Suicide: ਮੰਗਣੀ ਦੇ ਇੱਕ ਸਾਲ ਬਾਅਦ ਵਿਆਹ ਤੋਂ ਕੀਤਾ ਇਨਕਾਰ, ਫੌਜੀ ਮੰਗੇਤਰ ਤੋਂ ਦੁਖੀ ਹੋ ਕੇ ਕੁੜੀ ਨੇ ਕੀਤੀ ਖੁਦਕੁਸ਼ੀ

Published: 

16 Jun 2023 19:50 PM

ਕਰੀਬ ਦੋ ਮਹੀਨੇ ਪਹਿਲਾਂ ਜਸਪ੍ਰੀਤ ਸਿੰਘ ਛੁੱਟੀ ਤੇ ਆਇਆ ਸੀ ਅਤੇ ਉਸ ਨੇ ਪਰਮਜੀਤ ਕੌਰ ਨਾਲ ਮੁਲਾਕਾਤ ਕਰਕੇ ਅਗਲੀ ਛੁੱਟੀ ਤੇ ਵਿਆਹ ਕਰਵਾਉਣ ਦੀ ਗੱਲ ਆਖੀ ਸੀ। ਤੇ ਹੁਣ ਉਹ 4-5 ਦਿਨ ਪਹਿਲਾਂ ਛੁੱਟੀ 'ਤੇ ਘਰ ਆਇਆ ਸੀ। ਪਰ 13 ਜੂਨ ਨੂੰ ਜਸਪ੍ਰੀਤ ਨੇ ਪਰਮਜੀਤ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।

Suicide: ਮੰਗਣੀ ਦੇ ਇੱਕ ਸਾਲ ਬਾਅਦ ਵਿਆਹ ਤੋਂ ਕੀਤਾ ਇਨਕਾਰ, ਫੌਜੀ ਮੰਗੇਤਰ ਤੋਂ ਦੁਖੀ ਹੋ ਕੇ ਕੁੜੀ ਨੇ ਕੀਤੀ ਖੁਦਕੁਸ਼ੀ
Follow Us On

ਪੰਜਾਬ ਨਿਊਜ। ਮੋਗਾ ਦੇ ਪਿੰਡ ਭੁੱਲਰ ਦੀ ਰਹਿਣ ਵਾਲੀ ਇੱਕ ਮੁਟਿਆਰ ਨੇ ਆਪਣੇ ਮੰਗੇਤਰ ਵੱਲੋਂ ਵਿਆਹ ਤੋਂ ਇਨਕਾਰ ਕਰਨ ‘ਤੇ ਸਲਫਾਸ ਦੀ ਗੋਲੀ ਖਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਪਰਮਜੀਤ ਕੌਰ ਦਾ ਮੰਗੇਤਰ ਜਸਪ੍ਰੀਤ ਸਿੰਘ ਫੌਜ ਵਿੱਚ ਹੈ ਅਤੇ ਆਸਾਮ (Assam) ਵਿੱਚ ਤਾਇਨਾਤ ਹੈ। ਦੋਵਾਂ ਦੀ ਇੱਕ ਸਾਲ ਪਹਿਲਾਂ ਮੰਗਣੀ ਹੋਈ ਸੀ। ਪਰਮਜੀਤ ਕੌਰ ਨੇ ਸਲਫਾਸ ਖਾਂਦੇ ਸਮੇਂ ਆਪਣੀ ਵੀਡੀਓ ਵੀ ਬਣਾਈ।

ਪਰਮਜੀਤ ਕੌਰ ਦੀ ਨਾਨੀ ਨੇ ਦੱਸਿਆ ਕਿ ਪਰਮਜੀਤ ਬਚਪਨ ਤੋਂ ਹੀ ਉਸ ਦੇ ਨਾਲ ਰਹਿ ਰਹੀ ਸੀ। 12ਵੀਂ ਕਰਨ ਤੋਂ ਬਾਅਦ ਪਰਮਜੀਤ ਨੇ ਕੱਪੜੇ ਸਿਲਾਈ ਦਾ ਕੰਮ ਸਿੱਖ ਲਿਆ। ਇਸ ਤੋਂ ਬਾਅਦ ਉਹ ਘਰ ਵਿਚ ਕੱਪੜੇ ਸਿਲਾਈ ਦਾ ਕੰਮ ਕਰਦੀ ਸੀ।

ਇੱਕ ਸਾਲ ਪਹਿਲਾਂ ਪਰਮਜੀਤ ਕੌਰ ਦੀ ਮੰਗਣੀ ਜ਼ਿਲ੍ਹਾ ਬਠਿੰਡਾ (Bathinda) ਦੇ ਪਿੰਡ ਸ਼ੇਖਪੁਰਾ ਦੇ ਵਸਨੀਕ ਜਸਪ੍ਰੀਤ ਸਿੰਘ ਨਾਲ ਹੋਈ ਸੀ। ਜਸਪ੍ਰੀਤ ਸਿੰਘ ਫੌਜ ਵਿੱਚ ਹੈ ਅਤੇ ਆਸਾਮ ਵਿੱਚ ਤਾਇਨਾਤ ਹੈ, ਜਿਸਨੇ ਹੁਣ ਵਿਆਹ ਕਰਵਾਉਣ ਤੋਂ ਮਨਾ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਕੁੜੀ ਨੇ ਖੁਦਕੁਸ਼ੀ ਕਰ ਲਈ।

ਮੈਂ ਕਿਸੇ ਹੋਰ ਲੜਕੀ ਨੂੰ ਪਿਆਰ ਕਰਦਾ ਹਾਂ-ਫੌਜੀ

ਮੇਲ-ਮਿਲਾਪ ਤੋਂ ਬਾਅਦ ਦੋਵੇਂ ਫੋਨ ‘ਤੇ ਗੱਲ ਕਰਦੇ ਸਨ ਅਤੇ ਜਸਪ੍ਰੀਤ ਛੁੱਟੀ ‘ਤੇ ਆਉਣ ਤੋਂ ਬਾਅਦ ਉਸਨੂੰ ਮਿਲਣ ਘਰ ਆਉਂਦਾ ਸੀ। ਕਰੀਬ ਦੋ ਮਹੀਨੇ ਪਹਿਲਾਂ ਜਸਪ੍ਰੀਤ ਸਿੰਘ ਛੁੱਟੀ ਤੇ ਆਇਆ ਸੀ ਅਤੇ ਉਸ ਨੇ ਪਰਮਜੀਤ ਕੌਰ ਨਾਲ ਮੁਲਾਕਾਤ ਕਰਕੇ ਅਗਲੀ ਛੁੱਟੀ ਤੇ ਵਿਆਹ ਕਰਵਾਉਣ ਦੀ ਗੱਲ ਆਖੀ ਸੀ।

ਤੇ ਹੁਣ ਉਹ 4-5 ਦਿਨ ਪਹਿਲਾਂ ਛੁੱਟੀ ‘ਤੇ ਘਰ ਆਇਆ ਸੀ ਤੇ ਮੁੜ ਉਸਨੇ ਪਰਮਜੀਤ ਨੂੰ ਵਿਆਹ ਕਰਵਾਉਣ ਦੀ ਗੱਲ ਕਹੀ ਸੀ ਪਰ ਹੁਣ ਫੌਜੀ ਨੇ 13 ਜੂਨ ਨੂੰ ਜਸਪ੍ਰੀਤ ਨੇ ਪਰਮਜੀਤ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਜਸਪ੍ਰੀਤ ਨੇ ਦੱਸਿਆ ਕਿ ਉਸ ਨੂੰ ਕਿਸੇ ਹੋਰ ਲੜਕੀ ਨਾਲ ਪਿਆਰ ਹੈ, ਜਿਸ ਕਾਰਨ ਉਹ ਉਸ ਨਾਲ ਵਿਆਹ ਨਹੀਂ ਕਰਵਾ ਸਕਦਾ।

‘ਨਿਗਲੀਆਂ ਸਲਫਾਸ ਦੀਆਂ ਗੋਲੀਆਂ’

ਇਸ ਤੋਂ ਦੁਖੀ ਹੋ ਕੇ ਪਰਮਜੀਤ ਨੇ 13 ਜੂਨ ਦੀ ਰਾਤ ਕਰੀਬ 3 ਵਜੇ ਸਲਫਾਸ ਦੀ ਗੋਲੀ ਨਿਗਲ ਲਈ, ਸਿਹਤ ਵਿਗੜਨ ਕਾਰਨ ਉਸਨੂੰ ਨੇੜਲੇ ਹਸਪਤਾਲ (Hospital) ਲਿਜਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪਰਿਵਾਰ ਦੀ ਮੰਗ ਹੈ ਕਿ ਜਦੋਂ ਤੱਕ ਜਸਪ੍ਰੀਤ ਸਿੰਘ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਉਹ ਪਰਮਜੀਤ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ।

ਪੁਲਿਸ ਨੇ 306 ਦਾ ਪਰਚਾ ਕੀਤਾ ਦਰਜ

ਥਾਣਾ ਸਮਾਲਸਰ ਦੇ ਐਸਐਚਓ ਨੇ ਦੱਸਿਆ ਕਿ ਪਰਮਜੀਤ ਕੌਰ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਜਸਪ੍ਰੀਤ ਸਿੰਘ ਖ਼ਿਲਾਫ਼ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦੀ ਭਾਲ ਜਾਰੀ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇਗੁਰਬਾਣੀ ਦੀਆਂ ਖਬਰਾਂ ਜਾਣੋ