MP ਡਾ. ਰਾਜ ਕੁਮਾਰ ਚੱਬੇਵਾਲ ਨੇ ‘ਮਿਸ਼ਨ ਕਲੀਨ ਪੰਜਾਬ’ ਮੁਹਿੰਮ ‘ਚ ਲਿਆ ਭਾਗ, ਟਰੈਕਟਰ ਚਲਾ ਕੇ ਫਗਵਾੜਾ ‘ਚ ਕੀਤੀ ਸਫ਼ਾਈ

Updated On: 

01 Sep 2026 15:23 PM IST

ਉਨ੍ਹਾਂ ਕਿਹਾ, "ਸਫ਼ਾਈ ਇਕੱਲੀ ਸਰਕਾਰ ਨਹੀਂ ਕਰ ਸਕਦੀ, ਸਗੋ ਹਰ ਨਾਗਰਿਕ ਨੂੰ ਆਪਣੇ ਗਲੀ-ਮੁਹੱਲੇ, ਪਾਰਕਾਂ ਤੇ ਜਨਤਕ ਥਾਵਾਂ ਨੂੰ ਸਾਫ਼ ਸੁਥਰਾ ਰੱਖਣ'ਚ ਭਾਗੀਦਾਰ ਬਣਨਾ ਪਵੇਗਾ। ਸਫ਼ਾਈ ਨੂੰ ਸਿਰਫ਼ ਇਕ ਮੁਹਿੰਮ ਨਹੀਂ, ਸਗੋਂ ਆਪਣੀ ਰੋਜ਼ਾਨਾ ਦੀ ਆਦਤ ਬਣਾਉਣਾ ਪਵੇਗਾ।"

MP ਡਾ. ਰਾਜ ਕੁਮਾਰ ਚੱਬੇਵਾਲ ਨੇ ਮਿਸ਼ਨ ਕਲੀਨ ਪੰਜਾਬ ਮੁਹਿੰਮ ਚ ਲਿਆ ਭਾਗ, ਟਰੈਕਟਰ ਚਲਾ ਕੇ ਫਗਵਾੜਾ ਚ ਕੀਤੀ ਸਫ਼ਾਈ

ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਅੱਜ ਖ਼ੁਦ ਆਪ ਟਰੈਕਟਰ ਚਲਾ ਕੇ ‘ਮਿਸ਼ਨ ਕਲੀਨ ਪੰਜਾਬ’ ਤਹਿਤ ਫਗਵਾੜਾ ਵਿਖੇ ਸਫ਼ਾਈ ਸੇਵਕਾਂ ਨਾਲ ਮਿਲ ਕੇ ਸਾਫ-ਸਫ਼ਾਈ ਮੁਹਿੰਮ ‘ਚ ਭਾਗ ਲਿਆ। ਚੱਬੇਵਾਲ ਨੇ ਕੋਟ ਰਾਣੀ ਮਹੱਲਾ, ਸੈਂਟਰਲ ਟਾਊਨ ਤੇ ਰਾਜਾ ਗਾਰਡਨ ਮੁੱਖ ਰੋਡ ਤੋਂ ਕੂੜਾ ਚੁੱਕਣ ‘ਚ ਮਦਦ ਕੀਤੀ ਤੇ ਇਹ ਵੀ ਯਕੀਨੀ ਬਣਾਇਆ ਕਿ ਕੂੜੇ ਨੂੰ ਸਹੀ ਢੰਗ ਨਾਲ ਨਿਪਟਾਉਣ ਲਈ ਚੁੱਕ ਕੇ ਲਿਜਾਇਆ ਜਾਵੇ।

ਸਫ਼ਾਈ ਨੂੰ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਦੱਸਦਿਆਂ ਚੱਬੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਨਤਕ ਥਾਵਾਂ ‘ਤੇ ਕੂੜਾ ਨਾ ਸੁੱਟਣ ਤੇ ‘ਮਿਸ਼ਨ ਕਲੀਨ ਪੰਜਾਬ’ ‘ਚ ਪੂਰਾ ਸਹਿਯੋਗ ਦੇਣ।

ਉਨ੍ਹਾਂ ਕਿਹਾ, “ਸਫ਼ਾਈ ਇਕੱਲੀ ਸਰਕਾਰ ਨਹੀਂ ਕਰ ਸਕਦੀ, ਸਗੋ ਹਰ ਨਾਗਰਿਕ ਨੂੰ ਆਪਣੇ ਗਲੀ-ਮੁਹੱਲੇ, ਪਾਰਕਾਂ ਤੇ ਜਨਤਕ ਥਾਵਾਂ ਨੂੰ ਸਾਫ਼ ਸੁਥਰਾ ਰੱਖਣ’ਚ ਭਾਗੀਦਾਰ ਬਣਨਾ ਪਵੇਗਾ। ਸਫ਼ਾਈ ਨੂੰ ਸਿਰਫ਼ ਇਕ ਮੁਹਿੰਮ ਨਹੀਂ, ਸਗੋਂ ਆਪਣੀ ਰੋਜ਼ਾਨਾ ਦੀ ਆਦਤ ਬਣਾਉਣਾ ਪਵੇਗਾ।”

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ਹਿਰਾਂ ਨੂੰ ਸਾਫ਼, ਹਰੇ-ਭਰੇ ਤੇ ਸਿਹਤਮੰਦ ਬਣਾਉਣ ਲਈ ਲਗਾਤਾਰ ਜਤਨ ਕਰ ਰਹੀ ਹੈ। ਇਸ ਲਈ ਸਫ਼ਾਈ ਦੇ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ, ਪੂਰੇ ਬੰਦੇ ਤੇ ਮਸ਼ੀਨਾਂ ਲਗਾਈਆਂ ਜਾ ਰਹੀਆਂ ਹਨਅਤੇ ਸਫ਼ਾਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਮੁਹਿੰਮਾਂ ਦਾ ਫ਼ਾਇਦਾ ਉਦੋਂ ਹੀ ਹੋਵੇਗਾ ਜਦੋਂ ਲੋਕ ਆਪ ਆਲੇ-ਦੁਆਲੇ ਨੂੰ ਸਾਫ਼ ਰੱਖਣ ‘ਚ ਮਦਦ ਕਰਨਗੇ। ਉਨ੍ਹਾਂ ਲੋਕਾਂ ਨੂੰ ਸਹੀ ਤਰੀਕੇ ਨਾਲ ਕੂੜਾ ਸੁੱਟਣ ਤੇ ਫਗਵਾੜਾ ਨੂੰ ਸਾਫ਼-ਸੁਥਰਾ ਤੇ ਸਿਹਤਮੰਦ ਬਣਾਉਣ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ।

10 ਦਿਨਾਂ ਦੀ ਵਿਸ਼ੇਸ਼ ‘ਮਿਸ਼ਨ ਕਲੀਨ ਪੰਜਾਬ’ ਮੁਹਿੰਮ ਦੌਰਾਨ ਸ਼ਹਿਰ ਦੀਆਂ ਉਨ੍ਹਾਂ ਥਾਵਾਂ ‘ਤੇ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ, ਜਿੱਥੇ ਜ਼ਿਆਦਾ ਕੂੜਾ ਜਮ੍ਹਾਂ ਹੁੰਦਾ ਸੀ। ਉੱਥੇ ਸਫ਼ਾਈ ਸੇਵਕਾਂ ਤੇ ਮਸ਼ੀਨਾਂ ਦੀ ਮਦਦ ਨਾਲ ਕੂੜਾ ਚੁੱਕਿਆ ਗਿਆ ਤੇ ਸ਼ਹਿਰ ਦੀ ਸਾਫ-ਸਫ਼ਾਈ ਵਿਵਸਥਾ ਨੂੰ ਹੋਰ ਸੁਧਾਰਿਆ ਜਾ ਰਿਹਾ ਹੈ।

Loading...
Unable to load recommendations.
Follow Us