ਮੁਹਾਲੀ: ਇੰਡਸਟ੍ਰੀਅਲ ਇਲਾਕੇ ਦੀ ਫੈਕਟਰੀ ‘ਚ ਧਮਾਕਾ, ਸਿਲੰਡਰ ਫਟਣ ਨਾਲ 2 ਦੀ ਮੌਤ

Updated On: 

06 Aug 2025 13:13 PM IST

Mohali Factory Cylinder Blast: ਬਲਾਸਟ ਇੰਨਾ ਜ਼ਬਰਦਸਤ ਸੀ ਕਿ ਆਸਪਾਸ ਦੇ ਘਰਾਂ ਦੀਆਂ ਕੰਧਾਂ ਤੱਕ ਹਿੱਲ ਗਈਆ। ਫੈਕਟਰੀ ਦੀ ਛੱਤ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਫਿਲਹਾਲ ਹਾਦਸੇ ਦਾ ਕਾਰਨ ਸਪੱਸ਼ਟ ਨਹੀਂ ਹੋ ਪਾਇਆ ਹੈ। ਪੁਲਿਸ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜਾਂ 'ਚ ਲੱਗੀ ਹੋਈ ਹੈ।

ਮੁਹਾਲੀ: ਇੰਡਸਟ੍ਰੀਅਲ ਇਲਾਕੇ ਦੀ ਫੈਕਟਰੀ ਚ ਧਮਾਕਾ, ਸਿਲੰਡਰ ਫਟਣ ਨਾਲ 2 ਦੀ ਮੌਤ
Follow Us On

ਮੁਹਾਲੀ ਦੇ ਇੰਡਸਟ੍ਰੀਅਲ ਇਲਾਕੇ ਦੀ ਫੈਕਟਰੀ ‘ਚ ਲੱਗੇ ਆਕਸੀਜ਼ਨ ਸਿਲੰਡਰ ਬਲਾਸਟ ਹੋਣ ਦੀ ਘਟਨਾ ਸਾਹਮਣੇ ਆਈ। ਇੱਕ ਤੋਂ ਬਾਅਦ ਇੱਕ ਕਈ ਧਮਾਕਿਆਂ ਦੀ ਆਵਾਜ਼ ਸੁਣੀ ਗਈ। ਇਹ ਧਮਾਕੇ ਇੰਨੇ ਖ਼ਤਰਨਾਕ ਸੀ ਕਿ ਇਸ ‘ਚ ਦੋ ਲੋਕਾਂ ਦੀ ਜਾਨ ਚਲੀ ਗਈ। ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ। ਹਾਦਸੇ ਤੋਂ ਬਾਅਦ ਇਲਾਕੇ ‘ਚ ਹਾਹਾਕਾਰ ਮੱਚ ਗਿਆ।

ਬਲਾਸਟ ਇੰਨਾ ਜ਼ਬਰਦਸਤ ਸੀ ਕਿ ਆਸਪਾਸ ਦੇ ਘਰਾਂ ਦੀਆਂ ਕੰਧਾਂ ਤੱਕ ਹਿੱਲ ਗਈਆ। ਫੈਕਟਰੀ ਦੀ ਛੱਤ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਫਿਲਹਾਲ ਹਾਦਸੇ ਦਾ ਕਾਰਨ ਸਪੱਸ਼ਟ ਨਹੀਂ ਹੋ ਪਾਇਆ ਹੈ। ਪੁਲਿਸ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜਾਂ ‘ਚ ਲੱਗੀ ਹੋਈ ਹੈ।ਸ

ਆਕਸੀਜ਼ਨ ਪਲਾਂਟ ‘ਚ ਧਮਾਕਾ

ਜਾਣਕਾਰੀ ਮੁਤਾਬਕ ਜਿਸ ਫੈਕਟਰੀ ‘ਚ ਇਹ ਧਮਾਕਾ ਹੋਇਆ, ਉਹ ਇੱਕ ਆਕਸੀਜ਼ਨ ਪਲਾਂਟ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਸਿਲੰਡਰ ਲੋਡ ਕੀਤੀ ਜਾ ਰਹੇ ਸਨ। ਇਸ ਦੌਰਾਨ ਇੱਕ ਸਿਲੰਡਰ ਅਚਾਨਕ ਬਲਾਸਟ ਹੋ ਗਿਆ। ਇਸ ਦੌਰਾਨ ਕਰੀਬ 5 ਲੋਕ ਇਸ ਦੀ ਲਪੇਟ ‘ਚ ਆ ਗਏ।

ਮੁਹਾਲੀ ਦੇ ਐਸਐਸਪੀ ਹਰਮਨਦੀਪ ਸਿੰਘ ਹੰਸ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਮੌਕੇ ਦਾ ਜਾਇਜ਼ਾ ਲਿਆ। ਮੌਕੇ ‘ਤੇ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਬੇਦਾ ਤੇ ਐਸਡੀਐਮ ਦਮਨਪ੍ਰੀਤ ਕੌਰ ਵਾ ਪਹੁੰਚੇ।

ਜ਼ਿਲ੍ਹਾ ਪ੍ਰਸ਼ਾਸਨ ਦੇ ਦਿੱਤੀ ਜਾਣਕਾਰੀ

ਜ਼ਿਲ੍ਹਾਂ ਪ੍ਰਸ਼ਾਸਨ ਨੇ ਜਾਣਕਾਰੀ ਦਿੱਤੀ ਹੈ ਕਿ ਇੰਡਸਟ੍ਰੀਅਲ ਇਲਾਕੇ, ਫੇਜ਼ 9 ਵਿਖੇ ਵਿਸਫੋਟ ਹੋਇਆ ਹੈ। ਸੂਚਨਾ ਮਿਲਦੇ ਹੀ ਡਾਕਟਰਾਂ ਦੀ ਟੀਮ, ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਜ਼ਖ਼ਮੀਆਂ ਨੂੰ ਇਲਾਜ਼ ਲਈ ਫੇਜ਼-6 ਸਿਵਲ ਲਿਜਾਇਆ ਗਿਆ ਹੈ।