ਏਸ਼ੀਅਨ ਗੇਮਜ਼ ‘ਚ ਮੋਗਾ ਦੇ ਤੇਜਿੰਦਰਪਾਲ ਸਿੰਘ ਨੇ ਜਿੱਤਿਆ ਸਿਲਵਰ ਮੈਡਲ, ਬੋਲੇ- ਗੋਲਡ ਜਿੱਤਣ ਦੀ ਸੀ ਤਿਆਰੀ
ਭਾਰਤੀ ਸ਼ਾਟ-ਪੁੱਟਰ ਖਿਡਾਰੀ ਤਜਿੰਦਰਪਾਲ ਸਿੰਘ ਤੂਰ ਨੇ ਏਸ਼ੀਅਨ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਉਹ ਪੰਜਾਬ ਦੇ ਮੋਗਾ ਜ਼ਿਲ੍ਹੇ ਦਾ ਰਹਿਣ ਵਾਲੇ ਹਨ। ਤਗਮਾ ਜਿੱਤਣ ਤੋਂ ਬਾਅਦ, ਤੂਰ ਨੇ ਕਿਹਾ, "ਮੈਂ ਸੋਨ ਤਗਮਾ ਜਿੱਤ ਸਕਦਾ ਸੀ। ਮੇਰੀ ਤਿਆਰੀ ਸੋਨ ਤਗਮਿਆਂ ਦੀ ਹੈਟ੍ਰਿਕ ਪ੍ਰਾਪਤ ਕਰਨ ਦੇ ਟੀਚੇ ਨਾਲ ਸੀ।"
ਭਾਰਤ ਦੇ ਸਟਾਰ ਸ਼ਾਟ-ਪੁੱਟਰ ਤੇਜਿੰਦਰਪਾਲ ਸਿੰਘ ਤੂਰ ਨੇ ਏਸ਼ਿਆਈ ਖੇਡਾਂ 2026 ਵਿੱਚ ਦੇਸ਼ ਲਈ ਸਿਲਵਰ ਮੈਡਲ ਜਿੱਤ ਕੇ ਇੱਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਅਰਜੁਨ ਐਵਾਰਡੀ ਓਲੰਪੀਅਨ ਅਤੇ ਸਟਾਰ ਸ਼ਾਟਪੁੱਟ ਖਿਡਾਰੀ ਤੇਜਿੰਦਰਪਾਲ ਸਿੰਘ ਤੂਰ ਏਸ਼ੀਅਨ ਗੇਮਜ਼ ਵਿੱਚ ਸਿਲਵਰ ਮੈਡਲ ਜਿੱਤ ਕੇ ਪਟਿਆਲਾ ਪਹੁੰਚੇ। ਪਟਿਆਲਾ ਪਹੁੰਚਣ ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਤੂਰ ਨੇ ਕਿਹਾ ਕਿ ਉਨ੍ਹਾਂ ਦੀ ਤਿਆਰੀ ਗੋਲਡ ਮੈਡਲ ਲਈ ਸੀ ਅਤੇ ਉਹ ਗੋਲਡ ਜਿੱਤ ਸਕਦੇ ਸਨ ਪਰ ਮੀਂਹ ਅਤੇ ਮੌਸਮ ਦੀਆਂ ਚੁਣੌਤੀਆਂ ਕਾਰਨ ਹਾਲਾਤ ਮੁਸ਼ਕਲ ਰਹੇ।
“ਕੁਝ ਕਾਰਨਾਂ ਕਰਕੇ ਗੋਲਡ ਸਿਲਵਰ ਵਿੱਚ ਬਦਲ ਗਿਆ”
ਪਟਿਆਲਾ ਪਹੁੰਚਣ ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਤੇਜਿੰਦਰਪਾਲ ਸਿੰਘ ਤੂਰ ਨੇ ਕਿਹਾ ਕਿ “ਮੁਕਾਬਲੇ ਦੌਰਾਨ ਖੁਦ ਨੂੰ ਫਿੱਟ ਅਤੇ ਫਾਰਮ ਵਿੱਚ ਰੱਖਣਾ ਮੁਸ਼ਕਲ ਸੀ। ਚੀਨ ਦੇ ਖਿਡਾਰੀ ਦਾ ਪ੍ਰਦਰਸ਼ਨ ਵੀ ਕਾਫ਼ੀ ਵਧੀਆ ਰਿਹਾ ਪਰ ਉਹ ਵੀ ਕਿਸੇ ਤੋਂ ਘੱਟ ਨਹੀਂ ਸਨ। ਸੱਟਾਂ ਅਤੇ ਖਰਾਬ ਮੌਸਮ ਦਾ ਪ੍ਰਦਰਸ਼ਨ ਤੇ ਅਸਰ ਪਿਆ। ਜਿਸ ਕਾਰਨ ਗੋਲਡ ਸਿਲਵਰ ਵਿੱਚ ਬਦਲ ਗਿਆ। ਆਉਣ ਵਾਲੇ ਮੁਕਾਬਲਿਆਂ ਵਿੱਚ ਸਿਲਵਰ ਨੂੰ ਗੋਲਡ ਵਿੱਚ ਬਦਲਣ ਲਈ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।”
ਪੰਜਾਬ ਸਰਕਾਰ ਦੇ ਸਹਿਯੋਗ ਦੀ ਕੀਤੀ ਸ਼ਲਾਘਾ
ਇਸ ਦੌਰਾਨ ਤੇਜਿੰਦਰਪਾਲ ਸਿੰਘ ਤੂਰ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ “ਸਰਕਾਰ ਵੱਲੋਂ ਖਿਡਾਰੀਆਂ ਨੂੰ ਟ੍ਰੇਨਿੰਗ ਅਤੇ ਮੁਕਾਬਲਿਆਂ ਦੀ ਤਿਆਰੀ ਲਈ ਆਰਥਿਕ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੰਜਾਬ ਸਰਕਾਰ ਨੇ ਮੈਨੂੰ ਡੀਐਸਪੀ ਦੇ ਅਹੁਦੇ ਤੇ ਨਿਯੁਕਤੀ ਵੀ ਦਿੱਤੀ ਹੈ। ਇਸ ਦੇ ਨਾਲ ਹੀ ਸਰਕਾਰ ਸਾਨੂੰ ਖੇਡਾਂ ਦੀ ਤਿਆਰੀ ਲਈ ਵੀ ਪੈਸੇ ਦਿੰਦੀ ਹੈ। ਇਸ ਦੇ ਨਾਲ ਹੀ ਤੂਰ ਨੇ ਕਿਹਾ ਕਿ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਖੇਡਾਂ ਲਈ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਖਿਡਾਰੀਆਂ ਲਈ ਬਣਾਈਆਂ ਗਈਆਂ ਨੀਤੀਆਂ ਉਨ੍ਹਾਂ ਨੂੰ ਅੱਗੇ ਵਧਣ ਵਿੱਚ ਮਦਦ ਕਰਦੀਆਂ ਹਨ।”
