ਮਾਨਸਾ ‘ਚ ਵਾਟਰ ਵਰਕਸ ਦੀ ਡਿੱਗੀ ‘ਚ ਡੁੱਬਣ ਕਾਰਨ ਮਾਂ ਸਮੇਤ ਦੋ ਮਾਸੂਮ ਦੀ ਮੌਤ, ਜਾਂਚ ‘ਚ ਜੁਟੀ ਪੁਲਿਸ

Updated On: 

07 Sep 2026 21:15 PM IST

ਮਾਨਸਾ ਅਧੀਨ ਪੈਂਦੇ ਪਿੰਡ ਭੰਮੇ ਖ਼ੁਰਦ ਵਿਖੇ ਵਾਟਰ ਵਰਕਸ ਦੀ ਡਿੱਗੀ ਵਿੱਚ ਡੁੱਬਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਦਰਦਨਾਕ ਮੌਤ ਹੋਣ ਦਾ ਅਤਿਅੰਤ ਮੰਦਭਾਗਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਵਿੱਚ ਮਾਂ ਸਮੇਤ ਉਸ ਦੇ ਦੋ ਮਾਸੂਮ ਬੱਚੇ ਜ਼ਿੰਦਗੀ ਦੀ ਬਾਜ਼ੀ ਹਾਰ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।

ਮਾਨਸਾ ਚ ਵਾਟਰ ਵਰਕਸ ਦੀ ਡਿੱਗੀ ਚ ਡੁੱਬਣ ਕਾਰਨ ਮਾਂ ਸਮੇਤ ਦੋ ਮਾਸੂਮ ਦੀ ਮੌਤ, ਜਾਂਚ ਚ ਜੁਟੀ ਪੁਲਿਸ

ਮਾਨਸਾ ਅਧੀਨ ਪੈਂਦੇ ਪਿੰਡ ਭੰਮੇ ਖ਼ੁਰਦ ਵਿਖੇ ਵਾਟਰ ਵਰਕਸ ਦੀ ਡਿੱਗੀ ਵਿੱਚ ਡੁੱਬਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਦਰਦਨਾਕ ਮੌਤ ਹੋਣ ਦਾ ਅਤਿਅੰਤ ਮੰਦਭਾਗਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਵਿੱਚ ਮਾਂ ਸਮੇਤ ਉਸ ਦੇ ਦੋ ਮਾਸੂਮ ਬੱਚੇ ਜ਼ਿੰਦਗੀ ਦੀ ਬਾਜ਼ੀ ਹਾਰ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਸਥਾਨਕ ਲੋਕਾਂ ਅਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਤਿੰਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਪਾਣੀ ਵਿੱਚੋਂ ਬਾਹਰ ਕੱਢ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮਾਨਸਾ ਵਿਖੇ ਪਹੁੰਚਾਇਆ ਗਿਆ ਹੈ।

ਖੇਤਾਂ ਦੀ ਰਾਖੀ ਕਰਦਾ ਸੀ ਰਾਜਸਥਾਨੀ ਪਰਿਵਾਰ

ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਪਰਿਵਾਰ ਮੂਲ ਰੂਪ ਵਿੱਚ ਗੁਆਂਢੀ ਸੂਬੇ ਰਾਜਸਥਾਨ ਨਾਲ ਸੰਬੰਧਤ ਹੈ, ਜੋ ਪਿਛਲੇ ਕੁਝ ਸਮੇਂ ਤੋਂ ਪਿੰਡ ਭੰਮੇ ਖ਼ੁਰਦ ਵਿੱਚ ਖੇਤਾਂ ਦੀ ਰਾਖੀ ਕਰਨ ਦੇ ਮਕਸਦ ਨਾਲ ਰਹਿ ਰਿਹਾ ਸੀ। ਹਾਦਸੇ ਦਾ ਸ਼ਿਕਾਰ ਹੋਏ ਮ੍ਰਿਤਕਾਂ ਦੀ ਸ਼ਨਾਖ਼ਤ ਸੰਤਰਾ ਦੇਵੀ (ਉਮਰ ਕਰੀਬ 30 ਸਾਲ), ਉਸ ਦੀ ਨੌਂ ਸਾਲਾ ਧੀ ਸਕੀਨਾ ਅਤੇ ਸੱਤ ਸਾਲਾ ਪੁੱਤਰ ਅਜੇ ਵਜੋਂ ਹੋਈ ਹੈ। ਮਾਂ-ਬੱਚਿਆਂ ਦੀ ਇੱਕੋ ਸਮੇਂ ਹੋਈ ਬੇਵਕਤੀ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।

ਪੋਸਟਮਾਰਟਮ ਰਿਪੋਰਟ ਤੋਂ ਸਾਹਮਣੇ ਆਉਣਗੇ ਅਸਲ ਕਾਰਨ: ਡਾਕਟਰ

ਸਿਵਲ ਹਸਪਤਾਲ ਮਾਨਸਾ ਦੇ ਮੈਡੀਕਲ ਅਫ਼ਸਰ ਡਾਕਟਰ ਮਨਦੀਪ ਦਹੀਆ ਨੇ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬੇਹੱਦ ਦੁਖਦਾਈ ਘਟਨਾ ਹੈ। ਸ਼ਾਮ ਦੇ ਸਮੇਂ ਹਸਪਤਾਲ ਵਿੱਚ ਤਿੰਨ ਮ੍ਰਿਤਕ ਦੇਹਾਂ ਲਿਆਂਦੀਆਂ ਗਈਆਂ ਸਨ, ਜਿਨ੍ਹਾਂ ਵਿੱਚ ਲਗਭਗ 30 ਸਾਲਾ ਔਰਤ, 9 ਸਾਲਾਂ ਦੀ ਬੱਚੀ ਅਤੇ 7 ਸਾਲਾਂ ਦਾ ਬੱਚਾ ਸ਼ਾਮਲ ਹਨ। ਡਾਕਟਰ ਦਹੀਆ ਨੇ ਸਪੱਸ਼ਟ ਕੀਤਾ ਕਿ ਮੌਤ ਦੇ ਸਹੀ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਦੀ ਮੁਕੰਮਲ ਰਿਪੋਰਟ ਆਉਣ ਤੋਂ ਬਾਅਦ ਹੀ ਸੰਭਵ ਹੋ ਸਕੇਗੀ। ਫ਼ਿਲਹਾਲ ਲਾਸ਼ਾਂ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਸੁਰੱਖਿਅਤ ਰਖਵਾਇਆ ਗਿਆ ਹੈ।

ਥਾਣਾ ਝੁਨੀਰ ਪੁਲਿਸ ਨੇ ਸ਼ੁਰੂ ਕੀਤੀ ਬਾਰੀਕੀ ਨਾਲ ਜਾਂਚ

ਦੂਜੇ ਪਾਸੇ ਥਾਣਾ ਝੁਨੀਰ ਦੇ ਮੁੱਖ ਅਫ਼ਸਰ (SHO) ਭੁਪਿੰਦਰਜੀਤ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁੱਢਲੀ ਜਾਣਕਾਰੀ ਮੁਤਾਬਕ ਪਿੰਡ ਦੇ ਵਾਟਰ ਵਰਕਸ ਟੈਂਕ ਵਿੱਚ ਡੁੱਬਣ ਕਾਰਨ ਮਾਂ ਅਤੇ ਉਸ ਦੇ ਦੋ ਬੱਚਿਆਂ ਦੀ ਮੌਤ ਹੋਈ ਹੈ। ਪੁਲਿਸ ਪਾਰਟੀ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਕਾਨੂੰਨੀ ਪ੍ਰਕਿਰਿਆ ਤਹਿਤ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਇਸ ਮਾਮਲੇ ਵਿੱਚ ਧਾਰਾ 174 ਜਾਂ ਹੋਰ ਸੰਬੰਧਤ ਕਾਨੂੰਨੀ ਪਹਿਲੂਆਂ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸ ਗੱਲ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਇੱਕ ਹਾਦਸਾ ਸੀ ਜਾਂ ਘਟਨਾ ਪਿੱਛੇ ਕੋਈ ਹੋਰ ਵਜ੍ਹਾ ਰਹੀ ਹੈ।

Loading...
Unable to load recommendations.
Follow Us