ਮੋਗਾ ‘ਚ ਦੇਹ ਵਪਾਰ ਦਾ ਧੰਦਾ ਚਲਾਉਣ ਵਾਲੇ ਰੈਕੇਟ ਦਾ ਪਰਦਾਫਾਸ਼, 9 ਮੁੰਡੇ ਗ੍ਰਿਫ਼ਤਾਰ ਤੇ 18 ਕੁੜੀਆਂ ਨੂੰ ਬਚਾਇਆ

Updated On: 

21 Jul 2025 11:38 AM IST

ਮੋਗਾ ਪੁਲਿਸ ਨੇ ਦੋ ਵੱਡੇ ਦੇਹ ਵਪਾਰ ਦਾ ਧੰਦਾ ਚਲਾਉਣ ਵਾਲੇ ਕੇਂਦਰਾਂ ਦਾ ਪਰਦਾਫਾਸ਼ ਕੀਤਾ ਹੈ। ਇਸ ਦੌਰਾਨ ਪੁਲਿਸ ਨੇ ਕਾਰਵਾਈ ਕਰਦਿਆਂ 9 ਮੁੰਡਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ 18 ਕੁੜੀਆਂ ਦਾ ਰੈਸਕਿਉ ਕਰ ਉਨ੍ਹਾਂ ਨੂੰ ਸਖੀ ਸੈਂਟਰ ਭੇਜਿਆ ਗਿਆ।

ਮੋਗਾ ਚ ਦੇਹ ਵਪਾਰ ਦਾ ਧੰਦਾ ਚਲਾਉਣ ਵਾਲੇ ਰੈਕੇਟ ਦਾ ਪਰਦਾਫਾਸ਼, 9 ਮੁੰਡੇ ਗ੍ਰਿਫ਼ਤਾਰ ਤੇ 18 ਕੁੜੀਆਂ ਨੂੰ ਬਚਾਇਆ
Follow Us On

ਮੋਗਾ ਪੁਲਿਸ ਨੇ ਦੋ ਗੁਪਤ ਸੂਚਨਾਵਾਂ ਦੇ ਆਧਾਰ ‘ਤੇ, ਸ਼ਹਿਰ ਦੇ ਦੋ ਹੋਟਲਾਂ ਵਿੱਚ ਚੱਲ ਰਹੇ ਦੇਹ ਵਪਾਰ ਦਾ ਧੰਦਾ ਚਲਾਉਣ ਵਾਲੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਉੱਥੋਂ ਕੁੱਲ 9 ਮੁੰਡੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਇਸ ਦੌਰਾਨ 18 ਕੁੜੀਆਂ ਰੈਸਕਿਉ ਕਰ ਸਖੀ ਸੈਂਟਰ ਭੇਜ ਦਿੱਤਾ ਗਿਆ ਹੈ।

ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਿਟੀ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਵਰੁਣ ਕੁਮਾਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹੋਟਲ ਰੈੱਡ ਸਟੋਨ ਦਾ ਸੰਚਾਲਕ ਬਾਹਰੋਂ ਕੁੜੀਆਂ ਲਿਆਉਂਦਾ ਹੈ ਅਤੇ ਉਨ੍ਹਾਂ ਤੋਂ ਦੇਹ ਵਪਾਰ ਦਾ ਧੰਦਾ ਕਰਵਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਸਰਗਰਮ ਹੋ ਗਈ। ਜਦੋਂ ਪੁਲਿਸ ਨੇ ਕਾਰਵਾਈ ਕਰਦਿਆਂ ਹੋਟਲ ‘ਤੇ ਛਾਪਾ ਮਾਰਿਆ ਤਾਂ ਉੱਥੇ ਹੰਗਾਮਾ ਹੋ ਗਿਆ। ਪੁਲਿਸ ਨੇ ਮੌਕੇ ਤੋਂ ਇੱਕ ਲੜਕੇ ਨੂੰ ਇਤਰਾਜ਼ਯੋਗ ਹਾਲਤ ਵਿੱਚ ਗ੍ਰਿਫ਼ਤਾਰ ਕੀਤਾ। ਇਸ ਦੌਰਾਨ ਪੁਲਿਸ ਵੱਲੋਂ 18 ਕੁੜੀਆਂ ਨੂੰ ਬਚਾਇਆ ਗਿਆ ਹੈ।

ਹੋਟਲਾਂ ਵਿੱਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ

ਥਾਣਾ ਮਹਿਣਾ ਦੇ ਇੰਚਾਰਜ ਇੰਸਪੈਕਟਰ ਹਰਵਿੰਦਰ ਸਿੰਘ ਨੂੰ ਵੀ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੇ ਇਲਾਕੇ ਦੇ ਹੋਟਲ ਸਿਟੀ ਹਾਰਟ ਵਿੱਚ ਦੇਹ ਵਪਾਰ ਦਾ ਧੰਦਾ ਚੱਲ ਰਹੀ ਹੈ। ਹੋਟਲ ਸੰਚਾਲਕ ਬਾਹਰੋਂ ਕੁੜੀਆਂ ਲਿਆਉਂਦਾ ਹੈ ਅਤੇ ਉਨ੍ਹਾਂ ਤੋਂ ਇਹ ਗੰਦਾ ਕੰਮ ਕਰਵਾਉਂਦਾ ਹੈ। ਜਿਸ ਕਾਰਨ ਜਦੋਂ ਪੁਲਿਸ ਨੇ ਉੱਥੇ ਛਾਪਾ ਮਾਰਿਆ ਤਾਂ ਉੱਥੋਂ 8 ਮੁੰਡਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੇ ਨਾਲ ਹੀ ਇੱਥੋਂ 10 ਕੁੜੀਆਂ ਨੂੰ ਛੁਡਾਇਆ ਗਿਆ ਹੈ।

ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਦੋਵਾਂ ਮਾਮਲਿਆਂ ਵਿੱਚ ਅਗਲੇਰੀ ਕਾਰਵਾਈ ਕਰਦੇ ਹੋਏ ਕੁੜੀਆਂ ਨੂੰ ਸਖੀ ਸੈਂਟਰ ਭੇਜ ਦਿੱਤਾ ਗਿਆ ਹੈ।

ਪੈਸੇ ਦੇ ਲਾਲਚ ਕਾਰਨ ਇਸ ਧੰਦੇ ਵਿੱਚ ਆਈਆਂ

ਡੀਐਸਪੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਛੁਡਾਈਆਂ ਗਈਆਂ ਸਾਰੀਆਂ ਔਰਤਾਂ ਨੂੰ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਲਿਆਂਦਾ ਗਿਆ ਸੀ। ਉਨ੍ਹਾਂ ਨੂੰ ਪੈਸੇ ਦਾ ਲਾਲਚ ਦੇ ਕੇ ਦੇਹ ਵਪਾਰ ਵਿੱਚ ਧੱਕਿਆ ਜਾਂਦਾ ਸੀ। ਡੀਐਸਪੀ ਨੇ ਹੋਟਲ ਵਿੱਚ ਗਲਤ ਕੰਮ ਕਰਵਾਉਣ ਵਾਲੇ ਸੰਚਾਲਕ ਵਿਰੁੱਧ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਹੈ।