ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਮੋਗਾ ‘ਚ 3 ਦੋਸਤਾਂ ਦੀ ਮੌਤ, ਡਿਵਾਈਡਰ ਨਾਲ ਟਕਰਾ ਕੇ ਪਲਟੀ ਸਵਿਫਟ ਕਾਰ

ਮੋਗਾ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਤਿੰਨ ਨੌਜਵਾਨ ਦੋਸਤਾਂ ਦੀ ਮੌਤ ਹੋ ਗਈ। ਤੇਜ਼ ਰਫ਼ਤਾਰ ਸਵਿਫ਼ਟ ਕਾਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਇੱਕ ਨੌਜਵਾਨ ਦਾ ਵਿਆਹ 13 ਅਪ੍ਰੈਲ ਨੂੰ ਹੋਣਾ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ।

ਮੋਗਾ 'ਚ 3 ਦੋਸਤਾਂ ਦੀ ਮੌਤ, ਡਿਵਾਈਡਰ ਨਾਲ ਟਕਰਾ ਕੇ ਪਲਟੀ ਸਵਿਫਟ ਕਾਰ
ਫਾਈਲ ਫੋਟੋ
Follow Us
tv9-punjabi
| Updated On: 07 Apr 2025 13:04 PM IST
ਪੰਜਾਬ ਦੇ ਮੋਗਾ ਵਿੱਚ ਦੇਰ ਰਾਤ ਇੱਕ ਤੇਜ਼ ਰਫ਼ਤਾਰ ਸਵਿਫਟ ਕਾਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਕਾਰ ਵਿੱਚ ਸਵਾਰ ਤਿੰਨ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਰਾਹਗੀਰਾਂ ਨੇ ਵੀ ਉਨ੍ਹਾਂ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਤਿੰਨੋਂ ਨੌਜਵਾਨਾਂ ਨੂੰ ਬਚਾਇਆ ਨਹੀਂ ਜਾ ਸਕਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨਾਂ ਵਿੱਚੋਂ ਇੱਕ ਦਾ ਵਿਆਹ 13 ਅਪ੍ਰੈਲ ਨੂੰ ਹੋਣਾ ਸੀ।

ਮੌਕੇ ‘ਤੇ ਪਹੁੰਚੀ ਪੁਲਿਸ ਨੇ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੁਰਦਾਘਰ ਵਿੱਚ ਰੱਖ ਦਿੱਤਾ।

ਦੇਰ ਰਾਤ ਵਾਪਰਿਆ ਹਾਦਸਾ

ਜਾਣਕਾਰੀ ਅਨੁਸਾਰ ਇਹ ਹਾਦਸਾ ਰਾਤ ਨੂੰ ਕਰੀਬ 2.30 ਵਜੇ ਪਿੰਡ ਬੋਡੇ ਨੇੜੇ ਵਾਪਰਿਆ। ਇੱਕ ਸਵਿਫਟ ਕਾਰ ਡਿਵਾਈਡਰ ਨਾਲ ਟਕਰਾ ਗਈ ਅਤੇ ਪਲਟ ਗਈ। ਹਾਦਸੇ ਵਿੱਚ ਕਾਰ ਵਿੱਚ ਸਵਾਰ ਤਿੰਨੋਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਦੀ ਮਦਦ ਨਾਲ ਕਾਰ ਨੂੰ ਸਿੱਧਾ ਕੀਤਾ ਗਿਆ। ਤਿੰਨੋਂ ਨੌਜਵਾਨਾਂ ਨੂੰ ਕਾਰ ਵਿੱਚੋਂ ਬਾਹਰ ਕੱਢ ਲਿਆ ਗਿਆ। ਮ੍ਰਿਤਕ ਨੌਜਵਾਨਾਂ ਵਿੱਚੋਂ ਦੋ ਦੀ ਪਛਾਣ ਹਰਪ੍ਰੀਤ ਸਿੰਘ ਅਤੇ ਪਰਵਿੰਦਰ ਸਿੰਘ ਵਜੋਂ ਹੋਈ ਹੈ। ਹਰਪ੍ਰੀਤ ਦਾ ਵਿਆਹ 13 ਅਪ੍ਰੈਲ ਨੂੰ ਹੋਣਾ ਤੈਅ ਹੋਇਆ ਸੀ।

ਦੋਵੇਂ ਰਾਣੀਆਂ ਪਿੰਡ ਦੇ ਰਹਿਣ ਵਾਲੇ ਸਨ। ਤੀਜੇ ਵਿਅਕਤੀ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਇਨ੍ਹਾਂ ਸਾਰਿਆਂ ਦੀ ਉਮਰ 30 ਤੋਂ 35 ਸਾਲ ਦੇ ਵਿਚਕਾਰ ਸੀ।

ਐਸਐਚਓ ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 7 ਵਜੇ ਖੇਤਾਂ ਵਿੱਚ ਕਾਰ ਦੇ ਪਲਟਣ ਦੀ ਸੂਚਨਾ ਮਿਲੀ। ਐਸਐਸਐੱਫ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਸਥਾਨਕ ਲੋਕਾਂ ਦੀ ਮਦਦ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰ ਵੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਹਨ। ਤਿੰਨੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੋਗਾ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Pariksha Pe Charcha 2026: PM ਮੋਦੀ ਨੇ ਵਿਦਿਆਰਥੀਆਂ ਨੂੰ ਦਿੱਤਾ ਪ੍ਰੀਖਿਆ ਦੌਰਾਨ ਤਣਾਅ ਘੱਟ ਕਰਨ ਦਾ ਮੰਤਰ
Pariksha Pe Charcha 2026: PM ਮੋਦੀ ਨੇ ਵਿਦਿਆਰਥੀਆਂ ਨੂੰ ਦਿੱਤਾ ਪ੍ਰੀਖਿਆ ਦੌਰਾਨ ਤਣਾਅ ਘੱਟ ਕਰਨ ਦਾ ਮੰਤਰ...
ਸੀਟ ਜਿੱਤ ਕੇ ਦਿੱਤੀ, ਨਹੀਂ ਦਿੱਤਾ ਵੱਡਾ ਅਹੁਦਾ, ਪਰਿਵਾਰ ਦੀ ਪਾਰਟੀ ਬਣ ਗਈ ਕਾਂਗਰਸ, ਬਿੱਟੂ ਦੇ ਰਾਹੁਲ 'ਤੇ ਤਿੱਖੇ ਹਮਲੇ
ਸੀਟ ਜਿੱਤ ਕੇ ਦਿੱਤੀ, ਨਹੀਂ ਦਿੱਤਾ ਵੱਡਾ ਅਹੁਦਾ, ਪਰਿਵਾਰ ਦੀ ਪਾਰਟੀ ਬਣ ਗਈ ਕਾਂਗਰਸ, ਬਿੱਟੂ ਦੇ ਰਾਹੁਲ 'ਤੇ ਤਿੱਖੇ ਹਮਲੇ...
ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਣ ਕਿਉਂ ਟਲਿਆ? ਸੰਸਦ ਵਿੱਚ ਮਹਿਲਾ ਐਮਪੀ ਨੇ ਕੀਤਾ ਹੰਗਾਮਾ
ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਣ ਕਿਉਂ ਟਲਿਆ? ਸੰਸਦ ਵਿੱਚ ਮਹਿਲਾ ਐਮਪੀ ਨੇ ਕੀਤਾ ਹੰਗਾਮਾ...
India-US Trade Deal: ਭਾਰਤ-ਅਮਰੀਕਾ ਟ੍ਰੇਡ ਡੀਲ ਫਾਇਦਾ, ਨੁਕਸਾਨ ਅਤੇ ਭਵਿੱਖ ਦੀਆਂ ਚੁਣੌਤੀਆਂ
India-US Trade Deal: ਭਾਰਤ-ਅਮਰੀਕਾ ਟ੍ਰੇਡ ਡੀਲ ਫਾਇਦਾ, ਨੁਕਸਾਨ ਅਤੇ ਭਵਿੱਖ ਦੀਆਂ ਚੁਣੌਤੀਆਂ...
Rahul Gandhi in Lok Sabha: ਲੋਕਸਭਾ 'ਚ ਰਾਹੁਲ ਗਾਂਧੀ ਅਤੇ ਰਵਨੀਤ ਬਿੱਟੂ ਦੀ ਹੱਥ ਨਾ ਮਿਲਾਉਣ 'ਤੇ ਤਿੱਖੀ ਬਹਿਸ
Rahul Gandhi in Lok Sabha: ਲੋਕਸਭਾ 'ਚ ਰਾਹੁਲ ਗਾਂਧੀ ਅਤੇ ਰਵਨੀਤ ਬਿੱਟੂ ਦੀ ਹੱਥ ਨਾ ਮਿਲਾਉਣ 'ਤੇ ਤਿੱਖੀ ਬਹਿਸ...
ਮਾਂ ਵੈਸ਼ਨੋ ਦੇਵੀ ਦਰਬਾਰ 'ਚ ਬਦਲਿਆ ਮੌਸਮ ਦਾ ਮਿਜ਼ਾਜ, ਸ਼ਰਧਾਲੂਆਂ 'ਚ ਭਾਰੀ ਉਤਸ਼ਾਹ, ਦੇਖੋ LIVE ਤਸਵੀਰਾਂ
ਮਾਂ ਵੈਸ਼ਨੋ ਦੇਵੀ ਦਰਬਾਰ 'ਚ ਬਦਲਿਆ ਮੌਸਮ ਦਾ ਮਿਜ਼ਾਜ, ਸ਼ਰਧਾਲੂਆਂ 'ਚ ਭਾਰੀ ਉਤਸ਼ਾਹ, ਦੇਖੋ LIVE ਤਸਵੀਰਾਂ...
India-US Trade Deal: ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦਾ 3 ਦਿਨਾਂ ਦਾ ਅਮਰੀਕਾ ਦੌਰਾ
India-US Trade Deal: ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦਾ 3 ਦਿਨਾਂ ਦਾ ਅਮਰੀਕਾ ਦੌਰਾ...
ਪ੍ਰਧਾਨ ਮੰਤਰੀ ਦੀ ਫੇਰੀ ਨੇ ਮੁੜ ਛੇੜੀ 'ਡੇਰਾ ਪਾਲੀਟਿਕਸ' ਦੀ ਚਰਚਾ, ਕਿਹੜੀਆਂ ਸੀਟਾਂ 'ਤੇ ਕਿੰਨਾ ਪੈਂਦਾ ਹੈ ਅਸਰ? ਜਾਣੋ
ਪ੍ਰਧਾਨ ਮੰਤਰੀ ਦੀ ਫੇਰੀ ਨੇ ਮੁੜ ਛੇੜੀ 'ਡੇਰਾ ਪਾਲੀਟਿਕਸ' ਦੀ ਚਰਚਾ, ਕਿਹੜੀਆਂ ਸੀਟਾਂ 'ਤੇ ਕਿੰਨਾ ਪੈਂਦਾ ਹੈ ਅਸਰ? ਜਾਣੋ...
Budget 2026 ਵਿੱਚ ਰਿਟੇਲ ਨਿਵੇਸ਼ਕ ਕਿਉਂ ਪਰੇਸ਼ਾਨ? ਸਮਝੋ ਬਦਲਾਅ
Budget 2026 ਵਿੱਚ ਰਿਟੇਲ ਨਿਵੇਸ਼ਕ ਕਿਉਂ ਪਰੇਸ਼ਾਨ? ਸਮਝੋ ਬਦਲਾਅ...