ਮੋਗਾ: ਪੁਰਾਣੀ ਰੰਜਿਸ਼ ਦੇ ਚੱਲਦੇ ਦੋ ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ, ਇੱਕ ਦੀ ਮੌਤ; ਦੂਜੇ ਦੀ ਹਾਲਤ ਗੰਭੀਰ

Updated On: 

09 Jan 2026 09:41 AM IST

ਲਵਪ੍ਰੀਤ ਸਿੰਘ ਤੇ ਉਸ ਦਾ ਦੋਸਤ ਦਿਲਪ੍ਰੀਤ ਸਿੰਘ ਬੁੱਧਵਾਰ ਦੀ ਰਾਤ ਮੋਗਾ ਦੇ ਇੱਕ ਮੇਲੇ ਤੋਂ ਮੋਟਰਸਾਈਕਲ 'ਤੇ ਘਰ ਵਾਪਸ ਆ ਰਹੇ ਸਨ। ਰਾਤ 9:30 ਵਜੇ ਦੇ ਕਰੀਬ, ਜਦੋਂ ਉਹ ਕੋਰੋਟਾਣਾ ਪਹੁੰਚੇ ਤਾਂ ਪਿੱਛੇ ਤੋਂ ਆ ਰਹੀ ਇੱਕ ਕਾਰ ਨੇ ਜਾਣਬੁੱਝ ਕੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਫਿਰ ਕਾਰ 'ਚ ਸਵਾਰ ਨੌਜਵਾਨ ਕਾਰ ਤੋਂ ਉਤਰ ਗਏ ਤੇ ਦੋਵਾਂ ਮੋਟਰਸਾਈਕਲ ਸਵਾਰਾਂ 'ਤੇ ਹਮਲਾ ਕਰ ਦਿੱਤਾ।

ਮੋਗਾ: ਪੁਰਾਣੀ ਰੰਜਿਸ਼ ਦੇ ਚੱਲਦੇ ਦੋ ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ, ਇੱਕ ਦੀ ਮੌਤ; ਦੂਜੇ ਦੀ ਹਾਲਤ ਗੰਭੀਰ

ਮ੍ਰਿਤਕ ਲਵਪ੍ਰੀਤ ਸਿੰਘ ਦੀ ਤਸਵੀਰ

Follow Us On

ਮੋਗਾ ਜ਼ਿਲ੍ਹੇ ਦੇ ਪਿੰਡ ਫਤਿਹਗੜ੍ਹ ਕੋਰੋਟਾਣਾ ਚ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁਰਾਣੀ ਰੰਜਿਸ਼ ਕਾਰਨ ਇੱਕ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਮ੍ਰਿਤਕ ਦਾ ਦੂਜਾ ਸਾਥੀ, ਇੱਕ ਦੋਸਤ, ਹਮਲੇ ਚ ਗੰਭੀਰ ਜ਼ਖਮੀ ਹੋ ਗਿਆ ਤੇ ਸਥਾਨਕ ਸਰਕਾਰੀ ਹਸਪਤਾਲ ਚ ਇਲਾਜ ਅਧੀਨ ਹੈ।

ਜਾਣਕਾਰੀ ਅਨੁਸਾਰ, ਲਵਪ੍ਰੀਤ ਸਿੰਘ ਤੇ ਉਸ ਦਾ ਦੋਸਤ ਦਿਲਪ੍ਰੀਤ ਸਿੰਘ ਬੁੱਧਵਾਰ ਦੀ ਰਾਤ ਮੋਗਾ ਦੇ ਇੱਕ ਮੇਲੇ ਤੋਂ ਮੋਟਰਸਾਈਕਲ ‘ਤੇ ਘਰ ਵਾਪਸ ਆ ਰਹੇ ਸਨ। ਰਾਤ 9:30 ਵਜੇ ਦੇ ਕਰੀਬ, ਜਦੋਂ ਉਹ ਕੋਰੋਟਾਣਾ ਪਹੁੰਚੇ ਤਾਂ ਪਿੱਛੇ ਤੋਂ ਆ ਰਹੀ ਇੱਕ ਕਾਰ ਨੇ ਜਾਣਬੁੱਝ ਕੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਫਿਰ ਕਾਰ ਚ ਸਵਾਰ ਨੌਜਵਾਨ ਕਾਰ ਤੋਂ ਉਤਰ ਗਏ ਤੇ ਦੋਵਾਂ ਮੋਟਰਸਾਈਕਲ ਸਵਾਰਾਂ ‘ਤੇ ਹਮਲਾ ਕਰ ਦਿੱਤਾ।

ਹਮਲਾਵਰਾਂ ਨੇ ਲਵਪ੍ਰੀਤ ਸਿੰਘ ‘ਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਦੀ ਮੌਕੇ ‘ਤੇ ਹੀ ਗੰਭੀਰ ਹਾਲਤ ਬਣ ਗਈ ਸੀ। ਦੋਵਾਂ ਜ਼ਖਮੀਆਂ ਨੂੰ ਪਹਿਲਾਂ ਕੋਟ ਈਸੇ ਖਾਨ ਹਸਪਤਾਲ ਲਿਜਾਇਆ ਗਿਆ, ਪਰ ਉਨ੍ਹਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਸਿਵਲ ਹਸਪਤਾਲ ਮੋਗਾ ਰੈਫਰ ਕਰ ਦਿੱਤਾ ਗਿਆ। ਲਵਪ੍ਰੀਤ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦੋਂ ਕਿ ਦਿਲਪ੍ਰੀਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਲਵਪ੍ਰੀਤ ਦੇ ਭਰਾ ਨੇ ਦੋਸ਼ੀਆਂ ਲਈ ਸਖ਼ਤ ਸਜ਼ਾ ਦੀ ਮੰਗ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਲੰਬੇ ਸਮੇਂ ਤੋਂ ਦੁਸ਼ਮਣੀ ਸੀ।

ਡੀਐਸਪੀ ਧਰਮਕੋਟ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਕੱਲ੍ਹ ਰਾਤ ਵਾਪਰੀ। ਮ੍ਰਿਤਕ ਤੇ ਹਮਲਾਵਰਾਂ ਵਿਚਕਾਰ ਲੰਬੇ ਸਮੇਂ ਤੋਂ ਦੁਸ਼ਮਣੀ ਸੀ। ਲਵਪ੍ਰੀਤ ਸਿੰਘ ਵਿਰੁੱਧ ਪਹਿਲਾਂ ਵੀ ਹਿੰਸਾ ਦੇ ਮਾਮਲੇ ਦਰਜ ਸਨ। ਡੀਐਸਪੀ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

Related Stories
ਗੈਂਗਸਟਰ ਗੋਲਡੀ ਬਰਾੜ ਦੇ ਮਾਂ-ਪਿਓ ਦੀ ਅੱਜ ਕੋਰਟ ‘ਚ ਪੇਸ਼ੀ, ਖ਼ਤਮ ਹੋ ਰਿਹਾ ਦੋ ਦਿਨਾਂ ਦਾ ਰਿਮਾਂਡ
ਜਲੰਧਰ: ਡੇਰਾ ਬੱਲਾਂ ਨੇੜੇ ਹੋਵੇਗੀ ਸ੍ਰੀ ਗੁਰੂ ਰਵਿਦਾਸ ਬਾਣੀ ਸਟੱਡੀ ਸੈਂਟਰ ਦੀ ਸਥਾਪਨਾ, ਸੂਬਾ ਸਰਕਾਰ ਨੇ ਖਰੀਦੀ 10 ਏਕੜ ਤੋਂ ਵੱਧ ਜ਼ਮੀਨ
ਪੰਜਾਬ ‘ਚ ਅੱਜ ਧੁੰਦ ਤੇ ਸੀਤ ਲਹਿਰ ਦਾ ਅਲਰਟ, ਘੱਟੋ-ਘੱਟ ਤਾਪਮਾਨ 3 ਡਿਗਰੀ ਤੱਕ ਪਹੁੰਚਿਆ
Phagwara: ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ 31 ਜਨਵਰੀ ਨੂੰ ਫਗਵਾੜਾ ‘ਚ ਸਜੇਗਾ ਵਿਸ਼ਾਲ ਨਗਰ ਕੀਰਤਨ, ਟ੍ਰੈਫਿਕ ਰੂਟਾਂ ਵਿੱਚ ਹੋਇਆ ਵੱਡਾ ਬਦਲਾਅ
PM ਮੋਦੀ ਦਾ ਜਲੰਧਰ ਦੌਰਾ: ਡੇਰਾ ਸੱਚਖੰਡ ਬੱਲਾਂ ‘ਚ ਟੇਕਣਗੇ ਮੱਥਾ, ਕਰ ਸਕਦੇ ਹਨ ਕਈ ਵੱਡੇ ਐਲਾਨ
ਪੰਜਾਬ ਦੇ ਲੋਕਾਂ ਨੂੰ ਜਾਰੀ ਹਥਿਆਰ ਲਾਇਸੈਂਸਾਂ ਦੇ ਅਧਿਕਾਰ ਖੇਤਰ ‘ਚ ਚੰਡੀਗੜ੍ਹ ਵੀ ਹੋਵੇ ਸ਼ਾਮਲ, ਸਪੀਕਰ ਸੰਧਵਾ ਦਾ ਅਮਿਤ ਸ਼ਾਹ ਨੂੰ ਪੱਤਰ