ਗੂਗਲ ਦੀ ਮੋਟੀ ਤਨਖਾਹ ਛੱਡ ਪੰਜਾਬ ਪਰਤਿਆ ਨੌਜਵਾਨ, ਪਿੰਡ ਸ਼ੁਰੂ ਕੀਤਾ ਆਰਗੈਨਿਕ ਖੇਤੀ ਦਾ ਕਾਰੋਬਾਰ

Published: 

30 Aug 2026 08:34 AM IST

ਮਨਤਾਜ ਸਿੰਘ ਸਿੱਧੂ ਨੇ ਗੂਗਲ ਦੀ 83 ਲੱਖ ਰੁਪਏ ਸਾਲਾਨਾ ਨੌਕਰੀ ਛੱਡ ਕੇ ਪੰਜਾਬ 'ਚ ਆਰਗੈਨਿਕ ਖੇਤੀ ਦਾ ਕਾਰੋਬਾਰ ਸ਼ੁਰੂ ਕੀਤਾ। ਅੱਜ ਉਨ੍ਹਾਂ ਦਾ ਇਹ ਫੈਸਲਾ ਨਾ ਸਿਰਫ਼ ਸਫਲ ਹੈ, ਸਗੋਂ ਹਜ਼ਾਰਾਂ ਲੋਕਾਂ ਨੂੰ ਪ੍ਰੇਰਿਤ ਵੀ ਕਰ ਰਿਹਾ ਹੈ।

ਗੂਗਲ ਦੀ ਮੋਟੀ ਤਨਖਾਹ ਛੱਡ ਪੰਜਾਬ ਪਰਤਿਆ ਨੌਜਵਾਨ, ਪਿੰਡ ਸ਼ੁਰੂ ਕੀਤਾ ਆਰਗੈਨਿਕ ਖੇਤੀ ਦਾ ਕਾਰੋਬਾਰ

Image Credit source: Instagram/ gillorganics

ਮਨਤਾਜ ਸਿੰਘ ਸਿੱਧੂ ਦੀ ਕਹਾਣੀ ਅੱਜਕੱਲ੍ਹ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ। ਡਬਲਿਨ ‘ਚ ਗੂਗਲ ਦੀ ਕਰੀਬ 83 ਲੱਖ ਰੁਪਏ ਸਾਲਾਨਾ ਤਨਖਾਹ ਵਾਲੀ ਨੌਕਰੀ ਸੀ, ਅਜਿਹੀ ਨੌਕਰੀ ਜਿਸ ਲਈ ਲੋਕ ਰਾਤ-ਦਿਨ ਇੱਕ ਕਰ ਦਿੰਦੇ ਹਨ। ਪਰ ਮਨਤਾਜ ਨੇ ਉਹ ਸਭ ਛੱਡ ਦਿੱਤਾ ਤੇ ਵਾਪਸ ਪੰਜਾਬ ਆ ਕੇ ਆਰਗੈਨਿਕ ਖੇਤੀ ‘ਚ ਜੁਟ ਗਏ। ਲੋਕ ਇਸ ਨੂੰ ਪ੍ਰੇਰਣਾ ਵਜੋਂ ਦੇਖ ਰਹੇ ਹਨ ਕਿ ਜੇਕਰ ਇਰਾਦਾ ਪੱਕਾ ਹੋਵੇ ਤੇ ਆਪਣੇ ਆਪ ‘ਤੇ ਭਰੋਸਾ ਹੋਵੇ ਤਾਂ ਇਨਸਾਨ ਕਿਤੇ ਵੀ ਆਪਣੀ ਰਾਹ ਬਣਾ ਸਕਦਾ ਹੈ।

ਮੂਲ ਰੂਪ ‘ਚ ਪਟਿਆਲਾ ਦੇ ਰਹਿਣ ਵਾਲੇ ਮੰਤਜ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ MBA ਕੀਤੀ। ਇਸ ਤੋਂ ਬਾਅਦ ਟੈਕਨਾਲੋਜੀ ਤੇ ਮਾਰਕੀਟਿੰਗ ‘ਚ ਰੁਚੀ ਉਨ੍ਹਾਂ ਨੂੰ ਆਇਰਲੈਂਡ ਲੈ ਗਈ। ਗੂਗਲ ‘ਚ ਉਨ੍ਹਾਂ ਨੇ ਕਰੀਬ 5 ਸਾਲ ਕੰਮ ਕੀਤਾ। ਸ਼ੁਰੂਆਤ ਹੈਦਰਾਬਾਦ ਤੋਂ ਹੋਈ ਤੇ ਬਾਅਦ ‘ਚ ਉਹ ਡਬਲਿਨ ਟੀਮ ‘ਚ ਸ਼ਿਫਟ ਹੋ ਗਏ।

2022 ‘ਚ ਗੂਗਲ ਨੂੰ ਕਿਹਾ ਅਲਵਿਦਾ

ਜਿੱਥੇ ਉਹ ਯੂਕੇ ਦੀਆਂ ਵੱਡੀਆਂ ਇਸ਼ਤਿਹਾਰੀ ਏਜੰਸੀਆਂ ਲਈ ਬਿਜ਼ਨਸ ਸਟ੍ਰੈਟੇਜੀ ਤਿਆਰ ਕਰਦੇ ਸਨ, ਉੱਥੇ ਜਿਵੇਂ-ਜਿਵੇਂ ਕਰੀਅਰ ਅੱਗੇ ਵਧਦਾ ਗਿਆ, ਉਨ੍ਹਾਂ ਦੇ ਮਨ ‘ਚ ਇੱਕ ਅਜੀਬ ਜਿਹਾ ਸਵਾਲ ਉੱਠਣ ਲੱਗਾ ਕਿ ਆਖ਼ਿਰ ਉਹ ਜਾ ਕਿੱਥੇ ਰਹੇ ਹਨ? ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਜੋ ਲੋਕ ਉਨ੍ਹਾਂ ਤੋਂ ਉੱਚੇ ਅਹੁਦਿਆਂ ‘ਤੇ ਸਨ, ਬੇਸ਼ੱਕ ਉਨ੍ਹਾਂ ਦਾ ਪੈਕੇਜ ਵੱਡਾ ਸੀ, ਪਰ ਰੁਟੀਨ ਤੇ ਕੰਮ ਦਾ ਬੋਝ ਲਗਭਗ ਉਨ੍ਹਾਂ ਵਰਗਾ ਹੀ ਸੀ। ਇਹੀ ਅਹਿਸਾਸ ਉਨ੍ਹਾਂ ਦੇ ਅੰਦਰ ਬਦਲਾਅ ਦੀ ਵਜ੍ਹਾ ਬਣਿਆ ਤੇ 2022 ‘ਚ ਉਨ੍ਹਾਂ ਨੇ ਗੂਗਲ ਨੂੰ ਅਲਵਿਦਾ ਕਹਿ ਦਿੱਤਾ।

ਪੰਜਾਬ ਵਾਪਸ ਆ ਕੇ ਮਨਤਾਜ ਨੇ ਆਪਣੇ ਚਚੇਰੇ ਭਰਾ ਡਾ. ਬਲਜੀਤ ਸਿੰਘ ਗਿੱਲ ਨਾਲ ਮਿਲ ਕੇ Gill Organics ਨਾਮ ਦਾ ਵੈਂਚਰ ਸ਼ੁਰੂ ਕੀਤਾ। ਦੋਵਾਂ ਭਰਾਵਾਂ ਨੂੰ ਇਸ ਦੀ ਪ੍ਰੇਰਣਾ ਆਪਣੇ ਦਾਦਾ ਸਰਦਾਰ ਬਲਦੇਵ ਸਿੰਘ ਸਿੱਧੂ ਤੋਂ ਮਿਲੀ, ਜੋ ਆਰਗੈਨਿਕ ਜੀਵਨਸ਼ੈਲੀ ‘ਚ ਡੂੰਘਾ ਵਿਸ਼ਵਾਸ ਰੱਖਦੇ ਸਨ ਤੇ 94 ਸਾਲ ਦੀ ਉਮਰ ਤੱਕ ਪੂਰੀ ਤਰ੍ਹਾਂ ਸਿਹਤਮੰਦ ਰਹੇ। ਬਲਜੀਤ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ PhD ਕੀਤੀ ਹੈ ਤੇ ਪਟਿਆਲਾ ਦੇ ਫਤਿਹਪੁਰ ਪਿੰਡ ਦੇ ਗਿੱਲ ਫਾਰਮਹਾਊਸ ‘ਚ ਰਹਿੰਦੇ ਹੋਏ ਵੱਡੇ ਹੋਏ ਹਨ। ਇਹੀ ਫਾਰਮ ਅੱਜ ਇਸ ਪੂਰੇ ਕਾਰੋਬਾਰ ਦੀ ਜੜ੍ਹ ਹੈ।

ਇੱਥੇ ਸਬਜ਼ੀਆਂ ਖਰੀਦਣ ਦਾ ਤਰੀਕਾ ਥੋੜ੍ਹਾ ਵੱਖਰਾ…

ਸ਼ਹਿਰੀ ਪਰਿਵਾਰਾਂ ਨੂੰ ਖੇਤ ਦਾ ਇੱਕ ਹਿੱਸਾ ਇੱਕ ਨਿਰਧਾਰਤ ਸਮੇਂ ਲਈ ਦਿੱਤਾ ਜਾਂਦਾ ਹੈ, ਜਿੱਥੇ ਉਨ੍ਹਾਂ ਲਈ ਮੌਸਮੀ ਸਬਜ਼ੀਆਂ ਉਗਾਈਆਂ ਜਾਂਦੀਆਂ ਹਨ। ਚਾਹੁਣ ਤਾਂ ਪਰਿਵਾਰ ਖ਼ੁਦ ਫਾਰਮ ‘ਤੇ ਜਾ ਕੇ ਸਬਜ਼ੀਆਂ ਤੋੜ ਸਕਦੇ ਹਨ ਜਾਂ ਫਿਰ ਘਰ ਬੈਠੇ ਡਿਲੀਵਰੀ ਮੰਗਵਾ ਸਕਦੇ ਹਨ।

ਟੀਮ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਮਕਸਦ ਸਿਰਫ਼ ਆਰਗੈਨਿਕ ਸਮਾਨ ਵੇਚਣਾ ਨਹੀਂ, ਸਗੋਂ ਇਸ ਸ਼ਬਦ ਦੀ ਗਲਤ ਵਰਤੋਂ ਦੇ ਦੌਰ ‘ਚ ਲੋਕਾਂ ਦਾ ਭਰੋਸਾ ਮੁੜ ਜਿੱਤਣਾ ਹੈ। ਗਾਰਡੀਅਨ ਦੀ ਇੱਕ ਰਿਪੋਰਟ ਮੁਤਾਬਕ, ਇਹ ਪ੍ਰੋਜੈਕਟ ਸ਼ੁਰੂਆਤ ‘ਚ ਸਿਰਫ਼ 35 ਪਰਿਵਾਰਾਂ ਤੱਕ ਸੀਮਿਤ ਸੀ, ਪਰ ਹੁਣ ਵੈਟਿੰਗ ਲਿਸਟ ਇੰਨੀ ਲੰਬੀ ਹੋ ਗਈ ਹੈ ਕਿ ਵੈੱਬਸਾਈਟ ਮੁਤਾਬਕ ਅਗਲੀ ਬੁਕਿੰਗ ਸਤੰਬਰ 2026 ‘ਚ ਹੀ ਖੁੱਲ੍ਹੇਗੀ।

Loading...
Unable to load recommendations.
Follow Us