ਨਿਹੰਗ ਵੱਲੋਂ ਹੋਮਗਾਰਡ ਦੀ ਕੁੱਟਮਾਰ… ਨਸ਼ੇ ‘ਚ ਹੋਣ ਦਾ ਲਾਇਆ ਇਲਜ਼ਾਮ, ਜਾਂਚ ‘ਚ ਕੀ ਆਇਆ ਸਾਹਮਣੇ?
ਨਿਹੰਗ ਸਿੰਘ ਵੀਡੀਓ 'ਚ ਕਹਿ ਰਿਹਾ ਹੈ ਕਿ ਕਰਮਚਾਰੀ ਨੇ ਸ਼ਰਾਬ ਵੀ ਰੱਖੀ ਹੈ ਤੇ ਉਹ ਬੇਅਦਬੀ ਕਰਨ ਲਈ ਆਇਆ ਹੈ। ਹਾਲਾਂਕਿ, ਹੋਮਗਾਰਡ ਹੱਥ ਜੋੜਦਾ ਹੈ ਤੇ ਮੁਆਫ਼ ਕਰਨ ਲਈ ਕਹਿੰਦਾ ਹੈ। ਉਸ ਦਾ ਕਹਿਣਾ ਸੀ ਕਿ ਉਹ ਆਪਣੀ ਭੈਣ ਨੂੰ ਮਿਲ ਕੇ ਚੰਡੀਗੜ੍ਹ ਪਰਤ ਰਿਹਾ ਸੀ।
ਨਸ਼ੇ ‘ਚ ਹੋਣ ਦੀ ਕੋਈ ਪੁਸ਼ਟੀ ਨਹੀਂ..
ਪੁਲਿਸ ਨੇ ਹੁਣ ਵੀਡੀਓ ‘ਤੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਘਟਨਾ ਤੋਂ ਬਾਅਦ ਹੋਮਗਾਰਡ ਜਵਾਨ ਦੀ ਜਾਂਚ ਕਰਵਾਈ ਗਈ। ਇਸ ‘ਚ ਉਸ ਦੇ ਸ਼ਰਾਬ ਦੇ ਨਸ਼ੇ ‘ਚ ਹੋਣ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਆਪਣੀ ਭੈਣ ਨੂੰ ਮਿਲ ਕੇ ਆ ਰਿਹਾ ਸੀ। ਮਾਮਲੇ ‘ਚ ਡੀਐਸਪੀ ਧੀਰਜ ਕੁਮਾਰ ਨੇ ਦੱਸਿਆ ਹੈ ਕਿ ਹੋਮਗਾਰਡ ਨਾਲ ਕੁੱਟਮਾਰ ਮਾਮਲੇ ‘ਚ ਪੁਲਿਸ ਨੇ ਨੋਟਿਸ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕੁੱਟਮਾਰ ਕਰਨ ਵਾਲੇ ਨਿਹੰਗ ਦੀ ਤਲਾਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਮੁਲਜ਼ਮ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।Loading...
Unable to load recommendations.
Follow Us
