50 ਹਜ਼ਾਰ ਦੀ ਸੂਟ ਸਵਾਈ ਮੰਗਣ 'ਤੇ ਖੁੱਲ੍ਹਿਆ 16 ਲੱਖ ਟੈਕਸ ਚੋਰੀ ਦਾ ਰਾਜ਼, ਵਿੱਤ ਮੰਤਰੀ ਕੋਲ ਪਹੁੰਚੀ ਸੀ ਸ਼ਿਕਾਇਤ | The boutique owner suit sewing fee of 50 thousand rupees, Know full detail in punjabi Punjabi news - TV9 Punjabi

50 ਹਜ਼ਾਰ ਦੀ ਸੂਟ ਸਵਾਈ ਮੰਗਣ ‘ਤੇ ਖੁੱਲ੍ਹਿਆ 16 ਲੱਖ ਟੈਕਸ ਚੋਰੀ ਦਾ ਰਾਜ਼, ਵਿੱਤ ਮੰਤਰੀ ਕੋਲ ਪਹੁੰਚੀ ਸੀ ਸ਼ਿਕਾਇਤ

Published: 

29 Aug 2023 13:40 PM

ਪੰਜਾਬ ਸਰਕਾਰ ਜਿਹੜੇ ਲੋਕ ਟੈਕਸ ਚੋਰੀ ਕਰਦੇ ਹਨ ਉਨ੍ਹਾਂ ਦੇ ਸ਼ਿਕੰਜਾ ਕਸਦੀ ਜਾ ਰਹੀ ਹੈ। ਉਨ੍ਹਾਂ ਬੂਟੀਕ ਦਾ ਕੰਮ ਕਰਨ ਵਾਲੇ ਸੁਰੱਖਿਅਤ ਨਹੀਂ ਰਹਿ ਪਾਉਣਗੇ ਕਿਉਂਕਿ ਸਰਕਾਰ ਬੂਟੀਕ ਚਲਾਉਣ ਵਾਲਿਆਂ ਨੂੰ ਟੈਕਸ ਦੇ ਦਾਅਰੇ ਵਿੱਚ ਲਿਆਉ ਦੀ ਤਿਆਰੀ ਕਰ ਲਈ ਹੈ। ਸਰਕਾਰ ਦੇ ਮੰਨਣਾ ਹੈ ਕਿ ਇਹ ਲੋਕ ਬੁਟੀਕ ਦੇ ਨਾਂਅ ਤੇ ਟੈਕਸ ਨੂੰ ਵੱਡਾ ਨੁਕਸਾਨ ਪਹੁੰਚਾ ਰਹੇ ਹਨ।

50 ਹਜ਼ਾਰ ਦੀ ਸੂਟ ਸਵਾਈ ਮੰਗਣ ਤੇ ਖੁੱਲ੍ਹਿਆ 16 ਲੱਖ ਟੈਕਸ ਚੋਰੀ ਦਾ ਰਾਜ਼, ਵਿੱਤ ਮੰਤਰੀ ਕੋਲ ਪਹੁੰਚੀ ਸੀ ਸ਼ਿਕਾਇਤ
Follow Us On

ਪੰਜਾਬ ਨਿਊਜ। ਮੁਹਾਲੀ ਦੇ ਉਸ ਬੁਟੀਕ ਸੰਚਾਲਕ ਨੂੰ ਕੀ ਪਤਾ ਸੀ ਕਿ ਸੂਟ ਦੀ ਸਵਾਈ 50 ਹਜ਼ਾਰ ਮੰਗਣ ਦਾ ਮਾਮਲਾ ਵਿੱਤ ਮੰਤਰੀ ਕੋਲ ਪਹੁੰਚ ਜਾਵੇਗਾ। ਇਹ ਮਾਮਲਾ ਮੁਹਾਲੀ (Mohali) ਦੇ ਸੈਕਟਰ 85 ਦਾ ਹੈ ਜਿਥੇ ਇੱਕ ਬੁਟੀਕ ਵਿੱਚ ਪ੍ਰਭਾਵਸ਼ਾਲੀ ਮਹਿਲਾ ਨੇ ਆਪਣਾ ਸੂਟ ਸਿਲਵਾਉਣ ਨੂੰ ਦਿੱਤਾ ਤਾਂ ਬੁਟੀਕ ਸੰਚਾਲਕ ਨੇ ਸੂਟ ਦੀ ਸਵਾਈ 50 ਹਜ਼ਾਰ ਮੰਗੀ ਤਾਂ ਮਹਿਲਾ ਦੇ ਪੈਰੋਂ ਹੇਠੋਂ ਜ਼ਮੀਨ ਖਿਸਕ ਗਈ। ਉਸਨੇ ਇਸਦੀ ਸ਼ਿਕਾਇਤ ਵਿੱਤ ਮੰਤਰੀ ਕੋਲ ਕਰ ਦਿੱਤੀ।

ਤੇ ਇਸ ਤੋਂ ਟੈਕਸ ਡਿਪਾਰਟਮੈਂਟ (Tax Department) ਨੇ ਬੁਟੀਕ ਤੇ ਛਾਪਾ ਮਾਰਿਆ ਅਤੇ ਉਸਨੂੰ ਸੀਲ ਕਰ ਦਿੱਤਾ। ਹੁਣ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਉਕਤ ਬੁਟੀਕ ਚਲਾਉਣ ਵਾਲਿਆਂ ਨੇ 16 ਲੱਖ ਰੁਪਏ ਟੈਕਸ ਦੀ ਚੋਰੀ ਕੀਤੀ ਸੀ। ਹਾਲਾਂਕਿ ਹੁਣ ਤੱਕ ਇਸ ਮਾਮਲੇ ਵਿੱਚ ਸਰਕਾਰੀ ਤੌਰ ਤੇ ਕੋਈ ਪੁਸ਼ਟੀ ਨਹੀਂ ਹੋਈ। ਕਿਉਂਕਿ ਇਹ ਮਾਮਲਾ ਪ੍ਰਭਾਵਸ਼ਾਲੀ ਪਰਿਵਾਰ ਨਾਲ ਜੁੜਿਆ ਹੈ।

ਬੁਟੀਕ ਵਾਲਿਆਂ ਨੂੰ ਲੈਣਾ ਪੈ ਸਕਦਾ ਜੀਐੱਸਟੀ ਨੰਬਰ

ਦੂਜੇ ਪਾਸੇ ਜਾਣਕਾਰੀ ਇਹ ਵੀ ਮਿਲੀ ਹੈ ਕਿ ਪੰਜਾਬ ਸਰਕਾਰ (Punjab Govt) ਹੁਣ ਬੁਟੀਕ ਚਲਾਉਣ ਵਾਲਿਆਂ ਤੇ ਵੀ ਐਕਸ਼ਨ ਲੈਣ ਦੀ ਤਿਆਰੀ ਕਰ ਰਹੀ ਹੈ। ਮਤਲਬ ਜਿਹੜੇ ਲੋਕ ਬੁਟੀਕ ਚਲਾਉਣ ਦਾ ਕੰਮ ਕਰਦੇ ਹਨ ਉਹ ਵੀ ਹੁਣ ਟੈਕਸ ਦੇ ਘੇਰੇ ਵਿੱਚ ਆਉਣਗੇ। ਸਰਕਾਰ ਨੂੰ ਜਾਣਕਾਰੀ ਮਿਲੀ ਹੈ ਕਿ ਬੁਟੀਕ ਦੇ ਨਾਂਅ ਤੇ ਚੱਲ ਰਹੀਆਂ ਦੁਕਾਨਾਂ ਵੱਡੇ ਪੱਧਰ ਤੇ ਟੈਕਸ ਚੋਰੀ ਕਰ ਰਹੀਆਂ ਹਨ। ਹੁਣ ਬੇਸ਼ੱਕ ਕੁੱਝ ਲੋਕ ਘਰਾਂ ਵਿੱਚ ਸੀ ਸੂਟ ਸੀਣ ਦਾ ਕੰਮ ਕਰਦੇ ਹਨ ਉਨ੍ਹਾਂ ਨੂੰ ਜੀਐੱਸਟੀ ਨੰਬਰ ਲੈਣਾ ਪੈ ਸਕਦਾ ਹੈ।

ਸੂਟ ਸਿਲਵਾਉਣ ਵਾਲੀ ਮਹਿਲਾ ਦੀ ਜਾਣਕਾਰੀ ਨਹੀਂ

ਦੂਜੇ ਪਾਸੇ ਸਰਕਾਰ ਵੱਲੋਂ ਕੋਈ ਵੀ ਇਸ ਮਾਮਲੇ ਦੇ ਖੁੱਲ਼੍ਹਕੇ ਜਾਣਕਾਰੀ ਨਹੀਂ ਦੇ ਰਿਹਾ, ਕਿਉਂਕਿ ਮਾਮਲਾ ਇੱਕ ਸਿਆਸੀ ਪਹੁੰਚ ਰੱਖਣ ਵਾਲੀ ਮਹਿਲਾ ਨਾਲ ਸਬੰਧਤ ਹੈ। ਫਿਲਹਾਲ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਇਹ ਮਿਲੀ ਹੈ ਕਿ ਪੰਜਾਬ ਸਰਕਾਰ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ ਕਰ ਰਹੀ ਹੈ। ਮੀਡੀਆ ਵਿੱਚ ਇਹ ਮਾਮਲਾ ਤੇ ਹੁਣ ਤੱਕ ਇਹ ਨਹੀਂ ਪਤਾ ਲੱਗਿਆ ਕਿ ਏਨੀ ਮਹਿੰਗੀ ਕੀਮਤ ‘ਤੇ ਸੂਟ ਦੀ ਸਿਲਾਈ ਕਰਵਾਉਣ ਲਈ ਇਸ ਬੁਟੀਕ ਮਾਲਿਕ ਕੋਲ ਕੌਣ ਗਿਆ ਸੀ। ਹਾਲਾਂਕਿ ਇਹ ਮਾਮਲਾ ਮੋਹਾਲੀ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਿ ਕਪੜੇ ਸੀਣ ਦੇ ਕੰਮ ਤੋਂ ਲੱਖਾਂ ਦੀ ਕਮਾਈ ਹੁੰਦੀ ਹੈ ਤੇ ਇਹ ਲੋਕ ਟੈਕਸ ਇੱਕ ਰੁਪਿਆ ਵੀ ਦਿੰਦੇ।

Exit mobile version