜਬਰ ਜਨਾਹ ਕੀਤਾ ਤੇ ਫਿਰ ਉਸ ਨੂੰ ਕੁੱਟਿਆ।
ਮੋਗਾ ਅਦਾਲਤ ਨੇ ਧਾਰਮਿਕ ਸਥਾਨ ਦੇ ਮੁੱਖ ਸੇਵਾਦਾਰ ਬਲਜਿੰਦਰ ਸਿੰਘ ਨੂੰ ਦੋਸ਼ੀ ਠਹਿਰਾਇਆ ਤੇ ਉਸ ਨੂੰ 10 ਸਾਲ ਦੀ ਕੈਦ ਤੇ 55,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਉਸ ‘ਤੇ 25 ਸਾਲਾਂ ਔਰਤ ਨਾਲ ਜਬਰ-ਜਨਾਹ ਕਰਨ ਦਾ ਦੋਸ਼ ਸੀ। ਲੁਧਿਆਣਾ ਦੇ ਜਗਰਾਉਂ ਦੇ ਇੱਕ ਪਿੰਡ ਦੀ 25 ਸਾਲਾ ਔਰਤ ਨੇ ਜਗਰਾਉਂ ਦੇ ਡੇਰਾ ਚਰਨ ਘਾਟ ਦੇ ਮੁੱਖ ਸੇਵਾਦਾਰ ‘ਤੇ ਦੋਸ਼ ਲਗਾਉਂਦੇ ਹੋਏ ਪੁਲਿਸ ਸ਼ਿਕਾਇਤ ਦਰਜ ਕਰਵਾਈ। ਡੇਰਾ ਚਰਨ ਘਾਟ ਦੇ ਮੁੱਖ ਸੇਵਾਦਾਰ ਬਲਵਿੰਦਰ ਸਿੰਘ ਨੇ ਇੱਕ 25 ਸਾਲਾ ਔਰਤ ਨੂੰ ਮੋਗਾ ਦੇ ਇੱਕ ਨਿੱਜੀ ਹੋਟਲ ‘ਚ ਲਿਜਾ ਕੇ ਉਸ ਨਾਲ ਜਬਰ ਜਨਾਹ ਕੀਤਾ। ਲੜਕੀ ਦਾ ਪਰਿਵਾਰ ਡੇਰੇ ਆਉਂਦਾ ਸੀ ਤੇ ਉਹ ਉੱਥੇ ਆਪਣੇ ਨਸ਼ੇੜੀ ਭਰਾ ਨੂੰ ਸੁਧਾਰਨ ਲਈ ਡੇਰੇ ਗਈ ਸੀ। ਮੋਗਾ ਦੇ ਇੱਕ ਹੋਟਲ ‘ਚ, ਮੁੱਖ ਸੇਵਾਦਾਰ ਬਲਵਿੰਦਰ ਸਿੰਘ ਨੇ ਲੜਕੀ ਨੂੰ ਵਿਸ਼ੇਸ਼ ਪ੍ਰਾਰਥਨਾ ਕਰਵਾਉਣ ਦੇ ਬਹਾਨੇ, ਉਸ ਨਾਲ ਜਬਰ ਜਨਾਹ ਕੀਤਾ ਤੇ ਫਿਰ ਉਸ ਨੂੰ ਕੁੱਟਿਆ।
ਇਹ ਵੀ ਪੜ੍ਹੋ
ਸੇਵਾਦਾਰ ਨੇ ਲੜਕੀ ਦੀ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਤੇ ਉਸਨੂੰ ਡੇਰੇ ‘ਚ ਬੁਲਾਇਆ ਤੇ ਬਾਅਦ ‘ਚ ਵੀ ਦੋ ਵਾਰ ਉਸ ਨਾਲ ਜਬਰ ਜਨਾਹ ਕੀਤਾ। ਸਤੰਬਰ, 2024 ਨੂੰ ਲੜਕੀ ਨੇ ਲੁਧਿਆਣਾ ਪੁਲਿਸ ਕੋਲ ਸੇਵਾਦਾਰ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ। ਲੜਕੀ ਵੱਲੋਂ ਮੋਗਾ ਪੁਲਿਸ ਕੋਲ ਸ਼ਿਕਾਇਤ ਕਰਨ ਤੋਂ ਬਾਅਦ, ਮੋਗਾ ਪੁਲਿਸ ਨੇ ਸਤੰਬਰ, 2024 ਨੂੰ ਦੋਸ਼ੀ ਬਲਜਿੰਦਰ ਸਿੰਘ ਵਿਰੁੱਧ ਜਬਰ-ਜਨਾਹ ਦੀ ਧਮਕੀ ਦੇਣ ਦੇ ਦੋਸ਼ ‘ਚ ਕੇਸ ਦਰਜ ਕੀਤਾ ਸੀ।
